ਪੰਕਜ ਤ੍ਰਿਪਾਠੀ
ਪੰਕਜ ਤ੍ਰਿਪਾਠੀ ਇੱਕ ਭਾਰਤੀ ਅਦਾਕਾਰ ਹੈ ਜੋ ਮੁੱਖ ਤੌਰ 'ਤੇ ਹਿੰਦੀ ਫਿਲਮਾਂ ਵਿਚ ਕੰਮ ਕਰਦਾ ਹੈ। ਆਪਣੀ ਕੁਦਰਤੀ ਅਦਾਕਾਰੀ ਲਈ ਮਸ਼ਹੂਰ, ਉਸਨੇ 2004 ਵਿੱਚ ਰਨ ਅਤੇ ਓਮਕੁਰਾ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਦੇ ਨਾਲ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੋਂ 40 ਤੋਂ ਵੱਧ ਫਿਲਮਾਂ ਅਤੇ 60 ਟੀਵੀ ਸ਼ੋਅ ਵਿੱਚ ਕੰਮ ਕਰ ਚੁੱਕਾ ਹੈ।[2] ਤ੍ਰਿਪਾਠੀ ਨੂੰਗੈਂਗਸ ਆਫ ਵਾਸੇਪੁਰ ਫਿਲਮ ਸੀਰੀਜ਼ ਵਿਚ ਆਪਣੀ ਸਹਾਇਕ ਭੂਮਿਕਾ ਨਾਲ ਸਫਲਤਾ ਮਿਲੀ।[3] ਉਸ ਤੋਂ ਬਾਅਦ ਫੁਕਰੇ (2013), ਮਾਸਾਨ (2015), ਨੀਲ ਬੱਟੇ ਸੰਨਾਟਾ (2016), ਬਰੇਲੀ ਕੀ ਬਰਫੀ (2017), ਨਿਊਟਨ (2017), ਫੁਕਰੇ ਰਿਟਰਨਸ (2017) ਅਤੇ ਸਤ੍ਰੀ (2018) ਸਮੇਤ ਕਈ ਫਿਲਮਾਂ ਲਈ ਮਹੱਤਵਪੂਰਣ ਮੁਲਾਂਕਣ ਪ੍ਰਾਪਤ ਹੋਈ ਹੈ। ਨਿਊਟਨ ਲਈ, ਤ੍ਰਿਪਾਠੀ ਨੇ ਨੈਸ਼ਨਲ ਫਿਲਮ ਅਵਾਰਡ ਸਮੇਤ ਕਈ ਪੁਰਸਕਾਰ ਹਾਸਲ ਕੀਤੇ।[4]
ਪੰਕਜ ਤ੍ਰਿਪਾਠੀ | |
---|---|
ਜਨਮ | [1] | 5 ਸਤੰਬਰ 1976
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਅਲਮਾ ਮਾਤਰ | ਨੈਸ਼ਨਲ ਸਕੂਲ ਆਫ਼ ਡਰਾਮਾ। ਦਿੱਲੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2004–ਹੁਣ ਤੱਕ |
ਜੀਵਨ ਸਾਥੀ |
ਮ੍ਰਿਦੁਲਾ ਤ੍ਰਿਪਾਠੀ (ਵਿ. 2004) |
ਮੁੱਢਲਾ ਜੀਵਨ
