ਕਰਮਜੀਤ ਅਨਮੋਲ ਦਾ ਜਨਮ 2 ਜਨਵਰੀ 1972 ਨੂੰ ਪਿੰਡ - ਗੰਢੂਆਂ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਹੈ। ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ।

ਕਰਮਜੀਤ ਅਨਮੋਲ
ਕਰਮਜੀਤ ਅਨਮੋਲ
ਜਨਮਗੰਢੂਆਂ,ਜ਼ਿਲ੍ਹਾ ਸੰਗਰੂਰ, ਪੰਜਾਬ
ਮਾਧਿਅਮਪੰਜਾਬੀ
ਰਾਸ਼ਟਰੀਅਤਾਭਾਰਤੀ
ਸ਼ੈਲੀਹਾਸਰਸ ਕਲਾਕਾਰ, ਗਾਇਕ, ਅਦਾਕਾਰ
ਵਿਸ਼ਾਪੰਜਾਬੀ ਸਭਿਆਚਾਰ
ਜੀਵਨ ਸਾਥੀਗੁਰਜੋਤ ਕੌਰ
ਵੈੱਬਸਾਈਟਫ਼ੇਸਬੁੱਕ

ਕਰਮਜੀਤ ਅਨਮੋਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਰਹੇ ਹਨ, ਉਹ ਭਗਵੰਤ ਮਾਨ ਦੀ ਚੋਣਾਂ ਵਿੱਚ ਵੀ ਖੁੱਲ੍ਹ ਕੇ ਸਪੋਰਟ ਕਰਦੇ ਆ ਰਹੇ ਹਨ। ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਬਣਾਇਆ ਹੈ।

ਕਰਮਜੀਤ ਅਨਮੋਲ ਬਾਰੇ ਉਨ੍ਹਾਂ ਦੇ ਦੋਸਤ ਦੱਸਦੇ ਹਨ, ‘ਉਹ ਜ਼ਮੀਨ ਨਾਲ ਜੁੜਿਆ ਹੋਇਆ ਬੰਦਾ ਹੈ। ਕਾਲਜ ਦੇ ਦਿਨਾਂ ਦੌਰਾਨ ਗਾਇਕੀ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਉਹ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਲਈ ਮਸ਼ਹੂਰ ਸਨ। ਪੰਜਾਬੀ ਗਾਇਕੀ ਵਿੱਚ ਕਲ਼ੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਮਰਹੂਮ ਗਾਇਕ ਕੁਲਦੀਪ ਮਾਣਕ ਕਰਮਜੀਤ ਦੇ ਮਾਮਾ ਸਨ। ਪਰ ਕਰਮਜੀਤ ਨੇ ਆਪਣੀ ਗਾਇਕੀ ਅਤੇ ਕਲ਼ਾ ਦਾ ਰਾਹ ਖੁਦ ਤਿਆਰ ਕੀਤਾ। ਉਹ ਗੁਰਬਤ ਨਾਲ ਜੂਝ ਕੇ ਕਲਾ ਅਤੇ ਸਾਹਿਤ ਜਗਤ ਦੇ ਸਟਾਰ ਬਣੇ।

ਕਰਮਜੀਤ ਅਨਮੋਲ ਨੂੰ ਪੰਜਾਬੀ ਨਿਰਮਾਤਾ ਜਰਨੈਲ ਘੁਮਾਣ ਨੇ ਲਾਂਚ ਕੀਤਾ ਸੀ ਜਦੋਂ ਉਹ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਉਨ੍ਹਾਂ ਦੀ ਪਹਿਲੀ ਐਲਬਮ ਦਾ ਨਾਮ ਸੀ - ਆਸ਼ਕ ਭਾਜੀ।

ਭਗਵੰਤ ਮਾਨ ਦੀ ਦੋਸਤੀ ਉਸ ਦੇ ਕੰਮ ਆਈ ਅਤੇ ਉਹ ਦੋਵੇਂ ਪੰਜਾਬੀ ਟੀਵੀ ਚੈਨਲ ਉੱਤੇ ਮਸ਼ਹੂਰ ਕਾਮੇਡੀ ਟੀਵੀ ਸ਼ੋਅ, 'ਜੁਗਨੂ ਹਾਜ਼ਰ ਹੈ' ਦਾ ਹਿੱਸਾ ਬਣਿਆ। ਇਸ ਦਾ ਟਾਇਟਲ ਗੀਤ ਵੀ ਕਰਮਜੀਤ ਨੇ ਹੀ ਗਾਇਆ ਸੀ।

ਪਲੇਬੈਕ ਗਾਇਕ ਵਜੋਂ ਪੰਜਾਬੀ ਫਿਲਮ 'ਜੱਟ ਬੁਆਏਜ਼' ਵਿਚ ਕਰਮਜੀਤ ਅਨਮੋਲ ਦਾ 'ਯਾਰਾ ਵੇ' ਗੀਤ ਕਾਫੀ ਮਕਬੂਲ ਹੈ।

