ਬੂੰਦੀ ਉੱਤਰ-ਪੱਛਮੀ ਭਾਰਤ ਵਿੱਚ ਰਾਜਸਥਾਨ ਰਾਜ ਦੇ ਹਡੋਤੀ ਖੇਤਰ ਵਿੱਚ ਇੱਕ ਸ਼ਹਿਰ ਹੈ। ਅਤੇ ਰਾਜਪੂਤਾਨਾ ਏਜੰਸੀ ਦੀ ਸਾਬਕਾ ਰਿਆਸਤ ਦੀ ਰਾਜਧਾਨੀ ਹੈ। ਬੂੰਦੀ ਕੋਟਾ ਤੋਂ 39 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸਦੇ ਨਾਲ ਲਗਦੇ ਪਿੰਡ ਹਨ ਦਲੇਲਪੁਰਾ,ਗਾਂਧੀਗ੍ਰਾਮ,ਰਘੁਵੀਰ ਪੂਰਾ,ਨਾਨਕਪੁਰੀਆ,ਮਤੁੰਦਾ,ਹਨ। ਜ਼ਿਲ੍ਹੇ ਦਾ ਨਾਂ ਪੁਰਾਣੀ ਰਿਆਸਤ ਦੇ ਨਾਂ 'ਤੇ ਰੱਖਿਆ ਗਿਆ ਸੀ।

ਬੂੰਦੀ
ਸ਼ਹਿਰ
ਬੂੰਦੀ ਦੇ ਪੁਰਾਣੇ ਸ਼ਹਿਰ ਅਤੇ ਮਹਿਲ ਦਾ ਸ਼ਾਨਦਾਰ ਦ੍ਰਿਸ਼।
ਬੂੰਦੀ ਦੇ ਪੁਰਾਣੇ ਸ਼ਹਿਰ ਅਤੇ ਮਹਿਲ ਦਾ ਸ਼ਾਨਦਾਰ ਦ੍ਰਿਸ਼।
ਬੂੰਦੀ is located in ਰਾਜਸਥਾਨ
ਬੂੰਦੀ
ਬੂੰਦੀ
ਰਾਜਸਥਾਨ, ਭਾਰਤ ਵਿੱਚ ਸਥਿਤੀ
ਬੂੰਦੀ is located in ਭਾਰਤ
ਬੂੰਦੀ
ਬੂੰਦੀ
ਬੂੰਦੀ (ਭਾਰਤ)
ਗੁਣਕ: 25°26′N 75°38′E / 25.44°N 75.64°E / 25.44; 75.64
ਦੇਸ਼ ਭਾਰਤ
ਰਾਜਰਾਜਸਥਾਨ
ਜ਼ਿਲ੍ਹਾਬੂੰਦੀ
ਸਥਾਪਨਾ12 ਜੂਨ 1242
ਬਾਨੀਰਾਓ ਦੇਵ ਸਿੰਘ
ਖੇਤਰ
 • ਕੁੱਲ179.69 km2 (69.38 sq mi)
ਉੱਚਾਈ
268 m (879 ft)
ਆਬਾਦੀ
 (2020)
 • ਕੁੱਲ1,03,286
 • ਘਣਤਾ584/km2 (1,510/sq mi)
ਭਾਸ਼ਾਵਾਂ
 • ਅਧਿਕਾਰਤਹਿੰਦੀ
 • ਮੂਲਹੜੌਤੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਪਿੰਨ ਕੋਡ
323001
ਟੈਲੀਫੋਨ ਕੋਡ0747
ISO 3166 ਕੋਡRJ-IN
ਵਾਹਨ ਰਜਿਸਟ੍ਰੇਸ਼ਨRJ-08
ਲਿੰਗ ਅਨੁਪਾਤ926 /
ਵੈੱਬਸਾਈਟbundi.rajasthan.gov.in

ਇਤਿਹਾਸ

ਸੋਧੋ

ਬੂੰਦੀ ਅਤੇ ਭੀਲਵਾੜਾ ਜ਼ਿਲ੍ਹਿਆਂ ਵਿੱਚ 5,000 ਤੋਂ 200,000 ਸਾਲ ਤੱਕ ਦੇ ਪੱਥਰ ਯੁੱਗ ਦੇ ਸੰਦ ਮਿਲੇ ਹਨ।[1]

