ਅਖ਼ਤਰੀ ਬਾਈ ਫੈਜ਼ਾਬਾਦੀ, ਆਮ ਮਸ਼ਹੂਰ ਬੇਗਮ ਅਖ਼ਤਰ (7 ਅਕਤੂਬਰ 1914 – 30 ਅਕਤੂਬਰ 1974), ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਸੀ। ਬਿੱਬੀ ਸੱਤ ਸਾਲਾਂ ਵਿੱਚ ਉਸ ਦੀ ਸੰਗੀਤ ਦੀ ਤਾਲੀਮ ਸ਼ੁਰੂ ਹੋਈ।ਉਹ 15 ਵਰ੍ਹਿਆਂ ਦੀ ਉਮਰੇਂ ਉਸ ਨੇ ਆਪਣੇ ਫ਼ਨ ਦਾ ਪਹਿਲੀ ਵਾਰ ਲੋਕ ਪ੍ਰਦਰਸ਼ਨ ਕੀਤਾ।

ਬੇਗਮ ਅਖ਼ਤਰ
بیگم اختر
Begum Akhtar (1942).jpg
ਜਾਣਕਾਰੀ
ਜਨਮ ਦਾ ਨਾਂਅਖ਼ਤਰੀ ਬਾਈ ਫ਼ੈਜ਼ਾਬਾਦੀ
ਜਨਮ(1914-10-07)7 ਅਕਤੂਬਰ 1914
ਮੂਲਫ਼ੈਜ਼ਾਬਾਦ, ਉਤਰ ਪ੍ਰਦੇਸ਼
ਮੌਤ30 ਅਕਤੂਬਰ 1974(1974-10-30) (ਉਮਰ 60)[1]
ਵੰਨਗੀ(ਆਂ)ਗ਼ਜ਼ਲ ਠੁਮਰੀ, ਦਾਦਰਾ[2]
ਕਿੱਤਾਗਾਇਕ
ਸਰਗਰਮੀ ਦੇ ਸਾਲ1929–1974

