ਉਸਤਾਦ ਬਰਕਤ ਅਲੀ ਖਾਨ (1908 – 19 ਜੂਨ 1963) ਇੱਕ ਪਾਕਿਸਤਾਨੀ ਕਲਾਸੀਕਲ ਗਾਇਕ, ਬੜੇ ਗੁਲਾਮ ਅਲੀ ਖਾਨ ਦਾ ਛੋਟਾ ਭਾਈ ਅਤੇ ਮੁਬਾਰਕ ਅਲੀ ਖਾਨ ਦਾ ਵੱਡਾ ਭਾਈ ਸੀ, ਅਤੇ ਸੰਗੀਤ ਦੇ ਪਟਿਆਲਾ ਘਰਾਣੇ ਨਾਲ ਸੰਬੰਧਤ ਸੀ। [2]

ਬਰਕਤ ਅਲੀ ਖਾਨ
ਜਨਮ1908 (1908)
ਬ੍ਰਿਟਿਸ਼ ਭਾਰਤ ਦਾ ਪੰਜਾਬ ਸੂਬਾ, ਕਸੂਰ
ਮੌਤ19 ਜੁਲਾਈ 1963(1963-07-19) (ਉਮਰ 54–55)[1]
ਲਹੌਰ, ਪਾਕਿਸਤਾਨ[1]
ਵੰਨਗੀ(ਆਂ)ਹਿੰਦੁਸਤਾਨੀ ਸ਼ਾਸਤਰੀ ਸੰਗੀਤ

ਸ਼ੁਰੂ ਦਾ ਜੀਵਨ

ਸੋਧੋ

ਬਰਕਤ ਅਲੀ ਖਾਨ ਦਾ ਜਨਮ ਬ੍ਰਿਟਿਸ਼ ਭਾਰਤ ਦੇ ਪੰਜਾਬ ਸੂਬੇ ਵਿੱਚ ਕਸੂਰ ਵਿੱਚ ਹੋਇਆ ਸੀ। ਉਸਨੇ ਆਪਣੀ ਸ਼ੁਰੂਆਤੀ ਸਿਖਲਾਈ ਆਪਣੇ ਪਿਤਾ ਅਲੀ ਬਖਸ਼ ਖਾਨ ਕਸੂਰੀ ਤੋਂ ਅਤੇ ਬਾਅਦ ਵਿੱਚ ਆਪਣੇ ਵੱਡੇ ਭਾਈ ਬੜੇ ਗੁਲਾਮ ਅਲੀ ਖਾਨ ਤੋਂ ਪ੍ਰਾਪਤ ਕੀਤੀ। ਭਾਰਤ ਦੀ 1947 ਦੀ ਵੰਡ ਤੋਂ ਬਾਅਦ, ਬਰਕਤ ਅਲੀ ਖਾਨ, ਆਪਣੇ ਪਰਿਵਾਰ ਨਾਲ, ਪਾਕਿਸਤਾਨ ਚਲਾ ਗਿਆ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਹਲਕੇ ਪਹਿਲੂਆਂ 'ਤੇ ਧਿਆਨ ਕੇਂਦਰਿਤ ਕੀਤਾ। ਉਹ ਠੁਮਰੀ, ਦਾਦਰਾ, ਗੀਤ ਅਤੇ ਗ਼ਜ਼ਲ ਦੇ ਮਹਾਨ ਵਿਆਖਿਆਕਾਰਾਂ ਵਿੱਚੋਂ ਇੱਕ ਸੀ ਅਤੇ ਪੁਰਬ ਅਤੇ ਪੰਜਾਬ ਅੰਗ ਠੁਮਰੀਆਂ ਦੋਵਾਂ ਲਈ ਜਾਣਿਆ ਜਾਂਦਾ ਸੀ। ਮੁਹੰਮਦ ਰਫੀ ਬਰਕਤ ਅਲੀ ਖਾਨ ਦਾ ਸ਼ਗਿਰਦ ਸੀ।