ਪ੍ਰਾਚੀਨ ਯੁੱਗ

ਸੋਧੋ

ਬੂੰਦੀ ਦੇ ਆਸ-ਪਾਸ ਦਾ ਖੇਤਰ ਜ਼ਾਹਰ ਤੌਰ 'ਤੇ ਵੱਖ-ਵੱਖ ਮੂਲ ਨਿਵਾਸੀਆਂ ਦੁਆਰਾ ਵੱਸਿਆ ਹੋਇਆ ਸੀ, ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ (ਪਰਿਹਾਰ ਰਾਜਪੂਤ) ਬੂੰਦੀ ਅਤੇ ਉਪਨਾਮ ਵਾਲੀ ਰਿਆਸਤ ਦਾ ਨਾਂ ਸਾਬਕਾ ਚੌਹਾਨ ਰਾਜੇ ਹਾਦਾ ਰਾਓ ਦੇਵਦਾ' ਦੇ ਨਾਂ 'ਤੇ ਰੱਖਿਆ ਗਿਆ ਹੈ। ਬੂੰਦੀ ਨੂੰ ਪਹਿਲਾਂ ਬੁੰਡਾ-ਕਾ-ਨਲ ਵਜੋਂ ਜਾਣਿਆ ਜਾਂਦਾ ਸੀ, ਜਿਸਦਾ ਅਰਥ ਹੈ (ਤੰਗ ਰਸਤੇ) ਰਾਓ ਦੇਵਾ ਹਾਰਾ ਨੇ ਬਾਅਦ ਵਿਚ ਇਸ ਖੇਤਰ 'ਤੇ ਰਾਜ ਕੀਤਾ,342 ਈ: ਵਿਚ ਧੋਖੇ ਨਾਲ ਬੂੰਦੀ ਤੇ ਕਬਜ਼ਾ ਕਰ ਲਿਆ ਅਤੇ ਆਲੇ ਦੁਆਲੇ ਦੇ ਖੇਤਰ ਦਾ ਨਾਮ ਬਦਲ ਕੇ ਹਰਾਵਤੀ ਜਾਂ ਹਰੋਤੀ ਰੱਖਿਆ।[2] [3]

ਹਮੀਰ ਨੇ ਭੈਂਸਰੋਰ (ਮੇਵਾੜ) ਵਿੱਚ ਰਹਿੰਦੇ ਸਰਦਾਰ ਦੇਵੀ ਸਿੰਘ (ਚੌਹਾਨ) ਨੂੰ ਬੂੰਦੀ ਦੇ ਮੁਖੀ ਮਹਾਰਾਜਾ ਹਾਡਾ ਚੌਹਾਨ ਉੱਤੇ ਹਮਲਾ ਕਰਨ ਅਤੇ ਉਸ ਰਾਜ ਤੋਂ ਉਸ ਰਾਜ ਦਾ ਕੰਟਰੋਲ ਖੋਹਣ ਲਈ ਕਾਫ਼ੀ ਮਦਦ ਕੀਤੀ ਬੂੰਦੀ ਨੂੰ ਦੇਵੀ ਸਿੰਘ ਨੇ 1341 ਈਸਵੀ ਵਿੱਚ ਜਿੱਤ ਲਿਆ ਸੀ, ਅਤੇ ਇਸਦੇ ਸ਼ਾਸਕ ਮੁੱਖ ਰਾਜਿਆਂ ਤੱਕ ਸੀਮਤ ਰਹੇ ਜਦੋਂ ਤੱਕ ਸਮਰਾਟ ਅਕਬਰ ਨੇ ਮੇਵਾੜ ਨਾਲ ਆਪਣੇ ਸਬੰਧਾਂ ਨੂੰ ਤੋੜ ਨਹੀਂ ਦਿੱਤਾ।[4]

[5]ਬੂੰਦੀ 1544-85 ਈ: ਵਿੱਚ ਮੁਗਲ ਬਾਦਸ਼ਾਹ ਦੇ ਸੰਪਰਕ ਵਿੱਚ ਆਇਆ ਜਦੋਂ ਰਾਜਾ ਰਾਓ ਸੁਰਜਨ ਉੱਥੇ ਦਾ ਰਾਜਾ ਸੀ। ਰਾਜਾ ਰਾਓ ਨੇ ਰਣਥੰਬੋਰ (ਮਾਰਚ 1569 ਈ.) ਨੂੰ ਮੁਗਲ ਬਾਦਸ਼ਾਹ ਅਕਬਰ ਨੂੰ ਸਮਰਪਣ ਕਰਨ ਤੋਂ ਪਹਿਲਾਂ ਬੂੰਦੀ ਮੇਵਾੜ ਰਿਆਸਤ ਦਾ ਜਾਗੀਰਦਾਰ ਰਾਜ ਸੀ। ਬਾਅਦ ਵਿੱਚ ਬੂੰਦੀ ਮੁਗਲਾਂ ਦਾ ਰਾਜ ਬਣ ਗਿਆ। ਰਾਜਾ ਰਾਓ ਨੇ ਵਪਾਰ ਦੇ ਨਾਲ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਅਕਬਰ ਨੇ ਉਸ ਨੂੰ ਬੂੰਦੀ ਅਤੇ ਬਨਾਰਸ ਦੇ ਨੇੜੇ ਕੁਝ ਜ਼ਿਲ੍ਹੇ ਦਿੱਤੇ। ਉਸ ਨੇ ਬੂੰਦੀ ਦੀ ਦੇਖ ਰੇਖ ਆਪਣੇ ਵੱਡੇ ਪੁੱਤਰ ਡੂਦਾ ਨੂੰ ਸੰਭਾਲ ਦਿੱਤੀ। ਰਾਓ ਸੁਰਜਨ ਦੀ 1585 ਈ: ਨੂੰ ਬਨਾਰਸ ਵਿੱਚ ਮੌਤ ਹੋ ਗਈ ਸੀ।

