ਪੀਲੀ ਟਟੀਹਰੀ

ਪੰਛੀਆਂ ਦੀ ਪ੍ਰਜਾਤੀ

ਪੀਲੀ ਟਟੀਹਰੀ (yellow-wattled lapwing), ਦੀ ਪ੍ਰਜਾਤੀ ਭਾਰਤੀ ਉਪ ਮਹਾਂਦੀਪ ਦਾ ਪੰਛੀ ਹੈ। ਵਿਸ਼ਵ ਪੱਧਰ ਤੇ ਭਾਂਵੇ ਇਹ ਪ੍ਰਜਾਤੀ ਖਤਰੇ ਤੋਂ ਬਾਹਰ ਦਰਜ ਕੀਤੀ ਹੋਈ ਹੈ ਪਰ ਭਾਰਤ ਵਿੱਚ ਇਹ ਕਾਫੀ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਇਹ ਲਗਪਗ ਅਲੋਪ ਹੋਣ ਕਿਨਾਰੇ ਹੈ।[1] ਇਹ ਭਾਰਤ ਦੇ ਖੁਸ਼ਕ ਇਲਾਕਿਆਂ ਵਿੱਚ ਆਪਣਾ ਬਸੇਰਾ ਕਰਦਾ ਹੈ ਅਤੇ ਤਿੱਖੀ ਆਵਾਜ਼ ਅਤੇ ਤੇਜ਼ ਉਡਾਨ ਵਾਲਾ ਪੰਛੀ ਹੈ। ਭਾਵੇਂ ਇਹ ਪੰਛੀ ਆਮ ਤੌਰ 'ਤੇ ਪਰਵਾਸ ਨਹੀਂ ਕਰਦਾ ਪਰ ਕਈ ਵਾਰੀ ਇਹ ਬਰਸਾਤਾਂ ਸਮੇਂ ਆਪਣੇ ਟਿਕਾਣੇ ਬਦਲ ਲੈਂਦਾ ਹੈ। ਇਸ ਦਾ ਰੰਗ ਹਲਕਾ ਸਲੇਟੀ ਹੁੰਦਾ ਹੈ, ਲੱਤਾਂ ਪੀਲੀਆਂ ਅਤੇ ਚੁੰਝ ਤੇ ਪੀਲੇ ਰੰਗ ਦਾ ਤਿਕੋਣਾ ਨਿਸ਼ਾਨ ਹੁੰਦਾ ਹੈ। ਹੋਰਨਾਂ ਟਟੀਰੀਆਂ ਵਾਂਗ ਇਹ ਵੀ ਜ਼ਮੀਨ ਦੇ ਪੰਛੀ ਹਨ ਅਤੇ ਇਹਨਾਂ ਦੇ ਆਹਲਣੇ ਧਰਾਤਲ ਤੇ ਇੱਕਠੇ ਕੀਤੇ ਮਹਿਜ਼ ਕੁਝ ਛੋਟੇ ਕੰਕਰ-ਪੱਥਰ ਹੀ ਹੁੰਦੇ ਹਨ ਜਿਸ ਵਿੱਚ ਇਹ ਆਪਣੇ ਆਂਡੇ ਦਿੰਦੀਆਂ ਹਨ। ਇਸ ਪੰਛੀ ਦੇ ਬੱਚੇ ਆਂਡਿਆਂ ਵਿਚੋਂ ਨਿਕਲਣ ਤੋਂ ਬਾਅਦ ਜਲਦੀ ਹੀ ਆਹਲਣੇ ਛੱਡ ਦਿੰਦੇ ਹਨ ਅਤੇ ਆਪਣੇ ਮਾਪਿਆਂ ਨਾਲ ਭੋਜਨ ਦੀ ਤਲਾਸ਼ ਵਿੱਚ ਨਿਕਲ ਤੁਰਦੇ ਹਨ।

