ਪੰਜਾਬ ਦਾ ਲੋਕ ਸਾਹਿਤ (ਕਿਤਾਬ)

ਪੰਜਾਬ ਦਾ ਲੋਕ ਸਾਹਿਤ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ। ਹੱਥਲੀ ਪੁਸਤਕ ਵਿੱਚ ਅੱਠ ਅਧਿਆਇ ਹਨ। ਜਿਹਨਾਂ ਦਾ ਸੰਬੰਧ ਧਨ ਪੋਠੋਹਾਰ ਦੇ ਖਿੱਤੇ ਨਾਲ ਹੈ। ਲੋਕ ਗੀਤ ਸਿਰਲੇਖ ਹੇਠ ਵੱਖ-ਵੱਖ ਕਾਵਿ ਰੂਪਾਂ ਨਾਲ ਜਾਣ-ਪਛਾਣ ਕਰਵਾਈ ਹੈ।

ਪੰਜਾਬ ਦਾ ਲੋਕ ਸਾਹਿਤ
ਲੇਖਕਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ
ਪ੍ਰਕਾਸ਼ਨ1968
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼, ਚਾਂਦਨੀ ਚੌਕ, ਦਿੱਲੀ -6
ਮੀਡੀਆ ਕਿਸਮਪ੍ਰਿੰਟ

ਧਨ ਪੋਠੋਹਾਰ ਭੂਗੋਲਿਕ ਸਥਿਤੀ ਤੇ ਪ੍ਰਕ੍ਰਿਤਕ ਸੁੰਦਰਤਾ

ਸੋਧੋ

ਪਹਿਲੇ ਕਾਂਡ ਵਿੱਚ ਵਣਜਾਰਾ ਬੇਦੀ ਨੇ ਧਨ ਪੋਠੋਠੇਹਾਰ ਦੇ ਇਲਾਕੇ ਦੇ ਨਾਵਾਂ ਅਤੇ ਉਹਨਾਂ ਦੀ ਪ੍ਰਕਿਰਤਕ ਸੁੰਦਰਤਾ ਤੇ ਭੂਗੋਲਿਕ ਖੇਤਰ ਬਾਰੇ ਜਾਣਕਾਰੀ ਦਿੱਤੀ ਹੈ। ਸੁਆਂ ਨਦੀ ਬਾਰੇ ਤੇ ਉਸ ਵਿੱਚ ਵਗਦੇ ਪਾਣੀ ਦੀ ਮਹੱਤਤਾ ਦੱਸਦੇ ਹੋਏ ਇਸ ਨਾਲ ਜੁੜੀਆਂ ਦੰਦ ਕਥਾਵਾਂ ਕਲਰ ਕਹਾਰ ਦੀ ਦੰਦ ਕਥਾ,ਘੋੜੀ ਗਾਲਾ ਦੀ ਦੰਦ ਕਥਾ,ਚੀਰ ਪਾੜ ਦੀ ਦੰਦ ਕਥਾ,ਰਾਜਾ ਰਸਾਲੂ ਦਾ ਪੱਥਰ ਹੋਣਾ, ਡੈਣ ਦੀ ਕਮੀ, ਖੈਰਾ ਮੂਰਤੀ ਦੀ ਦੰਦ ਕਥਾ ਆਦਿ ਕਥਾਵਾਂ ਦਾ ਜਿਕਰ ਕੀਤਾ ਗਿਆ ਹੈ।

ਧਨ ਪੋਠੋਹਾਰ ਦੇ ਮੇਲੇ ਤੇ ਤਿਉਹਾਰ

ਸੋਧੋ

ਲੇਖਕ ਦੱਸਦਾ ਹੈ ਕਿ ਧਨ ਪੋਠੋਹਾਰ ਦੇ ਲੋਕ ਵੀ ਹੋਰ ਪੰਜਾਬੀਆਂ ਵਾਂਗ ਤਿਉਹਾਰਾਂ ਤੇ ਮੇਲੇਆਂ ਦੇ ਬੜੇ ਸ਼ੋਕੀਨ ਹਨ ਇਸ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ ਪੋਠੇਹਾਰ ਵਿੱਚ ਚਾਹੇ ਹੁਣ ਜਿਆਦਾਤਰ ਮੁਸਲਿਮ ਲੋਕ ਰਹਿੰਦੇ ਹਨ ਪਰ ਫਿਰ ਵੀ ਇੱਥੇ ਹਿੰਦੂਆਂ ਤੇ ਸਿੱਖਾਂ ਨਾਲ ਸੰਬੰਧਿਤ ਮੇਲੇ ਵੀ ਲੱਗਦੇ ਹਨ।

ਖੇਡਾਂ ਤੇ ਮਨਪਰਚਾਵਾਂ

ਸੋਧੋ

ਇਸ ਕਾਂਡ ਵਿੱਚ ਲੇਖਕ ਨੇ ਧਨ ਪੋਠੋਹਾਰ ਦੀਆਂ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਹੈ। ਇਥੋਂ ਦੀਆਂ ਮੂਲ ਖੇਡਾਂ ਜਫਲ ਕੌਡੀ, ਲੰਮੀ ਕੌਡੀ,ਪੀਰ ਕੌਡੀ, ਸੌਂਚੀ, ਚੌਪਰ, ਬਾਰਾਂ ਟਾਹਣੀ ਤੇ ਨੇਜਾਬਾਜੀ ਆਦਿ ਹਨ।

ਧਨ ਪੋਠੋਹਾਰ  ਦੇ ਭਰਮ-ਵਹਿਮ

ਸੋਧੋ

ਇਸ ਕਾਂਡ ਵਿੱਚ ਲੇਖਕ ਵਹਿਮ-ਭਰਮ ਬਾਰੇ ਗੱਲ ਕਰਦਾ ਹੈ ਕਿ ਵਿਗਿਆਨ ਤੇ ਪੜ੍ਹਾਈ ਦੇ ਵਿਕਾਸ ਨਾਲ ਵਹਿਮ-ਭਰਮਾਂ ਨੂੰ ਕਾਫੀ ਸੱਟ ਵੱਜੀ ਹੈ। ਪਰ ਅਜੇ ਵੀ ਪਿੰਡਾਂ ਦੇ ਲੋਕਾਂ ਵਿੱਚ ਵਹਿਮ-ਭਰਮ ਰੱਖਦੇ ਹਨ ਜਿਵੇਂ ਦਿਨਾਂ ਨਾਲ ਸੰਬੰਧਿਤ,ਸਫਰ ਨਾਲ ਸੰਬੰਧਿਤ ਆਦਿ ਭਰਮ-ਵਹਿਮ ਲੋਕਾਂ ਵਿੱਚ ਪਾਏ ਜਾਂਦੇ ਹਨ।

ਸਮਾਜਿਕ ਜੀਵਨ ਤੇ ਰਹਿਣੀ-ਬਹਿਣੀ

ਸੋਧੋ

ਵਣਜਾਰਾ ਬੇਦੀ ਨੇ ਉਥੇ ਵਸਦੇ ਮੁੱਖ ਕਬੀਲਿਆਂ ਗੋਖੜ, ਜੰਞੂਆਂ, ਜਾਲਖ, ਆਵਾਣ, ਕਹੋਤ, [[ਖੋਖਰ]], ਭੱਟੀ ਬਾਰੇ ਜਾਣਕਾਰੀ ਦਿੰਦੇ ਹੋਇਆਂ ਉਹਨਾਂ ਦੇ ਇਤਿਹਾਸਕ ਪਿਛੋਕੜ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਇਹਨਾਂ ਵਿੱਚੋਂ ਕੁਝ ਕਬੀਲੇ ਜੋ ਪਹਿਲਾਂ ਹਿੰਦੂ ਸੀ ਪਰ ਦੇਸ਼ ਵੰਡ ਸਮੇਂ ਹੋਏ ਕਤਲੇਆਮ ਤੋਂ ਡਰਦੇ ਹੋਏ ਮੁਸਲਮਾਨ ਬਣ ਗਏ। ਜਿੰਨਾਂ ਵਿਚੋਂ ਇੱਕ ਮੁਖ ਤੋਰ ਤੇ ਕਸਰ ਕਬੀਲਾ ਸੀ।

ਪ੍ਰਾਚੀਨ ਤੇ ਇਤਿਹਾਸਕ ਮਹੱਤਤਾ ਵਾਲੇ ਸਥਾਨ

ਸੋਧੋ

ਲੇਖਕ ਨੇ ਇਸ ਕਾਂਡ ਵਿੱਚ ਧਨ ਪੋਠੋਹਾਰ ਦੇ ਖਿੱਤੇ ਦੀ ਪ੍ਰਾਚੀਨਤਾ ਅਤੇ ਉਸ ਇਲਾਕੇ ਵਿੱਚ ਬਣੀਆਂ ਇਤਿਹਾਸਕ ਇਮਾਰਤਾਂ ਤੇ ਕੁਝ ਮਿਥਿਹਾਸਕ ਪਾਤਰਾਂ ਦੀਆਂ ਯਾਦਾਂ ਵਿੱਚ ਉਸਾਰੀਆਂ ਇਮਾਰਤਾਂ ਬਾਰੇ ਦੱਸਿਆ ਹੈ। ਇੱਕ ਤਾਂ ਇਹ ਉਹ ਇਲਾਕਾ ਹੈ ਜਿਥੋਂ ਦੀ ਪੁਰਾਣੇ ਹਮਲਾਵਰ ਪ੍ਰਵੇਸ਼ ਕਰਦੇ ਸੀ। ਇਸ ਸਥਾਨ ਉਪਰ ਬਹੁਤ ਵਧੀਆ ਕਿਤਾਬਾਂ ਦੇ ਸਿਰਜਕ ਪੈਦਾ ਹੋਏ ਜਿੰਨਾਂ ਵਿੱਚੋਂ ਪ੍ਰਸਿਧ ਵਿਆਕਰਨੀ [[ਪਾਣਿਨੀ]] ਤੇ [[ਗੁਣਾਢੇ]] ਵਰਗੇ ਵਿਦਵਾਨ ਸ਼ਾਮਿਲ ਹਨ।

