ਨੀਰੂ ਬਾਜਵਾ
ਨੀਰੂ ਬਾਜਵਾ (ਜਨਮ 26 ਅਗਸਤ 1980) ਇੱਕ ਕੈਨੇਡੀਅਨ ਅਭਿਨੇਤਰੀ, ਨਿਰਦੇਸ਼ਕ ਅਤੇ ਨਿਰਮਾਤਾ ਹੈ ਜਿਸਨੇ ਭਾਰਤੀ ਸਿਨੇਮਾ ਵਿੱਚ ਮੁੱਖ ਤੌਰ 'ਤੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ 1998 ਵਿੱਚ ਦੇਵ ਆਨੰਦ ਦੀ ਬਾਲੀਵੁੱਡ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਦ ਕਈ ਸਾਲ ਹਿੰਦੀ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਅਤੇ 2003 ਵਿੱਚ ਪਹਿਲੀ ਪੰਜਾਬੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ ਨਾਲ ਪੰਜਾਬੀ ਸਿਨੇ ਜਗਤ ਵਿੱਚ ਪੈਰ ਧਰਿਆ।
ਨੀਰੂ ਬਾਜਵਾ | |
---|---|
ਜਨਮ | ਅਰਸ਼ਬੀਰ ਕੌਰ ਬਾਜਵਾ 26 ਅਗਸਤ 1980 ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ |
ਪੇਸ਼ਾ | ਅਭਿਨੇਤਰੀ, ਨਿਰਮਾਤਾ |
ਸਰਗਰਮੀ ਦੇ ਸਾਲ | 1998 – ਹੁਣ ਤੱਕ |
ਜੀਵਨ ਸਾਥੀ | ਹੈਰੀ ਜਵੰਧਾ |
ਬੱਚੇ | 3 |
Parent(s) | ਜਸਵੰਤ ਸਿੰਘ ਬਾਜਵਾ (ਪਿਤਾ) ਸੁਰਿੰਦਰ ਕੌਰ ਬਾਜਵਾ (ਮਾਤਾ) |
ਮੁੱਢਲਾ ਜੀਵਨ
ਸੋਧੋਨੀਰੂ ਬਾਜਵਾ ਦਾ ਜਨਮ ਵੈਨਕੂਵਰ(ਕਨੇਡਾ) ਵਿੱਚ 26 ਅਗਸਤ,1980 ਨੂੰ ਸਰਦਾਰ ਜਸਵੰਤ ਸਿੰਘ ਬਾਜਵਾ ਤੇ ਸੁਰਿੰਦਰ ਕੌਰ ਬਾਜਵਾ ਦੇ ਘਰ ਹੋਇਆ। ਉਸਦੀਆਂ ਦੋ ਭੈਣਾਂ ਰੁਬੀਨਾ ਬਾਜਵਾ, ਸਬਰੀਨਾ ਬਾਜਵਾ ਤੇ ਭਰਾ ਸੁਹੇਲ ਬਾਜਵਾ ਹਨ। ਡਾਕੂਮੈਂਟਰੀ ਬੌਲੀਵੁੱਡ ਬਾਊਂਡ ਵਿੱਚ ਉਸਨੇ ਦੱਸਿਆ ਕਿ ਉਹ ਹਾਈ ਸਕੂਲ ਪਾਸ ਹੈ ਤੇ ਉਸਦੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ ਤੇ ਉਸਦੀ ਦਿਲੀ ਇੱਛਾ ਸੀ ਕਿ ਕਦੋਂ ਉਹ ਮੁੰਬਈ ਜਾਵੇ ਤੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰੇ।
ਕੈਰੀਅਰ
