ਪਟੌਦੀ ਰਿਆਸਤ

(ਪਟੌਦੀ ਰਾਜ ਤੋਂ ਮੋੜਿਆ ਗਿਆ)

ਪਟੌਦੀ ਰਿਆਸਤ ਭਾਰਤ ਦੀ ਇੱਕ ਛੋਟੀ ਰਿਆਸਤ ਸੀ, ਜਿਸਦੀ ਸਥਾਪਨਾ 1804 ਵਿੱਚ ਈਸਟ ਇੰਡੀਆ ਕੰਪਨੀ ਦੇ ਰਾਜ ਦੁਆਰਾ ਕੀਤੀ ਗਈ ਸੀ।

ਪਟੌਦੀ ਪੈਲੇਸ ਦਾ ਦ੍ਰਿਸ਼।
ਪਟੌਦੀ ਦੇ ਆਖਰੀ ਹਾਕਮ ਨਵਾਬ ਅਤੇ ਪ੍ਰਸਿੱਧ ਕ੍ਰਿਕਟਰ ਇਫ਼ਤਿਖ਼ਾਰ ਅਲੀ ਖ਼ਾਨ ।

ਰਿਆਸਤ ਸੌਂਪੇ ਗਏ ਅਤੇ ਜਿੱਤੇ ਹੋਏ ਪ੍ਰਾਂਤਾਂ ਨਾਲ਼ ਦਿੱਲੀ ਪ੍ਰਦੇਸ਼ ਦਾ ਇੱਕ ਹਿੱਸਾ ਸੀ। ਇਹਦੇ ਖਿਰਾਜ਼ਗੁਜ਼ਾਰੀ ਦਿੱਲੀ ਦੇ ਕਮਿਸ਼ਨਰ ਦੇ ਕੋਲ਼ ਸੀ। ਇਸਦਾ ਖੇਤਰਫਲ 52 ਵਰਗ ਮੀਲ ਸੀ ਅਤੇ ਇਸ ਵਿੱਚ ਇੱਕ ਕਸਬਾ, ਪਟੌਦੀ, ਅਤੇ 40 ਪਿੰਡ ਸ਼ਾਮਲ ਸਨ, ਜਿਨ੍ਹਾਂ ਉੱਤੇ ਪਟੌਦੀ ਪਰਿਵਾਰ ਦੀ ਹਕੂਮਤ ਸੀ।

ਇਤਿਹਾਸ

ਸੋਧੋ

ਪਟੌਦੀ ਰਾਜ ਦੀ ਸਥਾਪਨਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ 1804 ਵਿੱਚ ਕੀਤੀ ਸੀ, ਜਦੋਂ ਬਰੇਚ ਕਬੀਲੇ ਦੇ ਇੱਕ ਅਫਗਾਨ ਮੁਸਲਿਮ ਪਸ਼ਤੂਨ, ਫੈਜ਼ ਤਾਲਬ ਖਾਨ, ਜਿਸਨੂੰ ਪਹਿਲਾ ਨਵਾਬ ਬਣਾਇਆ ਗਿਆ ਸੀ, ਜਿਸ ਨੇ ਦੂਜੀ ਐਂਗਲੋ-ਮਰਾਠਾ ਲੜਾਈ ਦੌਰਾਨ ਮਰਾਠਾ ਸਾਮਰਾਜ ਦੇ ਵਿਰੁੱਧ ਲੜਾਈ ਵਿੱਚ ਕੰਪਨੀ ਦੀ ਸਹਾਇਤਾ ਕੀਤੀ ਸੀ।[1] ਇਹ ਪਰਿਵਾਰ 16ਵੀਂ ਸਦੀ ਦੇ ਭਾਰਤ ਤੋਂ ਆਪਣੇ ਮੂਲ ਦਾ ਪਤਾ ਦੱਸਦਾ ਹੈ, ਜਦੋਂ ਉਨ੍ਹਾਂ ਦੇ ਪੂਰਵਜ ਲੋਦੀ ਵੰਸ਼ ਦੇ ਰਾਜਭਾਗ ਦੌਰਾਨ ਮੌਜੂਦਾ ਅਫਗਾਨਿਸਤਾਨ ਤੋਂ ਭਾਰਤ ਆਏ ਸਨ। [1] 8ਵੇਂ ਨਵਾਬ, ਇਫ਼ਤਿਖ਼ਾਰ ਅਲੀ ਖ਼ਾਨ ਪਟੌਦੀ ਨੇ ਇੰਗਲੈਂਡ ਅਤੇ ਭਾਰਤ ਦੋਵਾਂ ਲਈ ਕ੍ਰਿਕਟ ਖੇਡੀ ਅਤੇ ਬਾਅਦ ਵਿੱਚ ਭਾਰਤ ਦੀ ਟੀਮ ਦੀ ਕਪਤਾਨੀ ਕੀਤੀ। ਉਸ ਦੇ ਪੁੱਤਰ ਆਖ਼ਰੀ ਨਵਾਬ ਮਨਸੂਰ ਅਲੀ ਖ਼ਾਨ ਪਟੌਦੀ ਨੇ ਵੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਸੀ।

ਹਵਾਲੇ

ਸੋਧੋ