ਪੀਲੀ ਟਟੀਹਰੀ
ਨਾਮੂਨਾਟੈਕਸੋਨ ਸੋਧੋ
ਛੋਟਾ ਨਾਂV. malabaricus ਸੋਧੋ
ਟੈਕਸਨ ਨਾਂVanellus malabaricus ਸੋਧੋ
ਟੈਕਸਨ ਦਰਜਾਬੰਦੀਪ੍ਰਜਾਤੀ ਸੋਧੋ
ਉੱਮਚ ਟੈਕਸਨVanellus ਸੋਧੋ
Endemic toਭਾਰਤੀ ਉਪਮਹਾਂਦੀਪ ਸੋਧੋ
IUCN conservation statusLeast Concern ਸੋਧੋ

ਹੁਲੀਆ ਸੋਧੋ

 
ਪੀਲੀ ਟਟੀਹਰੀ, ਕਾਲਕਾ, ਹਰਿਆਣਾ, ਭਾਰਤ)
ਗੋਆ, ਭਾਰਤ

ਇਹ ਖੁਸ਼ਕ ਪਥਰੀਲੇ ਅਤੇ ਘਾਹ ਵਾਲੇ ਖੁੱਲੇ ਇਲਾਕਿਆਂ ਦਾ ਪੰਛੀ ਹੈ। ਇਹ ਭੂਰੇ ਪੀਲੇ ਰੰਗ ਅਤੇ ਦਰਮਿਆਨੇ ਆਕਾਰ ਦਾ ਹੁੰਦਾ ਹੈ। ਇਸ ਦੇ ਸਿਰ ਤੇ ਕਾਲੀ ਟੋਪੀ ਹੂੰਦੀ ਹੈ। ਇਸ ਦੀ ਠੋਡੀ ਅਤੇ ਗਲਾ ਕਾਲੇ ਰੰਗ ਦਾ ਹੁੰਦਾ ਹੈ। ਗਰਦਨ ਭੂਰੇ ਰੰਗ ਦੀ ਅਤੇ ਪੇਟ ਚਿੱਟੇ ਰੰਗ ਦਾ ਹੁੰਦਾ ਹੈ। ਸਿਰ ਦੇ ਖੰਭ ਕੁਝ ਕੁ ਉਭਰ ਸਕਦੇ ਹਨ। ਇਹ ਨੇਪਾਲ ਦੀ ਕਠਮਾਂਡੂ ਵਾਦੀ ਵਿਖੇ ਆਮ ਤੌਰ 'ਤੇ ਕਾਫੀ ਜਾਂਦਾ ਹੈ। .[2][3][4] ਦੱਖਣ ਤੋਂ ਪਛਮ ਖੇਤਰ ਵਿਚਕਾਰ ਇਹਨਾਂ ਦੇ ਆਕਾਰ ਵਿੱਚ ਕੁਝ ਫਰਕ ਪਾਇਆ ਜਾਂਦਾ ਹੈ।

ਇਹਨਾਂ ਦਾ ਆਕਾਰ 260-280ਮੀਮੀ ਲੰਮਾ ਹੁੰਦਾ ਹੈ।ਇਹਨਾਂ ਦੇ ਖੰਭਾਂ ਦਾ ਆਕਾਰ 192-211ਮੀਮੀ ਚੁੰਝ 23-26ਮੀਮੀ, ਅਤੇ ਪੂੰਝਾ 71-84ਮੀਮੀ ਹੁੰਦਾ ਹੈ। ਨਰ ਅਤੇ ਮਾਦਾ ਇੱਕੋ ਜਿਹੇ ਵਿਖਾਈ ਦਿੰਦੇ ਹਨ ਪਰ ਨਰ ਦੀ ਪੂਛ ਕੁਝ ਵੱਡੀ ਹੁੰਦੀ ਹੈ। ਇਹਨਾਂ ਦੀ ਆਵਾਜ਼ ਕਾਫੀ ਤਿੱਖੀ ਹੁੰਦੀ ਹੈ।

 
ਗਭਰੇਟ ਪੰਛੀ (7 ਹਫਤੇ ਦਾ)

