ਪਦਮਾਵਤੀ ਰਾਓ
ਪਦਮਾਵਤੀ ਰਾਓ (ਕੰਨੜ ਫ਼ਿਲਮ ਵਿਚ ਅਕਸ਼ਥਾ ਰਾਓ ਵਜੋਂ) ਇੱਕ ਭਾਰਤੀ ਫ਼ਿਲਮ ਅਦਾਕਾਰਾ, ਥੀਏਟਰ ਸ਼ਖ਼ਸੀਅਤ, ਕਵਿਤਰੀ, ਨਰਤਕੀ ਅਤੇ ਅਨੁਵਾਦਕ ਹੈ। [1] [2] ਉਹ ਆਪਣੀ ਥੀਏਟਰ ਦੀਆਂ ਗਤੀਵਿਧੀਆਂ ਅਤੇ ਫਿਲਮਾਂ ਵਿੱਚ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ ਜਿਸ ਵਿੱਚ ਓਨਦਾਨੋਂਦੂ ਕਾਲਾਡਲੀ (1978), ਪਰਦੇਸ (1997), ਪਦਮਾਵਤ (2018) ਅਤੇ ਤਾਨਾਜੀ (2020) ਸ਼ਾਮਿਲ ਹਨ।
ਪਦਮਾਵਤੀ ਰਾਓ | |
---|---|
ਜਨਮ | 1963 |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਅਕਸ਼ਥਾ ਰਾਓ, ਪਿੰਟੀ |
ਪੇਸ਼ਾ |
|
ਸਰਗਰਮੀ ਦੇ ਸਾਲ | 1978 - ਹੁਣ |
ਪਰਿਵਾਰ | ਅਰੁਣਦਤੀ ਨਾਗ (ਭੈਣ) |
ਨਿੱਜੀ ਜ਼ਿੰਦਗੀ
ਸੋਧੋਪਦਮਾਵਤੀ ਦਾ ਜਨਮ ਦਿੱਲੀ ਵਿਚ ਹੋਇਆ ਸੀ। ਉਹ ਅਰੁੰਧਤੀ ਨਾਗ ਦੀ ਭੈਣ ਹੈ। [2]
ਕਰੀਅਰ
ਸੋਧੋ- ਫ਼ਿਲਮੀ ਕਰੀਅਰ
ਰਾਓ ਦੀ ਪਹਿਲੀ ਫ਼ਿਲਮ 1978 ਦੀ ਕੰਨੜ ਫ਼ਿਲਮ ਓਨਦਾਨੋਂਡੂ ਕਾਲਾਡਲੀ ਸੀ, ਜਿਸਦਾ ਨਿਰਦੇਸ਼ਨ ਗਿਰੀਸ਼ ਕਰਨਾਡ ਨੇ ਕੀਤਾ ਸੀ। 1981 ਵਿਚ ਉਸਨੇ ਸ਼ੰਕਰ ਨਾਗ ਦੁਆਰਾ ਨਿਰਦੇਸ਼ਤ ਫ਼ਿਲਮ ਗੀਤਾ ਵਿਚ ਗੀਤਾ ਦੀ ਮੁੱਖ ਭੂਮਿਕਾ ਨਿਭਾਈ ਸੀ। ਉਹ ਪਰਦੇਸ ਅਤੇ ਪਦਮਾਵਤ ਫ਼ਿਲਮਾਂ ਵਿਚ ਵੀ ਨਜ਼ਰ ਆਈ।[3] ਉਸਨੇ ਤੀਨ ਫ਼ਿਲਮ ਵਿਚ ਅਮਿਤਾਭ ਬੱਚਨ ਦੀ ਪਤਨੀ ਦੀ ਭੂਮਿਕਾ ਨਿਭਾਈ, ਜਿਸਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਕੀਤਾ ਸੀ । ਉਸ ਨੇ 2020 ਵਿਚ ਆਈ ਫ਼ਿਲਮ ਤਾਨਾਜੀ ਵਿਚ ਸ਼ਿਵਾਜੀ ਦੀ ਮਾਂ ਜੀਜਾਬਾਈ ਦੇ ਰੂਪ ਵਿਚ ਪ੍ਰਦਰਸ਼ਨ ਕੀਤਾ।
- ਥੀਏਟਰ ਕਰੀਅਰ
ਰਾਓ ਦਾ ਕਰੀਅਰ ਥੀਏਟਰ ਦੀਆਂ ਗਤੀਵਿਧੀਆਂ ਨਾਲ ਸ਼ੁਰੂ ਹੋਇਆ ਸੀ। ਉਸਨੇ ਪੂਰੇ ਭਾਰਤ ਵਿੱਚ ਨਾਟਕ ਕੀਤੇ ਅਤੇ ਵਰਕਸ਼ਾਪਾਂ ਕਰਵਾਈਆਂ। ਉਸਨੇ ਪਹਿਲਾਂ ਸ਼ੰਕਰ ਨਾਗ ਦੇ ਨਿਰਦੇਸ਼ਨ ਵਿੱਚ ਥੀਏਟਰ ਕੀਤਾ। ਉਸਨੇ ਮਾਲਗੁੜੀ ਦਿਵਸ ਵਿਚ ਸਹਾਇਕ ਨਿਰਦੇਸ਼ਕ ਵਜੋਂ ਉਸਦੀ ਸਹਾਇਤਾ ਕੀਤੀ, ਉਸੇ ਪ੍ਰਾਜੈਕਟ ਲਈ ਕੰਮ ਕੀਤਾ ਅਤੇ ਆਪਣੇ ਕੰਮ ਦੀ ਸ਼ੁਰੂਆਤ ਵੀ ਕੀਤੀ।[4] ਆਪਣੇ ਥੀਏਟਰ ਕਰੀਅਰ ਵਿਚ ਰਾਓ ਨੇ ਗਿਰੀਸ਼ ਕਰਨਾਡ, ਐਮ ਐਸ ਸਤੀਯੁ, ਰਮੇਸ਼ ਤਲਵਾੜ, ਸ਼ੌਕਤ ਆਜ਼ਮੀ, ਏ ਕੇ ਹੰਗਲ ਅਤੇ ਹੋਰ ਕਈ ਥੀਏਟਰ ਸ਼ਖਸੀਅਤਾਂ ਨਾਲ ਕੰਮ ਕੀਤਾ ਹੈ। [5] ਉਸ ਦੀ ਥੀਏਟਰ ਰਚਨਾ ਕਿਚਨ ਕਵਿਤਾਵਾਂ ਦੇ ਇਕੱਲੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਹੋਈ।[6] ਉਹ ਬੱਚਿਆਂ ਲਈ ਥੀਏਟਰ ਦੀਆਂ ਗਤੀਵਿਧੀਆਂ ਕਰਦੀ ਹੈ। [7] [8]
