ਬੇਕਾਬਾਦ
ਬੇਕਾਬਾਦ (ਉਜ਼ਬੇਕ: Bekobod/Бекобод; ਰੂਸੀ: Бекабад) ਜਿਸਨੂੰ ਬੇਗੋਵਤ ਵੀ ਕਿਹਾ ਜਾਂਦਾ ਹੈ, ਪੂਰਬੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਸਿਰ ਦਰਿਆ ਦੇ ਦੋਵਾਂ ਪਾਸੇ ਸਥਿਤ ਹੈ ਅਤੇ ਇਹ ਤਾਜਿਕਸਤਾਨ ਦੀ ਸਰਹੱਦ ਦੇ ਨੇੜੇ ਹੈ।
ਬੇਕਾਬਾਦ
Bekobod/Бекобод | |
---|---|
ਸ਼ਹਿਰ | |
ਗੁਣਕ: 40°13′0″N 69°13′0″E / 40.21667°N 69.21667°E | |
ਦੇਸ਼ | ਉਜ਼ਬੇਕਿਸਤਾਨ |
ਖੇਤਰ | ਤਾਸ਼ਕੰਤ ਖੇਤਰ |
ਸ਼ਹਿਰ ਦਾ ਦਰਜਾ | 1945 |
ਆਬਾਦੀ (2009) | |
• ਕੁੱਲ | 1,01,292 |
ਸਮਾਂ ਖੇਤਰ | ਯੂਟੀਸੀ+5 (UZT) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ਡਾਕ ਕੋਡ | 110500[1] |
ਏਰੀਆ ਕੋਡ | +998 9091[1] |
ਬੇਕਾਬਾਦ ਮੂਲ ਰੂਪ ਵਿੱਚ ਇੱਕ ਸੀਮਿੰਟ ਪਲਾਂਟ ਦੇ ਕਾਰਨ ਹੋਂਦ ਵਿੱਚ ਆਇਆ ਸੀ। ਇਸਨੂੰ ਸ਼ਹਿਰ ਦਾ ਦਰਜਾ 1945 ਵਿੱਚ ਦਿੱਤਾ ਗਿਆ ਸੀ। 1964 ਤੱਕ ਇਸ ਸ਼ਹਿਰ ਨੂੰ ਬੇਗੋਵਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਸੋਵੀਅਤ ਯੂਨੀਅਨ ਦੇ ਸਮੇਂ ਬੇਕਾਬਾਦ ਦਾ ਤੇਜ਼ੀ ਨਾਲ ਉਦਯੋਗੀਕਰਨ ਹੋਇਆ ਸੀ। ਬੇਕਾਬਾਦ ਵਿੱਚ ਇੱਕ ਸਟੀਲ ਮਿੱਲ ਹੈ ਅਤੇ ਇੱਕ ਸੀਮਿੰਟ ਫ਼ੈਕਟਰੀ ਹੈ। ਫ਼ਰਖਦ ਡੈਮ ਅਤੇ ਫ਼ਰਖਦ ਪਣ ਬਿਜਲੀ ਪਲਾਂਟ ਸ਼ਹਿਰ ਤੋਂ ਥੋੜ੍ਹੀ ਦੂਰ ਹੀ ਉਚਾਈ ਤੇ ਹਨ।
ਇਤਿਹਾਸ
ਸੋਧੋਬੇਕਾਬਾਦ ਮੂਲ ਰੂਪ ਵਿੱਚ ਇੱਕ ਸੀਮਿੰਟ ਪਲਾਂਟ ਨਾਲ ਹੋਂਦ ਵਿੱਚ ਆਇਆ ਸੀ।[2] 1942 ਤੋਂ 1944 ਵਿੱਚ ਸ਼ਹਿਰ ਵਿੱਚ ਇੱਕ ਸਟੀਲ ਪਲਾਂਟ ਬਣਾਇਆ ਗਿਆ ਸੀ।[3] 1943 ਤੋਂ 1948 ਵਿੱਚ, ਬੇਕਾਬਾਦ ਦੇ ਕੋਲ ਫ਼ਰਖਦ ਡੈਮ ਅਤੇ ਫ਼ਰਖਦ ਪਣ-ਬਿਜਲੀ ਪਲਾਂਟ ਦਾ ਨਿਰਮਾਣ ਕੀਤਾ ਗਿਆ ਸੀ।[2][4] ਇਹ ਪਲਾਂਟ ਉਜ਼ਬੇਕਸਤਾਨ ਵਿੱਚ ਬਿਜਲੀ ਅਤੇ ਸਿੰਜਾਈ ਦਾ ਮੁੱਖ ਸਰੋਤ ਹੈ।
ਬੇਕੋਬਾਦ ਨੂੰ ਸ਼ਹਿਰ ਦਾ ਦਰਜਾ 1945 ਵਿੱਚ ਦਿੱਤਾ ਗਿਆ ਸੀ।[3] 1964 ਤੱਕ ਇਸ ਸ਼ਹਿਰ ਦਾ ਨਾਮ ਬੇਗੋਵਤ ਹੀ ਸੀ।[5][6]
ਭੂਗੋਲ