ਬਹੁਤ ਸਾਰੇ ਲੋਕ ਅਜੇ ਵੀ ਉਸਨੂੰ ਉਸ ਦੇ ਵੱਡੇ ਭਾਈ ਨਾਲੋਂ ਵਧੀਆ ਠੁਮਰੀ ਗਾਇਕ ਮੰਨਦੇ ਹਨ, ਹਾਲਾਂਕਿ ਉਸਨੂੰ ਉਤਨੀ ਮਾਨਤਾ ਨਹੀਂ ਮਿਲੀ ਜਿੰਨੀ ਵੱਡੇ ਗੁਲਾਮ ਅਲੀ ਖਾਨ ਨੂੰ ਮਿਲ਼ੀ ਸੀ। ਉਸਨੇ ਪ੍ਰਸਿੱਧ ਗ਼ਜ਼ਲ ਗਾਇਕ ਗੁਲਾਮ ਅਲੀ ਨੂੰ ਪੜ੍ਹਾਇਆ। ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸਾਦਗੀ ਅਤੇ ਨਿਮਰਤਾ ਉਸ ਦੀ ਸ਼ਖ਼ਸੀਅਤ ਦੀ ਵਿਸ਼ੇਸ਼ਤਾ ਸੀ। ਉਸਨੇ ਪਾਕਿਸਤਾਨ ਵਿੱਚ ਗ਼ਜ਼ਲ-ਗਾਇਨ ਦਾ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ। ਮੇਹਦੀ ਹਸਨ ਨੂੰ 1970 ਦੇ ਦਹਾਕੇ ਵਿੱਚ 'ਗ਼ਜ਼ਲ ਦੇ ਬਾਦਸ਼ਾਹ' ਵਜੋਂ ਜਾਣਿਆ ਜਾਣ ਤੋਂ ਪਹਿਲਾਂ, ਬਰਕਤ ਅਲੀ ਖ਼ਾਨ ਅਤੇ ਬੇਗਮ ਅਖ਼ਤਰ ਨੂੰ 1950 ਅਤੇ 1960 ਦੇ ਦਹਾਕਿਆਂ ਦੌਰਾਨ ਗ਼ਜ਼ਲ-ਗਾਇਕੀ ਦੇ ਥੰਮ ਮੰਨਿਆ ਜਾਂਦਾ ਸੀ। ਬਰਕਤ ਅਲੀ ਖਾਨ ਨੇ ਰੇਡੀਓ ਪਾਕਿਸਤਾਨ, ਲਾਹੌਰ ਨਾਲ਼ ਇੱਕ ਦੁਰਲੱਭ ਲਾਈਵ ਰੇਡੀਓ ਇੰਟਰਵਿਊ ਵਿੱਚ ਕਿਹਾ ਸੀ, "ਮੇਰੇ ਪੂਰਵਜ, ਇੱਕ ਸਮੇਂ, ਜੰਮੂ ਅਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਸਨ, ਇਸ ਲਈ ਉਹ 'ਪਹਾੜੀ ਗੀਤ' ਗਾਉਂਦੇ ਸਨ। ਮੈਂ ਉਨ੍ਹਾਂ ਤੋਂ ਪਹਾੜੀ ਗੀਤ ਗਾਉਣੇ ਸਿੱਖੇ।'' [3] [4]

ਸੁਪਰ-ਹਿੱਟ ਗ਼ਜ਼ਲਾਂ ਅਤੇ ਗੀਤ

ਸੋਧੋ
  • "ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ ਤੁਮਹੇ ਯਾਦ ਹੋ ਕੇ ਨਾ ਯਾਦ ਹੋ"

ਬਰਕਤ ਅਲੀ ਖਾਨ ਦੀ ਗਾਈ ਗ਼ਜ਼ਲ, ਪ੍ਰਸਿੱਧ ਸ਼ਾਇਰ ਮੋਮਿਨ ਖਾਨ ਮੋਮਿਨ ਦੀ ਲਿਖੀ ਹੈ।

  • "ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇ, ਵੋ ਜਾ ਰਹਾ ਹੈ ਸ਼ਬ-ਏ-ਗ਼ਮ ਗੁਜ਼ਾਰ ਕੇ" [5]

