ਬਾਰਬਰਾ ਮਕਲਿਨਟੋਕ
ਬਾਰਬਰਾ ਮਕਲਿਟੋਨ (16 ਜੂਨ, 1902 – 2 ਸਤੰਬਰ,1992) ਇੱਕ ਅਮਰੀਕੀ ਵਿਗਿਆਨੀ ਅਤੇ ਕੋਸ਼ਕਾ ਅਧਿਐਨ ਵਿਗਿਆਨੀ ਹੈ ਜਿਸ ਨੂੰ 1983 ਵਿੱਚ ਮਾਨਵ ਵਿਗਿਆਨ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਾਰਬਰਾ ਨੇ 1927 ਵਿੱਚ ਆਪਣੀ ਪੀਐਚਡੀ ਬਨਸਪਤੀ ਵਿਗਿਆਨ ਵਿੱਚ ਕਾਰਨਲ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮੱਕਈ ਕੋਸ਼ਕਾ ਵਿਗਿਆਨ ਦੇ ਵਿਸ਼ਿਆਂ ਵਿੱਚ ਵਿਕਾਸ ਕਰਨ ਨਾਲ ਕੀਤੀ, ਇਸਨੇ ਆਪਣੀ ਖੋਜ ਉਪਰ ਪੂਰਾ ਧਿਆਨ ਰੱਖਿਆ।
ਬਾਰਬਰਾ ਮਕਲਿਨਟੋਕ | |
---|---|
ਜਨਮ | ਇਲੇਨਰ ਮਕਲਿਨਟੋਨ ਜੂਨ 16, 1902 |
ਮੌਤ | ਸਤੰਬਰ 2, 1992 | (ਉਮਰ 90)
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕਾਰਨਲ ਯੂਨੀਵਰਸਿਟੀ (ਪੀਐਚ.ਡੀ 1927) |
ਲਈ ਪ੍ਰਸਿੱਧ | Work in genetic structure of maize |
ਪੁਰਸਕਾਰ | ਨੈਸ਼ਨਲ ਮੈਡਲ ਆਫ਼ ਸਾਇੰਸ (1970) ਥੋਮਸ ਹੰਟ ਮਾਰਗਨ ਮੈਡਲ (1981) ਲੁਇਸੲ ਗਰੋਸ ਹਾਰਵਿਟਸ ਇਨਾਮ (1982) ਸਰੀਰ ਵਿਗਿਆਨ ਲਈ ਨੋਬਲ ਪੁਰਸਕਾਰ (1983) |
ਵਿਗਿਆਨਕ ਕਰੀਅਰ | |
ਖੇਤਰ | ਕੋਸ਼ਕਾਵਾਂ ਦਾ ਅਧਿਐਨ।ਕੋਸ਼ਕਾ ਅਧਿਐਨ ਵਿਗਿਆਨੀ |
ਅਦਾਰੇ | ਯੂਨੀਵਰਸਿਟੀ ਆਫ਼ ਮਿਜ਼ੁਰੀ ਕੋਲਡ ਸਪਰਿੰਗ ਹਾਰਬਰ ਲੈਬੇਰੇਟਰੀ |
ਥੀਸਿਸ | A Cytological and Genetical Study of Triploid Maize (1927) |
ਦਸਤਖ਼ਤ | |
ਮੁੱਢਲਾ ਜੀਵਨ
ਸੋਧੋਬਾਰਬਰਾ ਜਾਂ ਏਲਿਨਰ ਮਕਲਿਟੋਨ ਦਾ ਜਨਮ 16 ਜੂਨ, 1902 ਵਿੱਚ ਹਾਰਟਫ਼ੋਰਡ, ਕਨੈਟੀਕਟ ਵਿਖੇ ਹੋਇਆ।[1][2] ਬਾਰਬਰਾ, ਚਿਕਿਤਸਕ ਥਾਮਸ ਹੈਨਰੀ ਮਕਲਿਟੋਨ ਅਤੇ ਸਾਰਾ ਹਾਂਡੇ ਮਕਲਿਟੋਨ ਦੇ ਚਾਰ ਬੱਚਿਆਂ ਵਿਚੋਂ ਤੀਸਰੀ ਔਲਾਦ ਸੀ। ਥਾਮਸ ਮਕਲਿਟੋਨ, ਬ੍ਰਿਟਿਸ਼ ਆਵਾਸੀ ਦੀ ਸੰਤਾਨ ਸੀ ਅਤੇ ਸਾਰਾ ਹਾਂਡੇ ਅਮਰੀਕੀ ਮੇਫ਼ਲਾਵਰ ਪਰਿਵਾਰ ਵਿਚੋਂ ਸੀ।[2][3] ਉਹਨਾਂ ਦੇ ਸਭ ਤੋਂ ਵੱਡੇ ਬੱਚੇ ਮਾਰਜੋਰੀ, ਦਾ ਜਨਮ ਅਕਤੂਬਰ, 1898 ਵਿਚ; ਦੂਜੀ ਬੇਟੀ ਮਿਗਨਾਨ, ਦਾ ਜਨਮ ਨਵੰਬਰ 1900 ਵਿੱਚ ਹੋਇਆ। ਸਭ ਤੋਂ ਛੋਟੇ ਬੱਚੇ ਦਾ ਜਨਮ ਬਾਰਬਰਾ ਤੋਂ 18 ਮਹੀਨੇ ਬਾਅਦ ਹੋਇਆ। ਕਿਸ਼ੋਰ ਕੁੜੀ ਹੋਣ ਕਾਰਨ ਇਸਦੇ ਮਾਤਾ-ਪਿਤਾ ਨੇ ਇਸਦਾ ਨਾਂ ਏਲਿਨਰ ਰੱਖਿਆ ਜੋ "ਜਨਾਨਾ" ਅਤੇ "ਕੋਮਲ" ਨਾਂ ਸੀ ਪਰ ਬਾਅਦ ਵਿੱਚ ਇਸਨੇ ਆਪਣਾ ਨਾਂ ਬਦਲ ਕੇ "ਬਾਰਬਰਾ" ਰੱਖ ਲਿਆ।[2][3] ਬਾਰਬਰਾ ਆਪਣੇ ਕਿਸ਼ੋਰੀ ਸਮੇਂ ਦੇ ਸ਼ੁਰੂ ਤੋਂ ਹੀ ਆਜ਼ਾਦੀ ਪਸੰਦ ਔਰਤ ਰਹੀ। ਜਦੋਂ ਬਾਰਬਰਾ ਨੇ ਆਪਣੀ ਸਕੂਲੀ ਸਿੱਖਿਆ ਸ਼ੁਰੂ ਕੀਤੀ ਤਾਂ ਇਹ ਆਪਣੇ ਅੰਕਲ ਤੇ ਆਂਟੀ ਨਾਲ "ਬਰੁਕਲੇਨ", ਨਿਊਯਾਰਕ ਵਿੱਚ ਰਹਿੰਦੀ ਸੀ ਜਿਸਦਾ ਕਾਰਨ ਬਾਰਬਰਾ ਦਾ ਆਪਨੇ ਮਾਂ-ਪਿਉ ਦੀ ਆਰਥਿਕਤਾ ਨੂੰ ਬਚਾਉਣ ਸੀ ਜਦੋਂ ਤੱਕ ਇਸਦੇ ਪਿਤਾ ਨੇ ਆਪਣਾ ਔਸ਼ਦੀ ਅਭਿਆਸ ਪੂਰਾ ਸਥਾਪਿਤ ਨਹੀਂ ਕੀਤਾ। ਮਕਲਿਟੋਨ ਇਕੱਲੀ ਅਤੇ ਆਜ਼ਾਦ ਰਹਿਣ ਵਾਲੀ ਕੁੜੀ ਸੀ ਜੋ ਮੁੰਡਿਆਂ ਵਾਂਗੂ ਰਹਿੰਦੀ ਸੀ। ਮਕਲਿਟੋਨ ਆਪਣੇ ਪਿਤਾ ਦੇ ਬਹੁਤ ਕਰੀਬ ਸੀ ਪਰ ਆਪਣੀ ਮਾਂ ਨਾਲ ਮਨ ਮੁਟਾਵ ਸੀ ਜੋ ਇਸਦੇ ਕਿਸ਼ੋਰ ਹੋਣ ਤੋਂ ਬਾਅਦ ਹੋਰ ਵੀ ਵੱਧ ਗਏ ਸਨ।[2][3]
