16 ਜੂਨ
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | ||
2022 |
16 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 167ਵਾਂ (ਲੀਪ ਸਾਲ ਵਿੱਚ 168ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 198 ਦਿਨ ਬਾਕੀ ਹਨ।
ਵਾਕਿਆਸੋਧੋ
- 1903– ਫ਼ੋਰਡ ਮੋਟਰ ਕਾਰ ਕੰਪਨੀ ਕਾਇਮ ਕੀਤੀ ਗਈ।
- 1922– ਮਾਸਟਰ ਮੋਤਾ ਸਿੰਘ ਗ੍ਰਿਫ਼ਤਾਰ।
- 1941– ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਅਮਰੀਕਾ ਮੁਲਕ ਵਿੱਚ ਜਰਮਨੀ ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
- 1946– ਅੰਗਰੇਜ਼ਾਂ ਵਲੋਂ ਭਾਰਤ 'ਚ ਅੰਤਰਮ ਸਰਕਾਰ ਬਣਾਉਣ ਦਾ ਐਲਾਨ।
- 1958– ਰੂਸ ਨੇ ਹੰਗਰੀ ਦੇ ਸਾਬਕਾ ਪ੍ਰਧਾਨ ਮੰਤਰੀ ਇਮਰੇ ਨਾਗੀ ਨੂੰ ਗ਼ਦਾਰੀ ਦਾ ਦੋਸ਼ ਲਾ ਕੇ ਫਾਂਸੀ ਦੇ ਦਿਤੀ। ਉਹ ਦੋ ਸਾਲ ਪਹਿਲਾਂ 1956 ਵਿੱਚ ਪ੍ਰਧਾਨ ਮੰਤਰੀ ਸੀ ਤੇ 1958 ਵਿੱਚ ਉਸ ਨੇ ਰੂਸ ਤੋਂ ਆਜ਼ਾਦੀ ਦੀ ਲਹਿਰ ਚਲਾਈ ਸੀ।
- 1977– ਲਿਓਨਿਡ ਬਰੈਜ਼ਨਫ਼ ਸੋਵੀਅਤ ਰੂਸ ਦਾ ਪਹਿਲਾ ਰਾਸ਼ਟਰਪਤੀ ਬਣਿਆ। ਹੁਣ ਉਹ ਮੁਲਕ ਦਾ ਰਾਸ਼ਟਰਪਤੀ ਅਤੇ ਕਮਿਊਨਿਸਟ ਪਾਰਟੀ ਦਾ ਜਨਰਲ ਸੈਕਟਰੀ ਵੀ ਸੀ।
- 1984– ਦਰਬਾਰ ਸਾਹਿਬ ਉਤੇ ਹੋਏ ਹਮਲੇ ਦੇ ਰੋਸ ਵਜੋਂ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦਾ ਖ਼ਿਤਾਬ ਵਾਪਸ ਕਰ ਦਿਤਾ।
- 2008– ਕੈਲੇਫ਼ੋਰਨੀਆ ਸਟੇਟ ਨੇ ਸਮਲਿੰਗੀ ਵਿਆਹਾਂ ਦੇ ਸਰਟੀਫ਼ੀਕੇਟ ਜਾਰੀ ਕਰਨੇ ਸ਼ੁਰੂ ਕੀਤੇ।
ਛੁੱਟੀਆਂਸੋਧੋ
ਜਨਮਸੋਧੋ
- 1920– ਭਾਰਤੀ ਫ਼ਿਲਮੀ ਸੰਗੀਤਕਾਰ ਅਤੇ ਗਾਇਕ ਹੇਮੰਤ ਕੁਮਾਰ ਦਾ ਜਨਮ। (ਦਿਹਾਂਤ 1989)
- 1950– ਭਾਰਤੀ ਫ਼ਿਲਮੀ ਕਲਾਕਾਰ ਅਤੇ ਰਾਜਨੇਤਾ ਮਿਠੱਨ ਚੱਕਰਵਰਤੀ ਦਾ ਜਨਮ।