ਅਕਬਰ ਦੀ ਮਦਦ ਨਾਲ ਉਸਦਾ ਦੂਜਾ ਪੁੱਤਰ ਰਾਓ ਭੋਜ (1585-1607) ਉਸਦਾ ਉੱਤਰਾਧਿਕਾਰੀ ਬਣਾਇਆ ਗਿਆ। ਉਸਨੇ ਅਕਬਰ ਦੇ ਨਾਲ ਮਿਲਕੇ ਗੁਜਰਾਤ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਇਸਦੀ ਕਾਰੁਜਗਾਰੀ ਦੀ ਪ੍ਰਸ਼ੰਸਾ ਵਿੱਚ ਅਕਬਰ ਨੇ "ਭੋਜ-ਬੁਰਜ" ਬਣਾਉਣ ਦੀ ਪੇਸ਼ਕਸ਼ ਕੀਤੀ।

ਸਾਲ 1607 ਵਿੱਚ ਰਾਓ ਭੋਜ ਦੀ ਮੌਤ ਤੋਂ ਬਾਅਦ, ਰਾਓ ਰਤਨ ਰਾਜਾ ਬਣਿਆ। ਜਹਾਂਗੀਰ ਨੇ ਉਸਨੂੰ "ਸਰਬੁਲੰਦ ਰਾਏ" ਅਤੇ "ਰਾਮ ਰਾਜ" ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਓ ਰਤਨ ਨੇ ਇੱਕ ਨਵੀਂ ਨਗਰੀ ਰਤਨਪੁਰ ਲੱਭੀ। ਉਸਨੂੰ ਬੂੰਦੀ ਦੇ ਇਤਿਹਾਸ ਵਿੱਚ ਉਸਦੀ ਬਹਾਦਰੀ, ਦਾਨ ਅਤੇ ਨਿਆਂ ਲਈ ਪਿਆਰ ਲਈ ਯਾਦ ਕੀਤਾ ਜਾਂਦਾ ਹੈ।

ਰਾਓ ਛਤਰਸਲ ਨੇ 1631 ਈ: ਨੂੰ ਰਾਓ ਰਤਨ ਦਾ ਸਥਾਨ ਪ੍ਰਾਪਤ ਕੀਤਾ। ਉਹ ਗੋਪੀਨਾਥ ਦਾ ਸਾਰਿਆਂ ਤੋਂ ਵੱਡਾ ਪੁੱਤਰ ਅਤੇ ਰਾਓ ਰਤਨ ਦਾ ਪੋਤਰਾ ਸੀ। ਉਸਨੇ ਸ਼ਾਹਜਹਾਂ ਵਾਸਤੇ ਕਈ ਲੜਾਈਆਂ ਲੜੀਆਂ। ਰਾਜ ਗੱਦੀ ਦੀ ਲੜਾਈ ਦੇ ਸਮੇਂ ਚਤਰਸ਼ਾਲ, ਦਾਰਾ ਸ਼ਿਕੋਹ ਵਾਸਤੇ ਲੜਿਆ ਸੀ। ਉਹ 1658 ਈ: ਵਿੱਚ ਆਪਣੇ ਸਾਰਿਆਂ ਤੋਂ ਛੋਟੇ ਪੁੱਤਰ ਭਰਤ ਸਿੰਘ ਦੇ ਨਾਲ ਧੋਲਾਪੁਰ ਦੇ ਨੇੜੇ ਸਮੂਗੜ੍ਹ ਦੇ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ। ਉਹ ਆਪਣੀ ਬਹਾਦਰੀ ਅਤੇ ਸ਼ਰਧਾ ਲਈ ਰਾਜ ਦੇ ਇਤਿਹਾਸ ਵਿੱਚ ਅਮਰ ਹੋ ਗਿਆ। ਉਸਨੇ ਪਾਟਨ ਵਿਖੇ ਕੇਸ਼ਵ ਰਾਓ ਦਾ ਮੰਦਿਰ ਅਤੇ ਬੂੰਦੀ ਵਿਖੇ ਛਤਰ-ਮਹਿਲ ਦਾ ਨਿਰਮਾਣ ਕਰਵਾਇਆ।