ਸੋਧੋਨੀਰੂ ਬਾਜਵਾ ਨੇ ਦੇਵ ਆਨੰਦ ਨਿਰਮਿਤ ਫ਼ਿਲਮ ਮੈਂ ਸੋਲ੍ਹਾ ਬਰਸ ਕੀ (1998) ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ। 2003 'ਚ ਉਸਦੀ ਪਹਿਲੀ ਪੰਜਾਬੀ ਫ਼ਿਲਮ ਅਸਾਂ ਨੂੰ ਮਾਂਣ ਵਤਨਾਂ ਦਾ ਵਿੱਚ ਰਿਲੀਜ਼ ਹੋਈ। 2005 'ਚ ਨੀਰੂ ਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ ਹਰੀ ਮਿਰਚ ਲਾਲ ਮਿਰਚ ਵਿੱਚ ਕੰਮ ਕੀਤਾ। ਇਸ ਤੋਂ ਬਾਦ ਜੀ ਟੀਵੀ ਚੈਨਲ ਦੇ ਸੀਰਅਲ ਅਸਤਿਤਵ-ਏਕ ਪ੍ਰੇਮ ਕਹਾਨੀ, ਸਟਾਰ ਪਲੱਸ ਦੇ ਜੀਤ ਅਤੇ ਸਟਾਰ ਵਨ ਦੇ ਗਨਜ਼ ਐਂਡ ਰੋਜ਼ਸ ਵਿੱਚ ਭੂਮਿਕਾਵਾਂ ਨਿਭਾਈਆਂ। 2006 'ਚ ਉਸਦੀ ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਨਾਲ ਪੰਜਾਬੀ ਫ਼ਿਲਮ ਦਿਲ ਆਪਣਾ ਪੰਜਾਬੀ ਆਈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਹੁਤ ਜ਼ਿਆਦਾ ਸਫਲ ਰਹੀ। 2009 ਵਿੱਚ ਮੁੰਡੇ ਯੂਕੇ ਦੇ ਤੇ ਪੀਰੀਅਡ ਪੰਜਾਬੀ ਫ਼ਿਲਮ ਹੀਰ ਰਾਂਝਾ ਆਈ।
2010 ਵਿੱਚ ਟਿਪਸ ਕੰਪਨੀ ਦੁਆਰਾ ਬਣਾਈ ਗਈ ਫ਼ਿਲਮ ਮੇਲ ਕਰਾ ਦੇ ਰੱਬਾ ਨੇ ਵਪਾਰਕ ਪੱਧਰ 'ਤੇ ਕਮਾਈ ਪੱਖੋਂ ਨਵੇਂ ਰਿਕਾਰਡ ਕਾਇਮ ਕੀਤੇ। ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨੇ ਜਿੰਮੀ ਸ਼ੇਰਗਿੱਲ ਨਾਲ ਮੁੱਖ ਭੂਮਿਕਾ ਨਿਭਾਈ। ਇਸੇ ਸਾਲ ਹੀ ਉਸਦੀਆਂ ਦੋ ਹਿੰਦੀ ਫ਼ਿਲਮਾਂ ਪ੍ਰਿੰਸ ਤੇ ਫੂੰਕ ਵੀ ਰਿਲੀਜ਼ ਹੋਈਆਂ। ਜੀਹਨੇ ਮੇਰਾ ਦਿਲ ਲੁੱਟਿਆ ਫ਼ਿਲਮ 2011 ਵਿੱਚ ਰਿਲੀਜ਼ ਹੋਈ, ਇਸ ਪੰਜਾਬੀ ਫ਼ਿਲਮ ਵਿੱਚ ਨੀਰੂ ਨਾਲ ਦਿਲਜੀਤ ਦੁਸਾਂਝ ਤੇ ਗਿੱਪੀ ਗਰੇਵਾਲ ਨੇ ਮੁੱਖ ਰੋਲ ਅਦਾ ਕੀਤਾ। ਇਹ ਫ਼ਿਲਮ ਵੀ ਬਹੁਤ ਸਫਲ ਰਹੀ। ਹਿੰਦੀ ਫ਼ਿਲਮ ਮਿਲੇ ਨਾ ਮਿਲੇ ਹਮ ਵੀ 2011 'ਚ ਹੀ ਪਰਦਾਪੇਸ਼ ਹੋਈ। ਸਾਲ 2012 ਵਿੱਚ ਦਿਲਜੀਤ ਦੁਸਾਂਝ ਨਾਲ ਡਾਇਰੈਕਟਰ ਅਨੁਰਾਗ ਸਿੰਘ ਦੀ ਫ਼ਿਲਮ ਜੱਟ ਐਂਡ ਜੂਲੀਅਟ ਵਿੱਚ ਕੰਮ ਕੀਤਾ । ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਪਤਾ ਨੀ ਰੱਬ ਕਿਹੜਿਆਂ ਰੱਬ ਕਿਹੜਿਆਂ ਰੰਗਾ ਵਿੱਚ ਰਾਜ਼ੀ ਤੇ ਪਿੰਕੀ ਮੋਗੇ ਵਾਲੀ ਵੀ 2012 ਵਿੱਚ ਰਿਲੀਜ਼ ਹੋਈਆਂ ।
ਜਨਵਰੀ 2013 ਵਿੱਚ, ਬਾਜਵਾ ਨੇ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ ਸਾਡੀ ਲਵ ਸਟੋਰੀ ਵਿੱਚ ਮਹਿਮਾਨ ਭੂਮਿਕਾ ਨਿਭਾਈ। ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਉਸ ਨੇ ਜੱਟ ਅਤੇ ਜੂਲੀਅਟ 2 ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ।[1] ਅਗਸਤ, 2013 ਵਿੱਚ, ਉਸ ਦੀ ਫ਼ਿਲਮ, "ਨੌਟੀ ਜੱਟਸ" ਰਿਲੀਜ਼ ਹੋਈ, ਜਿਸ ਵਿੱਚ ਉਸ ਨੇ ਬੀਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਕੰਮ ਕੀਤਾ।।[2] ਆਰ.ਐੱਸ.ਵੀ.ਪੀ ਅਕਤੂਬਰ ਮਹੀਨੇ ਰਿਲੀਜ਼ ਹੋਈ। 2014 ਵਿੱਚ ਦਿਲ ਵਿਲ ਪਿਆਰ ਵਿਆਰ, ਆ ਗਏ ਮੁੰਡੇ ਯੂਕੇ ਦੇ, ਤੇ ਪਰੌਪਰ ਪਟੋਲਾ ਆਈਆਂ। ਅਗਲੇ ਸਾਲ ਦਿਲਜੀਤ ਦੁਸਾਂਝ ਨਾਲ ਸਰਦਾਰ ਜੀ ਆਈ।
ਸਾਲ 2016 ਵਿੱਚ ਨੀਰੂ ਬਾਜਵਾ ਨਿਰਮਾਤਾ ਵਜੋਂ ਸਾਹਮਣੇ ਆਈ, ਉਸ ਦੁਆਰਾ ਨਿਰਮਤ ਫ਼ਿਲਮ ਚੰਨੋ-ਕਮਲੀ ਯਾਰ ਦੀ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ।2017 ‘ਚ ਜਿੰਮੀ ਸ਼ੇਰਗਿੱਲ ਤੇ ਸਰਗੁਣ ਮਹਿਤਾ ਨਾਲ ਜਿੰਦੂਆ ਰਿਲੀਜ਼ ਹੋਈ, ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨੇ ਕਨੇਡਾ ਜੰਮਪਲ ਮੁਟਿਆਰ ਦਾ ਰੋਲ ਅਦਾ ਕੀਤਾ। ਸਾਲ 2018 ‘ਚ ਨੀਰੂ ਬਾਜਵਾ ਨਿਰਮਤ ਤੇ ਅਭਿਨੀਤ ਇੱਕ ਹੋਰ ਫ਼ਿਲਮ ਲੌਂਗ ਲਾਚੀ ਆਈ। ਇਸ ਫ਼ਿਲਮ ‘ਚ ਫ਼ਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਤੇ ਗਾਇਕ ਐਮੀ ਵਿਰਕ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਆਟੇ ਦੀ ਚਿੜੀ ਫ਼ਿਲਮ ਅਕਤੂਬਰ ਮਹੀਨੇ ਰਿਲੀਜ਼ ਹੋਈ। ਅਗਲੇ ਸਾਲ ਤਰਸੇਮ ਜੱਸੜ ਨਾਲ ਪਹਿਲੀ ਵਾਰ ਬਾਜਵਾ ਨੇ ਊੜਾ ਐੜਾ ਫ਼ਿਲਮ ‘ਚ ਕੰਮ ਕੀਤਾ। ਦਿਲਜੀਤ ਦੁਸਾਂਝ ਨਾਲ ਆਈ ਸਫਲ ਫ਼ਿਲਮ ਛੜਾ ਜੂਨ ਮਹੀਨੇ ਰਿਲੀਜ਼ ਹੋਈ।