ਕਰਮਜੀਤ ਅਨਮੋਲ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਗਾਇਕੀ, ਸੱਭਿਆਚਾਰਕ ਅਤੇ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਤੇ ਉਹ ਪ੍ਰਸਿੱਧ ਪੰਜਾਬੀ ਕਵੀ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਗਾਉਣ ਲਈ ਮਸ਼ਹੂਰ ਸਨ।ਭਗਵੰਤ ਮਾਨ ਦੀ ਦੋਸਤੀ ਉਸ ਦੇ ਕੰਮ ਆਈ ਅਤੇ ਉਹ ਦੋਵੇਂ ਪੰਜਾਬੀ ਟੀਵੀ ਚੈਨਲ ਉੱਤੇ ਮਸ਼ਹੂਰ ਕਾਮੇਡੀ ਟੀਵੀ ਸ਼ੋਅ, ਜੁਗਨੂੰ ਹਾਜ਼ਰ ਹੈ ਦਾ ਹਿੱਸਾ ਬਣਿਆ। ਇਸ ਦਾ ਟਾਇਟਲ ਗੀਤ ਵੀ ਕਰਮਜੀਤ ਨੇ ਹੀ ਗਾਇਆ ਸੀ।

ਕਰਮਜੀਤ ਲਗਭਗ 120 ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 100 ਤੋਂ ਵੱਧ ਰਿਲੀਜ਼ ਹੋ ਚੁੱਕੀਆਂ ਹਨ ਅਤੇ ਹੁਣ ਤੱਕ 250 ਤੋਂ ਵੱਧ ਪੰਜਾਬੀ ਗੀਤ ਗਾ ਚੁੱਕੇ ਹਨ।

ਫ਼ਿਲਮੀ ਜੀਵਨ ਸੋਧੋ

ਸਾਲ ਫ਼ਿਲਮ ਕਿਰਦਾਰ ਵਿਚਾਰ
2011 ਜੀਹਨੇ ਮੇਰਾ ਦਿਲ ਲੁਟਿਆ ਕਰਮਾ
2012 ਜੱਟ & ਜੁਲੀਅੱਟ ਨਾਥਾ ਵਿਚੋਲਾ
2012 ਕੈਰੀ ਓਨ ਜੱਟਾ ਤਾਜੀ ਵੀਰ
2012 ਸਿਰਫਿਰੇ ਕਾਲਾ
2013 ਜੱਟ ਏਅਰਵੇਜ ਮੀਕਾ ਬਦਮਾਸ਼
2013 ਲੱਕੀ ਦੀ ਅਨਲਕੀ ਸਟੋਰੀ ਬੰਟੀ
2013 ਬੈਸਟ ਆਫ਼ ਲੱਕ ਬੱਲੂ
2013 ਭਾਜੀ ਇਨ ਪ੍ਰੋਬਲਮ ਮਨਿੰਦਰ
2014 ਡਿਸਕੋ ਸਿੰਘ ਬਾਈ ਪੀ ਟੀ ਸੀ ਫਿਲਮ ਅਵਾਰਡ(ਬੇਸਟ ਕਾਮੇਡੀਅਨ) ਲਈ ਚੁਣੇ ਗਏ
2014 ਜੱਟ ਜੇਮਸ ਬੌਂਡ ਗਿੱਪੀ ਗਰੇਵਾਲ ਨਾਲ
2014 ਡਬਲ ਦਿ ਟ੍ਰਬਲ ਜੈਨ ਸਾਬ ਧਰਮਿੰਦਰ ਜੀ ਨਾਲ
2015 ਓਹ ਯਾਰਾ ਐਂਵੇ ਐਂਵੇ ਲੁਟ ਗਿਆ ਵਕੀਲ
2015 ਸੈਕੰਡ ਹੈਂਡ ਹਸਬੈਂਡ ਹਵਾਲਦਾਰ
2016 ਕੈਰੀ ਓਨ ਜੱਟਾ 2 -------
2016 ਅਰਦਾਸ ਸ਼ੰਭੂ ਨਾਥ
2016 ਅੰਬਰਸਰੀਆ ਢਾਬਾ ਮਾਲਕ
2016 ਚੰਨੋ ਕਮਲੀ ਯਾਰ ਦੀ ਜੈਲੀ
2016 ਵਿਸਾਖੀ ਲਿਸਟ 22 ਅਪ੍ਰੈਲ 2016 ਨੂੰ ਪ੍ਰਦਰਸ਼ਿਤ
2016 ਬੰਬੂਕਾਟ ਐਮੀ ਵਿਰਕ ਨਾਲ
2016 ਟੇਸ਼ਨ (ਫ਼ਿਲਮ) ਹੈਪੀ ਰਾਏਕੋਟੀ ਨਾਲ
2016 ਮੈਂ ਤੇਰੀ ਤੂੰ ਮੇਰਾ ਰੌਸ਼ਨ ਪ੍ਰਿੰਸ ਨਾਲ
2016 ਨਿੱਕਾ ਜ਼ੈਲਦਾਰ ਭੋਲਾ ਐਮੀ ਵਿਰਕ ਨਾਲ
2016 ਲਾੱਕ (ਫ਼ਿਲਮ) 14 ਅਕਤੂਬਰ 2016 ਨੂੰ ਪ੍ਰਦਰਸ਼ਿਤ

ਫ਼ਿਲਮੀ ਗਾਇਕੀ ਸੋਧੋ

ਸਾਲ ਫ਼ਿਲਮ ਦਾ ਨਾਮ ਗੀਤ ਅਤੇ ਟਿੱਪਣੀ
2013 ਜੱਟ ਬੁਆਏਜ਼ ਪੁੱਤ ਜੱਟਾਂ ਦੇ ਯਾਰਾ ਵੇ ਯਾਰਾ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