ਬੋਸੇਨ ਮੁਰਮੂ
ਬੋਸੇਨ ਮੁਰਮੂ (9 ਅਪ੍ਰੈਲ 1987 - 8 ਜੂਨ 2020[1]) ਸੰਥਾਲੀ ਫ਼ਿਲਮ ਅਤੇ ਐਲਬਮ ਦੁਨੀਆ ਦਾ ਉੱਭਰਦਾ ਪ੍ਰਸਿੱਧ ਗਾਇਕ ਸੀ। ਬੋਸੇਨ ਮੁਰਮੂ ਦਾ ਜਨਮ ਓਡੀਸ਼ਾ (ਭਾਰਤ) ਦੇ ਮਯੂਰਭੰਜ ਜ਼ਿਲ੍ਹੇ ਦੇ ਬਿਜਤਾਲਾ ਬਲਾਕ ਦੇ ਪਿੰਡ ਬਰਹਾਜੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਨਾਰਨ ਮੁਰਮੂ ਹੈ ਅਤੇ ਉਸਦੀ ਮਾਤਾ ਦਾ ਨਾਮ ਮਾਇਨਾ ਮੁਰਮੂ ਹੈ। ਉਸਦੀ ਪਤਨੀ ਦਾ ਨਾਮ ਮਮਤਾ ਮਰਮੂ ਹੈ। ਭਾਗਿਆਲਕਸ਼ਮੀ ਮੁਰਮੂ ਉਸ ਦੀ ਇਕਲੌਤੀ ਧੀ ਹੈ।[2]
ਬੋਸੇਨ ਮੁਰਮੂ | |
---|---|
ਜਨਮ | ਬਰਹਾਜੀਆਂ, ਮਯੂਰਭੰਜ, ਓਡੀਸ਼ਾ, ਭਾਰਤ | 9 ਅਪ੍ਰੈਲ 1987
ਮੌਤ | 8 ਜੂਨ 2020 ਰਾਇਰੰਗਪੁਰ | (ਉਮਰ 33)
ਪੇਸ਼ਾ |
ਕਰੀਅਰ
ਸੋਧੋਬੋਸੇਨ ਮੁਰਮੂ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਦੌਰਾਨ ਪੰਜ ਸੌ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਸ ਦੇ ਸੁਪਰਹਿੱਟ ਗਾਣੇ "ਕੁਲਮੀ ਡੇਰੇ ਲੇਕਾ ਕੁਡਿਮ ਹਰਯੇਂ", "ਛੇਮਕ ਛੇਮਕ", "ਜੀਵੀ ਰਾਣੀ ਤਸੀਮ ਹਿਜੁਗ", "ਅਲਕ ਜਾਦੀ ਨਾਡੀ ਲੇਕਾ" ਆਦਿ ਹਨ।[3][4][5]
ਮੌਤ
ਸੋਧੋਬੋਸੇਨ ਮੁਰਮੂ ਦੀ 8 ਜੂਨ 2020 ਨੂੰ ਮੌਤ ਹੋ ਗਈ। ਉਸਦੀ ਮੌਤ ਸਮੇਂ ਉਹ ਸਿਰਫ 33 ਸਾਲਾਂ ਦਾ ਸੀ।[4] ਇਸ ਤੋਂ ਪਹਿਲਾਂ ਉਸਨੂੰ ਕੋਈ ਬਿਮਾਰੀ ਤੱਕ ਨਹੀਂ ਸੀ। 8 ਜੂਨ ਨੂੰ ਉਹ ਅਚਾਨਕ ਬੇਹੋਸ਼ ਹੋ ਗਿਆ, ਜਿਸ ਉਪਰੰਤ ਉਸ ਨੂੰ ਇਲਾਜ ਲਈ ਰਾਇਰੰਗਪੁਰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਵਾਲੇ
ਸੋਧੋ- ↑ "संताली सिंगर बोसेन मुर्मु नहीं रहे" (in Hindi). Neutral Publishing House Ltd. Prabhat Khabar. 2020. Archived from the original on 11 ਜੂਨ 2020. Retrieved 9 June 2020.
{{cite news}}
: CS1 maint: unrecognized language (link) - ↑ "ᱥᱟᱱᱛᱟᱲᱤ ᱥᱮᱨᱮᱧ ᱨᱩᱥᱤᱠᱟ ᱵᱟᱥᱮᱱ ᱢᱩᱨᱢᱩ ᱫᱚᱭ ᱵᱟ.ᱜᱤᱭᱟᱫ ᱵᱚᱱᱟ". ᱰᱤᱡᱤᱴᱟᱞᱤ ᱥᱟᱱᱛᱟᱲᱤ ᱠᱷᱚᱵᱚᱨ • (in ਕਕੇਸ਼ੁਆ). 2020-06-08. Archived from the original on 2020-06-08. Retrieved 2020-06-08.
{{cite web}}
: Unknown parameter|dead-url=
ignored (|url-status=
suggested) (help) - ↑ https://www.youtube.com/watch?v=q4lo4Jonhak
- ↑ 4.0 4.1 "ଯୁବ ସାନ୍ତାଳୀ ଗାୟକ ବସେନ ମୁର୍ମୁଙ୍କ ପରଲୋକ" (in Odia). No. 39. Summa real Media Pvt.Ltd. 9 June 2020. p. 4. Archived from the original on 9 ਜੂਨ 2020. Retrieved 9 June 2020.
{{cite news}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ https://www.youtube.com/watch?v=vOUDh1yZ-f8