ਅਨਿਰੁਧਾ ਸਿੰਘ ਦਾ ਜਨਮ 1666 ਈ: ਨੂੰ ਹੋਇਆ ਸੀ। ਜਦੋਂ ਉਹ ਬੂੰਦੀ ਦੀ ਗੱਦੀ ਤੇ ਬੈਠਾ ਤਾਂ ਉਹ ਸਿਰਫ਼ 15 ਸਾਲ ਦਾ ਸੀ। 1702 ਈ: ਵਿੱਚ ਉਸਦੀ ਮੌਤ ਹੋ ਗਈ ਸੀ।

ਅਨਿਰੁਧ ਸਿੰਘ ਦਾ ਉੱਤਰਾਧਿਕਾਰੀ 1702 ਈ: ਵਿੱਚ ਉਸਦੇ ਵੱਡੇ ਪੁੱਤਰ ਬੁੱਢਾ ਸਿੰਘ ਸੀ। ਬੁੱਢਾ ਸਿੰਘ ਜੈਪੁਰ ਦੇ ਮੈਦਾਨ ਵਿਚ ਸ਼ਹਿਜ਼ਾਦਾ ਮੁਅਜ਼ਮ ਦੇ ਪੱਖ ਤੋਂ ਲੜਿਆ। ਅਤੇ ਉਸਦੀ ਜਿੱਤ ਤੋਂ ਬਾਅਦ, ਰਾਓ ਰਾਜਾ ਦਾ ਖਿਤਾਬ ਪ੍ਰਿੰਸ ਮੁਅਜ਼ਮ ਦੁਆਰਾ ਉਸਨੂੰ ਤਬਦੀਲ ਕਰ ਦਿੱਤਾ ਗਿਆ। ਅਤੇ ਉਸਨੂੰ ਇਨਾਮ ਵਜੋਂ ਕੋਟਾ ਰਾਜ ਵੀ ਦਿੱਤਾ ਗਿਆ। ਬਾਅਦ ਵਿਚ ਸ਼ਹਿਜ਼ਾਦਾ ਮੁਅਜ਼ਮ ਨੇ ਭੀਮ ਸਿੰਘ ਨੂੰ ਕੋਟਾ ਦਾ ਨਵਾਂ ਰਾਜਾ ਬਣਾਇਆ। ਜੈ ਸਿੰਘ 2 ਜੋ ਉਸ ਸਮੇਂ ਜੈਪੁਰ ਦਾ ਰਾਜਾ ਸੀ, ਉਸ ਦੀਆਂ ਫ਼ੌਜਾਂ ਨੇ ਬੂੰਦੀ ਉੱਤੇ ਅਚਾਨਕ ਹਮਲਾ ਕੀਤਾ ਅਤੇ ਬੁੱਢਾ ਸਿੰਘ ਨੂੰ ਘਰੇਲੂ ਝਗੜੇ ਕਰਕੇ ਗੱਦੀਓਂ ਲਾ ਦਿੱਤਾ ਅਤੇ ਘੱਟੋ-ਘੱਟ 4 ਵਾਰ ਬੂੰਦੀ ਨੂੰ ਜਿੱਤਿਆ ਅਤੇ ਹਾਰਿਆ। 1739 ਈਸਵੀ ਵਿੱਚ ਬੁੱਢਾ ਸਿੰਘ ਮਰ ਗਿਆ।

