ਫ਼ਲਕ ਨਾਜ਼ (ਜਨਮ 2 ਦਸੰਬਰ)[2] ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਕਲਰਜ਼ ਦੇ ਮਸ਼ਹੂਰ ਡੇਲੀ ਸੋਪ, ਸਸੁਰਾਲ ਸਿਮਰ ਕਾ ਵਿੱਚ ਜਾਹਨਵੀ ਭਾਰਦਵਾਜ ਦੀ ਭੂਮਿਕਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।[3] ਫ਼ਲਕ ਟੈਲੀਵਿਜ਼ਨ ਦੀ ਮਸ਼ਹੂਰ ਅਦਾਕਾਰਾ ਸ਼ਫਾਕ ਨਾਜ਼ ਦੀ ਵੱਡੀ ਭੈਣ ਹੈ।[4] ਉਸਨੇ ਕਲਰਜ਼ ਦੇ ਸ਼ੋਅ 'ਮਹਾਂਕਾਲੀ- ਅੰਤ ਹੀ ਅਰੰਭ ਹੈ' ਵਿਚ ਦੇਵੀ ਸਰਸਵਤੀ, ਰੂਪ - ਮਰਦ ਕਾ ਨਯਾ ਸਵਰੂਪ ਵਿਚ ਮਿਨਲ, ਰਾਧਾ ਕ੍ਰਿਸ਼ਨ ਵਿਚ ਦੇਵਕੀ ਅਤੇ ਰਾਮ ਸੀਆ ਕੇ ਲਵ ਕੁਸ਼ ਵਿਚ ਮੰਦੋਦਰੀ ਦੀਆਂ ਭੂਮਿਕਾਵਾਂ ਨਿਭਾਈਆਂ ਹਨ।

ਫ਼ਲਕ ਨਾਜ਼
ਜਨਮ (1991-12-02) 2 ਦਸੰਬਰ 1991 (ਉਮਰ 33)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2010 - ਹੁਣ
ਰਿਸ਼ਤੇਦਾਰਸ਼ਫਾਕ ਨਾਜ਼ (ਭੈਣ)

ਨਿੱਜੀ ਜ਼ਿੰਦਗੀ

ਸੋਧੋ

ਨਾਜ਼ ਮੇਰਠ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਪਿਆਂ ਦੇ ਤਿੰਨ ਬੱਚਿਆਂ ਵਿਚੋਂ ਸਭ ਤੋਂ ਵੱਡੀ ਹੈ, ਉਸਦੀ ਛੋਟੀ ਭੈਣ ਸ਼ਫਾਕ ਵੀ ਟੀਵੀ ਅਦਾਕਾਰਾ ਹੈ। [5]

ਅਦਾਕਾਰੀ ਕਰੀਅਰ

ਸੋਧੋ

ਨਾਜ਼ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਤੋਂ ਸਾਲ 2010 ਵਿਚ ਡਾਂਸ ਦੀ ਸਿਖਲਾਈ ਪ੍ਰਾਪਤ ਕੀਤੀ ਸੀ, ਇਸ ਤੋਂ ਪਹਿਲਾਂ ਉਸਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਾਮੇਡੀ ਲੜੀ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਕੈਮਿਓ ਨਿਭਾਇਆ, ਇਸ ਤਰ੍ਹਾਂ ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸਨੇ ਹੋਰ ਵੀ ਟੀਵੀ ਸੀਰੀਅਲਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ ਜਿਸ ਵਿਚ 'ਦੇਵੋਂ ਕਾ ਦੇਵ...ਮਹਾਂਦੇਵ' ਸ਼ਾਮਿਲ ਹੈ, ਇਸ ਵਿਚ ਉਸਨੇ 2011–2012 ਤੱਕ ਲਕਸ਼ਮੀ ਅਤੇ ਸੀਤਾ ਦੀ ਭੂਮਿਕਾ ਨਿਭਾਈ।[5] ਉਹ ਉਦੋਂ ਸਭ ਦੀਆਂ ਨਜ਼ਰਾਂ ਵਿਚ ਆਈ, ਜਦੋਂ ਉਹ ਸਸੁਰਾਲ ਸਿਮਰ ਕਾ ਵਿਚ ਜਾਹਨਵੀ ਭਾਰਦਵਾਜ ਦੀ ਭੂਮਿਕਾ ਨਿਭਾ ਰਹੀ ਸੀ। ਇਸ ਸ਼ੋਅ ਵਿਚ 2013–2017 ਤੱਕ ਕੰਮ ਕੀਤਾ।