ਸੋਧੋਤ੍ਰਿਪਾਠੀ ਦਾ ਜਨਮ ਬੇਲਸੰਦ,[5] ਜ਼ਿਲਾ, ਗੋਪਾਲਗੰਜ, ਬਿਹਾਰ ਵਿੱਚ, ਪੰਡਤ ਬਨਾਸ ਤ੍ਰਿਪਾਠੀ ਅਤੇ ਹੇਮਵੰਤੀ ਦੇਵੀ ਦੇ ਘਰ ਹੋਇਆ ਸੀ। ਉਸ ਦੇ ਪਿਤਾ ਇੱਕ ਕਿਸਾਨ ਅਤੇ ਪੰਡਿਤ ਦੇ ਤੌਰ ਤੇ ਕੰਮ ਕਰਦੇ ਹਨ।[5] 11 ਵੀਂ ਜਮਾਤ ਤੱਕ ਤ੍ਰਿਪਾਠੀ ਵੀ ਇਕ ਕਿਸਾਨ ਦੇ ਤੌਰ 'ਤੇ ਕੰਮ ਕਰਦਾ ਸੀ। ਤਿਉਹਾਰਾਂ ਦੇ ਮੌਸਮ ਵਿਚ ਉਹ ਆਪਣੇ ਪਿੰਡ ਦੇ ਨਾਟਕ ਵਿਚ ਇਕ ਲੜਕੀ ਦੀ ਭੂਮਿਕਾ ਨਿਭਾਉਂਦਾ ਸੀ ਅਤੇ ਉਸਦੇ ਅਨੁਸਾਰ ਉਸ ਦੇ ਪਿੰਡ ਵਾਲਿਆਂ ਨੇ ਉਸ ਦੇ ਪ੍ਰਸੰਸਾ ਕੀਤੀ ਅਤੇ ਅਖੀਰ ਉਸਨੂੰ ਅਦਾਕਾਰੀ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਆ।[6] ਹਾਈ ਸਕੂਲ ਤੋਂ ਬਾਅਦ ਉਹ ਪਟਨਾ ਚਲਾ ਗਿਆ ਜਿੱਥੇ ਉਸਨੇ ਥੀਏਟਰ ਕੀਤਾ ਅਤੇ ਕਾਲਜ ਦੀ ਰਾਜਨੀਤੀ ਵਿਚ ਵੀ ਸਰਗਰਮ ਰਿਹਾ ਕਿਉਂਕਿ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦਾ ਮੈਂਬਰ ਸੀ। ਅਦਾਕਾਰੀ ਵਿਚ ਨਾਕਾਮ ਹੋਣ ਦੇ ਡਰ ਤੋਂ ਉਹ ਇਕ ਹੋਟਲ ਵਿੱਚ ਥੋੜ੍ਹੇ ਸਮੇਂ ਲਈ ਕੰਮ ਕਰਨ ਲੱਗਾ। ਪਟਨਾ ਵਿਚ ਕਰੀਬ ਸੱਤ ਸਾਲ ਰਹਿਣ ਤੋਂ ਬਾਅਦ ਉਹ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖ਼ਲਾ ਲੈਣ ਲਈ ਦਿੱਲੀ ਚਲਾ ਗਿਆ , ਜਿੱਥੋਂ 2004 ਵਿਚ ਉਸਨੇ ਗ੍ਰੈਜੂਏਸ਼ਨ ਕੀਤੀ।[7][8]
ਕਰੀਅਰ
ਸੋਧੋਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਤ੍ਰਿਪਾਠੀ 2004 ਵਿਚ ਮੁੰਬਈ ਚਲਾ ਗਿਆ ਅਤੇ ਫਿਲਮ ਰਨ ਵਿਚ ਭੂਮਿਕਾ ਨਿਭਾਈ। ਹਾਲਾਂਕਿ ਅੱਠ ਸਾਲ ਬਾਅਦ 2012 ਵਿਚ ਜਦੋਂ ਉਸਨੇ ਗੈਂਗਸ ਆਫ ਵਾਸੇਪੁਰ ਵਿਚ ਆਪਣੀ ਭੂਮਿਕਾ ਲਈ ਵਿਆਪਕ ਤੌਰ 'ਤੇ ਸ਼ਲਾਘਾ ਪ੍ਰਾਪਤ ਕੀਤੀ ਸੀ। ਫਿਲਮ ਲਈ ਉਸਦੀ ਆਡੀਸ਼ਨ ਕਰੀਬ ਅੱਠ ਘੰਟੇ ਤੱਕ ਚੱਲੀ। [9][10] 2008 ਵਿਚ, ਉਸਨੇ ਬਾਹੁਬਾਲੀ ਟੀਵੀ ਦੀ ਲੜੀ ਵਿਚ ਕੰਮ ਕੀਤਾ ਅਤੇ ਬਾਅਦ ਵਿਚ ਸੋਵੀ ਟੀਵੀ 'ਤੇ ਪਾਊਡਰ ਵਿਚ ਕੰਮ ਕੀਤਾ, ਜੋ ਹੁਣ ਫਿਲਹਾਲ ਨੈੱਟਫਲਿਕਸ 'ਤੇ ਉਪਲਬਧ ਹੈ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਜਿਆਦਾਤਰ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ।[11][12] ਬਾਅਦ ਵਿਚ ਉਸਨੇ ਅਲੱਗ-ਅਲੱਗ ਤਰਾਂ ਦੀਆਂ ਕਈ ਭੂਮਿਕਾਵਾਂ ਨਿਭਾਈਆਂ ਅਤੇ ਆਲੋਚਨਾਤਮਕ ਪ੍ਰਸ਼ੰਸ਼ਾਵਾਂ ਜਿੱਤੀਆਂ।[13] ਉਸਦੀ ਪਹਿਲੀ ਮੁੱਖ ਅਦਾਕਾਰ ਵਾਲੀ ਫ਼ਿਲਮ ਗੁੜਗਾਉਂ 2017 ਸੀ। ਉਸਦੀ 2017 ਦੀ ਫ਼ਿਲਮ ਨਿਊਟਨ ਭਾਰਤ ਦੀ ਸਭ ਤੋਂ ਵਧੀਆ ਵਿਦੇਸ਼ੀ ਫਿਲਮ ਸ਼੍ਰੇਣੀ ਵਿਚ ਅਕਾਦਮੀ ਅਵਾਰਡ ਲਈ ਚੁਣੀ ਗਈ ਸੀ।[14]
ਤ੍ਰਿਪਾਠੀ ਨੇ ਤਾਮਿਲ ਸਿਨੇਮਾ ਵਿੱਚ ਫ਼ਿਲਮ ਕਾਲ ਨਾਲ ਆਪਣੀ ਸ਼ੁਰੂਆਤ ਕੀਤੀ, ਜੋ 7 ਜੂਨ 2018 ਨੂੰ ਰਿਲੀਜ਼ ਹੋਈ।[15]
ਨਿੱਜੀ ਜੀਵਨ
ਸੋਧੋਤ੍ਰਿਪਾਠੀ ਨੇ 15 ਜਨਵਰੀ 2004 ਨੂੰ ਮਰਿਦੁਲਾ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੀ ਇਕ ਬੇਟੀ ਹੈ।[6]
ਫਿਲਮੋਗਰਾਫੀ
ਸੋਧੋ† | ਫਿਲਮਾਂ / ਨਾਟਕ ਜੋ ਹਾਲੇ ਰਿਲੀਜ਼ ਨਹੀਂ ਕੀਤੀਆਂ |
ਫ਼ਿਲਮਾਂ
ਸੋਧੋਸਾਲ | ਫਿਲਮ | ਭੂਮਿਕਾ | ਨੋਟਸ |
---|---|---|---|
2004 | ਰਨ | ਬੇਨਾਮ | |
