ਬਲਰਾਮ (ਲੇਖਕ)

ਭਾਰਤੀ ਪੰਜਾਬ ਦਾ ਇੱਕ ਨਾਟਕਕਾਰ

ਬਲਰਾਮ (ਜਨਮ 25 ਜੂਨ, 1964) ਪੰਜਾਬੀ ਨਾਟਕਕਾਰ,ਅਨੁਵਾਦਕ,ਲੇਖਕ ਅਤੇ ਚਿੰਤਕ ਹੈ।

ਬਲਰਾਮ
ਜਨਮ (1964-06-25) 25 ਜੂਨ 1964 (ਉਮਰ 60)
ਕਪੂਰਥਲਾ, ਪੰਜਾਬ, ਭਾਰਤ
ਹੋਰ ਨਾਮਬਲਰਾਮ ਬੋਧੀ
ਸਿੱਖਿਆਪੰਜਾਬੀ ਯੂਨੀਵਰਸਿਟੀ

ਜੀਵਨ ਵੇਰਵੇ

ਸੋਧੋ

ਬਲਰਾਮ ਕਪੂਰਥਲਾ ਸ਼ਹਿਰ ਦਾ ਜੰਮਪਲ ਹੈ ਅਤੇ ਹੁਣ ਇੱਕ ਚੌਥਾਈ ਸਦੀ ਤੋਂ ਪਟਿਆਲੇ ਰਹਿੰਦਾ ਹੈ। ਪਹਿਲੀ ਤੋਂ ਬੀ.ਏ. ਤੱਕ ਉਹ ਕਪੂਰਥਲੇ ਵਿੱਚ ਹੀ ਪੜ੍ਹਿਆ ਅਤੇ ਬਾਅਦ ਵੀ ਉਚੇਰੀ ਪੜ੍ਹਾਈ ਲਈ 90ਵਿਆਂ ਦੇ ਆਰੰਭ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਗਿਆ ਅਤੇ ਥੀਏਟਰ ਵਿਭਾਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਰਚਨਾਵਾਂ

ਸੋਧੋ

ਨਾਟਕ

ਸੋਧੋ
  1. ਇਟਸ ਨਾਟ ਐਨ ਅਫ਼ੇਅਰ (ਮਰਹੂਮ ਪੱਤਰਕਾਰ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ)[1]
  2. ਮਾਤ ਲੋਕ
  3. ਜੂਠ (ਓਮ ਪ੍ਰਕਾਸ਼ ਬਾਲਮੀਕੀ ਦੀ ਸਵੈ-ਜੀਵਨੀ ਉੱਪਰ ਆਧਾਰਿਤ)[2]
  4. ਨੋ ਅਗਜਿਟ (ਭਗਤ ਸਿੰਘ ਬਾਰੇ)
  5. ਤੈਂ ਕੀ ਦਰਦ ਨਾ ਆਇਆ (2002 ਗੁਜਰਾਤ ਹਿੰਸਾ ਬਾਰੇ)
  6. ਸਾਜ਼ ਰਾਜ਼ੀ ਹੈ (ਨਾਵਲ 'ਬੋਲ ਮਰਦਾਨਿਆ' ਦਾ ਨਾਟਕੀ ਰੂਪ)
  7. ਸ਼ਹਾਦਤ ਅਤੇ ਹੋਰ ਨਾਟਕ
  8. ਮ੍ਰਿਤੂਲੋਕ ਤੇ ਹੋਰ ਨਾਟਕ (2022)

ਪੰਜਾਬੀ ਵਿੱਚ ਅਨੁਵਾਦ

ਸੋਧੋ
  1. ਹਿਟਲਰ ਦੀ ਸਵੈ-ਜੀਵਨੀ
  2. ਗੋਦੋ ਦੀ ਉਡੀਕ (ਲੇਖਕ- ਸੈਮੂਅਲ ਬਰਕਲੇ ਬੈਕਟ)[3]
  3. ਗੈਂਡੇ
  4. ਪਹਿਲੀ ਅਤੇ ਆਖਰੀ ਆਜ਼ਾਦੀ (First and Last Freedom) (ਲੇਖਕ- ਜੇ. ਕ੍ਰਿਸ਼ਨਾਮੂਰਤੀ)[4]
  5. ਤਾਓ ਆਫ਼ ਫਿਜਿਕਸ
  6. ਸਿੱਖਿਆ ਸੰਵਾਦ (On Education) (ਲੇਖਕ - ਜੇ. ਕ੍ਰਿਸ਼ਨਾਮੂਰਤੀ)
  7. ਜਿਊਣ ਬਾਰੇ ਗੱਲਬਾਤ (ਜੇ. ਕ੍ਰਿਸ਼ਨਾਮੂਰਤੀ) (ਤਿੰਨ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
  8. ਦਰਸ਼ਨ-ਦਿਗਦਰਸ਼ਨ (ਰਾਹੁਲ ਸਾਂਕ੍ਰਿਤਯਾਯਨ) (ਦੋ ਭਾਗਾਂ ਵਿੱਚ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ)
  9. ਬੰਦੇ ਦੇ ਸੰਭਾਵੀ ਵਿਕਾਸ ਦਾ ਮਨੋਵਿਗਿਆਨ (ਪੀ.ਡੀ. ਓਸਪੇਂਸਕੀ)
  10. ਸਿਸਿਫ਼ਸ ਦੀ ਮਿਥ (ਅਲਬੇਅਰ ਕਾਮੂ)
  11. ਸਿੱਖਿਆ ਅਤੇ ਆਧੁਨਿਕਤਾ (ਅਮਨ ਮਦਾਨ)
  12. ਮੁਸਲਿਮ ਗਾਇਬ! (ਸਈਦ ਨਕਵੀ ਦੇ ਨਾਟਕ The Muslim Vanishes ਦਾ ਪੰਜਾਬੀ ਅਨੁਵਾਦ)
  13. ਗਾਂਧੀ ਦਾ ਆਖ਼ਰੀ ਸਾਲ (ਅੰਤਿਮ ਸਮੇਂ ਗਾਂਧੀ ਦੇ ਸਤਿਸੰਗ ਸਭਾਵਾਂ ਵਿਚਲੇ ਭਾਸ਼ਣ; ਦੋ ਭਾਗਾਂ ਵਿੱਚ ਛਪਾਈ)
  1. ਸੋਮਨਾਥ (ਰੋਮਿਲਾ ਥਾਪਰ)
  2. ਰੱਬ ਕੀ ਹੈ? (On God) (ਲੇਖਕ - ਜੇ. ਕ੍ਰਿਸ਼ਨਾਮੂਰਤੀ)
  3. ਬਦਲਣ ਦੀ ਤੀਬਰਤਾ (Urgency of Change) (ਲੇਖਕ - ਜੇ. ਕ੍ਰਿਸ਼ਨਾਮੂਰਤੀ)
  1. ਜਿਨਾਹ: ਉਸਦੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਇਤਿਹਾਸ ਵਿੱਚ ਭੂਮਿਕਾ (ਲੇਖਕ: ਇਸ਼ਤਿਆਕ ਅਹਿਮਦ) (ਛਪਾਈ ਅਧੀਨ...)

ਹਿੰਦੀ ਵਿੱਚ ਅਨੁਵਾਦ

ਸੋਧੋ
  1. ਬੋਲ ਮਰਦਾਨਿਆ (ਜਸਬੀਰ ਮੰਡ ਦੁਆਰਾ ਲਿਖਿਆ ਨਾਵਲ)

ਹਵਾਲੇ

ਸੋਧੋ
  1. http://www.beta.ajitjalandhar.com/news/20130314/21/75920.cms#75920
  2. http://www.magazine.manchanpunjab.org/article?aid=79[permanent dead link]
  3. "ਪੁਰਾਲੇਖ ਕੀਤੀ ਕਾਪੀ". Archived from the original on 2020-11-30. Retrieved 2016-09-23.
  4. "ਪਹਿਲੀ ਅਤੇ ਆਖਰੀ ਆਜ਼ਾਦੀ". Archived from the original on 2021-05-19. Retrieved 2021-05-19.