ਖੇਤਰੀ ਭਾਸ਼ਾਵਾਂ ਵਿੱਚ ਇਸਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਹਿੰਦੀ ਵਿੱਚ "ਜ਼ਰਦੀ", ਤੇਲਗੂ ਵਿੱਚ "ਚਿਤਵਾ" ਅਤੇ ਰਾਜਸਥਾਨ ਅਤੇ ਪਾਕਿਸਤਾਨ ਵਿੱਚ ਇਸਨੂੰ "ਜੀਠੀਰੀ" ਕਿਹਾ ਜਾਂਦਾ ਹੈ।[5] ਪੰਜਾਬੀ ਭਾਸ਼ਾ|ਪੰਜਾਬੀ]] ਵਿੱਚ ਇਸ ਪੰਛੀ ਨੂੰ "ਪੀਲੀ ਟਟੀਹਰੀ" ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਮੱਧਿਆ ਪ੍ਰਦੇਸ ਵਿੱਚ "ਲਾਓਰੀ", ਗੁਜਰਾਤੀ ਵਿੱਚ "ਪ੍ਰਸਨਾ ਤਿਤੋੜੀ", ਮਰਾਠੀ ਵਿੱਚ "ਪਿਤਮੁਖੀ ਤਿਤਵੀ", ਮਲਿਆਲਮ ਵਿੱਚ "ਮੰਜਕਣੀ", ਕੰਨੜ ਵਿੱਚ "ਹਲਦੀ ਤਿਤਿਭਾ",ਤਮਿਲ ਵਿੱਚ "ਆਲਕਤੀ " ਅਤੇ ਸਿਨਹਾਲਸੀ ਵਿੱਚ "ਕਿਰਲੂਵਾ" ਕਿਹਾ ਜਾਂਦਾ ਹੈ।[6]

ਵਸੇਬਾ ਅਤੇ ਵੰਡ ਸੋਧੋ

ਇਹ ਪੰਛੀ ਲਗਪਗ ਸਾਰੇ ਭਾਰਤ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਮਿਲਦਾ ਹੈ। ਇਹ ਨੀਵੇਂ ਅਤੇ ਬੇਟ ਘਾਟਾਂ, ਵਿੱਚ ਆਪਣਾ ਬਸੇਰਾ ਕਰਦਾ ਹੈ। ਇਹ ਲਾਲ ਚੁੰਝ ਵਾਲੀ ਆਮ ਟਟੀਹਰੀ ਵਾਂਗ ਪਾਣੀ ਵਾਲੀਆਂ ਥਾਂਵਾਂ ਦੀ ਬਜਾਏ ਖੁਸ਼ਕ ਇਲਾਕਿਆਂ ਵਿੱਚ ਮਿਲਦਾ ਹੈ। [7]

