ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ ਜੋ ਕਿ ਲੋਕਾਂ ਵਿੱਚ ਲੌਂਗ ਦਾ ਲਿਸ਼ਕਾਰਾ ਫਿਲਮ ਵਿੱਚ ਨਿਭਾਏ ਰੋਲ ਗੁਲਾਬੋ ਮਾਸੀ ਦੇ ਨਾਮ ਨਾਲ ਜਾਣੀ ਜਾਂਦੀ ਹੈ।

ਨਿਰਮਲ ਰਿਸ਼ੀ ਜੀ ਦੀ ਇਹ ਤਸਵੀਰ ਸ਼ਹੀਦ ਭਗਤ ਸਿੰਘ ਕਲਾ ਮੰਚ, ਪੰਜਾਬ ਦੇ 27 ਵੇਂ ਕਲਾ-ਕਿਤਾਬ ਮੇਲੇ ਮੌਕੇ ਮਾਨਸਾ ਵਿਖੇ ਖਿੱਚੀ ਗਈ।

ਜ਼ਿੰਦਗੀ

ਸੋਧੋ

ਉਹ 1943 ਵਿੱਚ ਮਾਨਸਾ ਸ਼ਹਿਰ, ਪੰਜਾਬ, ਭਾਰਤ ਵਿੱਚ ਪੈਦਾ ਹੋਈ। ਉਸ ਨੂੰ ਅਦਾਕਾਰੀ ਕਰਨ ਦਾ ਜਨੂੰਨ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਥੀਏਟਰ ਵਿੱਚ ਸ਼ਾਮਲ ਹੋ ਗਈ ਸੀ। ਉਸ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬੱਚਨੀ ਦੇਵੀ ਸੀ। ਨਿਰਮਲ ਰਿਸ਼ੀ ਸਕੂਲ ਅਤੇ ਕਾਲਜ ਪੱਧਰ 'ਤੇ ਵੱਖੋ ਵੱਖ ਖੇਡਾਂ ਵਿੱਚ ਭਾਗ ਲੈਂਦੀ ਸੀ। ਉਸਨੇ ਖੇਡ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ। ਐਮ.ਫਿਲ ਦੀ ਡਿਗਰੀ ਲਈ ਉਹ ਸਰੀਰਕ ਸਿੱਖਿਆ ਦੇ ਸਰਕਾਰੀ ਕਾਲਜ ਪਟਿਆਲਾ ਵਿੱਚ ਦਾਖਲ ਹੋ ਗਈ। ਉਥੇ ਉਸਨੇ ਇੱਕ ਸਮਾਗਮ ਦੌਰਾਨ ਮੋਨੋਐਕਟਿੰਗ ਪੇਸ਼ ਕੀਤੀ, ਜਿਸ ਦੀ ਬਹੁਤ ਪ੍ਰਸ਼ੰਸਾ ਹੋਈ। ਨੈਸ਼ਨਲ ਸਕੂਲ ਆਫ ਡਰਾਮਾ ਤੋਂ ਗ੍ਰੈਜੂਏਟ ਸ੍ਰੀ ਹਰਪਾਲ ਟਿਵਾਣਾ ਅਤੇ ਉਸ ਦੀ ਪਤਨੀ ਨੀਨਾ ਪਟਿਆਲੇ ਵਿੱਚ ਥੀਏਟਰ ਸ਼ੁਰੂ ਕਰਨ ਲਈ ਪ੍ਰਤਿਭਾਸ਼ਾਲੀ ਨੌਜਵਾਨ ਕਲਾਕਾਰਾਂ ਦੀ ਭਾਲ ਵਿੱਚ ਸਨ। ਨਿਰਮਲ ਰਿਸ਼ੀ ਨੇ 1966 ਤੋਂ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸਦਾ ਪਹਿਲਾ ਨਾਟਕ 'ਅਧੂਰੇ ਸਪਨੇ' ਸੀ। ਐਲਬਰਟ ਕਾਮੂ ਦਾ ਇੱਕ ਨਾਟਕ, 'ਐਂਡ ਇਨ ਦ ਡ੍ਰਾਈ ਮਾਉਂਟੇਨਜ਼', ਰਿਸ਼ੀ ਅਤੇ ਟਿਵਾਣਿਆਂ ਦੁਆਰਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਸੀ। ਓਮ ਪੁਰੀ, ਮਸ਼ਹੂਰ ਅੰਤਰਰਾਸ਼ਟਰੀ ਅਭਿਨੇਤਾ, ਐਨ.ਐਸ.ਡੀ. ਦੇ ਉਤਪਾਦ, ਨੇ ਵੀ ਇਸਦੇ ਪੰਜਾਬੀ ਵਰਜ਼ਨ ਵਿੱਚ ਕੰਮ ਕੀਤਾ।