ਸੋਧੋਬੇਕਾਬਾਦ ਉਜ਼ਬੇਕਿਸਤਾਨ ਵਿੱਚ ਤਾਜਿਕਸਤਾਨ ਸਰਹੱਦ ਦੇ ਨੇੜੇ ਸਿਰ ਦਰਿਆ ਦੇ ਦੋਵਾਂ ਕੰਢਿਆਂ ਉੱਪਰ ਸਥਿਤ ਹੈ। ਸ਼ਹਿਰ ਦੇ ਉੱਤਰ-ਪੂਰਬ ਅਤੇ ਦੱਖਣ-ਪੂਰਬ ਵਿੱਚ ਪਰਬਤ ਹਨ। ਸੜਕ ਤੋਂ ਇਹ ਤਾਸ਼ਕੰਤ ਤੋਂ 140 ਕਿ.ਮੀ. ਦੱਖਣ ਵਿੱਚ ਹੈ।[7]
ਮੌਸਮ
ਸੋਧੋਬੇਕਾਬਾਦ ਵਿੱਚ ਮਹਾਂਦੀਪੀ ਜਲਵਾਯੂ ਹੈ ਜਿਸ ਵਿੱਚ ਸਰਦੀਆਂ ਕਾਫ਼ੀ ਠੰਢੀਆਂ ਅਤੇ ਗਰਮੀਆਂ ਗਰਮ ਹੁੰਦੀਆਂ ਹਨ।[3] ਜੂਨ-ਜੁਲਾਈ ਦਾ ਔਸਤਨ ਤਾਪਮਾਨ 28–30 °C (82–86 °F) ਹੈ। ਕਦੇ-ਕਦੇ ਜੂਨ-ਜੁਲਾਈ ਦਾ ਔਸਤਨ ਤਾਪਮਾਨ 40 °C (104 °F) ਤੱਕ ਵੀ ਪਹੁੰਚ ਜਾਂਦਾ ਹੈ। ਜਨਵਰੀ ਦਾ ਔਸਤਨ ਤਾਪਮਾਨ −2 – −3 °C (28–27 °F) ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C | 5 | 9 | 16 | 23 | 29 | 35 | 36 | 35 | 30 | 23 | 14 | 7 | 21.8 |
ਔਸਤਨ ਹੇਠਲਾ ਤਾਪਮਾਨ °C | −4 | −2 | 4 | 9 | 14 | 18 | 19 | 16 | 11 | 6 | 2 | −2 | 7.6 |
ਬਰਸਾਤ mm | 43.5 | 47.9 | 47.4 | 49.5 | 44.8 | 18.5 | 37.2 | 14 | 14.9 | 26.5 | 46.8 | 50.7 | 441.7 |
ਔਸਤਨ ਉੱਚ ਤਾਪਮਾਨ °F | 41 | 48 | 61 | 73 | 84 | 95 | 97 | 95 | 86 | 73 | 57 | 45 | 71.3 |
ਔਸਤਨ ਹੇਠਲਾ ਤਾਪਮਾਨ °F | 25 | 28 | 39 | 48 | 57 | 64 | 66 | 61 | 52 | 43 | 36 | 28 | 45.6 |
ਵਾਸ਼ਪ-ਕਣ ਇੰਚ | 1.713 | 1.886 | 1.866 | 1.949 | 1.764 | 0.728 | 1.465 | 0.55 | 0.587 | 1.043 | 1.843 | 1.996 | 17.39 |
Source: [8] |
ਜਨਸੰਖਿਆ
ਸੋਧੋ2009 ਵਿੱਚ ਬੇਕਾਬਾਦ ਦੀ ਅਬਾਦੀ 101,292 ਸੀ।[9] ਉਜ਼ਬੇਕ ਇਸ ਸ਼ਹਿਰ ਵਿੱਚ ਸਭ ਤੋਂ ਵੱਡਾ ਨਸਲੀ ਸਮੂਹ ਹਨ।
ਆਰਥਿਕਤਾ
ਸੋਧੋਬੇਕਾਬਾਦ ਸੁਤੰਤਰ ਉਜ਼ਬੇਕਿਸਤਾਨ ਦਾ ਇੱਕ ਮਹੱਤਵਪੂਰਨ ਉਦਯੌਗਿਕ ਸ਼ਹਿਰ ਹੈ। ਇਸ ਸ਼ਹਿਰ ਵਿੱਚ ਇੱਕ ਵੱਡੀ ਸਟੀਲ ਮਿੱਲ ਅਤੇ ਇੱਕ ਸੀਮਿੰਟ ਫ਼ੈਕਟਰੀ ਹੈ। ਇਸ ਤੋਂ ਇਲਾਵਾ ਇੱਕ ਇੱਟਾਂ ਦੀ ਫ਼ੈਕਟਰੀ, ਇੱਕ ਮੀਟ ਪੈਕਿੰਗ ਪਲਾਂਟ, ਇੱਕ ਕਪਾਹ ਪਲਾਂਟ ਅਤੇ ਬਹੁਤ ਸਾਰੀਆਂ ਛੋਟੀਆਂ ਸੀਮਿੰਟ ਫ਼ੈਕਟਰੀਆਂ ਵੀ ਹਨ।[4]