ਸਸੁਰਾਲ ਸਿਮਰ ਕਾ ਤੋਂ ਬਾਅਦ ਉਸਨੇ ਉਸੇ ਚੈਨਲ 'ਤੇ ਮਿਥਿਹਾਸਕ ਨਾਟਕ ਮਹਾਕਾਲੀ ਵਿਚ ਕੰਮ ਕੀਤਾ। ਮਹਾਕਾਲੀ ਵਿਚ ਆਪਣੀ ਭੂਮਿਕਾ ਦੇ ਨਾਲ, ਉਹ ਸ਼ੰਕਰ ਜੈਕੀਸ਼ਨ 3 ਇਨ 1 ਵਿਚ ਇਕ ਡਾਕਟਰ, ਟਵਿੰਕਲ ਕਪੂਰ ਦੀ ਭੂਮਿਕਾ ਵਿਚ ਦਿਖਾਈ ਦਿੱਤੀ। ਉਸਨੇ ਕਲਰਜ਼ ਟੀਵੀ ਦੇ 'ਰੂਪ - ਮਰਦ ਕਾ ਨਯਾ ਸਵਰੂਪ' ਵਿਚ ਮਿਨਲ ਦੀ ਭੂਮਿਕਾ ਨਿਭਾਈ। ਉਹ ਇਸ ਸ਼ੋਅ ਵਿਚ ਜੂਨ 2018 ਵਿੱਚ ਕਲਾਸ ਅਧਿਆਪਕ ਵਜੋਂ ਦਾਖ਼ਲ ਹੋਈ। ਚਾਰ ਮਹੀਨਿਆਂ ਬਾਅਦ ਉਸਨੇ ਸਟਾਰ ਭਾਰਤ ਦੇ ਨਵੇਂ ਉੱਦਮ ਰਾਧਾ ਕ੍ਰਿਸ਼ਨ ਵਿੱਚ ਦੇਵਕੀ ਦੇ ਰੂਪ ਵਿੱਚ ਇੱਕ ਕੈਮਿਓ ਵਿੱਚ ਅਭਿਨੈ ਕੀਤਾ। 

ਨਵੰਬਰ 2018 ਵਿੱਚ ਨਾਜ਼ ਨੇ ਅਦਾ ਖਾਨ ਨਾਲ 'ਵਿਸ ਯਾ ਅਮ੍ਰਿਤ: ਸਿਤਾਰਾ' ਲਈ ਕਲਰਜ਼ ਟੀਵੀ 'ਤੇ ਸਾਈਨ ਕੀਤਾ, ਜਿਸ ਵਿੱਚ ਉਸਨੇ ਛਬੀਲੀ ਦੀ ਭੂਮਿਕਾ ਨਿਭਾਈ। ਜੋ ਜਿਆਦਾ ਕਾਮਯਾਬ ਨਹੀਂ ਰਿਹਾ। ਉਸ ਦੇ ਅਗਲੇ ਉੱਦਮ ਵਿੱਚ, ਉਸਨੇ ਚੈਨਲ ਦੇ ਮਿਥਿਹਾਸਕ ਸ਼ੋਅ ਰਾਮ ਸੀਆ ਕੇ ਲਵ ਕੁਸ਼ ਵਿੱਚ ਮੰਦੋਦਰੀ ਦੀ ਭੂਮਿਕਾ ਨਿਭਾਈ, ਜਦੋਂ ਤੱਕ ਇਹ ਫਰਵਰੀ 2020 ਵਿੱਚ ਖ਼ਤਮ ਨਹੀਂ ਹੋਇਆ।