2005 | ਅਪਹਰਣ | ਗਯਾ ਸਿੰਘ ਦਾ ਕਰੀਬੀ | |
2006 | ਓਮਕਾਰਾ | ਕਿਚਲੂ | |
2007 | ਧਰਮ | ਸੂਰਿਆਪ੍ਰਕਾਸ਼ | |
2008 | ਮਿੱਠਯਾ | ਟਿਪਨਿਸ | |
ਸੂਰਿਆ | ਮੇਜਰ ਵੀਰੇਂਦਰ ਰਾਠੌਰ | ||
2009 | ਚਿੰਟੂ ਜੀ | ਪਪਲੂ ਯਾਦਵ | |
ਬਾਹਰ ਆਨਾ | ਇੰਸਪੈਕਟਰ | ||
2010 | ਵਾਲਮੀਕੀ ਕੀ ਬੰਦੂਕ | ਬੀਡੀਓ ਤ੍ਰਿਪਾਠੀ | |
ਰਾਵਣ | |||
ਆਕ੍ਰੋਸ਼ | ਕਿਸ਼ੋਰ | ||
2011 | ਚਿੱਲਰ ਪਾਰਟੀ | ਸਕੱਤਰ ਦੂਬੇ | |
2012 | ਅਗਨੀਪਥ | ਸੂਰਿਆ | |
ਗੈਂਗਸ ਆਫ ਵਾਸੇਪੁਰ 1 | ਸੁਲਤਾਨ ਕੁਰੈਸ਼ੀ | ||
ਗੈਂਗਸ ਆਫ ਵਾਸੇਪੁਰ 2 | |||
ਦਬੰਗ 2 | ਫਿਲਾਵਰ | ||
2013 | ਏਬੀਸੀਡੀ-ਐਨੀਬਾਡੀ ਕੈਨ ਡਾੰਸ | ਵਰਧਾ ਭਾਈ | |
ਰੰਗਰੇਜ | ਬ੍ਰਿਜਹਾਰੀ ਪਾਂਡੇ | ||
ਫੁਕਰੇ | ਪੰਡਿਤ | ||
ਅਨਵਰ ਕਾ ਅਜਬ ਕਿੱਸਾ | ਅਨਮੋਲ | ||
ਮਾਜੀ | ਰਾਠੀਜੀ | ||
ਜਨਤਾ V/S ਜਨਾਰਧਨ - ਬੇਚਾਰਾ ਆਮ ਆਦਮੀ | |||
ਦੂਸੂਕਾਲਥਾ | ਦਿਲੀਸਵਰਾ ਰਾਓ | ਤੇਲਗੂ ਫਿਲਮ | |
2014 | ਗੁੰਡੇ | ਲਤੀਫ | |
ਸਿੰਘਮ ਰਿਟਰਨਜ਼ | ਅਲਤਾਫ | ||
2015 | ਮਾਂਝੀ - ਦਾ ਮਾਉਨਟੇਨ ਮੈਨ | ਰੁਆਬ | |
ਲਾਈਫ ਬ੍ਰਿਯਾਨੀ | |||
ਮਸਾਨ | ਸਾਦੇਆ ਜੀ | ||
ਦਿਲਵਾਲੇ | ਅਨਵਰ | ||
2016 | ਨਿਲ ਬੱਟੇ ਸੰਨਾਟਾ | ਪ੍ਰਿੰਸੀਪਲ ਸ੍ਰੀਵਾਸਤਵ | |
ਗਲੋਬਲ ਬਾਬਾ | ਡਮਰੂ | ||
ਮੈੰਗੋ ਡ੍ਰੀਮ | ਸਲੀਮ | ਇੰਗਲਿਸ਼ | |
2017 | ਕੌਫੀ ਵਿਦ ਡੀ | ਗਿਰਧਾਰੀ | |
ਅਨਾਰਕਲੀ ਆਫ਼ ਆਰਾ | ਰੰਗੀਲਾ | ||