2021 ‘ਚ ਗਿੱਪੀ ਗਰੇਵਾਲ ਦੁਆਰਾ ਨਿਰਮਤ ਫ਼ਿਲਮ ਪਾਣੀ ਚ ਮਧਾਣੀ ਵਿੱਚ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਦੀ ਜੋੜੀ 10 ਸਾਲ ਬਾਦ ਇਕੱਠਿਆਂ ਦਿਖਾਈ ਦਿੱਤੀ। ਸ਼ਾਵਾ ਨੀ ਗਿਰਧਾਰੀ ਲਾਲ ਵੀ ਇਸੇ ਸਾਲ ਰਿਲੀਜ਼ ਹੋਈ।[3]2022 ਵਿੱਚ ਨੀਰੂ ਬਾਜਵਾ ਪੰਜ ਫ਼ਿਲਮਾਂ ਵਿੱਚ ਨਜ਼ਰ ਆਈ। ਇਹ ਫ਼ਿਲਮਾਂ ਹਨ: ਕੋਕਾ, ਬਿਊਟੀਫੁੱਲ ਬਿੱਲੋ, ਸਨੋ ਮੈਨ, ਮਾਂ ਦਾ ਲਾਡਲਾ ਅਤੇ ਲੌਂਗ ਲਾਚੀ 2। 2023 ‘ਚ ਨੀਰੂ ਬਾਜਵਾ ਦੁਆਰਾ ਨਿਰਮਤ ਫ਼ਿਲਮ ਕਲੀ ਜੋਟਾ ਨੇ ਕਮਾਈ ਪੱਖੋਂ ਨਵੇਂ ਰਿਕਾਰਡ ਬਣਾਏ।ਇਸ ਫ਼ਿਲਮ ਵਿੱਚ ਨੀਰੂ ਬਾਜਵਾ ਤੇ ਗਾਇਕ ਸਤਿੰਦਰ ਸਰਤਾਜ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਈ। ਚੱਲ ਜਿੰਦੀਏ ਤੇ ਬੂਹੇ ਬਾਰੀਆਂ ਫ਼ਿਲਮਾਂ ਵੀ 2023 ‘ਚ ਹੀ ਆਈਆਂ।
2024 ਵਿੱਚ ਨੀਰੂ ਬਾਜਵਾ ਦੀਆਂ ਸ਼ਾਇਰ ਤੇ ‘ਜੱਟ ਤੇ ਜੂਲੀਅਟ 3’ ਫ਼ਿਲਮਾਂ ਰਿਲੀਜ਼ ਹੋਈਆਂ। ਸਤਿੰਦਰ ਸਰਤਾਜ ਨਾਲ ਆਈ ਫ਼ਿਲਮ ਸ਼ਾਇਰ ਕਮਾਈ ਪੱਖੋਂ ਬੇਹੱਦ ਸਫਲ ਰਹੀ। ਦਿਲਜੀਤ ਦੁਸਾਂਝ ਅਭਿਨੀਤ ਜੱਟ ਤੇ ਜੱਟ ਜੂਲੀਅਟ 3 ਪੰਜਾਬੀ ਫ਼ਿਲਮਾਂ ਦੇ ਇਤਿਹਾਸ ‘ਚ ਨਵੇਂ ਮੀਲ ਪੱਥਰ ਸਥਾਪਿਤ ਕਰਦਿਆਂ “100 ਕਰੋੜ ਕਲੱਬ” ‘ਚ ਸ਼ਾਮਲ ਹੋਈ।
ਭਾਰਤੀ ਟੈਲੀਵਿਜ਼ਨ
ਸੋਧੋਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਸੋਪ ਓਪੇਰਾ ਰਾਹੀਂ 2003 ਵਿੱਚ ਹਰੀ ਮਿਰਚੀ ਲਾਲ ਮਿਰਚੀ ਡੀ.ਡੀ ਵਨ ਤੋਂ ਕੀਤੀ।
ਮਿਊਜ਼ਿਕ ਵੀਡਿਓ
ਸੋਧੋ2003 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਕਮਲ ਹੀਰ ਦੇ ਗ਼ੀਤ 'ਕੈਂਠੇ ਵਾਲਾ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ, ਜਿਸ 'ਚ ਸ਼ਲਿੰਦਰ ਪ੍ਰਦੇਸੀ ਦਾ 'ਹੇ ਸੋਹਣੀਏ' ਵੀ ਸ਼ਾਮਿਲ ਹੈ।
