ਬਜ਼ੁਰਗ ਅਲਵੀ ( Persian: بزرگ علوی  ; ਫਰਵਰੀ 2, 1904 – 18 ਫਰਵਰੀ, 1997) ਇੱਕ ਪ੍ਰਭਾਵਸ਼ਾਲੀ ਈਰਾਨੀ ਲੇਖਕ, ਨਾਵਲਕਾਰ, ਅਤੇ ਰਾਜਨੀਤਿਕ ਬੁੱਧੀਜੀਵੀ ਸੀ। ਉਹ 1940 ਦੇ ਦਹਾਕੇ ਵਿੱਚ ਈਰਾਨ ਦੀ ਕਮਿਊਨਿਸਟ ਤੁਦੇਹ ਪਾਰਟੀ ਦਾ ਸੰਸਥਾਪਕ ਮੈਂਬਰ ਸੀ ਅਤੇ – ਪ੍ਰੀਮੀਅਰ ਮੁਹੰਮਦ ਮੁਸੱਦਕ ਦੇ ਖ਼ਿਲਾਫ਼ 1953 ਦੇ ਤਖ਼ਤਾਪਲਟ ਤੋਂ ਬਾਅਦ – ਆਪਣੀ ਬਾਕੀ ਦੀ ਜ਼ਿੰਦਗੀ ਪੂਰਬੀ ਜਰਮਨੀ ਵਿੱਚ ਜਲਾਵਤਨੀ ਦੀ ਬਿਤਾਈ। ਪਹਿਲਾਂ ਪਹਿਲਵੀ ਹਕੂਮਤ ਦੌਰਾਨ, ਫਿਰ 1979 ਦੀ ਕ੍ਰਾਂਤੀ ਤੋਂ ਬਾਅਦ ਇੱਕ ਵਾਰ ਫਿਰ ਜਰਮਨੀ ਜਾਣਾ ਪਿਆ। ਚਸ਼ਮਹਾਯਾਸ਼ (ਉਸ ਦੀਆਂ ਅੱਖਾਂ), ਜੋ ਕਿ 1952 ਵਿੱਚ ਈਰਾਨ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਬਾਅਦ ਵਿੱਚ ਪਾਬੰਦੀਸ਼ੁਦਾ ਰਿਹਾ, ਨੂੰ ਉਸਦਾ ਸਭ ਤੋਂ ਵਧੀਆ ਨਾਵਲ ਮੰਨਿਆ ਜਾਂਦਾ ਹੈ। ਅਲਵੀ ਈਰਾਨ ਦੇ ਮਸ਼ਹੂਰ ਲੇਖਕ ਸਾਦੇਗ ਹਦਾਇਤ ਦਾ ਵੀ ਬਹੁਤ ਕਰੀਬੀ ਦੋਸਤ ਸੀ; ਇਹਨਾਂ ਦੋਵਾਂ ਨੇ ਇੱਕ ਸਾਹਿਤਕ ਸਮੂਹ "ਸਬ ਏ ਗਰੁੱਪ" ਬਣਾਇਆ ਜਦੋਂ ਉਹ ਪੈਰਿਸ ਵਿੱਚ ਰਹਿ ਰਹੇ ਸਨ। ਹਾਲਾਂਕਿ ਚਸ਼ਮਹਾਯਾਸ਼ ਨੂੰ ਉਸਦੀ ਮਹਾਨ ਰਚਨਾ ਮੰਨਿਆ ਜਾਂਦਾ ਹੈ, ਅਲਵੀ ਨੇ ਕਈ ਹੋਰ ਕਿਤਾਬਾਂ ਵੀ ਲਿਖੀਆਂ, ਜਿਵੇਂ ਕਿ ਨਾਵਲ " ਚਮੇਦਾਨ" (ਸੂਟਕੇਸ) ਜੋ ਫਰਾਇਡੀਅਨ ਮਨੋਵਿਗਿਆਨ ਦੇ ਪ੍ਰਭਾਵ ਅਧੀਨ ਲਿਖਿਆ ਗਿਆ ਸੀ। ਉਸਦੇ ਹੋਰ ਨਾਵਲ " ਮਿਰਜ਼ਾ", " ਫਿਫਟੀ ਥ੍ਰੀ ਪਰਸਨ" ਅਤੇ " ਗਿਲਮਾਰਡ" ਦਾ ਜ਼ਿਕਰ ਈਰਾਨੀ ਹਾਈ-ਸਕੂਲ ਪਾਠ ਪੁਸਤਕਾਂ ਵਿੱਚ ਕੀਤਾ ਗਿਆ ਹੈ। ਉਹ ਕ੍ਰਾਂਤੀ ਤੋਂ ਬਾਅਦ ਤਹਿਰਾਨ ਪਰਤਿਆ ਪਰ ਜ਼ਿਆਦਾ ਦੇਰ ਨਹੀਂ ਰੁਕਿਆ ਅਤੇ ਜਰਮਨੀ ਵਾਪਸ ਜਾਣ ਦਾ ਫੈਸਲਾ ਕੀਤਾ। ਇਰਾਨੀ ਸਾਹਿਤ ਵਿੱਚ ਬਜ਼ੁਰਗ ਅਲਵੀ ਦਾ ਯੋਗਦਾਨ ਆਧੁਨਿਕੀਕਰਨ ਅੰਦੋਲਨ ਦੇ ਕਾਰਨ ਬੜਾ ਵੱਡਾ ਹੈ ਕਿਉਂਜੋ ਇਸ ਲਹਿਰ ਦਾ ਉਹ ਇੱਕ ਪ੍ਰਮੁੱਖ ਮੈਂਬਰ ਸੀ।