ਵਤੀਰਾ ਅਤੇ ਚੌਗਿਰਦਾ ਸੋਧੋ

ਆਵਾਜ਼ਾਂ

ਇਹ ਟਟੀਹਰੀਆਂ ਖੁਸ਼ਕ ਮੌਸਮ ਵਿੱਚ, ਵਿਸ਼ੇਸ਼ ਕਰ ਕੇ ਮੌਨਸੂਨ ਤੋਂ ਪਹਿਲਾਂ ਮਾਰਚ ਤੋਂ ਮਈ ਤੱਕ, ਆਪਣੀ ਅਣਸ ਪੈਦਾ ਕਰਦੀਆਂ ਹਨ। .[8][9] ਇਹ ਚਾਰ ਆਂਡੇ ਧਰਤੀ ਦੀ ਸਤਹ ਤੇ ਕਚਰੇ ਵਿੱਚ ਦਿੰਦੀਆਂ ਹਨ।[10] ਘਾਹ ਦੀਆਂ ਝਾੜੀਆਂ ਵਿੱਚ ਇਹਨਾਂ ਦੇ ਆਹਲਣੇ ਘੱਟ ਹੀ ਵਿਖਾਈ ਦਿੰਦੇ ਹਨ।[11] ਇਹ ਪੰਛੀ-ਮਾਪੇ ਆਂਡਿਆਂ ਨੂੰ ਇੱਕ ਖ਼ਾਸ ਤਾਪਮਾਨ ਤੱਕ ਠੰਡਾ ਰਖਣ ਲਈ ਆਪਣੀ ਛਾਤੀ ਦੇ ਖੰਭਾਂ ਨੂੰ ਪਾਣੀ ਵਿੱਚ ਦਸ ਮਿੰਟ ਤੱਕ ਗਿੱਲਾ ਕਰ ਕੇ ਮੁੜ ਆਂਡਿਆਂ ਤੇ ਆ ਬੈਠਦੇ ਹਨ।[12]) ਅਜਿਹਾ ਉਹ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਕਰਦੇ ਹਨ।[13] ਇਹਨਾਂ ਦੇ ਚਾਰ ਆਂਡਿਆਂ ਵਿਚੋਂ ਇੱਕ ਤੋਂ ਬਾਅਦ ਇੱਕ ਵਿਚੋਂ ਬੱਚਾ ਨਿਕਲਦਾ ਹੈ ਭਾਵੇਂ ਇਹ ਕੁਝ ਦਿਨਾਂ ਦੀ ਵਿੱਥ ਨਾਲ ਦਿੱਤੇ ਹੁੰਦੇ ਹਨ।[14] ਖਤਰੇ ਸਮੇਂ ਜਦ ਮਾਪੇ ਇੱਕ ਖ਼ਾਸ ਕਿਸਮ ਦੀ ਉਚੀ ਉੱਚੀ ਆਵਾਜ਼ ਦਿੰਦੇ ਹਨ ਤਾਂ ਛੋਟੇ ਬੱਚੇ ਜ਼ਮੀਨ ਦੀ ਸਤਹ ਨਾਲ ਚਿਪਕ ਕੇ ਛੁਪ ਜਾਂਦੇ ਹਨ ਅਤੇ ਇਹਨਾਂ ਨੂੰ ਵੇਖਣਾ ਔਖਾ ਹੋ ਜਾਂਦਾ ਹੈ ਅਤੇ ਇਸ ਤਰਾਂ ਇਹ ਖਤਰੇ ਤੋਂ ਆਪਣਾ ਬਚਾਅ ਕਰਦੇ ਹਨ।[15] ਇੱਕ ਅਧਿਐਨ ਅਨੁਸਾਰ ਇਹਨਾਂ ਦੇ ਅਹਲਣਿਆਂ ਵਿੱਚ 3-4 ਆਂਡੇ ਪਾਏ ਗਏ ਅਤੇ ਇਹਨਾਂ ਚੋਣ 27.58% ਵਿਚੋਂ ਬੱਚੇ ਨਿਕਲੇ। ਇਹ ਬੱਚੇ 27- 30 ਦਿਨਾਂ ਦੇ ਵਕਫੇ ਵਿੱਚ ਨਿਕਲੇ ਸਨ। ਜਦ ਇਹਨਾਂ ਦੇ ਘੋਂਸਲਿਆਂ ਕੋਲ ਜਾਇਆ ਜਾਂਦਾ ਹੈ ਤਾਂ ਇਹ ਉਥੋਂ ਉੱਠ ਕੇ ਦੂਰ ਚਲੇ ਜਾਂਦੇ ਹਨ ਅਤੇ ਇਹਨਾਂ ਤੋਂ ਧਿਆਨ ਪਰੇ ਕਰਨ ਲਈ ਉਹ ਇਹਨਾਂ ਵਲ਼ ਵੇਖਦੇ ਵੀ ਨਹੀਂ।[16]

ਇਹਨਾਂ ਟਟੀਰੀਆਂ ਦਾ ਭੋਜਨ ਕੀੜੇ-ਮਕੌੜੇ, ਭੂੰਡੀਆਂ, ਸਿਓਂਕ ਆਦਿ ਹੁੰਦੇ ਹਨ[5] ਇਹਨਾਂ ਨੂੰ ਖੰਭ -ਜੀਅ ਦੀ ਬਿਮਾਰੀ ਹੁੰਦੀ ਹੈ।[17]