ਨਿੱਜੀ ਜੀਵਨ
ਸੋਧੋਅਭਿਨੇਤਾ ਅਮਿਤ ਸਾਧ ਨਾਲ ਉਹ ਲੰਬੇ ਸਮੇਂ ਤੱਕ ਸੰਬੰਧ ਵਿੱਚ ਰਹੀ ਸੀ, ਜਿਸ ਨਾਲ ਉਸ ਨੇ ਮਸ਼ਹੂਰ ਕਪਲ ਡਾਂਸ ਸ਼ੋਅ "ਨੱਚ ਬਲੀਏ" ਵਿੱਚ ਵੀ ਹਿੱਸਾ ਲਿਆ।
ਬਾਜਵਾ ਨੇ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਵਾ ਲਿਆ ਸੀ।[4] ਇਸ ਜੋੜੀ ਦਾ ਆਪਣਾ ਪਹਿਲਾ ਬੱਚਾ ਅਗਸਤ 2015 ਵਿੱਚ ਹੋਇਆ ਸੀ।[5] ਬਾਜਵਾ ਨੇ ਜਨਵਰੀ 2020 ਵਿੱਚ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ।.[6]ਨੀਰੂ ਬਾਜਵਾ ਦੇ ਤਿੰਨ ਧੀਆਂ ਅਨਾਇਆ,ਆਲੀਆ ਤੇ ਅਕੀਰਾ ਹਨ।
ਫ਼ਿਲਮੋਗ੍ਰਾਫੀ
ਸੋਧੋਬਤੌਰ ਅਦਾਕਾਰ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
1998 | ਮੈਂ ਸੋਲ੍ਹਾਂ ਬਰਸ ਕੀ | ਟੀਨਾ | ਹਿੰਦੀ |
2003 | ਬਾਲੀਵੁੱਡ ਬੌੰਡ | Herself | ਅੰਗ੍ਰੇਜ਼ੀ |
2004 | ਅਸਾਂ ਨੂੰ ਮਾਣ ਵਤਨਾਂ ਦਾ | ਨੀਰੂ | ਪੰਜਾਬੀ |
2006 | ਦਿਲ ਅਪਣਾ ਪੰਜਾਬੀ | ਲਾਡੀ | ਪੰਜਾਬੀ |
2009 | ਮੁੰਡੇ ਯੂ.ਕੇ. ਦੇ | ਰੀਤ ਬਰਾੜ | ਪੰਜਾਬੀ |
2009 | ਹੀਰ ਰਾਂਝਾ | ਹੀਰ | ਪੰਜਾਬੀ |
2010 | ਮੇਲ ਕਰਾਦੇ ਰੱਬਾ | ਸੀਰਤ ਰੰਧਾਵਾ | ਪੰਜਾਬੀ |
ਪ੍ਰਿੰਸ | ਪ੍ਰਿਆ | ਹਿੰਦੀ | |
ਫੂਕ 2 | ਆਰੁਸ਼ੀ | ਹਿੰਦੀ | |
2011 | ਜਿਨ੍ਹੇ ਮੇਰਾ ਦਿਲ ਲੁੱਟਿਆ | ਨੂਰ ਬਾਜਵਾ | ਪੰਜਾਬੀ |
ਮਿਲੇ ਨਾ ਮਿਲੇ ਹਮ | ਮਨਜੀਤ ਆਹਲੂਵਾਲੀਆ | ਹਿੰਦੀ | |
2012 | ਪਤਾ ਨੀ ਰੱਬ ਕਿਹੜਿਆਂ ਰੰਗਾਂ 'ਚ ਰਾਜੀ | ਸਿਮਰਨ | ਪੰਜਾਬੀ |
ਜੱਟ ਐਂਡ ਜੂਲੀਅਟ | ਪੂਜਾ | ਪੰਜਾਬੀ | |
ਪਿੰਕੀ ਮੋਗੇ ਵਾਲੀ | ਪਿੰਕੀ | ਪੰਜਾਬੀ | |
ਸਾਡੀ ਲਵ ਸਟੋਰੀ | ਖ਼ਾਸ ਮਹਿਮਾਨ ਭੂਮਿਕਾ(ਤਾਨੀਆ) | ਪੰਜਾਬੀ | |
2013 | ਸਪੈਸ਼ਲ ਛੱਬੀਸ | ਕੈਮਿਉ ਰੋਲ | ਹਿੰਦੀ |
ਜੱਟ ਐਂਡ ਜੂਲੀਅਟ 2 | ਪੂਜਾ | ਪੰਜਾਬੀ | |
ਨੌਟੀ ਜੱਟਸ | ਸਿੰਮੀ ਖਹਿਰਾ | ਪੰਜਾਬੀ | |
ਆਰ.ਐਸ.ਵੀ.ਪੀ | ਮਨਪ੍ਰੀਤ ਕੌਰ | ਪੰਜਾਬੀ | |
2014 | ਦਿਲ ਵਿਲ ਪਿਆਰ ਵਿਆਰ | ਪ੍ਰਭਜੋਤ | ਪੰਜਾਬੀ |
ਆ ਗਏ ਮੁੰਡੇ ਯੂਕੇ ਦੇ | ਦਿਸ਼ਾ ਢਿੱਲੋਂ | ਪੰਜਾਬੀ | |
ਪਰੌਪਰ ਪਟੋਲਾ | ਪ੍ਰੀਤੀ,ਜੀਤੀ(ਡਬਲ ਰੋਲ) | ਪੰਜਾਬੀ | |
2015 | ਸਰਦਾਰ ਜੀ | ਪਿੰਕੀ | ਪੰਜਾਬੀ |
2016 | ਚੰਨੋ ਕਮਲੀ ਯਾਰ ਦੀ | ਚੰਨੋ | ਪੰਜਾਬੀ |
2017 | ਜਿੰਦੂਆ | ਇਸ਼ | ਪੰਜਾਬੀ |
2018 | ਲੌਂਗ ਲਾਚੀ [7] | ਲਾਚੀ | Punjabi |
ਆਟੇ ਦੀ ਚਿੜੀ | ਇਲੀਜ਼ਾ | ਪੰਜਾਬੀ | |
2019 | ਊੜਾ ਐੜਾ | ਮਨਜੀਤ | ਪੰਜਾਬੀ |
ਵੰਝਲੀ | ਪੰਜਾਬੀ | ||
2021 | ਪਾਣੀ ‘ਚ ਮਧਾਣੀ | ਸੋਹਣੀ | ਪੰਜਾਬੀ |
ਛਾਵਾ ਨੀ ਗਿਰਧਾਰੀ ਲਾਲ | ਸ਼ਾਮੋ | ਪੰਜਾਬੀ | |
2022 | ਕੋਕਾ | ਅਜੂਨੀ | ਪੰਜਾਬੀ |
ਬਿਊਟੀਫੁੱਲ ਬਿੱਲੋ | ਬਿੱਲੋ | ਪੰਜਾਬੀ | |
ਸਨੋ ਮੈਨ | ਪੰਜਾਬੀ | ||
ਮਾਂ ਦਾ ਲਾਡਲਾ | ਸਹਿਜ | ਪੰਜਾਬੀ | |
ਲੌਂਗ ਲਾਚੀ 2 | ਮਰੀਅਮ | ਪੰਜਾਬੀ | |
2023 | ਕਲੀ ਜੋਟਾ | ਰਾਬੀਆ | ਪੰਜਾਬੀ |
ਚਲ ਜਿੰਦੀਏ-ਏਸ ਜਹਾਨੋਂ ਦੂਰ ਕਿਤੇ | ਅਰਸ਼ਵੀਰ | ਪੰਜਾਬੀ | |
ਇੱਟ ਲਿਵਸ ਇਨਸਾਈਡ | ਪੂਰਨਾ | ਅੰਗਰੇਜ਼ੀ | |
ਬੂਹੇ ਬਾਰੀਆਂ | ਪ੍ਰੇਮ ਕੌਰ | ਪੰਜਾਬੀ | |
2024 | ਸ਼ਾਇਰ | ਸੀਰੋ | ਪੰਜਾਬੀ |
ਜੱਟ ਐਂਡ ਜੂਲੀਅਟ 3 | ਪੂਜਾ | ਪੰਜਾਬੀ |
ਬਤੌਰ ਨਿਰਮਾਤਾ
ਸੋਧੋਸਾਲ | ਫ਼ਿਲਮ |
---|---|
2017 | ਸਰਗੀ |
2023 | ਕਲੀ ਜੋਟਾ |
2023 | ਸ਼ਾਇਰ |
ਟੈਲੀਵਿਜ਼ਨ
ਸੋਧੋਸਾਲ | ਸੀਰੀਜ਼ | ਭੂਮਿਕਾ | ਸਰੋਤ |
---|---|---|---|
2003 | ਅਸਤਿਤਵ...ਏਕ ਪ੍ਰੇਮ ਕਹਾਣੀ | ਕਿਰਨ | |
2003-2004 | ਜੀਤ | ਨੰਦਿਨੀ | |