ਐ ਮੁਹੱਬਤ ਤੇਰੇ ਅੰਜਾਮ ਪੇ ਰੋਨਾ ਆਇਆ
ਜਾਨੇ ਕਿਉਂ ਆਜ ਮੁਝੇ ਤੇਰੇ ਨਾਮ ਪੇ ਰੋਨਾ ਆਇਆ।

ਗਾਇਕ ਸਫਰਸੋਧੋ

ਇਹ ਉਹ ਵੇਲਾ ਸੀ ਜਦੋਂ ਪੇਸ਼ੇਵਰ ਔਰਤਾਂ ਨੂੰ ਨਫ਼ਰਤ ਭਰੀਆਂ ਨਿਗਾਹਾਂ ਨਾਲ ਵੇਖਿਆ ਜਾਂਦਾ ਸੀ ਅਤੇ ਜੇ ਉਹ ਗਾਇਕਾ ਕਿਸੇ ਗਾਇਕੀ ਦੇ ਘਰਾਣੇ ਵਿਚੋਂ ਹੁੰਦੀ ਤਾਂ ਉਸ ਨੂੰ ਮਹਿਜ਼ ਕੋਠੇ ਵਾਲੀ ਸਮਝ ਲਿਆ ਜਾਂਦਾ ਸੀ। ਗਾਇਕੀ ਤੇ ਸ਼ਾਇਰੀ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ। ਉਹ ਜਿਹੜੀ ਵੀ ਗਜ਼ਲ ਗਾਉਂਦੀ ਸੀ ਉਸ ਦੀਆਂ ਰਾਗ ਪ੍ਰਧਾਨ ਧੁਨਾਂ ਉਹ ਆਪ ਬਣਾਉਂਦੀ ਸੀ। ਉਸ ਨੇ ਦੂਜੇ ਸੰਗੀਤਕਾਰਾਂ ਲਈ ਵੀ ਗਾਇਆ। ਖ਼ਯਾਮ ਸਾਹਿਬ ਵਲੋਂ ਬਣਾਈ ਤਰਜ਼ ’ਤੇ ਉਸ ਵਲੋਂ ਗਾਈ ‘ਮੇਰੇ ਹਮਨਫ਼ਸ ਮੇਰੇ ਹਮਨਵਾ…’ ਗਜ਼ਲ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ। ਬਹੁਤ ਸਾਰੀਆਂ ਗ਼ਜ਼ਲਾਂ ਜਿਨ੍ਹਾਂ ਵਿਚ ਮਿਰਜ਼ਾ ਗ਼ਾਲਿਬ ਦੀਆਂ ਗਜ਼ਲਾਂ ਵੀ ਸ਼ਾਮਲ ਹਨ, ਨੇ ਉਸ ਦੀ ਆਵਾਜ਼ ਰਾਹੀਂ ਅਮਰਤਾ ਦੀ ਪਦਵੀ ਪ੍ਰਾਪਤ ਕੀਤੀ। 1934 ਵਿਚ ਉਸ ਨੇ ਮੈਗਾਫੋਨ ਰਿਕਾਰਡ ਕੰਪਨੀ ਤੋਂ ਕਈ ਗਜ਼ਲਾਂ, ਦਾਦਰਾ ਤੇ ਠੁਮਰੀ ਦੇ ਰਿਕਾਰਡ ਜਾਰੀ ਕਰਵਾਏ। 1945 ਵਿਚ ਅਖ਼ਤਰੀ ਦਾ ਫ਼ਨ ਆਪਣੀਆਂ ਸਿਖ਼ਰਾਂ ’ਤੇ ਸੀ। ਪੇਸ਼ੇ ਵਜੋਂ ਵਕੀਲ ਇਸ਼ਤਿਆਕ ਅਹਿਮਦ ਅੱਬਾਸੀ ਨਾਲ ਨਿਕਾਹ ਕਰ ਲਿਆ। ਪਤੀ ਦੀ ਇਜਾਜ਼ਤ ਨਾਲ 1949 ਵਿਚ ਉਸ ਨੇ ਆਲ ਇੰਡੀਆ ਰੇਡੀਉ, ਲਖਨਊ ਲਈ ਤਿੰਨ ਗਜ਼ਲਾਂ ਗਾ ਕੇ ਗਾਇਕੀ ਦੀ ਦੁਨੀਆ ਵਿਚ ਮੁੜ ਕਦਮ ਰੱਖਿਆ। ਦਾਦਰਾ (ਹਮਰੀ ਅਟਰੀਆ ਪੇ ਆਓ ਸਾਂਵਰੀਆ) ਤੇ ਠੁਮਰੀ (‘ਜਬ ਸੇ ਸ਼ਿਆਮ ਸਿਧਾਰੇ…’ ਤੇ ‘ਨਾ ਜਾ ਬਲਮ ਪ੍ਰਦੇਸ’) ਵਿਚ ਵੀ ਉਹ ਗਜ਼ਲ ਗਾਇਨ ਜਿੰਨੀ ਮੁਹਾਰਤ ਰੱਖਦੀ ਸੀ। ਉਸ ਦੁਆਰਾ ਗਾਈ ਗਜ਼ਲ ‘ਦੀਵਾਨਾ ਬਨਾਨਾ ਹੈ ਤੋ…’ ਉਸਤਾਦ ਬਿਸਮਿੱਲਾਹ ਖ਼ਾਨ ਦੀ ਸਭ ਤੋਂ ਪਸੰਦੀਦਾ ਗਜ਼ਲ ਹੈ। ‘ਵੋ ਜੋ ਹਮ ਮੇਂ ਤੁਮ ਮੇਂ ਕਰਾਰ ਥਾ, ਤੁਮਹੇਂ ਯਾਦ ਹੋ ਕਿ ਨ ਯਾਦ ਹੋ’ ਉਸ ਦੁਆਰਾ ਗਾਈ ਮਸ਼ਹੂਰ ਗਜ਼ਲ ਹੈ। ਉਸ ਵੱਲੋਂ ਗਾਈਆਂ ਗਜ਼ਲਾਂ ਅਜੋਕੀ ਸ਼ੋਰ-ਸ਼ਰਾਬੇ ਵਾਲੀ ਗਾਇਕੀ ਨਾਲ ਮੇਲ ਨਹੀਂ ਖਾਂਦੀਆਂ ਸਗੋਂ ਮਨ ਨੂੰ ਸਕੂਨ ਤੇ ਸ਼ਾਂਤੀ ਦਿੰਦੀਆਂ ਹਨ ਜੋ ਸੰਗੀਤ ਪ੍ਰੇਮੀ ਹੀ ਮਹਿਸੂਸ ਕਰ ਸਕਦੇ ਹਨ। ਉਸ ਨੇ ਆਲ ਇੰਡੀਆ ਰੇਡੀਓ, ਵੱਖ-ਵੱਖ ਮੰਚਾਂ ਅਤੇ ਹਿੰਦੀ ਫਿਲਮਾਂ ਲਈ ਗਾਇਆ ਅਤੇ ਨਾਲ ਨਾਲ ਅਭਿਨੈ ਦੇ ਖੇਤਰ ਵਿਚ ਵੀ ਝੰਡਾ ਗੱਡਿਆ। ਉਸ ਦੀ ਆਵਾਜ਼ ਵਿਚ ਲਗਪਗ 400 ਦਾਦਰਾ, ਠੁਮਰੀ ਅਤੇ ਗਜ਼ਲਾਂ ਮਿਲਦੀਆਂ ਹਨ। 1933 ਵਿਚ ਉਸ ਨੇ ‘ਏਕ ਦਿਨ ਕਾ ਬਾਦਸ਼ਾਹ’ ਅਤੇ ‘ਨਲ ਦਮਯੰਤੀ’ ਫਿਲਮਾਂ ਵਿਚ ਅਦਾਕਾਰੀ ਕੀਤੀ। ਇਸੇ ਤਰ੍ਹਾਂ ਉਸ ਨੇ ‘ਮੁਮਤਾਜ ਬੇਗਮ’, ‘ਅਮੀਨਾ’, ‘ਜਵਾਨੀ ਕਾ ਨਸ਼ਾ’, ‘ਨਸੀਬ ਕਾ ਚੱਕਰ’ ਅਤੇ ਮਹਿਬੂਬ ਖਾਨ ਦੀ ਫਿਲਮ ‘ਰੋਟੀ’ ਵਿਚ ਵੀ ਭੂਮਿਕਾ ਨਿਭਾਈ। ਰੋਟੀ ਫਿਲਮ ਵਿਚ ਉਸ ਨੇ ਅਦਾਕਾਰੀ ਵੀ ਕੀਤੀ ਤੇ 6 ਗਜ਼ਲਾਂ ਵੀ ਗਾਈਆਂ ਪਰ ਨਿਰਮਾਤਾ-ਨਿਰਦੇਸ਼ਕ ਦੇ ਆਪਸੀ ਮਤਭੇਦਾਂ ਕਾਰਨ 4 ਗਜ਼ਲਾਂ ਫਿਲਮ ਵਿਚੋਂ ਕੱਢ ਦਿੱਤੀਆਂ ਗਈਆਂ ਜੋ ਮੈਗਾਫੋਨ ਗ੍ਰਾਮੋਫੋਨ ਰਿਕਾਰਡਜ਼ ’ਤੇ ਉਪਲਬਧ ਹਨ। ਸਤਿਆਜੀਤ ਰੇ ਦੀ ਬੰਗਾਲੀ ਫਿਲਮ ‘ਜਲਸਾ ਘਰ’ ਵਿਚ ਉਸ ਨੇ ਸ਼ਾਸਤਰੀ ਗਾਇਕਾ ਵਜੋਂ ਕਿਰਦਾਰ ਨਿਭਾਇਆ।