ਹਵਾਲੇ ਸੋਧੋ

  1. http://www.entomoljournal.com/vol3Issue1/pdf/40.1.pdf
  2. Johns, A. D., & R. I. Thorpe (1981). "On the occurrence of long-distance movement in the Yellow-wattled Lapwing, Vanellus (=Lobipluvia) malabaricus (Boddaert)". Journal of Bombay Natural Hist. Soc. 78: 597–598.{{cite journal}}: CS1 maint: multiple names: authors list (link)
  3. Hayman, P., J. Marchant, T. Prater (1986). Shorebirds: an identification guide to the waders of the world. Croom Helm. pp. 263–264.{{cite book}}: CS1 maint: multiple names: authors list (link)
  4. Ali, S & S D Ripley (1980). Handbook of the birds of India and Pakistan. Vol. 2 (2 ed.). Oxford University Press. pp. 218–219.
  5. 5.0 5.1 Jerdon, TC (1864). The Birds of India. Vol 3. George Wyman and Co. pp. 649–650.
  6. Anonymous (1998). "Vernacular names of birds of the Indian Subcontinent". Buceros. 3 (1): 53–108.
  7. Mirza Muhammad Azam (2004). "Avifaunal Diversity of Hingol National Park" (PDF). Rec. Zool. Surv. Pakistan. 15: 7–15.[permanent dead link]
  8. Jayakar, SD; Spurway, H (1965). "The yellow-wattled lapwing, a tropical dry-season nester [Vanellus malabaricus (Boddaert), Charadriidae]. I. The locality, and the incubatory adaptations". Zool. Jahrb. Syst. Bd. 92: 53–72.
  9. Jayakar, SD; Spurway, H (1968). "The Yellow-wattled Lapwing, Vanellus malabaricus (Boddaert), a tropical dry-season nester. III. Two further seasons' breeding". J. Bombay Nat. Hist. Soc. 65 (2): 369–383.
  10. George,NJ (1985). "On the parental care of Yellow-wattled Lapwing Vanellus malabaricus". J. Bombay Nat. Hist. Soc. 82 (3): 655–656.
  11. Vijayagopal, K; Chacko, Stephen (1991). "Hitherto unrecorded nesting site of Yellow-wattled Lapwing Vanellus malabaricus (Boddaert)". J. Bombay Nat. Hist. Soc. 88 (3): 451.
  12. Maclean,GL (1974). "Belly-soaking in the Charadriiformes". J. Bombay Nat. Hist. Soc. 72 (1): 74–82.
  13. Jayakar, SD; Spurway, H (1964). "Lapwings wetting their breasts". Newsletter for Birdwatchers. 4 (8): 5.
  14. Jayakar, SD; Spurway, H (1965). "The Yellow-wattled Lapwing, Vanellus malabaricus (Boddaert), a tropical dry-season nester. II. Additional data on breeding biology". J. Bombay Nat. Hist. Soc. 62 (1): 1–14.
  15. Jayakar, SD; Spurway, Helen (1964). "Chick of a first brood accompanying a subsequent incubation". Newsletter for Birdwatchers. 4 (9): 12.
  16. Sethi, VK; Dinesh Bhatt and Amit Kumar (2010). "Hatching success in Yellow-wattled Lapwing Vanellus malabaricus". Indian Birds. 5 (5): 139–142.{{cite journal}}: CS1 maint: multiple names: authors list (link)
  17. Jacek Dabert,Serge V. Mironov, Rainer Ehrnsberger (2002). "A revised diagnosis of the feather mite genus Magimelia Gaud, 1961 (Pterolichoidea: Pterolichidae: Magimeliinae) and the description of three new species". Systematic Parasitology. 53 (1): 69–79. doi:10.1023/A:1019957822743. PMID 12378135.{{cite journal}}: CS1 maint: multiple names: authors list (link)