ਪੋਠੋਹਾਰੀ ਤੇ ਧਨੀ ਬੋਲੀ

ਸੋਧੋ

ਲੇਖਕ ਨੇ ਉਸ ਇਲਾਕੇ ਦੀ ਬੋਲੀ ਨੂੰ ਮੁੱਖ ਤੋਰ ਤੇ ਦੋ ਭਾਸ਼ਾਵਾਂ ਵਿੱਚ ਵੰਡਿਆ ਹੈ ਜਿਵੇਂ ਪੋਠੇਹਾਰੀ ਬੋਲੀ ਤੇ ਧਨੀ ਬੋਲੀ। ਇਹਨਾਂ ਬੋਲੀਆਂ ਦੀ ਵਿਆਕਰਣ ਬਾਰੇ ਇਹਨਾਂ ਦੇ ਉਚਾਰਨ ਵਿੱਚ ਤਬਦੀਲੀ ਦੱਸਦੇ ਹੋਏ ਦੋਨਾਂ ਉਪਭਾਸ਼ਾਵਾਂ ਵਿੱਚ ਨਿਖੇੜਾ ਕੀਤਾ ਹੈ।

ਲੋਕ ਗੀਤ

ਸੋਧੋ

ਲੇਖਕ ਨੇ ਲੋਕ ਗੀਤ ਅਤੇ ਕਵਿਤਾ ਵਿੱਚ ਫਰਕ ਦੱਸਦੇ ਹੋਏ ਲਿਖਿਆ ਹੈ ਕਿ ਲੋਕ-ਗੀਤ ਵਿੱਚ ਸਿੱਧੀ ਸ਼ਬਦਾਵਲੀ, ਸਾਦਗੀ, ਅਨੁਭਵ ਦੀ ਸਮੁਚਤਾ ਤੇ ਰੂਪ ਦੀ ਸੁਹਜਾਤਮਿਕਤਾ ਦੱਸਿਆ ਹੈ ਅਤੇ ਜਦੋਂ ਕੋਈ ਕਵਿਤਾ ਦੀ ਰਚਨਾ ਕਰਦਾ ਹੈ ਤਾਂ ਉਹ ਸ਼ਬਦਾਂ ਨੂੰ ਸੰਵਾਰਦਾ, ਸ਼ਬਦਾਂ ਦੀ ਚੋਣ ਸੁਚੱਜਤਾ ਨਾਲ ਕਰਦਾ ਹੈ ਅਜਿਹੇ ਸ਼ਬਦ ਚੁਣਦਾ ਹੈ। ਲੋਕ ਗੀਤਾਂ ਵਿੱਚ ਲੇਖਕ, [[ਮਾਹੀਆ]], [[ਟੱਪੇ]], [[ਢੋਲੇ|ਢੋਲਾ]] ਆਦਿ ਨੂੰ ਵਿਚਾਰਦਾ ਹੈ ਅਤੇ ਇਨ੍ਹਾਂ ਨੂੰ ਧਨੀ ਤੇ ਪੋਠੇਹਾਰੀ ਦੇ ਲੋਕਗੀਤਾਂ ਦੇ ਸਿਰਲੇਖ ਅਧੀਨ ਅਲੱਗ ਵਿਚਾਰਦਾ ਹੈ ਕਿਉਂਕਿ ਉਹ ਦੱਸਦਾ ਹੈ ਕਿ ਉਸਨੇ ਇਹਨਾਂ ਨੂੰ ਧਨੀ ਦੇ ਲੋਕਾਂ ਤੋਂ ਜਿਹੜੇ ਗੀਤਾਂ ਨੂੰ ਚੁਣਿਆ ਹੈ ਉਹ ਧਨੀ ਦੇ ਲੋਕ ਗੀਤ ਤੇ ਜੋ ਪੋਠੇਹਾਰੀ ਲੋਕਾਂ ਤੋਂ ਸੁਣੇ ਹਨ ਉਹ ਪੋਠੇਹਾਰ ਦੇ ਲੋਕ ਗੀਤ ਹਨ।

ਲੇਖਕ ਨੇ ਸਥਾਨਕ ਟੱਪੇ, ਇਤਿਹਾਸਕ ਗੀਤ, ਕਾਵਿ ਕਥਾਵਾਂ, ਮਾਹੀਏ, ਢੋਲਾ, ਬੋਲੀਆਂ, ਵਿਆਹ, ਥਾਲ, ਕਿਰਕਲੀ, ਅਲਾਹੁਣੀਆਂ, ਬੁਝਾਰਤਾਂ ਅਦਿ ਕਾਵਿ ਰੂਪਾਂ ਦਾ ਜਿਕਰ ਕੀਤਾ ਹੈ।[1]   

ਹਵਾਲੇ

ਸੋਧੋ
  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ,ਪੰਜਾਬ ਦਾ ਲੋਕ ਸਾਹਿਤ, ਨਵਯੁਗ ਪਬਲਿਸ਼ਰਜ਼, ਦਿੱਲੀ, 1968