ਬੁੱਧ ਸਿੰਘ ਦਾ ਪੁੱਤਰ ਉਮੇਦ ਸਿੰਘ ਹਰਸ ਦੇ ਬਹਾਦਰਾਂ ਵਿੱਚੋਂ ਇੱਕ ਸੀ। ਉਸਨੇ ਕੋਟਾ, ਜੈਪੁਰ ਅਤੇ ਮਰਾਠਿਆਂ ਦੇ ਵਿਰੁੱਧ ਆਪਣੇ ਰਾਜ ਲਈ ਲੜਿਆ ਪਰ ਲੜਾਈ ਹਾਰ ਗਿਆ। 1748 ਈਸਵੀ ਵਿੱਚ ਰਾਜਾ ਈਸ਼ਵਰੀ ਸਿੰਘ ਨੇ ਉਸਨੂੰ ਬੂੰਦੀ ਦੇ ਸ਼ਾਸਕ ਵਜੋਂ ਮਾਨਤਾ ਦਿੱਤੀ। ਉਮੇਦ ਨੇ ਆਪਣੀ ਸਾਰੀ ਸ਼ਕਤੀ ਆਪਣੇ ਪੁੱਤਰ ਦੇ ਹੱਕ ਵਿੱਚ ਸੌਂਪ ਦਿੱਤੀ ਅਤੇ ਇੱਕ ਭਿਕਸ਼ੂ ਬਣ ਗਿਆ।

1818 ਸੀ. ਈ ਬੂੰਦੀ ਅੰਗਰੇਜ਼ਾਂ ਦੇ ਘੇਰੇ ਵਿਚ ਆ ਜਾਂਦੀ ਹੈ ਅਤੇ ਬਿਸ਼ਨ ਸਿੰਘ ਅੰਗਰੇਜ਼ਾਂ ਦਾ ਮਿੱਤਰ ਬਣ ਜਾਂਦਾ ਹੈ। ਉਸ ਨੇ ਅੰਗਰੇਜ਼ਾਂ ਨੂੰ ਪੰਡਾਰੀਆਂ ਵਿਰੁੱਧ ਜੰਗ ਵਿੱਚ ਅੰਗਰੇਜਾਂ ਦਾ ਸਾਥ ਦਿਤਾ। ਉਹ ਇੱਕ ਸ਼ਕਤੀਸ਼ਾਲੀ ਸ਼ਿਕਾਰੀ ਸੀ ਅਤੇ ਕਿਹਾ ਜਾਂਦਾ ਹੈ ਕਿ ਉਸਨੇ ਲਗਭਗ ਇੱਕ ਸੌ ਸ਼ੇਰਾਂ, ਚੀਤਿਆਂ ਅਤੇ ਅਣਗਿਣਤ ਸੂਰਾਂ ਦਾ ਸ਼ਿਕਾਰ ਕੀਤਾ ਸੀ।

ਬਿਸ਼ਨ ਸਿੰਘ ਤੋਂ ਬਾਅਦ ਰਾਮ ਸਿੰਘ ਬੂੰਦੀ ਦਾ ਉੱਤਰਾਧਿਕਾਰੀ ਹੋਇਆ। ਉਹ ਇੱਕ ਪੰਡਿਤ ਅਤੇ ਕੱਟੜ ਹਿੰਦੂ ਅਤੇ ਧਾਰਮਿਕ ਵਿਅਕਤੀ ਸੀ। 1950 ਵਿੱਚ, ਰਾਜਸਥਾਨ ਦੇ ਸਾਰੇ ਛੋਟੇ ਰਾਜ ਮੌਜੂਦਾ ਸੂਬੇ ਵਿੱਚ ਸ਼ਾਮਿਲ ਹੋ ਗਏ ਅਤੇ ਇਸਨੇ ਬੂੰਦੀ ਨੂੰ ਰਾਜਸਥਾਨ ਦਾ ਇੱਕ ਮੌਜੂਦਾ ਸੂਬਾ ਬਣਾ ਦਿੱਤਾ।

ਸਥਾਨ ਅਤੇ ਭੂਗੋਲਿਕ ਖੇਤਰ

ਸੋਧੋ

ਬੂੰਦੀ ਸ਼ਹਿਰ ਰਾਜਸਥਾਨ ਦੇ ਦੱਖਣ-ਪੂਰਬ ਵਿੱਚ ਉੱਤਰੀ ਅਤੇ ਪੂਰਬੀ ਦੇਸ਼ਾਂਤਰ ਦੇ ਵਿਚਕਾਰ ਸਥਿਤ ਹੈ। ਪੂਰਬ ਤੋਂ ਪੱਛਮ ਤੱਕ ਜ਼ਿਲ੍ਹੇ ਦੀ ਲੰਬਾਈ ਲਗਭਗ 110 ਕਿਲੋਮੀਟਰ ਹੈ ਅਤੇ ਇਹ ਉੱਤਰ ਤੋਂ ਦੱਖਣ ਤੱਕ ਚੌੜਾਈ 104 ਕਿਲੋਮੀਟਰ ਹੈ। ਬੂੰਦੀ ਟੋਂਕ ਜ਼ਿਲ੍ਹੇ ਦੇ ਉੱਤਰ ਵਿੱਚ ਅਤੇ ਭੀਲਵਾੜਾ ਦੇ ਪੱਛਮ ਵਿੱਚ ਅਤੇ ਚਿਤੌੜਗੜ੍ਹ ਜ਼ਿਲ੍ਹੇ ਦੇ ਦੱਖਣ-ਪੱਛਮ ਵਿੱਚ ਸਥਿਤ ਹੈ। ਚੰਬਲ ਨਦੀ ਪੂਰਬੀ ਹੱਦਾਂ ਬਣਾਉਂਦੀ ਹੈ, ਬੂੰਦੀ ਅਤੇ ਕੋਟਾ ਪ੍ਰਦੇਸ਼ਾਂ ਨੂੰ ਵੱਖ ਕਰਦੀ ਹੈ।