ਫ਼ਿਲਮੋਗ੍ਰਾਫੀ

ਸੋਧੋ
  • ਲੌਂਗ ਦਾ ਲਿਸ਼ਕਾਰਾ (1983) .. ਗੁਲਾਬੋ ਮਾਸੀ
  • ਉੱਚਾ ਦਰ ਬਾਬੇ ਨਾਨਕ ਦਾ (1985) .. ਭਾਗੋ- ਸ਼ਮਸ਼ੇਰ ਦੀ ਭੈਣ
  • ਸ਼ੇਰਾਂ ਦੇ ਪੁੱਤ ਸ਼ੇਰ (1990) .. ਬਚਨੀ
  • ਕੁਰਬਾਨੀ ਜੱਟ ਦੀ (1990) .. ਭੁਆ
  • ਜਿਗਰਾ ਜੱਟ ਦਾ (1991) .. ਬਿਸ਼ਨ ਕੌਰ- ਬਖਤਾਵਰ ਦੀ ਮਾਂ
  • ਦੀਵਾ ਬਲੇ ਸਾਰੀ ਰਾਤ (1991) .. ਜਿੰਦੋ
  • ਅਣਖੀਲਾ ਸੂਰਮਾ (1993) .. ਤੇਜੋ
  • ਖੇਲ ਤਕਦੀਰਾਂ ਦੇ (1995) .. ਕੌਰੀ
  • ਮੇਲਾ (1997) .. ਪਰਸਿਨ ਕੌਰ
  • ਸਤਿ ਸ੍ਰੀ ਅਕਾਲ (2008)
  • ਅੱਖੀਆਂ ਉਡੀਕਦੀਆਂ (2009) .. ਦਿਲਸ਼ੇਰ ਦੀ ਮਾਂ
  • ਲਕੀਰਾਂ (2016)
  • ਪੰਜਾਬਣ - ਲਵ ਰੂਲਜ਼ ਹਰਟ (2010) .. ਕਰਨ ਦੀ ਮਾਂ
  • ਵੂਮਨ ਫਰੌਮ ਈਸਟ (2013) .. ਜੀਤੋ
  • ਸਾਡੀ ਲਵ ਸਟੋਰੀ (2013)
  • ਦਿੱਲੀ 1984 (2014) .. ਵੈਮਪ
  • ਲਿਟਲ ਟੈਰਰਸ (2014) .. ਦਾਦੀ
  • ਓ ਮਾਈ ਪਿਓ (2014) .. ਬਿੰਨੂ ਦੀ ਮਾਂ
  • ਅੰਗਰੇਜ (2015) .. ਮਾੜੋ ਦੀ ਦਾਦੀ
  • ਦਾਰਾ (2016)
  • ਲਵ ਪੰਜਾਬ (2016) .. ਪਰਗਟ ਦੀ ਮਾਂ
  • ਨਿੱਕਾ ਜ਼ੈਲਦਾਰ (2016) .. ਦਲੀਪ ਕੌਰ - ਨਿੱਕੇ ਦੀ ਦਾਦੀ
  • ਬੰਬੂਕਾਟ (2016) .. ਰੇਸ਼ਮ ਦੀ ਮਾਂ
  • ਦੰਗਲ (2016) .. ਕੈਮਿਓ ਦਿੱਖ
  • ਲਾਹੌਰੀਏ (2017) .. ਤੇਜ ਪ੍ਰਕਾਸ਼ ਕੌਰ- ਕਿੱਕਰ ਦੀ ਮਾਂ
  • ਰੱਬ ਦਾ ਰੇਡੀਓ (2017) .. ਬੇਬੇ ਹਰਦੇਵ ਕੌਰ
  • ਅਰਜਨ (2017) .. ਅਮਰੋ
  • ਅਸਲੀ ਪੰਜਾਬ (2017)
  • ਮਹਾਨ ਸਰਦਾਰ (2017) .. ਸਰਪੰਚ ਦੀ ਮਾਂ
  • ਕ੍ਰੈਜ਼ੀ ਟੱਬਰ (2017) .. ਸਵਰਨ ਕੌਰ
  • ਨਿੱਕਾ ਜ਼ੈਲਦਾਰ 2 (2017) .. ਦਲੀਪ ਕੌਰ- ਨਿੱਕੇ ਦੀ ਬੇਬੇ
  • ਬਾਈਲਾਰਸ (2017)
  • ਏਕੋ ਅਨੋਖੀ ਦੁਲਹਨ - ਸਾਵੀ (2017)
  • ਹਾਰਡ ਕੌਰ (2017) .. ਸਤਵੰਤ ਕੌਰ
  • ਸੂਬੇਦਾਰ ਜੋਗਿੰਦਰ ਸਿੰਘ (2018) .. ਬੀਬੀ ਕ੍ਰਿਸ਼ਨ ਕੌਰ
  • ਲੌਂਗ ਲਾਚੀ (2018) .. ਅਜੈਪਾਲ ਦੀ ਦਾਦੀ
  • ਦਾਣਾ ਪਾਣੀ (2018) .. ਬਸੰਤ ਕੌਰ (ਬੁੱਢਾ ਰੂਪ)
  • ਕੈਰੀ ਆਨ ਜੱਟਾ 2 (2018) .. ਲੇਡੀ ਐਟ ਮੈਰਿਜ ਬੀਅਰਯੂ
  • ਕੁੜਮਾਈਆਂ (2018) .. ਅੰਬੋ (ਜੈ ਕੌਰ)
  • ਪਰਾਹੁਣਾ (2018) .. ਭੁਆ
  • ਆਟੇ ਦੀ ਚਿੜੀ (2018)
  • ਅਫਸਰ (2018)
  • ਮੈਰਿਜ ਪੈਲਸ (2018)
  • ਰਾਜਮਾ ਚਾਵਲ (2018) .. ਬੀਜੀ / ਬੇਬੇ
  • ਭੱਜੋ ਵੀਰੋ ਵੇ (2018)
  • ਅਰਜੁਨ ਪਟਿਆਲਾ (2019) ਅਰਜੁਨ ਦੀ ਮਾਂ
  • ਆਖਰੀ ਵਾਰਿਸ (2019)
  • ਵੱਡਾ ਕਾਲਕਾਰ (2019)
  • ਕਾਕੇ ਦਾ ਵਿਆਹ (2019)
  • ਕਾਲਾ ਸ਼ਾਹ ਕਾਲਾ (2019)
  • ਗੁੱਡੀਆਂ ਪਟੋਲੇ (2019) ਨਾਨੀ

ਸਨਮਾਨ

ਸੋਧੋ

ਭਾਰਤ ਦੇ ਰਾਸ਼ਟਰਪਤੀ ਵੱਲੋ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਹੈ।