ਫਟਕੜੀ ਇੱਕ ਖ਼ਾਸ ਰਸਾਇਣਕ ਯੋਗ ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ ਪੋਟਾਸ਼ੀਅਮ ਐਲਮੀਨੀਅਮ ਸਲਫ਼ੇਟ (ਪੋਟਾਸ਼ੀਅਮ ਫਟਕੜੀ) ਹੁੰਦਾ ਹੈ ਜੀਹਦਾ ਫ਼ਾਰਮੂਲਾ KAl(SO
4
)2·12H
2
O
ਹੁੰਦਾ ਹੈ ਜੋ ਇੱਕ ਬੇਰੰਗਾ, ਰਵੇਦਾਰ ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ ਲੂਣ ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ A
2
(SO
4
).M
2
(SO
4
)
3
.24H
2
O
ਹੁੰਦਾ ਹੈ, ਜਿੱਥੇ A ਪੋਟਾਸ਼ੀਅਮ ਜਾਂ ਅਮੋਨੀਅਮ ਵਰਗਾ ਇੱਕ-ਯੋਜਕੀ ਧਨਾਇਨ ਹੈ ਅਤੇ M ਐਲਮੀਨੀਅਮ ਜਾਂ ਕਰੋਮੀਅਮ ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ।[1] ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।

ਫਟਕੜੀ ਦਾ ਟੋਟਾ

ਹਵਾਲੇ

ਸੋਧੋ
  1. Austin, George T. (1984). Shreve's Chemical process industries (5th ed.). New York: McGraw-Hill. p. 357. ISBN 9780070571471.