2004-2005 | ਗਨ ਐਂਡ ਰੋਜੀਜ਼ | ਦਿਵਿਆ | |
2005 | ਹਰੀ ਮਿਰਚੀ ਲਾਲ ਮਿਰਚੀ | ਰਿੰਕੂ | |
2006 | ਨਚ ਬੱਲੀਏ 1 | ਪ੍ਰਤਿਯੋਗੀ |
ਹਵਾਲੇ
ਸੋਧੋ- ↑ Ballewood. "Jatt and Juliet 2 smashes Box office". Ballewood.in. Archived from the original on 6 August 2013. Retrieved 16 August 2013.
- ↑ Ballewood. "Naughty Jatts – Review". Ballewood.in. Archived from the original on 5 August 2013. Retrieved 16 August 2013.
- ↑ "Sargi Punjabi Movie Review – Jassi Gill, Babbal Rai, Rubina Bajwa | Plot, Story". All About Movies. 24 February 2017. Archived from the original on 11 April 2018. Retrieved 22 July 2017.
- ↑ "Neeru Bajwa gives a kiss of love to hubby Harry Jawandha on his birthday - Times of India". The Times of India (in ਅੰਗਰੇਜ਼ੀ). 19 October 2018. Retrieved 28 June 2019.
- ↑ Service, Tribune News (13 February 2016). "Once in a lifetime..." Trinuneindia News Service. Archived from the original on 7 October 2018. Retrieved 5 July 2016.
- ↑ "Neeru Bajwa blessed with twin girls Alia and Akira - Times of India". The Times of India (in ਅੰਗਰੇਜ਼ੀ). 11 February 2020. Retrieved 6 March 2020.
- ↑ "Laung Laachi Movie Cast, Crew Details". DeeduKnowAll. Archived from the original on 8 March 2018. Retrieved 8 March 2018.