ਸਿੱਖਿਆ
ਸੋਧੋਬੇਕਾਬਾਦ ਵਿੱਚ ਇੱਕ ਮੈਡੀਕਲ ਇੰਸਟੀਟਿਊਟ ਅਤੇ ਇੱਕ ਵੋਕੇਸ਼ਨਲ ਸਕੂਲ ਹੈ।[4] ਇਸ ਤੋਂ ਇਲਾਵਾ 17 ਸੈਕੰਡਰੀ ਸਕੂਲ, 2 ਸੰਗੀਤ ਸਕੂਲ ਅਤੇ ਇੱਕ ਖੇਡ ਸਕੂਲ ਵੀ ਸ਼ਹਿਰ ਵਿੱਚ ਹੈ।
ਬਾਹਰਲੇ ਲਿੰਕ
ਸੋਧੋ- Official website Archived 2015-01-22 at the Wayback Machine. (en) (ਰੂਸੀ) Invalid language code.
- A photo galley of Bekabad
ਹਵਾਲੇ
ਸੋਧੋ- ↑ 1.0 1.1 "Bekabad". SPR (in Russian). Archived from the original on 22 ਜਨਵਰੀ 2015. Retrieved 22 January 2015.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 "Angren". Encyclopædia Britannica. Retrieved 22 January 2015.
- ↑ 3.0 3.1 3.2 Moʻminov, Ibrohim, ed. (1972). "Bekobod" (in Uzbek). Oʻzbek sovet ensiklopediyasi. 2. Toshkent. pp. 132.
- ↑ 4.0 4.1 4.2 "Bekobod" (in Uzbek). Oʻzbekiston milliy ensiklopediyasi. Toshkent: Oʻzbekiston milliy ensiklopediyasi. 2000–2005.
- ↑ "Bekobod" (in Uzbek). Ensiklopedik lugʻat. 1. Toshkent: Oʻzbek sovet ensiklopediyasi. 1988. pp. 89. 5-89890-002-0.
- ↑ "Bekabad" (in Russian). Akademik. Retrieved 22 January 2015.
{{cite web}}
: CS1 maint: unrecognized language (link) - ↑ "Bekabad". Google Maps. Retrieved 22 January 2015.
- ↑ "Average high/low temperature for Bekabad, Uzbekistan". World Weather Online. Retrieved 22 January 2015.
- ↑ "Bekabad City" (in Russian). Goroda.uz. Archived from the original on 20 ਜਨਵਰੀ 2015. Retrieved 22 January 2015.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link)