ਬਿਕਰਮਜੀਤ ਕੰਵਰਪਾਲ
ਬਿਕਰਮਜੀਤ ਕੰਵਰਪਾਲ (29 ਅਗਸਤ 1968 – 1 ਮਈ 2021) ਇੱਕ ਭਾਰਤੀਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਸੀ। ਸੇਵਾਮੁਕਤ ਸੈਨਾ ਅਧਿਕਾਰੀ, ਕੰਵਰਪਾਲ ਨੇ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿਚ ਸਹਾਇਕ ਭੂਮਿਕਾਵਾਂ ਨਿਭਾਈਆਂ ਸਨ।[1] ਕੰਵਰਪਾਲ ਨੇ ਅਦਾਕਾਰ ਅਨਿਲ ਕਪੂਰ ਨਾਲ 24 ਵਿਚ ਸਕ੍ਰੀਨ ਸਪੇਸ ਸਾਂਝਾ ਕੀਤਾ।[2] [3] ਉਹ 2021 ਵਿਚ ਕੋਵਿਡ-19 ਤੋਂ ਚਲਾਣਾ ਕਰ ਗਿਆ।[4] [5]
ਬਿਕਰਮਜੀਤ ਕੰਵਰਪਾਲ ਮੇਜਰ | |
---|---|
ਜਨਮ | |
ਮੌਤ | 1 ਮਈ 2021 | (ਉਮਰ 52)
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਬਿਜ਼ ਕੰਵਰਪਾਲ |
ਪੇਸ਼ਾ | ਅਦਾਕਾਰ ਸਾਬਕਾ ਫੌਜੀ ਅਫ਼ਸਰ |
ਸਰਗਰਮੀ ਦੇ ਸਾਲ | 2003–2021 |
ਲਈ ਪ੍ਰਸਿੱਧ | 24 (ਟੀਵੀ ਸੀਰੀਜ਼) |
ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ
ਸੋਧੋਕੰਵਰਪਾਲ ਦਾ ਜਨਮ ਸੋਲਨ, ਹਿਮਾਚਲ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਹ ਭਾਰਤੀ ਫੌਜ ਦੇ ਇੱਕ ਅਧਿਕਾਰੀ, ਦੁਆਰਕਾ ਨਾਥ ਕੰਵਰਪਾਲ ਦਾ ਬੇਟਾ ਸੀ, ਜਿਸ ਨੂੰ 1963 ਵਿਚ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। 1986 ਵਿਚ ਬਿਕਰਮਜੀਤ ਕੰਵਰਪਾਲ ਨੇ ਆਪਣੀ ਉੱਚ ਸੈਕੰਡਰੀ ਪ੍ਰੀਖਿਆ ਦਿ ਲਾਰੈਂਸ ਸਕੂਲ, ਸਨਾਵਰ ਤੋਂ ਪੂਰੀ ਕੀਤੀ ਅਤੇ 1989 ਵਿਚ ਉਨ੍ਹਾਂ ਨੂੰ ਭਾਰਤੀ ਫੌਜ ਵਿਚ ਸ਼ਾਮਿਲ ਕੀਤਾ ਗਿਆ। ਉਹ ਮੇਜਰ ਵਜੋਂ 2002 ਵਿਚ ਫੌਜ ਤੋਂ ਸੇਵਾਮੁਕਤ ਹੋਇਆ ਸੀ। 2003 ਵਿਚ, ਉਸਨੇ ਬਾਲੀਵੁੱਡ ਵਿਚ ਅਭਿਨੇਤਾ ਬਣਨ ਦੇ ਆਪਣੇ ਬਚਪਨ ਦੇ ਸੁਪਨੇ ਨੂੰ ਪੂਰਾ ਕਰਨ ਲਈ ਡੈਬਿਊ ਕੀਤਾ ਅਤੇ ਉਦੋਂ ਤੋਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ।[6]
ਹਵਾਲੇ
ਸੋਧੋ- ↑ Stuti Agarwal (4 July 2013). "Malikaa's cast revealed". Times of India. Retrieved 8 January 2015.
- ↑ Major Bikramjeet Kanwarpal in Anil Kapoor’s 24.
- ↑ R.M. Vijayakar (15 September 2014). "'Creature 3D' Movie Review: Elements of Novelty but Routine Overall". India-West. Archived from the original on 24 ਮਾਰਚ 2016. Retrieved 8 January 2015.
{{cite news}}
: Unknown parameter|dead-url=
ignored (|url-status=
suggested) (help) - ↑ "Actor Bikramjeet Kanwarpal passes away due to Covid-19 complications". Indian Express. 1 May 2021.
- ↑ Cyril, Grace (May 1, 2021). "Bikramjeet Kanwarpal dies of Covid-19 complications at 52". India Today. Retrieved 1 May 2021.
- ↑ "क्रीचर 3डीः क्या ये फोरेस्ट गार्ड देगा बिपाशा का साथ?". Amar Ujala. 12 September 2014. Archived from the original on 4 March 2016. Retrieved 8 January 2015.