ਨਿਊਟਨ | ਆਤਮਾ ਸਿੰਘ | ||
ਗੁਡਗਾਓੰ | ਕੇਹਰੀ ਸਿੰਘ | ||
ਬਰੇਲੀ ਕਿ ਬਰਫੀ | ਨਰੋਤਮ ਮਿਸ਼ਰਾ | ||
ਫੁਕਰੇ ਰਿਟਰਨਜ਼ | ਪੰਡਿਤ | ||
ਮੁੰਨਾ ਮਾਇਕਲ | ਬੱਲੀ | ||
2018 | ਕਾਲਾਕੰਦੀ | ||
ਕਾਲਾ | ਪੰਕਜ ਪਾਟਿਲ | ਤਮਿਲ ਫਿਲਮ | |
ਅੰਗ੍ਰੇਜੀ ਮੇ ਕਹਤੇ ਹੈ | ਫ਼ਿਰੋਜ਼ | ||
ਫੇਮਸ | ਤ੍ਰਿਪਾਠੀ | ||
ਸਤ੍ਰੀ | ਰੂਦਰਾ | ||
ਹਰਜੀਤਾ | ਕੋਚ | ਪੰਜਾਬੀ ਫਿਲਮ | |
ਭਾਇਆਜੀ ਸੁਪਰਹਿਟ | ਬਿਲਡਰ ਗੁਪਤਾ | ||
ਯੂਅਰਜ਼ ਟਰੂਲੀ | ਵਿਜੇ | ||
2019 | ਲੁਕਾ ਛੁਪੀ | ਬਾਬੁਲਾਲ | |
ਦ ਤਾਸ਼ਕੇਂਟ ਫਾਇਲ | ਗੰਗਾਰਾਮ ਝਾ | ||
ਸੁਪਰ 30 | ਸ਼੍ਰੀ ਰਾਮ ਸਿੰਘ | ||
ਕਿੱਸੇਬਾਜ਼ | ਚੁਟਾਨ ਸ਼ੁਕਲਾ | ||
ਅਰਜੁਨ ਪਟਿਆਲਾ | ਫਿਲਮ ਨਿਰਮਾਤਾ | ਮਹਿਮਾਨ ਭੂਮਿਕਾ | |
ਡ੍ਰਾਇਵ | ਹਾਮਿਦ | ||
2020 | ਅੰਗ੍ਰੇਜੀ ਮੀਡੀਅਮ | ਟੋਨੀ | [16] |
ਐਕਸਟ੍ਰੈਕਸ਼ਨ | ਓਵੀ ਮਹਾਜਨ ਸੀਨੀਅਰ | ਨੈਟਫਲਿਕਸ ਫਿਲਮ | |
ਗੁੰਜਨ ਸਕਸੇਨਾ-ਕਾਰਗਿਲ ਗਰਲ | ਅਨੂਪ ਸਕਸੇਨਾ | ਨੈਟਫਲਿਕਸ ਫਿਲਮ | |
†ਸੰਦੀਪ ਔਰ ਪਿੰਕੀ ਫਰਾਰ | ਕਰਤਾਰ ਸਿੰਘ | ਪੋਸਟ-ਪ੍ਰੋਡਕਸ਼ਨ | |
†83 | ਮਾਨ ਸਿੰਘ[17] | ਫਿਲਮਿੰਗ | |
†ਲੂਡੋ | ਟੀਬੀਏ | ਮੁਲਤਵੀ | |
†ਰੋਮਿਓ | ਟੀਬੀਏ | ਪ੍ਰੀ-ਪ੍ਰੋਡਕਸ਼ਨ | |
†ਮੁੰਬਈ ਸਾਗਾ | ਦੇਵਰਾਜ ਚੌਧਰੀ | ਫਿਲਮਿੰਗ |
ਅਵਾਰਡ
ਸੋਧੋਇਹ ਵੀ ਵੇਖੋ
ਸੋਧੋ- ਅਨੁਜ ਤਿਵਾੜੀ
ਹਵਾਲੇ
ਸੋਧੋ- ↑ "About Pankaj". starsunfolded.