ਜਨਸੰਖਿਆ

ਸੋਧੋ

2011 ਦੀ ਭਾਰਤੀ ਜਨਗਣਨਾ ਦੇ ਅਨੁਸਾਰ[6] ਬੂੰਦੀ ਦੀ ਆਬਾਦੀ 103,286 ਸੀ। ਮਰਦਾਂ ਦੀ ਆਬਾਦੀ 52% ਹੈ, ਜਦੋਂ ਕਿ ਔਰਤਾਂ 48% ਹਨ।ਆਬਾਦੀ ਦਾ 12% 6 ਸਾਲ ਤੋਂ ਘੱਟ ਉਮਰ ਦੇ ਬਚਿਆਂ ਦੀ ਸੀ।

ਇਤਿਹਾਸਕ ਸਥਾਨ

ਸੋਧੋ

ਤਾਰਾਗੜ੍ਹ ਕਿਲਾ

ਸੋਧੋ

ਲੱਕੜ ਦੀਆਂ ਪਹਾੜੀਆਂ 'ਤੇ ਬਣਿਆ ਚਿੱਟਾ ਕਿਲਾ ਰਾਜਸਥਾਨ ਦਾ ਸਭ ਤੋਂ ਖੂਬਸੂਰਤ ਕਿਲ੍ਹਾ ਹੈ। ਇਹ ਕਿਲ੍ਹਾ 1345 ਈ: ਵਿੱਚ ਬਣਾਇਆ ਗਿਆ ਸੀ ਅਤੇ ਇਸਦਾ ਇੱਕ ਵਿਸ਼ਾਲ ਦਰਵਾਜਾ ਹੈ।

ਬੂੰਦੀ ਮਹਿਲ

ਸੋਧੋ

ਪਹਾੜੀਆਂ ਦੇ ਉੱਪਰ ਤਾਰਾਗੜ੍ਹ ਕਿਲ੍ਹੇ ਦੇ ਨਾਲ ਲੱਗਦੀ ਸ਼ਾਨਦਾਰ ਬਣਤਰ ਇਸ ਸਥਾਨ ਦੀ ਕਾਰੀਗਰੀ ਨੂੰ ਪ੍ਰਦਰਸ਼ਿਤ ਕਰਦੀ ਹੈ। ਚਿਤਰਕਲਾ ਬੂੰਦੀ ਮਹਿਲ ਦਾ ਹਿੱਸਾ ਹੈ ਅਤੇ ਇਸ ਵਿੱਚ ਕ੍ਰਿਸ਼ਨ ਦੀ ਕਹਾਣੀ ਨੂੰ ਦਰਸਾਉਣ ਵਾਲੇ ਛੋਟੇ-ਛੋਟੇ ਰੰਗੀਨ ਕੰਧ-ਚਿੱਤਰ ਸ਼ਾਮਿਲ ਹਨ।

ਛਤਰ ਮਹਿਲ

ਸੋਧੋ

ਮਹਿਲ ਨੂੰ ਇੱਕ ਉੱਚੇ ਰਸਤੇ ਦੁਆਰਾ ਪਹੁੰਚਿਆ ਜਾ ਸਕਦਾ ਹੈ. ਮਹਿਲ ਵਿੱਚ ਨੌਬਤ ਖਾਨ, ਇੱਕ ਪੁਰਾਣੀ ਪਾਣੀ ਵਾਲੀ ਘੜੀ ਵਾਲਾ ਇੱਕ ਹਜ਼ਾਰੀ ਖੰਭਾ, ਅਤੇ ਦੀਵਾਨ-ਏ-ਆਮ (ਲਾਲ ਕਿਲਾ) ਹੈ।