ਬਜ਼ੁਰਗ ਅਲਵੀ
ਜਨਮ
ਮੁਜਤਬਾ ਅਲਵੀ

Not recognized as a date. Years must have 4 digits (use leading zeros for years < 1000).
ਮੌਤFebruary 18, 1997 (1997-02-19) (aged 93)
ਬਰਲਿਨ, ਜਰਮਨੀ
ਰਾਸ਼ਟਰੀਅਤਾIranian
ਲਈ ਪ੍ਰਸਿੱਧWriter, novelist and political activist
ਜ਼ਿਕਰਯੋਗ ਕੰਮChashm'hā'yash (Her Eyes)

ਜੀਵਨੀ

ਸੋਧੋ

ਬਜ਼ੁਰਗ ਅਲਵੀ (ਜਨਮ ਸੱਯਦ ਮੁਜਤਬਾ ਅਲਵੀ) ਦਾ ਜਨਮ ਤਹਿਰਾਨ, ਈਰਾਨ ਵਿੱਚ ਹੋਇਆ ਸੀ। ਉਹ ਛੇ ਬੱਚਿਆਂ ਵਿੱਚੋਂ ਤੀਜਾ ਸੀ। ਉਸਦੇ ਪਿਤਾ, ਸੱਯਦ ਅਬੁਲ ਹਸਨ ਅਲਵੀ ਨੇ 1906 ਦੀ ਸੰਵਿਧਾਨਕ ਕ੍ਰਾਂਤੀ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ( ਹਸਨ ਤਕੀਜ਼ਾਦੇਹ ਦੇ ਨਾਲ) ਜਰਮਨੀ ਵਿੱਚ ਪ੍ਰਗਤੀਸ਼ੀਲ ਨਿਊਜ਼ਲੈਟਰ ਕਾਵੇਹ (ਕਾਵੇਹ) ਪ੍ਰਕਾਸ਼ਿਤ ਕੀਤਾ। ਉਸਦੇ ਨਾਨਾ ਸੱਯਦ ਮੁਹੰਮਦ ਸਰਾਫ, ਇੱਕ ਅਮੀਰ ਬੈਂਕਰ ਅਤੇ ਵਪਾਰੀ ਸਨ, ਜੋ ਇੱਕ ਪ੍ਰਮੁੱਖ ਸੰਵਿਧਾਨਕਾਰ ਅਤੇ ਪਹਿਲੀ ਮਜਲਜ਼ ਦੇ ਮੈਂਬਰ ਸਨ।

ਬਜ਼ੁਰਗ ਅਲਵੀ ਨੇ ਆਪਣੀ ਮੁੱਢਲੀ ਪੜ੍ਹਾਈ ਤਹਿਰਾਨ ਵਿੱਚ ਕੀਤੀ ਸੀ। 1922 ਵਿੱਚ ਉਸਨੂੰ ਉਸਦੇ ਵੱਡੇ ਭਰਾ ਮੁਰਤਜ਼ਾ ਅਲਵੀ ਦੇ ਨਾਲ ਬਰਲਿਨ ਵਿੱਚ ਪੜ੍ਹਨ ਲਈ ਭੇਜਿਆ ਗਿਆ। 1927 ਵਿੱਚ ਇਰਾਨ ਵਾਪਸ ਆਉਣ ਤੇ, ਉਸਨੇ ਪਹਿਲਾਂ ਸ਼ਿਰਾਜ਼ ਵਿੱਚ ਅਤੇ ਬਾਅਦ ਵਿੱਚ ਤਹਿਰਾਨ ਵਿੱਚ ਜਰਮਨ ਪੜ੍ਹਾਈ। ਇਹਨਾਂ ਸਾਲਾਂ ਦੌਰਾਨ ਉਹ ਸਾਦਿਕ ਹਦਾਇਤ ਨੂੰ ਮਿਲਿਆ ਅਤੇ ਉਸ ਨਾਲ਼ ਦੋਸਤੀ ਕੀਤੀ। ਇਸ ਸਮੇਂ ਦੇ ਆਸ-ਪਾਸ ਉਹ ਤਾਕੀ ਅਰਾਨੀ ਦੀਆਂ ਆਯੋਜਿਤ ਕੀਤੀਆਂ ਮੀਟਿੰਗਾਂ ਵਿੱਚ ਸਰਗਰਮੀ ਨਾਲ਼ ਹਿੱਸਾ ਲੈਣ ਲੱਗ ਪਿਆ, ਅਤੇ ਉਹਨਾਂ ਨੇ ਇੱਕ ਸਿਧਾਂਤਕ ਮਾਰਕਸਵਾਦੀ ਮੈਗਜ਼ੀਨ, ਦੁਨੀਆ ਸ਼ੁਰੂ ਕੀਤਾ। [1] ਅਲਵੀ ਉਨ੍ਹਾਂ ਮਸ਼ਹੂਰ 53 ਵਿਅਕਤੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ 1937 ਵਿੱਚ ਰਜ਼ਾ ਸ਼ਾਹ ਦੇ ਸ਼ਾਸਨ ਵਿੱਚ ਕਮਿਊਨਿਸਟ ਗਤੀਵਿਧੀਆਂ ਲਈ ਜੇਲ੍ਹ ਭੇਜਿਆ ਗਿਆ ਸੀ।

ਹਵਾਲੇ

ਸੋਧੋ
  1. M. Reza Ghods (October 1990). "The Iranian Communist Movement under Reza Shah". Middle Eastern Studies. 26 (4): 508. JSTOR 4283395.