ਬਰਕਤ ਅਲੀ ਖਾਨ ਦੀ ਗਾਈ ਗ਼ਜ਼ਲ, ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੈ।

  • "ਬਾਗੋਂ ਮੈਂ ਪਰਾਏ ਝੂਲੇ, ਤੁਮ ਭੂਲ ਗਏ ਹਮਕੋ, ਹਮ ਤੁਮਕੋ ਨਹੀਂ ਭੂਲੇ"

ਉਸਤਾਦ ਬਰਕਤ ਅਲੀ ਖਾਨ ਦਾ ਗਾਇਆ, 'ਮਾਹੀਆ'। [6] ਬਾਅਦ ਵਿੱਚ ਉਸ ਦੇ ਪੋਤੇ ਸੱਜਾਦ ਅਲੀ ਦਾ ਗਾਇਆ ਇਹੀ ਗੀਤ ਹੋਰ ਵੀ ਪ੍ਰਸਿੱਧ ਹੋ ਗਿਆ

  • "ਅਬ ਕੇ ਸਾਵਨ ਘਰ ਆ ਜਾ" ਬਰਕਤ ਅਲੀ ਖਾਨ ਦੀ ਗਈ ਇੱਕ ਠੁਮਰੀ ਪਹਾੜੀ ਗੀਤ
  • ਹਸਤੀ ਆਪਨੀ ਹਬਾਬ ਕੀ ਸੀ ਹੈ। [7] [8], ਮੀਰ ਤਕੀ ਮੀਰ ਦੀ ਲਿਖੀ ਗ਼ਜ਼ਲ
  • "ਉਸ ਬਜ਼ਮ ਮੇਂਮੁਝੇ ਨਹੀਂ ਬਨਤੀ ਹਾਇਆ ਕਿਆਏ" [9]

ਬਰਕਤ ਅਲੀ ਖਾਨ ਦੀ ਗਾਈ ਗ਼ਜ਼ਲ, ਮਿਰਜ਼ਾ ਗਾਲਿਬ ਦੀ ਲਿਖੀ ਹੈ ।

ਲਹੌਰ, ਪਾਕਿਸਤਾਨ ਵਿੱਚ 19 ਜੂਨ 1963 ਨੂੰ 55 ਸਾਲ ਦੀ ਉਮਰ ਵਿੱਚ ਉਸਦੀ ਸਮੇਂ ਤੋਂ ਪਹਿਲਾਂ ਮੌਤ ਹੋ ਗਈ।

ਹਵਾਲੇ

ਸੋਧੋ
  1. 1.0 1.1 Ustad Barkat Ali Khan's profile on The Friday Times (newspaper) Published 17 December 2013. Retrieved 20 March 2018
  2. Barkat Ali Khan and Mehdi Hassan, legends of ghazal-singing remembered, Dawn (newspaper), published 13 June 2012. Retrieved 20 March 2018
  3. Barkat Ali Khan live interview recorded at Radio Pakistan, Lahore on YouTube website uploaded 4 October 2010. Retrieved 21 June 2018
  4. 'King of Ghazal laid to rest amid sobs', The Nation (newspaper), Published 16 June 2012. Retrieved 21 June 2018
  5. Ghazal by Barkat Ali Khan on YouTube Retrieved 21 June 2018
  6. 'Mahia Geet' by Barkat Ali Khan on YouTube Retrieved 21 June 2018
  7. www.youtube.com https://www.youtube.com/results?app=desktop&search_query=hasti+apni+habab+barkat. Retrieved 2022-11-21. {{cite web}}: Missing or empty |title= (help)
  8. "Read full ghazal by Meer Taqi Meer". Rekhta (in ਅੰਗਰੇਜ਼ੀ). Retrieved 2022-11-21.
  9. Mirza Ghalib ghazal sung by Barkat Ali Khan published 25 January 2016. Retrieved 21 June 2018