ਫ਼ਿਕਰ ਤੌਂਸਵੀ (7 ਅਕਤੂਬਰ 1918 – 12 ਸਤੰਬਰ 1987) 20 ਵੀਂ ਸਦੀ ਦਾ ਇੱਕ ਉਰਦੂ ਸ਼ਾਇਰ ਸੀ। ਉਸਦਾ ਜਨਮ ਤੌਂਸਾ ਸ਼ਰੀਫ (ਉਦੋਂ ਭਾਰਤ ਦਾ ਹਿੱਸਾ) ਨਾਮ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਹ ਆਪਣੀ ਵਿਅੰਗ-ਲੇਖਣੀ ਲਈ ਮਸ਼ਹੂਰ ਸੀ ਅਤੇ ਧਰਮ ਕਰਕੇ ਇੱਕ ਹਿੰਦੂ ਸੀ।[1][2][3] ਇਹ ਆਪਣੀ ਵਿਅੰਗਮਈ ਸ਼ਾਇਰੀ ਲਈ ਮਸ਼ਹੂਰ ਸੀ।

ਨਿੱਜੀ ਜੀਵਨ

ਸੋਧੋ

ਉਸਦੇ ਪਿਤਾ, ਧਨਪਤ ਰਾਏ, ਤੌਂਸਾ ਸ਼ਰੀਫ ਦੇ ਬਲੋਚ ਕਬਾਇਲੀ ਖੇਤਰ ਵਿੱਚ ਇੱਕ ਦੁਕਾਨਦਾਰ ਸਨ। ਪਿੰਡ ਦਾ ਨਾਮ ਮੰਗਰੋਠਾ ਸੀ ਜੋ ਕਿ ਟੌਂਸਾ ਸ਼ਰੀਫ ਤੋਂ ਲਗਭਗ 04 ਕਿਲੋਮੀਟਰ ਦੂਰ ਹੈ। ਤੌਂਸਵੀ ਦਾ ਵਿਆਹ ਸ਼੍ਰੀਮਤੀ ਕੈਲਾਸ਼ਵਤੀ ਨਾਲ 1944 ਵਿੱਚ ਹੋਇਆ। ਉਨ੍ਹਾਂ ਦੇ ਤਿੰਨ ਬੱਚੇ ਰਾਣੀ, ਫੂਲ ਕੁਮਾਰ ਅਤੇ ਸੁਮਨ ਹਨ।

ਉਸਨੇ ਤੌਂਸਾ ਸ਼ਰੀਫ ਵਿਖੇ ਹਾਇਰ ਸੈਕੰਡਰੀ ਸਕੂਲ ਤੱਕ ਦੀ ਪੜ੍ਹਾਈ ਅਤੇ ਲਹੌਰ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਉਪ-ਮਹਾਂਦੀਪ ਦੀ ਵੰਡ ਤੋਂ ਬਾਅਦ ਉਹ ਦਿੱਲੀ ਚਲੇ ਗਏ। ਉਸਦਾ ਮਨਪਸੰਦ ਸ਼ਹਿਰ ਲਹੌਰ ਸੀ ਜੋ ਉਸਦੇ ਅਨੁਸਾਰ ਉਸਦੀ ਰੂਹ ਨਾਲ ਜੁੜਿਆ ਹੋਇਆ ਸੀ। ਵੰਡ ਦੇ ਫੈਸਲੇ ਨੇ ਉਸ ਨੂੰ ਬਹੁਤ ਨਿਰਾਸ਼ ਕੀਤਾ।

12 ਸਤੰਬਰ 1987 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਇਸਨੇ ਉਰਦੂ ਵਿੱਚ 20 ਅਤੇ ਹਿੰਦੀ ਵਿੱਚ 8 ਕਿਤਾਬਾਂ ਲਿੱਖੀਆਂ।[4] ਕਿਸੇ ਸਮੇਂ ਮਿਲਾਪ (ਅਖ਼ਬਾਰ) ਵਿੱਚ ਛਪਦਾ ਫ਼ਿਕਰ ਤੌਂਸਵੀ ਦਾ ਕਾਲਮ 'ਪਿਆਜ਼ ਕੇ ਛਿਲਕੇ' ਬਹੁਤ ਹੀ ਪਸੰਦ ਕੀਤਾ ਜਾਂਦਾ ਸੀ। ਜਲੰਧਰ 'ਨਵਾਂ ਜ਼ਮਾਨਾ' ਵਿੱਚ ਉਹ 'ਆਜ ਕੀ ਖ਼ਬਰ' ਕਾਲਮ ਲਿਖਦਾ ਹੁੰਦਾ ਸੀ।

ਮਾਨਤਾ

ਸੋਧੋ

ਉਨ੍ਹਾਂ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਹਵਾਲੇ

ਸੋਧੋ
  1. "Remembering the doyen of Urdu satire". The Tribune. Retrieved 2007-10-26.
  2. "Urdu newspapers are beacons of light". The Milli Gazette. Retrieved 2007-10-26.
  3. "A People's History of Partition". The Sun. Archived from the original on 2007-10-12. Retrieved 2007-10-26.
  4. http://www.taunsacity.com/fikr_taunsvi.html[permanent dead link]