ਬਿਪਿਨ ਚੰਦਰ ਪਾਲ

ਭਾਰਤੀ ਅਕਾਦਮਿਕ ਅਤੇ ਸਿਆਸਤਦਾਨ (1858-1932)

ਬਿਪਿਨ ਚੰਦਰ ਪਾਲ (ਬੰਗਾਲੀ: বিপিন চন্দ্র পাল; 7 ਨਵੰਬਰ 1858 – 20 ਮਈ 1932) ਇੱਕ ਭਾਰਤੀ ਰਾਸ਼ਟਰਵਾਦੀ, ਲੇਖਕ, ਭਾਸ਼ਣਕਾਰ, ਸਮਾਜ ਸੁਧਾਰਕ ਅਤੇ ਭਾਰਤੀ ਸੁਤੰਤਰਤਾ ਸੈਨਾਨੀ ਸੀ। ਉਹ ਲਾਲ ਬਾਲ ਪਾਲ ਤਿਕੜੀ ਵਿੱਚੋਂ ਇੱਕ ਸੀ। [1] ਪਾਲ ਸ਼੍ਰੀ ਅਰਬਿੰਦੋ ਦੇ ਨਾਲ ਸਵਦੇਸ਼ੀ ਅੰਦੋਲਨ ਦੇ ਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ। ਉਸਨੇ ਬ੍ਰਿਟਿਸ਼ ਬਸਤੀਵਾਦੀ ਸਰਕਾਰ ਦੀ ਬੰਗਾਲ ਦੀ ਵੰਡ ਦੀ ਚਾਲ ਦਾ ਵੀ ਵਿਰੋਧ ਕੀਤਾ।

ਬਿਪਿਨ ਚੰਦਰ ਪਾਲ
ਜਨਮ(1858-11-07)7 ਨਵੰਬਰ 1858
ਪੋਲ, ਹਬੀਗੰਜ, ਸਿਲਹਟ ਜ਼ਿਲ੍ਹਾ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ, (ਹੁਣ ਬੰਗਲਾਦੇਸ਼)
ਮੌਤ20 ਮਈ 1932(1932-05-20) (ਉਮਰ 73)
ਕਲਕੱਤਾ (ਹੁਣ ਕੋਲਕਾਤਾ), ਬ੍ਰਿਟਿਸ਼ ਭਾਰਤ
ਰਾਸ਼ਟਰੀਅਤਾਬ੍ਰਿਟਿਸ਼ ਭਾਰਤੀ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਪੇਸ਼ਾਸਿਆਸਤਦਾਨ
ਲੇਖਕ
ਭਾਰਤੀ ਸੁਤੰਤਰਤਾ ਅੰਦੋਲਨ ਕਾਰਕੁਨ
ਵਕਤਾ
ਸਮਾਜ ਸੁਧਾਰਕ
ਸੰਗਠਨਬ੍ਰਹਮੋ ਸਮਾਜ
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
ਲਹਿਰਭਾਰਤ ਦਾ ਅਜ਼ਾਦੀ ਅੰਦੋਲਨ
ਦਸਤਖ਼ਤ

ਪਾਲ ਦਾ ਮੁੱਢਲਾ ਜੀਵਨ ਅਤੇ ਪਿਛੋਕੜ

ਸੋਧੋ

ਬਿਪਿਨ ਚੰਦਰ ਪਾਲ ਦਾ ਜਨਮ ਬ੍ਰਿਟਿਸ਼ ਇੰਡੀਆ ਦੇ ਬੰਗਾਲ ਪ੍ਰੈਜ਼ੀਡੈਂਸੀ ਵਿੱਚ ਹਬੀਗੰਜ, ਸਿਲਹਟ ਜ਼ਿਲ੍ਹੇ,ਦੇ ਪਿੰਡ ਪੋਇਲ ਦੇ ਇੱਕ ਹਿੰਦੂ ਬੰਗਾਲੀ ਕਾਇਸਥ ਪਰਿਵਾਰ ਵਿੱਚ ਹੋਇਆ ਸੀ। [2] ਉਸਦੇ ਪਿਤਾ ਰਾਮਚੰਦਰ ਪਾਲ, ਇੱਕ ਫ਼ਾਰਸੀ ਵਿਦਵਾਨ, ਅਤੇ ਛੋਟੇ ਜ਼ਿਮੀਦਾਰ ਸਨ। ਉਹ ਕਲਕੱਤਾ ਯੂਨੀਵਰਸਿਟੀ ਦੇ ਇੱਕ ਮਾਨਤਾ ਪ੍ਰਾਪਤ ਕਾਲਜ, ਚਰਚ ਮਿਸ਼ਨ ਸੋਸਾਇਟੀ ਕਾਲਜ (ਹੁਣ ਸੇਂਟ ਪੌਲਜ਼ ਕੈਥੇਡ੍ਰਲ ਮਿਸ਼ਨ ਕਾਲਜ ) ਵਿੱਚ ਪੜ੍ਹਿਆ ਅਤੇ ਪੜ੍ਹਾਇਆ। [3] ਉਸਨੇ ਇੰਗਲੈਂਡ ਦੇ ਨਿਊ ਮਾਨਚੈਸਟਰ ਕਾਲਜ, ਆਕਸਫੋਰਡ ਵਿੱਚ ਇੱਕ ਸਾਲ (1899-1900) ਲਈ ਤੁਲਨਾਤਮਕ ਧਰਮ ਸ਼ਾਸਤਰ ਦਾ ਅਧਿਐਨ ਵੀ ਕੀਤਾ ਪਰ ਕੋਰਸ ਪੂਰਾ ਨਹੀਂ ਕੀਤਾ ਵਿਚਾਲੇ ਛੱਡ ਦਿੱਤਾ। [4] ਉਸਦਾ ਪੁੱਤਰ ਨਿਰੰਜਨ ਪਾਲ ਸੀ, ਜੋ ਬੰਬੇ ਟਾਕੀਜ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਇੱਕ ਜਵਾਈ ਆਈ.ਸੀ.ਐਸ. ਅਫ਼ਸਰ, ਐਸ.ਕੇ. ਡੇ, ਜੋ ਬਾਅਦ ਵਿੱਚ ਕੇਂਦਰੀ ਮੰਤਰੀ ਬਣਿਆ। ਉਸਦਾ ਦੂਜਾ ਜਵਾਈ ਸੁਤੰਤਰਤਾ ਸੈਨਾਨੀ ਉਲਾਸਕਰ ਦੱਤਾ ਸੀ ਜਿਸਨੇ ਆਪਣੇ ਬਚਪਨ ਦੇ ਪਿਆਰ ਲੀਲਾ ਦੱਤਾ ਨਾਲ ਨਾਲ ਵਿਆਹ ਕਰਵਾਇਆ ਸੀ।

ਬਿਪਿਨ ਚੰਦਰ ਪਾਲ ਦਾ ਪਰਿਵਾਰ- ਭਰਾ- ਕੁੰਜਾ ਗੋਵਿੰਦਾ ਪਾਲ ਭਤੀਜਾ- ਸੁਰੇਸ਼ ਚੰਦਰ ਪਾਲ- ਪੁੱਤਰ- ਨਿਰੰਜਨ ਪਾਲ (ਬਾਂਬੇ ਟਾਕੀਜ਼ ਦੇ ਬਾਨੀ) ਪੋਤਾ- ਕੋਲਿਨ ਪਾਲ (ਸ਼ੂਟਿੰਗ ਸਟਾਰ ਦਾ ਲੇਖਕ) ਫਿਲਮ ਨਿਰਦੇਸ਼ਕ ਪੜਪੋਤਾ- ਦੀਪ ਪਾਲ (ਸਟੇਡੀਕੈਮ ਕੈਮਰਾਵਰਕ)। ਜਿੰਨਾ ਉਹ ਰਾਜਨੀਤੀ ਵਿੱਚ ਕ੍ਰਾਂਤੀਕਾਰੀ ਸੀ, ਪਾਲ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨਾ ਹੀ ਪੱਕਾ ਕ੍ਰਾਂਤੀਕਾਰੀ ਸੀ। ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸਨੇ ਇੱਕ ਵਿਧਵਾ ਨਾਲ ਵਿਆਹ ਕਰ ਲਿਆ ਅਤੇ ਬ੍ਰਹਮੋ ਸਮਾਜ ਵਿੱਚ ਸ਼ਾਮਲ ਹੋ ਗਿਆ। [5]

 

ਪਾਲ ਨੂੰ ਭਾਰਤ ਵਿੱਚ ਇਨਕਲਾਬੀ ਵਿਚਾਰਾਂ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ। [6] ਪਾਲ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਪ੍ਰਮੁੱਖ ਨੇਤਾ ਬਣ ਗਿਆ। 1887 ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਦਰਾਸ ਅਜਲਾਸ ਵਿੱਚ, ਬਿਪਿਨ ਚੰਦਰ ਪਾਲ ਨੇ ਅਸਲਾ ਐਕਟ ਨੂੰ ਰੱਦ ਕਰਵਾਉਣ ਲਈ ਜ਼ੋਰਦਾਰ ਅਪੀਲ ਕੀਤੀ ਜੋ ਬੁਨਿਆਦੀ ਤੌਰ `ਤੇ ਪੱਖਪਾਤੀ ਸੀ। ਲਾਲਾ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਦੇ ਨਾਲ ਉਹ ਲਾਲ-ਬਲ-ਪਾਲ ਤਿਕੜੀ ਵਿੱਚੋਂ ਇੱਕ ਸੀ। ਤਿੰਨੋਂ ਕ੍ਰਾਂਤੀਕਾਰੀ ਸਰਗਰਮੀਆਂ ਨਾਲ ਜੁੜੇ ਹੋਏ ਸਨ। ਸ਼੍ਰੀ ਔਰਬਿੰਦੋ ਘੋਸ਼ ਅਤੇ ਪਾਲ ਨੂੰ ਪੂਰਨ ਸਵਰਾਜ, ਸਵਦੇਸ਼ੀ, ਬਾਈਕਾਟ ਅਤੇ ਰਾਸ਼ਟਰੀ ਸਿੱਖਿਆ ਦੇ ਆਦਰਸ਼ਾਂ ਦੇ ਆਲੇ ਦੁਆਲੇ ਘੁੰਮਦੀ ਇੱਕ ਨਵੀਂ ਰਾਸ਼ਟਰੀ ਲਹਿਰ ਦੇ ਮੁੱਖ ਵਿਆਖਿਆਕਾਰ ਵਜੋਂ ਜਾਣਿਆ ਜਾਂਦਾ ਹੈ। ਉਸਦੇ ਪ੍ਰੋਗਰਾਮ ਵਿੱਚ ਸਵਦੇਸ਼ੀ, ਬਾਈਕਾਟ ਅਤੇ ਰਾਸ਼ਟਰੀ ਸਿੱਖਿਆ ਸ਼ਾਮਲ ਸੀ। ਉਸਨੇ ਗਰੀਬੀ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਸਵਦੇਸ਼ੀ ਦੀ ਵਰਤੋਂ ਅਤੇ ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦਾ ਪ੍ਰਚਾਰ ਕੀਤਾ ਅਤੇ ਉਤਸ਼ਾਹਿਤ ਕੀਤਾ। ਉਹ ਸਮਾਜਿਕ ਬੁਰਾਈਆਂ ਨੂੰ ਸਰੂਪ ਵਿੱਚੋਂ ਕੱਢਣਾ ਚਾਹੁੰਦਾ ਸੀ ਅਤੇ ਰਾਸ਼ਟਰੀ ਆਲੋਚਨਾ ਰਾਹੀਂ ਰਾਸ਼ਟਰਵਾਦ ਦੀਆਂ ਭਾਵਨਾਵਾਂ ਨੂੰ ਜਗਾਉਣਾ ਚਾਹੁੰਦਾ ਸੀ। ਬ੍ਰਿਟਿਸ਼ ਬਸਤੀਵਾਦੀ ਸਰਕਾਰ ਨਾਲ ਅਸਹਿਯੋਗ ਦੇ ਰੂਪ ਵਿੱਚ ਹਲਕੇ ਵਿਰੋਧਾਂ ਵਿੱਚ ਉਸਨੂੰ ਕੋਈ ਵਿਸ਼ਵਾਸ ਨਹੀਂ ਸੀ। ਇਸ ਇੱਕ ਮੁੱਦੇ 'ਤੇ, ਗਰਮਦਲੀ ਰਾਸ਼ਟਰਵਾਦੀ ਨੇਤਾ ਦੀ ਮਹਾਤਮਾ ਗਾਂਧੀ ਨਾਲ ਕੋਈ ਸਮਾਨਤਾ ਨਹੀਂ ਸੀ। ਆਪਣੇ ਜੀਵਨ ਦੇ ਆਖ਼ਰੀ ਛੇ ਸਾਲਾਂ ਦੌਰਾਨ, ਉਹ ਕਾਂਗਰਸ ਨਾਲ ਅਲਹਿਦਾ ਹੋ ਗਿਆ ਅਤੇ ਇਕਾਂਤ ਜੀਵਨ ਬਤੀਤ ਕਰਨ ਲੱਗ ਪਿਆ। ਸ਼੍ਰੀ ਅਰਬਿੰਦੋ ਨੇ ਉਸਨੂੰ ਰਾਸ਼ਟਰਵਾਦ ਦੇ ਸਭ ਤੋਂ ਸ਼ਕਤੀਸ਼ਾਲੀ ਪੈਗੰਬਰਾਂ ਵਿੱਚੋਂ ਇੱਕ ਕਿਹਾ। ਬਿਪਿਨ ਚੰਦਰ ਪਾਲ ਨੇ ਸਮਾਜਿਕ ਅਤੇ ਆਰਥਿਕ ਬੁਰਾਈਆਂ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ। ਉਸਨੇ ਜਾਤ ਪ੍ਰਣਾਲੀ ਦਾ ਵਿਰੋਧ ਕੀਤਾ ਅਤੇ ਵਿਧਵਾ ਪੁਨਰ-ਵਿਆਹ ਦੀ ਵਕਾਲਤ ਕੀਤੀ। ਉਨ੍ਹਾਂ 48 ਘੰਟੇ ਕੰਮ ਕਰਨ ਵਾਲੇ ਹਫ਼ਤੇ ਦੀ ਵਕਾਲਤ ਕੀਤੀ ਅਤੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧੇ ਦੀ ਮੰਗ ਕੀਤੀ। ਉਸਨੇ ਗਾਂਧੀ ਦੇ ਤਰੀਕਿਆਂ ਲਈ ਆਪਣੀ ਨਫ਼ਰਤ ਪ੍ਰਗਟ ਕੀਤੀ, ਜਿਸਦੀ ਉਸਨੇ "ਤਰਕ" ਦੀ ਬਜਾਏ "ਜਾਦੂ" ਵਿੱਚ ਜੜ੍ਹਾਂ ਹੋਣ ਲਈ ਆਲੋਚਨਾ ਕੀਤੀ। [5]

ਇੱਕ ਪੱਤਰਕਾਰ ਵਜੋਂ, ਪਾਲ ਨੇ ਬੰਗਾਲ ਪਬਲਿਕ ਓਪੀਨੀਅਨ, ਦਿ ਟ੍ਰਿਬਿਊਨ ਅਤੇ ਨਿਊ ਇੰਡੀਆ ਲਈ ਕੰਮ ਕੀਤਾ, ਜਿੱਥੇ ਉਸਨੇ ਰਾਸ਼ਟਰਵਾਦ ਦੇ ਆਪਣੇ ਬ੍ਰਾਂਡ ਦਾ ਪ੍ਰਚਾਰ ਕੀਤਾ। [7] ਉਸਨੇ ਭਾਰਤ ਨੂੰ ਚੀਨ ਅਤੇ ਹੋਰ ਭੂ-ਰਾਜਨੀਤਿਕ ਸਥਿਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਚੇਤਾਵਨੀ ਦਿੰਦੇ ਹੋਏ ਕਿੰਨੇ ਸਾਰੇ ਲੇਖ ਲਿਖੇ। ਆਪਣੀ ਇੱਕ ਲਿਖਤ ਵਿੱਚ, ਭਾਰਤ ਲਈ ਭਵਿੱਖ ਵਿੱਚ ਖ਼ਤਰਾ ਕਿੱਥੋਂ ਆਵੇਗਾ, ਬਾਰੇ ਦੱਸਦਿਆਂ, ਪਾਲ ਨੇ "ਸਾਡਾ ਅਸਲ ਖ਼ਤਰਾ" ਸਿਰਲੇਖ ਹੇਠ ਇੱਕ ਲੇਖ ਲਿਖਿਆ। [8]

ਹਵਾਲੇ

ਸੋਧੋ
  1. Ashalatha, A.; Koropath, Pradeep; Nambarathil, Saritha (2009). "Chapter 6 – Indian National Movement" (PDF). Social Science: Standard VIII Part 1. State Council of Educational Research and Training (SCERT). p. 72. Retrieved 13 October 2011. {{cite book}}: |work= ignored (help)
  2. M.K. Singh (2009). Encyclopedia Of Indian War Of Independence (1857–1947). Anmol Publications. p. 130. Bipin Chandra Pal (1858–1932) a patriot, nationalist politician, renowned orator, journalist, and writer. Bipin Chandra Pal was born on 7 November 1858 in Sylhet in a wealthy Hindu Kayastha family
  3. "List of distinguished alumni". Archived from the original on 25 September 2012. Retrieved 22 December 2019.
  4. "Making Britain". The Open University. Retrieved 20 May 2022.{{cite web}}: CS1 maint: url-status (link)
  5. 5.0 5.1 "Bipin Chandra Pal: As much a revolutionary in politics, as in his private life". 12 January 2020. Archived from the original on 12 January 2020. Retrieved 21 March 2020.
  6. "Bipin Chandra Pal". youtube. 19 May 2014. Archived from the original on 21 ਦਸੰਬਰ 2022. Retrieved 20 ਮਈ 2023.{{cite news}}: CS1 maint: bot: original URL status unknown (link)
  7. Sequeira, Dolly (2018). Total History & Civics. India: Morning Star (A unit of MSB Publishers Pvt. Ltd). p. 53. Archived from the original on 2020-04-03. Retrieved 2023-05-20.
  8. Madhav, Ram (2014). Uneasy neighbours : India and China after 50 years of the war. New Delhi: Har-Anand Publications. pp. 10, 11, 12. ISBN 978-81-241-1788-0.

ਹੋਰ ਪੜ੍ਹੋ

ਸੋਧੋ