1908 ਵਿੱਚ ਮਕਲਿਟੋਨ ਪਰਿਵਾਰ ਬਰੁਕਲੇਨ ਵਿੱਚ ਆ ਗਿਆ ਅਤੇ ਬਾਰਬਰਾ ਨੇ ਆਪਣੀ ਉੱਚ ਸਿੱਖਿਆ "ਇਰਾਸਮਸ ਹਾਲ ਹਾਈ ਸਕੂਲ" ਤੋਂ ਹਾਸਿਲ ਕੀਤੀ[3][4] ਅਤੇ 1919 ਵਿੱਚ ਛੇਤੀ ਹੀ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ।[1] ਬਾਰਬਰਾ ਨੇ ਵਿਗਿਆਨ ਲਈ ਆਪਣੇ ਪਿਆਰ ਦੀ ਖੋਜ ਕੀਤੀ ਅਤੇ ਹਾਈ ਸਕੂਲ ਦੌਰਾਨ ਖ਼ੁਦ ਦੀ ਕੱਲਮ-ਕੱਲੀ ਸ਼ਖਸ਼ੀਅਤ ਦੀ ਮੁੜ ਪ੍ਰੋੜ੍ਹਤਾ ਕੀਤੀ।[2] ਬਾਰਬਰਾ ਆਪਣੀ ਪੜ੍ਹਾਈ ਕਾਰਨਲ ਯੂਨੀਵਰਸਿਟੀ ਦੇ ਖੇਤੀਬਾੜੀ ਦੇ ਕਾਲਜ ਤੋਂ ਜਾਰੀ ਰੱਖਣਾ ਚਾਹੁੰਦੀ ਸੀ। ਮਕਲਿਟੋਨ ਦੀ ਮਾਂ ਇਸਨੂੰ ਕਾਲਜ ਭੇਜਣ ਦੇ ਖ਼ਿਲਾਫ਼ ਸੀ ਕਿਉਂਕਿ ਉਸਨੂੰ ਡਰ ਸੀ ਕਿ ਬਾਰਬਰਾ ਵਿਆਹ ਤੋਂ ਇਨਕਾਰੀ ਹੋ ਜਾਵੇਗੀ। ਮਕਲਿਟੋਨ ਨੂੰ ਕਾਲਜ ਸ਼ੁਰੂ ਹੋਣ ਤੱਕ ਵਰਜਿਆ ਗਿਆ ਪਰ ਬਾਅਦ ਵਿੱਚ ਇਸਦੇ ਪਿਤਾ, ਥਾਮਸ, ਨੇ ਦਾਖ਼ਿਲਾ ਸ਼ੁਰੂ ਹੋਣ ਤੋਂ ਪਹਿਲਾਂ ਇਸ ਗੱਲ ਵਿੱਚ ਦਖ਼ਲ ਦਿੱਤਾ ਅਤੇ ਬਾਰਬਰਾ ਨੂੰ 1919 ਵਿੱਚ ਕਾਰਨਲ ਕਾਲਜ ਭੇਜਿਆ।[5][6]
ਕਾਰਨਲ ਵਿਖੇ ਸਿੱਖਿਆ ਅਤੇ ਖੋਜ
ਸੋਧੋਬਾਰਬਰਾ ਨੇ 1919 ਵਿੱਚ ਕਾਰਨਲ ਦੇ ਕਾਲਜ ਆਫ਼ ਐਗਰੀਕਲਚਰ ਤੋਂ ਆਪਣੀ ਸਿੱਖਿਆ ਪ੍ਰਾਪਤੀ ਸ਼ੁਰੂ ਕੀਤੀ। ਇਥੇ ਜਾ ਕੇ ਮਕਲਿਟੋਨ ਨੇ ਵਿਦਿਆਰਥੀ ਸੰਘ ਵਿੱਚ ਭਾਗ ਲਿਆ ਅਤੇ ਬਾਰਬਰਾ ਨੂੰ ਭਾਈਚਾਰਕ ਅਤੇ ਇਸਤਰੀ ਸਭਾ ਦਾ ਹਿੱਸਾ ਬਣਨ ਲਈ ਸਦਾ ਦਿੱਤਾ ਗਿਆ।
ਹਵਾਲੇ
ਸੋਧੋ- ↑ 1.0 1.1 Lamberts 2000.
- ↑ 2.0 2.1 2.2 2.3 2.4 Comfort 2001, pp. 19–22.
- ↑ 3.0 3.1 3.2 3.3 Keller 1983.
- ↑ Boyer 2001.
- ↑ Comfort 2001, pp. 23–27.
- ↑ Fedoroff 1995, p. 215.