ਟੈਲੀਵਿਜ਼ਨ

ਸੋਧੋ
ਸਾਲ ਸੀਰੀਅਲ ਭੂਮਿਕਾ
ਤਰਕ ਮਹਿਤਾ ਕਾ ਉਲਟਾ ਚਸ਼ਮਾ ਕੈਮਿਓ [6]
2011–12 ਦੇਵੋਂ ਕੇ ਦੇਵ. . . ਮਹਾਦੇਵ ਲਕਸ਼ਮੀ ਅਤੇ ਸੀਤਾ
2014 ਸਾਵਧਾਨ ਇੰਡੀਆ ਰੇਹਾਨਾ ਹੁਸੈਨ
ਸਾਵਧਾਨ ਇੰਡੀਆ ਨੈਣਾ
2010 - 2011 ਗੁਨਾਹੋਂ ਕਾ ਦੇਵਤਾ ਸ਼ਿਖਾ [7]
2013 ਅਦਾਲਤ ਰੁਬੀਆ / ਮਾਇਆ [8]
2011-2012 ਦੇਖਾ ਏਕ ਖਵਾਬ ਤਾਰਾ
2012 - 2013 ਮੁਝਸੇ ਕੁਛ ਕੇਹਤੀ। . . ਯੇ ਖਮੋਸ਼ੀਆਂ ਅਰਚਨਾ [9]
2013 - 2017 ਸਸੁਰਾਲ ਸਿਮਰ ਕਾ ਜਾਹਨਵੀ ਮਲਹੋਤਰਾ
2014 - 2015 ਭਾਰਤ ਕਾ ਵੀਰ ਪੁਤ੍ਰ - ਮਹਾਰਾਣਾ ਪ੍ਰਤਾਪ ਮਹਾਰਾਣੀ ਰੁੱਕਿਆ ਸੁਲਤਾਨ ਬੇਗਮ [10]
2017 - 2018 ਮਹਾਕਾਲੀ- ਅੰਤ ਹੀ ਅਰੰਭ ਹੈਂ ਦੇਵੀ ਸਰਸਵਤੀ
2017 ਸ਼ੰਕਰ ਜੈਕੀਸ਼ਨ 3 ਇਨ 1 ਡਾ. ਟਵਿੰਕਲ ਕਪੂਰ
2018 ਬਾਕਸ ਕ੍ਰਿਕਟ ਲੀਗ ਮੁਕਾਬਲੇਬਾਜ਼
2018 ਰੂਪ - ਮਰਦ ਕਾ ਨਯਾ ਸਵਰੂਪ ਮਿਨਲ
2018 ਲਾਲ ਇਸ਼ਕ ਕਾਮਿਨੀ (ਭਾਗ 26)
2018 - 2020 ਰਾਧਾਕ੍ਰਿਸ਼ਨ ਦੇਵਕੀ
2018 - 2019 ਵਿਸ ਯਾ ਅੰਮ੍ਰਿਤ: ਸਿਤਾਰਾ ਛਬੀਲੀ
2019 - 2020 ਰਾਮ ਸੀਆ ਕੇ ਲਵ ਕੁਸ਼ ਮੰਦੋਦਰੀ
2020- ਮੌਜੂਦ ਸ਼ੌਰਿਆ ਔਰ ਅਨੋਖੀ ਕੀ ਕਹਾਨੀ ਬਬਲੀ

ਹਵਾਲੇ

ਸੋਧੋ
  1. ""My Mom is always excited than me on my birthday" : Falaq Naaz". India Forums Dot Com (in ਅੰਗਰੇਜ਼ੀ). 2013-12-02. Retrieved 2020-02-02.
  2. ""My Mom is always excited than me on my birthday" : Falaq Naaz". India Forums Dot Com (in ਅੰਗਰੇਜ਼ੀ). 2013-12-02. Retrieved 2020-02-02.
  3. "Falaq Naaz in Pratigya?". Times Of India. 2012-06-21. Archived from the original on 2013-10-19. Retrieved 2013-10-20. {{cite web}}: Unknown parameter |dead-url= ignored (|url-status= suggested) (help)
  4. "Don't ask me about Shafaq, I've broken all ties with her, says sister Falaq Naaz - Times of India". The Times of India.
  5. 5.0 5.1 Verma, Neha. "Jhanvi is very similar to me: Falaq Naaz". Colors.in. Archived from the original on 20 August 2014. Retrieved 21 October 2014.
  6. "Falaq Naaz". Tellychakkar.com. 1993-01-26. Archived from the original on 2018-09-17. Retrieved 2013-10-20.
  7. "Falaq Naaz". Retrieved 22 December 2014.
  8. "Falaq Naaz". IMDb. Retrieved 21 October 2014.
  9. "Falaq Naaz opts out of Pratigya; bags a role in Khamoshiyaan on Star Plus". Tellychakkar.com. 22 June 2012. Retrieved 21 October 2014.
  10. Tiwari, Vijaya (14 October 2014). "Maharana Pratap: Krip Suri and Falaq Naaz as grown-up Akbar-Rukaiya in the show". The Times of India. Retrieved 19 October 2014.

ਬਾਹਰੀ ਲਿੰਕ

ਸੋਧੋ