- ↑ "कभी गेट पर रोक देते थे गार्ड, आज इस एक्टर की फिल्म पहुंची ऑस्कर". Dainik Bhaskar (in ਹਿੰਦੀ). 26 September 2017. Archived from the original on 22 ਜੂਨ 2019. Retrieved 29 September 2017.
{{cite news}}
: Unknown parameter|dead-url=
ignored (|url-status=
suggested) (help) - ↑ Jamkhandikar, Shilpa (20 September 2017). "Q&A: Pankaj Tripathi on surviving in frog-in-the-well Bollywood". Reuters. Archived from the original on 3 ਅਕਤੂਬਰ 2017. Retrieved 29 September 2017.
- ↑ "National Film Awards 2018 complete winners list: Sridevi named Best Actress; Newton is Best Hindi Film". Firstpost. 13 April 2018. Retrieved 13 April 2018.
- ↑ 5.0 5.1 "Story of Pankaj Tripathi: From jail cell, hotel kitchen to big screen". The Times of India.
- ↑ 6.0 6.1 "Oscar में इस बिहारी एक्टर की मूवी, अभी भी मिट्टी के चूल्हे पर बनता है खाना". dainikbhaskar (in ਹਿੰਦੀ). 22 September 2017. Retrieved 29 September 2017.
- ↑ Danish Raza (5 August 2017). "Pankaj Tripathi, the scene-stealer of 'Gurgaon'". Hindustan Times. Retrieved 29 September 2017.
- ↑ Ramnath, Nandini (20 April 2016). "The Pankaj Tripathi interview: 'The audience should be in the same room as the character'". Scroll.in. Retrieved 30 September 2017.
- ↑ Joshi, Namrata (19 September 2017). "Acting is like a journey into unexplored terrain, says Pankaj Tripathi". The Hindu. Retrieved 29 September 2017.
- ↑ "Kaala Karikaalan actor Pankaj Tripathi: Gurgaon is a very special film for me". The Indian Express. 8 July 2017. Retrieved 1 October 2017.
- ↑ Kaushal, Ruchi (28 January 2017). "'Nil Battey Sannata' is my story: Pankaj Tripathi – Times of India". The Times of India. Retrieved 29 September 2017.
- ↑ "Don't like people appreciating my negative roles: Pankaj Tripathi". The Indian Express. 30 April 2016. Retrieved 1 October 2017.
- ↑ Rishabh Suri (20 September 2017). "Bareilly Ki Barfi actor Pankaj Tripathi: Cinema is not just a medium of entertainment". Hindustan Times. Retrieved 1 October 2017.
- ↑ "'Newton' is India's official entry to Oscars 2018". The Hindu. 22 September 2017. Retrieved 30 September 2017.
- ↑ "Rajini is my idol, working with him has been so enriching: Pankaj Tripathi on 'Kaala'". The News Minute. 22 September 2017. Retrieved 1 October 2017.
- ↑ "Pankaj Tripathi joins the cast of Irrfan Khan's Angrezi Medium". Indian Express. 13 April 2019. Retrieved 14 April 2019.
- ↑ "The man of the moment, @TripathiiPankaj, will inspire everyone with his role of #ManSingh. #CastOf83". Reliance Entertainment Twitter. 7 February 2019. Retrieved 18 February 2019.
- ↑ Desk, The Hindu Net (13 April 2018). "Sridevi wins posthumous National Award for 'Mom': Here is the full list of awardees". The Hindu. Retrieved 16 April 2018.
{{cite news}}
:|last=
has generic name (help) - ↑ "Pankaj Tripathi Gets A Special Mention For His Performance In Newton At 65Th National Awards". Deccan Chronicle. 14 April 2018. Archived from the original on 15 ਅਪ੍ਰੈਲ 2018. Retrieved 16 April 2018.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "VIDEO: News18 REEL Movie Awards I Pankaj Tripathi Wins Best Supporting Actor for Newton". News18. Retrieved 16 April 2018.
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-05-17. Retrieved 2019-06-22.