ਰਤਨ ਦੌਲਤ

ਸੋਧੋ

ਇੱਕ ਹਟੀਆ ਖੰਭਾ ਰਾਓ ਰਾਜਾ ਰਤਨ ਸਿੰਘ ਦੁਆਰਾ ਬਣਾਇਆ ਗਿਆ ਸੀ।

ਚੌਰਾਸੀ ਥੰਮ੍ਹ ਵਾਲਾ ਸੀਨੋਟਾਫ

ਸੋਧੋ

ਰਾਓ ਅਨਿਰੁਧ ਦੁਆਰਾ ਸ਼ਿਵ ਲਿੰਗ ਦੇ ਨਾਲ ਸੀਨੋਟਾਫਸ ਵਿੱਚ 84 ਥੰਮ੍ਹਾਂ ਵਾਲੀ ਇੱਕ ਸ਼ਾਨਦਾਰ ਯਾਦਗਾਰੀ ਇਮਾਰਤ ਬਣਾਈ ਗਈ ਸੀ।

ਨਵਲ ਸਾਗਰ ਝੀਲ

ਸੋਧੋ

ਇਸ ਝੀਲ ਦੇ ਵਿੱਚ ਪਾਣੀ ਦੇ ਆਰੀਅਨ ਦੇਵਤਾ ਵਰੁਣ ਨੂੰ ਸਮਰਪਿਤ ਇੱਕ ਅੱਧ-ਡੁੱਬਿਆ ਹੋਇਆ ਮੰਦਰ ਹੈ।

ਬੂੰਦੀ ਦਾ ਸੱਭਿਆਚਾਰ

ਸੋਧੋ

ਬੂੰਦੀ ਨੂੰ ਪਹਿਲਾਂ (ਮੀਨਾਸ ਦਾ ਗਣਰਾਜ) ਵਜੋਂ ਵੀ ਜਾਣਿਆ ਜਾਂਦਾ ਸੀ, ਜਿਸ ਨੂੰ ਦੇਵ ਸਿੰਘ ਹਾਰਾ ਨੇ ਜਿੱਤਆ ਸੀ, ਜਿਸ ਨੇ ਇਸਨੂੰ ਇੱਕ ਅਜਾਦ ਰਾਜ ਵਜੋਂ ਸਥਾਪਿਤ ਕੀਤਾ ਸੀ। ਬੂੰਦੀ ਦੇ ਨਾਲ ਲਗਦੇ ਪਿੰਡ ਪਰਿਹਾਰ ਅਤੇ ਮੀਣਿਆਂ ਦੇ ਸਨ। ਉਸ ਸਮੇਂ ਬੂੰਦੀ ਦਾ ਮੁੱਖ ਧੰਦਾ ਖੇਤੀਬਾੜੀ ਸੀ। ਮੀਣਾ, ਗੁੱਜਰਾਂ, ਬ੍ਰਾਹਮਣਾਂ, ਵੈਸ਼ੀਆਂ, ਅਹੀਰਾਂ ਅਤੇ ਢਾਕਰਾਂ ਤੋਂ ਇਲਾਵਾ, ਮਲਿਸੰਦ ਨਾਈ ਵੀ ਰਾਜ ਦੇ ਵਿਚ ਰਹਿੰਦੇ ਸਨ।

ਰਾਜਸਥਾਨ ਆਪਣੀ ਕਲਾ ਅਤੇ ਸ਼ਿਲਪਕਾਰੀ ਲਈ ਮਸ਼ਹੂਰ ਹੈ, ਇਸ ਲਈ ਰਾਜਸਥਾਨ ਦੇ ਹੋਰ ਰਾਜਾਂ ਵਾਂਗ ਬੂੰਦੀ ਵੀ ਧਾਰਮਿਕ ਵਿਚਾਰਾਂ, ਸਾਹਿਤ, ਕਲਾ ਅਤੇ ਲੋਕ-ਧਾਰਾ ਵਿੱਚ ਅਮੀਰ ਹੈ। ਬੂੰਦੀ ਦੇ ਸ਼ਾਸਕ ਵਿਸ਼ਨੂੰ ਨੂੰ ਮੰਨਦੇ ਹਨ

ਗੰਗੋੜ, ਦੀਵਾਲੀ, ਹੋਲੀ, ਤੀਜ, ਦੁਸਹਿਰਾ, ਅੰਨਕੋਟ ਅਤੇ ਰੱਖੜੀ ਅਤੇ ਹੋਰ ਤਿਉਹਾਰ ਬੂੰਦੀ ਵਿੱਚ ਮਨਾਏ ਜਾਂਦੇ ਹਨ। ਗੰਗੌਰ ਅਤੇ ਤੀਜ ਦੇ ਤਿਉਹਾਰ ਨੂੰ ਬੂੰਦੀ ਦੇ ਪ੍ਰਸਿਧ ਤਿਉਹਾਰ ਮੰਨਿਆ ਜਾਂਦਾ ਹੈ। ਜੈਨੀਆਂ ਲਈ ਮਹਾਵੀਰ ਜਯੰਤੀ ਅਤੇ ਮੁਸਲਮਾਨਾਂ ਲਈ ਮੋਹਰਮ ਵਰਗੇ ਹੋਰ ਧਾਰਮਿਕ ਤਿਉਹਾਰ ਵੀ ਬੂੰਦੀ ਵਿੱਚ ਪ੍ਰਸਿੱਧ ਹਨ।