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭਾਸ਼ਾ | ਭੂਮਿਕਾ | ਨੋਟ |
---|---|---|---|---|
1978 | ਓਨਡਾਨੰਦੂ ਕਾਲਾਡੱਲੀ | ਕੰਨੜ | ਸਾਵੰਤਰੀ | ਡੈਬਿਉ ਫ਼ਿਲਮ |
1981 | ਗੀਤਾ | ਕੰਨੜ | ਗੀਤਾ | |
1997 | ਪਰਦੇਸ | ਹਿੰਦੀ | ਨਰਮਦਾ | |
2016 | ਤੀਨ | ਹਿੰਦੀ | ਨੈਨਸੀ | |
2018 | ਏਕ ਸੰਗਯੈ | ਮਰਾਠੀ | ||
ਪਦਮਾਵਤ | ਹਿੰਦੀ | ਕੁੰਵਰ ਬਾਈ | ||
ਫੋਮੌਸ | ਹਿੰਦੀ | ਲਾਲ ਦੀ ਮਾਂ | ||
2019 | ਪ੍ਰਣਾਇਆ ਮੀਨੁਕਾਲੁਡੇ ਕਡਲ | ਮਲਿਆਲਮ | ਬਿਨੀ ਨੂਰਜਹਾਂ | |
2020 | ਤਾਨਾਜੀ | ਹਿੰਦੀ | ਜੀਜਾਬਾਈ | |
ਰਾਤ ਅਕੇਲੀ ਹੈ | ਹਿੰਦੀ | ਪ੍ਰਮਿਲਾ ਸਿੰਘ |
ਹਵਾਲੇ
ਸੋਧੋ- ↑ Ranjan Govind (4 May 2020). "This refrigerator made by Padmavati Rao does not run on electricity". The Hindu. Retrieved 17 Oct 2020.
- ↑ 2.0 2.1 Vidya Iyengar (19 Jun 2016). "I lead my life in disbelief". Bangalore Mirror. Retrieved 17 Oct 2020.
- ↑ Namrata Joshi (24 Jan 2018). "Padmaavat' review: an insipid love letter to Rajputs". The Hindu. Retrieved 17 Oct 2020.
- ↑ Nina C George (20 May 2020). "How Shankar Nag's Malgudi Days come into life". Deccan Herald. Retrieved 17 Oct 2020.
- ↑ Bindu Gopal Rao (17 Jul 2016). "From stage to stage". Deccan Herald. Retrieved 16 Oct 2020.
- ↑ Deepa Ganesh (8 Oct 2015). "A Kitchen Katha". The Hindu. Retrieved 17 Oct 2020.
- ↑ "A bagful of tales..." Deccan Herald. 26 Mar 2012. Retrieved 16 Oct 2020.
- ↑ "Metrolife in the city". Deccan Herald. 24 Aug 2011. Retrieved 17 Oct 2020.