ਅਖ਼ੀਰ 60 ਵਰ੍ਹਿਆਂ ਦੀ ਉਮਰੇਂ 30 ਅਕਤੂਬਰ, 1974 ਨੂੰ ਉਸ ਪੜਾਅ ਵੱਲ ਤੁਰ ਗਈ ਜਿਥੋਂ ਕੋਈ ਵਾਪਸ ਮੁੜ ਕੇ ਨਹੀਂ ਆਉਂਦਾ।

ਸਨਮਾਨਸੋਧੋ

ਉਸਨੂੰ ਆਵਾਜ਼ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲਿਆ ਅਤੇ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਭਾਰਤ ਸਰਕਾਰ ਨੇ ਪਦਮ ਸ਼੍ਰੀ (1968), 1975 ਵਿੱਚ ਉਸਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਸਨੂੰ ਮਲਕਾ-ਏ-ਗ਼ਜ਼ਲ ਦਾ ਖ਼ਤਾਬ ਮਿਲਿਆ ਹੋਇਆ ਸੀ।[3]

ਹਵਾਲੇਸੋਧੋ

  1. In Memory of Begum Akhtar The Half-inch Himalayas, by Shahid Ali Agha, Agha Shahid Ali, Published by Wesleyan University Press, 1987. ISBN 0-8195-1132-3.
  2. Dadra Thumri in Historical and Stylistic Perspectives, by Peter Lamarche Manuel, Peter Manuel. Published by Motilal Banarsidass Publ., 1989. ISBN 81-208-0673-5. Page 157.
  3. New Release: Begum Akhtar: Love’s Own Voice Hindustan Times, 31 August 2009.