ਇਸ ਖੇਤਰ ਦਾ ਮੁੱਖ ਭਾਸ਼ਾ ਸਮੂਹ ਰਾਜਸਥਾਨੀ ਹੈ, ਜਿਸ ਵਿੱਚ ਹਰੌਤੀ ਅਤੇ ਮੇਵਾੜੀ ਬੋਲੀਆਂ ਹਨ।

ਬੂੰਦੀ ਰਾਜ ਢਾਂਚਾ ਅਤੇ ਕਲਾ ਦੇ ਖੇਤਰ ਵਿੱਚ ਵੀ ਅਮੀਰ ਹੈ। ਛਤਰਾ-ਮਹਿਲ ਅਤੇ ਚਿੱਤਰਕਲਾ ਵਾਲੀ ਇਮਾਰਤ ਬੂੰਦੀ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ ਵਿੱਚੋਂ ਹਨ। ਉਨ੍ਹਾਂ ਦੀ ਸ਼ੈਲੀ ਅਤੇ ਬਣਤਰ ਰਾਜਸਥਾਨੀ ਅਤੇ ਮੁਗਲ ਢਾਂਚੇ ਦਾ ਸੁਮੇਲ ਹੈ। ਬੂੰਦੀ ਪੈਲੇਸ ਇਸਦੇ ਵਿਲੱਖਣ ਬੂੰਦੀ-ਸ਼ੈਲੀ ਦੇ ਕੰਧ ਚਿੱਤਰਾਂ ਲਈ ਜਾਣਿਆ ਜਾਂਦਾ ਹੈ। ਘਰਾਂ ਦੀਆਂ ਬਾਹਰਲੀਆਂ ਕੰਧਾਂ ਨੂੰ ਹਾਥੀਆਂ, ਸ਼ੇਰਾਂ, ਸੂਰਜ, ਚੰਦ ਅਤੇ ਗਣੇਸ਼ ਦੀਆਂ ਸੁੰਦਰ ਤਸਵੀਰਾਂ ਪੇਂਟ ਨਾਲ ਬਣਾਈਆਂ ਗਈਆਂ ਹਨ।

ਪ੍ਰਸਿੱਧ ਲੋਕ

ਸੋਧੋ
  • ਭੂਪੇਂਦਰ ਜਾਦਾਵਤ

ਹਵਾਲੇ

ਸੋਧੋ
  1. Pillai, Geetha Sunil (28 February 2017), "Stone age tools dating back 2,00,000 years found in Rajasthan", The Times of India
  2. Mari, Will (2021-07-03). "Editor & Publisher, 1901–2015, Internet Archive". American Journalism. 38 (3): 381–383. doi:10.1080/08821127.2021.1949564. ISSN 0882-1127.
  3. Marg, Vol-52, Issue no.-3-4.
  4. Vedic Yantralaya Ajmer (1935). Speeches And Writings (1935).
  5. sodhi, Jivan (1999). A study of Bundi School of Painting. New Delhi: abhinav Publication. pp. 7–228. ISBN 81-7017-347-7.
  6. "Bundi Tehsil Population - Bundi, Rajasthan". CensusIndia2011. Archived from the original on 2019-01-25. Retrieved 2019-01-24.

ਹੋਰ ਪੜ੍ਹੋ

ਸੋਧੋ
  • Beny, Roland; Matheson, Sylvia A. (1984). Rajasthan – Land of Kings. London: Frederick Muller. ISBN 0-584-95061-6.
  • Crump, Vivien; Toh, Irene (1996). Rajasthan (Hardback). London: Everyman Guides. ISBN 1-85715-887-3.
  • Martinelli, Antonio; Michell, George (2005). The Palaces of Rajasthan. London: Frances Lincoln. ISBN 978-0-7112-2505-3.
  • Sodhi, Jiwan (1999). A Study of Bundi School of Painting (Hardback). India: Abhinav Publications. ISBN 81-7017-347-7.

ਬਾਹਰੀ ਲਿੰਕ

ਸੋਧੋ