ਭਾਈ ਮਤੀ ਦਾਸ
ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ।ਆਪ ਜੀ ਦੇ ਪਿਤਾ ਦਾ ਨਾਂਅ ਭਾਈ ਨੰਦ ਲਾਲ ਜੀ ਸੀ। ਭਾਈ ਨੰਦ ਲਾਲ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।
ਭਾਈ ਮਤੀ ਦਾਸ | |
---|---|
ਜਨਮ | 1641 ਪਿੰਡ ਕਰਿਆਲਾ ਜਿਲ੍ਹਾ ਜਿਹਲਮ ਪਾਕਿਸਤਾਨ |
ਮੌਤ | 1675 |
ਲਹਿਰ | ਸਿੱਖ ਮੁਗਲ |
ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਦਿੱਲੀ ਗਏ ਤਾਂ ਆਪ ਨਾਲ ਸਨ। ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ, ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਦੀ ਆਦਿ ਗੁਰਸਿੱਖ ਵੀ ਨਾਲ ਸਨ। ਜਦੋਂ ਮੁਗਲ ਹਕੂਮਤ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਜੀ ਕੋਲ ਹੀ ਰਹੇ। ਉਨ੍ਹਾਂ ਫੈਸਲਾ ਕੀਤਾ ਕਿ ਉਹ ਗੁਰੂ ਜੀ ਨੂੰ ਇਕੱਲਿਆਂ ਸ਼ਹੀਦ ਨਹੀਂ ਹੋਣ ਦੇਣਗੇ।
ਮੁਗਲ ਹਕੂਮਤ ਨੇ ਫੈਸਲਾ ਕੀਤਾ ਕਿ ਪਹਿਲਾਂ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਵੇ। ਪਹਿਲਾਂ ਭਾਈ ਮਤੀ ਦਾਸ ਜੀ ਨੂੰ ਕੋਤਵਾਲੀ ਵਿੱਚੋ ਬਾਹਰ ਲਿਆਂਦਾ ਗਿਆ, ਜਿਥੇ ਜਲਾਦ ਪਹਿਲਾਂ ਹੀ ਆਰਾ ਤੇ ਸ਼ਕੰਜਾ ਲੈ ਕੇ ਖੜ੍ਹੇ ਕੀਤੇ ਗਏ ਸਨ। ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ 'ਸਿੱਖੀ ਛੱਡ ਕੇ ਮੁਸਲਮਾਨ ਹੋ ਜਾਉ, ਤੁਹਾਨੂੰ ਬਹੁਤ ਸੁਖ ਦਿੱਤੇ ਜਾਣਗੇ। ਪਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁਖ ਤੇ ਲਾਲਚ ਠੁਕਰਾ ਦਿੱਤੇ। ਕਾਜ਼ੀ ਨੇ ਭਾਈ ਸਾਹਿਬ ਨੂੰ ਆਰੇ ਨਾਲ ਦੋਫਾੜ ਕਰਨ ਦਾ ਹੁਕਮ ਸੁਣਾ ਦਿੱਤਾ। ਦੁਨੀਆਂ ਦੇ ਇਤਿਹਾਸ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬੇਮਿਸਾਲ ਹੈ।ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਸਾਕਾ ਵੇਖਿਆ ਜਾਂ ਸੁਣਿਆ ਉਨ੍ਹਾਂ ਅੰਦਰ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਹੋਰ ਵਧਿਆ। ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਹੀ ਇੱਕ ਮਹਾਨ ਧਰਮ ਹੈ, ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ। ਸਿੱਖੀ ਨਾਲ ਮਨੁੱਖ ਦੀ ਆਤਮਾ ਇਤਨੀ ਬਲਵਾਨ ਹੋ ਜਾਂਦੀ ਹੈ ਕਿ ਮੌਤ ਉਸ ਨੂੰ ਡਰਾ ਨਹੀਂ ਸਕਦੀ।
ੴ ਸਤਿਗੁਰ ਪ੍ਰਸਾਦਿ ॥ ਗੁਰਦੁਆਰਾ ਚਰਨ ਕਮਲ ਕਮਲ ਸਾਹਿਬ ਅੱਡਾ ਪੁਰਾਣਾ ਭੱਠਾ ਸ਼ੇਰ ਸ਼ਾਹ ਸੂਰੀ ਮਾਰਗ , ਸ੍ਰੀ ਗੋਇੰਦਵਾਲ ਸਾਹਿਬ ਰੋਡ , ਪਿੰਡ ਕੱਲਾ ( ਤਰਨ ਤਾਰਨ ) ਜੱਥੇਦਾਰ ਹਰਭੇਜ਼ ਸਿੰਘ ਮੋਬਾ : 99884-73298 ਭਾਈ ਦਿਆਲਾ ਜੀ ਦਾ ਇਤਿਹਾਸ ਮੈਂ ਬੜੀ ਮਿਹਨਤ ਤੇ ਖੋਜ਼ ਕਰਕੇ ਭਾਈ ਦਿਆਲਾ ਜੀ ਸ਼ਹੀਦ ਬਾਰੇ ਸਹੀ ਹਾਲਤ ਦਰਿਆਫਤ ਕਰਨ ਮਗਰੋਂ ਇਸ ਇਤਿਹਾਸ ਵਿੱਚ ਦਿਜ ਮਜ਼ਮੂਨ ਲਿਖਿਆ ਹੈ । ਭਾਈ ਦਿਆਲਾ ਜੀ ਸ਼ਹੀਦ ਅਤੇ ਉਨ੍ਹਾਂ ਦੀ ਅੰਸ਼ ਦਾ ਹਾਲ ਮੁਤੀ ' ਕਾਮਬੋਜਾਂ ਦੇ ਮਰਾਸ਼ੀ ' ਮੀਰਾਂ ਬਖਸ਼ ' ਅਤੇ ' ਮਤੀ ਕਾਮਬੋਜਾਂ ਦੇ ਦੋਹਤਰੇ ਸੰਤਨਰੈਣ ਸਿੰਘ ਜੀ ' ਬੰਦੀ ' ( ਜਿਹਨਾਂ ਨੇ ਉੱਪ ਦੀ ਸਾਰੀ ਉਮਰ ਪਿੰਡ ਹੁਨਾਮਪੁਰ ਵਢਾਲ ਜਿਲ੍ਹਾ ਕਪੂਰਥਲਾ ਵਿੱਚ ਹਕੀਮੀ ਦਾ ਕੰਮ ਕਰਦਿਆ ਜਨਤਾ ਦੀ ਸੇਵਾ ਅੰਦਰ ਬਤੀਤ ਕਰ ਦਿੱਤੀ ਸੀ । ਆਪ ਜੀ ਪਚਾਨਵੇਂ ਸਾਲ ਦੀ ਉਮਰ ਭੋਗ ਸਵਰਗਵਾਸ ਹੋਏ ਸਨ ) ਨੇ ਦਾਸ ਨੂੰ ਇਸ ਤਰ੍ਹਾਂ ਦੱਸਿਆਂ : ਸੂਥਾ ਚੜ੍ਹਦੀ ਤਵ ਪਿੰਡ ' ਕੰਗ ' - ਕੱਲੇ ਆਬਾਦ ਹਨ । ਖਾਸ ਕੱਲੇ ਵਿੱਚ ਭਾਈ ਲਾਲ ਚੰਦ ‘ ਮੁਤੀ ਕਾਮਝੌਜ਼ ਦੇ ਘਰ ਮਾਤਾ ਚੰਡਕਾ ਦੀ ਕੁਖੋਂ ਭਾਈ ਦਿਆਲਾ ਜੀ ਦਾ ਜਨਮ ਹੋਇਆ ਸੀ । ਕੁੱਲ ਵਿੱਚ ਲਾਲ ਚੰਦ ਦੀ ਮਾਲਕੀਤ ਕਾਫੀ ਧਰਤੀ ਸੀ ਜਿਸ ਵਿੱਚ ਇਹ ਵਾਹੀ ਦਾ ਕੰਮ ਕਰਦਾ ਸੀ । ਭਾਈ ਦਿਆਲਾ ਜੀ ਗੁਰੂ ਘਰ ਸੀ ਸੇਵਾ ਵਿੱਚ ਭਾਈ ਦਿਆਲਾ ਜੀ ਪਿਤਾ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਸੇਵ ਜੀ ਦੀ ਗੁਰਗੱਦੀ ਦੇ ਸੇਵਕ ਭਾਵ ਸਿੱਖ ਸਜ਼ ਗਏ । ਉਸ ਵਕਤ ਗੁਰਗੱਦੀ ਤੇ ਨੌਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੋਸ਼ਥਤ ਸਨ । ਆਪ ਜੀ ਬਹੁਤਾ ਗੁਰੂ ਜੀ ਦੇ ਹਜੂਰ ਹੀ ਰਿਹਾ ਕਰਦੇ ਜਿਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਪ ਜੀ ਨਾਲ ਅਪਾਰ ਪਰੇਮ ਸੀ । | ਭਾਈ ਦਿਆਲਾ ਜੀ ਗੁਰੂ ਜੀ ਨਾਲ ਦਿੱਲੀ ਵਿੱਚ ਜਿਸ ਵਕਤ ਔਰੰਗਜੇਬ ਦੇ ਜੁਲਮ ਦਾ ਪਿਆਲਾ ਭਰਪੂਰ ਹੋ ਗਿਆ ਤਾਂ ਇਸ ਅੱਤਿਆਚਾਰ ਨੂੰ ਭਾਰਤ ਵਿੱਚੋਂ ਖਤਮ ਕਰਨ ਖਾਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਬਲਿਦਾਨ ਕਰਨ ਵਾਸਤੇ ਸੰਨ ੧੬੭੫ ਈਸਵੀਂ ਵਿੱਚ ਦਿੱਲੀ ਜਾਣ ਲਈ ਤਿਆਰ ਕੀਤੇ ਤਾਂ ਉਹਨਾਂ ਪੰਜ ਸਿੱਖਾਂ ਵਿੱਚ ਜਿਹਨਾਂ ਨੂੰ ਗੁਰੂ ਜੀ ਨੇ ਆਪਣੇਨਾਲ ਦਿੱਲੀ ਲੈ ਜਾਣ ਵਾਸਤੇ ਨਿਯਤ ਕੀਤਾ ਸੀ ) ਸ਼ਾਮਲ ਹੋ ਕੇ ਦਿੱਲੀ ਗਏ ਔਰਜਜੇਬ ਚਹੁੰਦਾ ਸੀ ਜੋ ਸ੍ਰੀ ਗੁਰੂ ਤੇਗ ਬਹਾਦਰ ਦੀਨ ਇਸਲਾਮ ਕਬੂਲ ਕਰ ਲੈਣ ਤਾਂ ਸਾਰਾ ਹਿੰਦੋਸਤਾਨ ਹੀ ਮੁਸਲਮਾਨ ਹੋ ਸਕਦਾ ਹੈ ਉਸਨੇ ਇਸ ਕਰਕੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਸੀ । ਜਿਸ ਵਕਤ ਭਾਈ ਦਿਆਲ ਜੀ ਦੇ ਸਹਮਣੇ ਗੁਰੂ ਜੀ ਨੇ ਭਾਈ ਮਤੀ ਦਾਸ ਨੂੰ ਔਰੰਗਜੇਬ ਨੇ ਸਾਰੇ ਚਿਰਾ ਕੇ ਸ਼ਹੀਦ ਕਰ ਦਿੱਤਾ ਤਾਂ ਭਾਈ ਦਿਆਲਾ ਜੀ ਨੇ ਉਸਨੇ ਪੁਛਿਆ , ' ਤੇਰੇ ਉਤੇ ਵੀ ਸ਼ਰਾ ਦਾ ਫਤਵਾ ਲੱਗਣ ਨੂੰ ਤਿਆਰ ਹੈ , ਤੈਨੂੰ ਇਸਲਾਮ ਮੰਨਜੂਰ ਹੈ ਜਾਂ ਮੀਤ ॥ ਔਰੰਗਜੇਬ : ਔਰੰਗਜੇਬ ਦਿਆਲੇ ਨੂੰ ਆਖਦਾ ਤੇਰੇ ਨਫੇ ਦੀ ਬਾਤ ਸੁਣਾ ਦੇਵਾਂ । ਛੱਡ ਕੁਫਰ ਤੋ ਦੀਨ ਕਬੂਲ ਕਰ ਲੈਂ , ਤੂੰ ਨੇਕੀ ਦੀ ਗਲ ਸਮਝਾ ਦੇਵਾਂ । ਫਤਵਾ ਸ਼ਰੂ ਦਾ ਮੌਤ ਸਜ਼ਾ , ਪਰ ਜੋ , ਪੜੇ ਕਲਮਾ ਤਾਂ ਤੈਨੂੰ ਬਚਾ ਦੇਵਾਂ । ਸਿੱਖੀ ਵਿੱਚੋਂ ਕੀ ਖਟਣਾ ਸੌਚ ਤਾਂ ਸਹੀ , ਸਚੇ ਦੀਨ ਦੀ ਸਾਂਝੀ ਬਣਾ ਦੋਵਾਂ । ਭਾਈ ਦਿਆਲਾ ਜੀ : ਅੱਗੇ ਕਿਹਾਂ ਦਿਆਲ ਨੇ ਸੁਈਂ ਸ਼ਾਹਾ , ਜਿੰਦ ਸਿਖੀ ਤੋਂ ਘੋਲ ਘੁਮਾਵਾਂਗਾ ਮੈਂ । ਰੋਮ - ਰੋਮ ਅੰਦਰ ਗੁਰੂ ਨਾਨਕ ਰਚਿਆ , ਡਰ ਕੇ ਮੌਤ ਤੋਂ ਨਹੀਂ ਘਬਰਾਵਾਂਗਾ ਮੈਂ । ਮੈਨੂੰ ਦੀਨ ਇਸਲਾਮ ਮਨਜੂਰ ਨਹੀਂ , ਨਾਨਾਕ ਗੁਰੂ ਸਿੱਖ ਸਦਾਵਾਂਗਾ ਮੈਂ । ਤੇਰੇ ਫਤਵੇ ਦਾ ਖੋਵ ਨਾ ਮੂਲ ਮੈਨੂੰ , ਸੀਸ ਸਿਖੀ ਦੇ ਨਾਮ ਤੇ ਲਾਵਾਂਗਾ ਮੈਂ । ਭਾਈ ਜੀ ਦੇ ਮੁਖੀ ਇਸ ਕਦਰ ਕਰੜਾਂ ਜਵਾਬ ਸੁਣ ਕੇ ਔਰੰਗਜੇਬ ਅਤੇ ਕਾਜ਼ੀ , ਮੁਫਤੀ ਨਹੀਤ ਗੁੱਸੇ ਵਿੱਚ ਆ ਗਏ । ਔਰੰਗਜੇਬ ਨੇ ਫਿਰ ਭਾਈ ਜੀ ਨੂੰ ਧਮਕੀਆਂ ਦੇ ਕੇ ਆਖਿਆ ਤੇਰੇ ਸਾਹਮਣੇ ਤੋਂ ਸਾਥੀ ਮਤੀ ਦਾਸ ਨੂੰ ਅਤਿਅੰਤ ਕਸ਼ਟ ਦੇ ਕੇ ਆਰੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ ਗਿਆ ਹੈ । ਮੁਸਲਮਾਨਾਂ ਨੂੰ ਰਸੂਲ ਖੁਦਾ ਅੱਗੇ ਸ਼ਿਫਾਰਸ਼ ਕਰਕੇ ਬਹਿਸ਼ਤ ਵਿੱਚ ਦਾਖਲ ਕਰਾ ਦੇਵੇਗਾ । ਫਿਰ ਥਹਿਸ਼ਤ ਦੇ ਸੁਖ ਛੱਡ ਕੇ ਸੱਚੇ ਧਰਮ ਪਿੱਛੇ ਲੱਗ ਐਵੇਂ ਜਾਣ ਗੁਆ ਲੈਣੀ ਕਿਹਵੀ ਦਾਨਈ ਹੋ ? ਔਰੰਗਜੇਬ ਦੇ ਮੂੰਹੋਂ ਧਮਕੀਆਂ , ਮੌਤ ਦਾ ਡਰਾਵਾ , ਅਤੇ ਲਾਲਚਭਰੀਆਂ ਬਾਤਾਂ ਸੁਣ ਕੇ ਸਿਦਕੀ ਭਾਈ ਦਿਆਲਾ ਜੀ ਨੇ ਜੁਆਬ ਦਿੱਤਾ : ‘ ਸ਼ਾਹਾ ! ਜਿਹੜਾ ਤੂੰ ਮੈਨੂੰ ਮੌਤ ਦਾ ਡਰ ਦੱਸਦਾ ਹੈ , ਗੁਰੂ ਕੇ ਸਿੱਖ ਵਾਸਤੇ ਤਾਂ ਇਹ ਮਮੂਲੀ ਚੀਜ਼ ਹੈ । ਸਿਖ ਮੱਤ ਨੂੰ ਤਾਂ ਸਿਰਫ ਇਤਨਾ ਹੀ ਸਮਝਦਾ ਹੈ ਜੈਸਾ ਕਿ ਕੋਈ ਆਦਮੀ ਜਾਗਦਾ ਸੌਂ ਜਾਵੇ ਤੇ ਗੂਵੀ ਨੀਂਦ ਦਾ ਅਨੰਦ ਭੋਗ ਦੂਸਰਾ ਰਿਹਾ ਸਵਾਲ ਇਸਲਾਮ ਅਤੇ ਗੁਰੂ ਜੀ ਦੀ ਸਿਖੀ ਦਾ ਇਸ ਬਾਬਤ ਮੈਂ ਪਹਿਲਾ ਹੀ ਤਾਂ ਕਹਿ ਚੁੱਕਾ ਹਾਂ ਕਿ ਸਿਖੀ ਮੇਰੋ ਕੋਸਾਂ , ਸੁਵਾਸਾਂ ਨਾਲ ਨਿਭੇਗੀ ਕਿਉਂਕਿ ਗੁਰੂ ਜੀ ਦੀ ਸਿਖੀ ਤੋਂ ਵੱਡੀ ਅਨੰਦ ਦਾਇਕ ਵਸਤੂ ਮੈਨੂੰ ਸੰਸਾਰ ਭਰ ਅੰਦਰ ਦੂਸਰੀ ਕੋਈ ਨਜਰ ਨਹੀਂ ਆਉਂਦੀ । ਤੇਰੋ ਬਹਿਸ਼ਤ ਦੇ ਸੁਖਾਂ ਨੂੰ ਸਿਖੀ ਉਪਰੋਂ ਵਾਰਦਾ ਹਾਂ ਜਿਸ ਕਰਕੇ ਮੈਨੂੰ ਇਸਲਾਮ ਮਨਜੂਰ ਨਜੀ ਅਤੇ ਜਿਹੜਾ ਤੂੰ ਕਹਿੰਦਾ ਏ ਕੀ ਮੁਸਲਮਾਨਾਂ ਦੀ ਰਸੂਲ ਖੁਦਾ ਅੱਗੇ ਸ਼ਿਵਾਸ਼ ਕਰੇਗਾ ਇਹ ਬਿਲਕੁਲ ਝੂਠ ਤੇ ਤੇਰੇ ਖੁਦਾ ਰਸੂਲ ਦੇ ਹੁਕਮ ਦੇ ਉਲਟ ਹੈ । ਇਹ ਤਾਂ ਤੁਸਥ ਅਨਪੜ੍ਹ ਤੇ ਬੇ - ਸਮਝ ਲੋਕਾਂ ਨੂੰ ਵੋਹਣ ਇੱਕ ਪੌਂਸਲਾ ਬਣਾ ਰੱਖਿਆ ਹੈ । ਜਿਹਾ ਕਿ : - ਇਤਿਆਦਕ ਕੁਰਾਨ ਦੀਆਂ ਆਇਤਾਂ ਅਤੇ ਨਮਾਜ਼ ਅੰਦਰ ਆਏ ਜ਼ਿਕਰ ਤੋਂ ਸਾਬਤ ਹੁੰਦਾ ਹੈ ਕਿ ਖੁਦਾ ਦੀ ਦਰਗਾਹ ਅੰਦਰ ਕਿਸੇ ਵੀ ਆਦਮੀ ਨੂੰ ਕਿਸੇ ਬਾਬਤ ਸ਼ਵਾਰਸ਼ ਕਰਨ ਦਾ ਦਮ ਮਾਰਨ ਦੀ ਤਾਕਤ ਨਹੀਂ ਹੈ । ਉਥੇ ਤਾਂ ਸਿਰਫ ਅਮਲਾਂ ਤੇ ਨਬੇੜ ਹੋਣੇ ਹਨ ( ਹਜ਼ਰਤ ਮੁਹੰਮਦ ਸਾਹਿਬ ਦਾ ਆਪਣੀ ਸਾਰੀਆਂ ਤੋਂ ਛੋਟੀ ਬੇਟੀ ਫਾਤਮਾ ਪ੍ਰਤੀ ਪੁਰਮਾਨ : ਐ ਫਤਮਾ ! ਮਤ ਖਿਆਲ ਕਰ , ਕਿ ਮੈਂ ਪੈਗੰਬਰ ਜ਼ਾਦੀ ਹਾਂ । ਨੇਕ ਕੰਮ ਕਰ ! ( ਹਦੀਸ਼ ) ਅਤੇ ਜਿਹੜਾ ਤੁਸੀਂ ਬਹਿਸ਼ਤ ਦਾ ਲਾਲਚ ਦਸਦੇ ਹੋ , ਗਰੂ ਦਾ ਸਿੱਖ ਅਜਿਹੇ ਬਹਿਸ਼ਤ ਦੀ ਖਾਹਸ਼ ਨਹੀਂ ਰੱਖਦਾ । ਮੈਂ ਤਾਂ ਗੁਰ ਸਿਖੀ ਤੋਂ ਕੁਰਬਾਨ ਹੋ ਕੇ ਸਦਾ ਦਾ ਜੀਵਨ ਪਰਾਪਤ ਕਰਾਂਗਾਂ । ਸੰਸਾਰੀ ਲੋਕ ਕੀੜੀਆਂ ਮਕੌੜਿਆਂ ਦੀ ਤਰ੍ਹਾਂ ਜੰਮਦੇ ਤੇ ਮਰਦੇ ਹਨ ਪਰ ਸ਼ਹੀਦ ਦੇਸ਼ ਤੇ ਕੌਮ ਵਾਸਤੇ ਅਮਰ ਜੀਵਨ ਪੈਦਾ ਕਰ ਜਾਂਦਾ ਹੈ । ਇਹ ਜੋ ਤੂੰ ਨੇ ਰੱਬ ਦੀ ਬੇਗੁਨਾਹ ਖਲਕਤ ਉਤੇ ਜੁਲਮ ਦੀ ਤਲਵਾਰ ਉਠਾਈ ਹੋਈ ਹੈ , ਇਹ ਤੇਰੇ ਵਾਸਤੇ ਦੋਜ਼ਖ ਦੀ ਨਿਸ਼ਾਨੀ ਹੈ । ਤੇਰੇ ਖੁਸ਼ਾਨਦੀ ਕਾਜ਼ੀ , ਮੁਲਾਣੇ ਤੈਨੂੰ ਗੁਨਾਹਗਾਰ ਬਣਾ ਰਹੇ ਹਨ । ਮੁਗਲਰਾਜ ਦਾ ਬਹੁਤ ਛੇਤੀ ਅੰਤ ਹੋਣਾ ਵਾਲਾ ਹੈ । ਇਸ ਤਰ੍ਹਾਂ ਭਾਈ ਦਿਆਲਾ ਜੀ ਸਿੱਖੀ ਸ਼ਾਨ ਨੂੰ ਉਚਿਆ ਕਰਦੇ ਹੋਏ ਮੱਘਰ ਸੁਦੀ ੪ ਬੁੱਧਵਾਰ ਸੰਮਤ ੧੭੩੨ ਬਿ : ( 1675 ਈ :) ਨੂੰ ਜਾਲਮਾਂ ਹੱਥੋਂ ਉਬਲੀ ਦੇਗ ਵਿੱਚ ਬੈਠ ਕੇ ਪਵਿੱਤਰ ਸ਼ਹੀਦ ਪ੍ਰਾਪਤ ਕਰ ਗਏ ਹਨ । ਭਾਈ ਦਿਆਲਾ ਜੀ ਸ਼ਹੀਦ ਦੀ ਅੰਸ਼ ਭਾਈ ਦਿਆਲਾ ਜੀ ਦਾ ਪੁੱਤਰ ਭਾਈ ਸੈਦਾ ਹੋਇਆ ਭਾਈ ਸੈਦਾ ਵੀ ਵਾਹੀ ਦਾ ਕੰਮ ਕਰਦਾ ਰਿਹਾ ਫਿਰ ਭਾਈ ਸੈਦੋ ਘਰ ਛੇ ( 1 ਅਰੂੜਾ , 2 ਬੂੜਾ , 3 ਜੱਸਾ ( ਸੁਲੱਖਣਾ ) , 4 ਕੋਰਾ , 5 ਲੋਕਾ 6 ਕਰਮਚੰਦ ਪੁੱਤਰ ਜਨਮੇ ਉਦਾਸੀ ਸਾਧ ਹਰਬੱਲਬ ਆਮ ਤੌਰ ਤੇ ਪਿੰਡਾਂ ਵਿੱਚ ਹਮੇਸ਼ਾਂ ਜਿੰਮੀਦਾਰਾਂ ਦੀਆਂ ਆਪਸ ਵਿੱਚ ਲੜਾਈਆਂ ਹੋ ਜਾਇਆ ਕਰਦੀਆਂ ਹਨ । ਇਕ ਇਹਨਾਂ ਛੇਆਂ ਭਰਾਵਾਂ ਦੀ ਕਿਸੇ ਨਾਲ ਲੜਾਈ ਹੋ ਪਈ । ਇਹਨਾਂ ਹੱਲ ਵਿਰੋਧੀ ਧੜੇ ਦਾ ਇੱਕ ਬੰਦਾ ਜਾਨੋਂ ਮਰ ਗਿਆ । ਆਪਣੇ ਹੱਥੋਂ ਖੁਨ ਹੋਇਆ ਦੇਖ ਛੇਵੇਂ ਭਰਾ ਬਾਲ - ਬੱਚੇ ਨਾਲ ਲੈ ਕੇ ਪਿੰਡ ਛੱਡ ਰਾਤੋ ਰਾਤ ਬਿਆਸ ਨਦੀ ਲੰਘ ਕੇ ਇਲਾਕੇ ਬਾਹਾਰੇ ਵਿੱਚ ਆਪਣੀ ਬਰਾਦਰੀ ਦੇ ਪਿੰਡ ਗੋਪੀਪੁਰ ਆ ਗਏ । ਪਿੰਡ ਕਲ ਵਿੱਚ ਇੱਕ ਹਰਬੱਲਬ ਨਾਮ ਉਦਾਸੀ ਸਾਧ ਰਹਿੰਦਾ ਸੀ ਇਸਦਾ ਇਹਨਾਂ ਨੂੰ ਸਰਾਫ ਦਿੱਤਾ ਮੈਂ ਤੁਹਾਨੂੰ ਬੜੇ ਨਾਲ ਵਾਪਸ ਲੈ ਜਾਣ ਵਾਸਤੇ ਆਇਆ ਸਾਂ , ਨਾਲੇ ਤੁਹਾਡੀ ਰੱਖਿਆ ਦੀ ਜਿੰਮੇਵਾਰੀ ਮੈਂ ਆਪ ਦੇ ਸਿਰ ਲੈਂਦਾ ਸਾਂ । ਤੁਸਾਂਮੇਰਾ ਬੱਚਨ ਨਹੀਂ ਮੰਨਿਆ ਤੁਸੀ ਛੇਵੇਂ ਭਰਾ ਇੱਕ ਪਿੰਡ ਇਕੱਠੇ ਅਬਾਦ ਨਹੀਂ ਹੋ ਸਕੋਗੇ । ਇਹ ਛੇਵੇਂ ਭਰਾ ਇਸ ਪ੍ਰਕਾਰ ਪਿੰਡਾਂ ਵਿੱਚ ਆਬਾਦ ਹੋਏ 1 ਅਰੂੜਾ : ਪਿੰਡ ਸੈਦਪੁਰ , ਇਲਾਕਾ ਬਾਹਰਾ , ਤਹਿਸੀਲ ਸੁਲਤਾਨਪੁਰ ਲੋਧੀ ( ਕਪੂਰਥਲਾ ) । 2 ਬੂੜਾ : ਪਿੰਡ ਜੈਨਪੁਰ ਤਹਿਸੀਲ ਸੁਲਤਾਨਪੁਰ ਲੋਧੀ ਕਪੂਰਥਲਾ । 3 ਜੱਸਾ ( ਸਲੱਖਣਾ ) : ਪਿੰਡ ਗੋਪੀਪੁਰ ਦੂਲੋਵਾਲ ਸਹਿਸੀਲ ਤੇ ਜਿਲ੍ਹਾ ਕਪੂਰਥਲਾ ( 4 ) ਕੋਰਾ : ਪਿੰਡ ਕੋਟਲੀ ਤਹਿਸੀਲ ਨਕੋਦਰ ( ਜਲੰਧਰ ) ( 5 ) ਤਲੋਕਾ ਪਿੰਡ ਪੁਲ , ਤਹਿਸੀਲ ਨਕੋਦਰ ( ਜਲੰਧਰ ) 6 ਕਰਮਚੰਦ ਪਿੰਡ ਕੰਗ , ਕਰੇ ਤਹਿਸੀਲ ਨਕੋਦਰ ( ਜਲੰਧਰ ) । ਭਾਈ ਦਿਆਲਾ ਜੀ ਦੀ ਅੰਸ਼ ਉੱਪਰ ਲਿਖੇ ਪਿੰਡਾ ਵਿੱਚ ਆਬਾਦ ਹੈ । ਜਿਉਂ - ਜਿਉਂ ਅੰਸ਼ ਵਧਦੀ ਗਈ ਇਹਨਾਂ ਪਿੰਡਾਂ ਤੋਂ ਇਲਾਵਾ ਹੋਰ ਵੀ ਦੂਰ ਦੁਰਾਡੇ ਨਹਰਾਂ ਵਿੱਚ ਇਸ ਬੰਸ ਦੇ ਬੰਦੇ ਜਾ ਆਬਾਦ ਹੋਏ ਸਨ । ਮਾਤਾ ਚੰਡਕਾ ਦੀ ਸਮਾਧ ਭਾਈ ਦਿਆਲਾ ਜੀ ਸ਼ਹੀਦ ਦੀ ਮਾਤਾ ਚੰਡਕਾ ਦੀ ਸਮਾਧ ਪਿੰਡ ਕੱਲ੍ਹ ਦੀ ਆਬਾਦੀ ਦੇ ਵਿੱਚ ਪਿੰਡੋਂ ਬਾਹਰ ਕਾਇਮ ਹੈ । ਮਾਤਾ ਚੰਡਕਾ ਬੜੀ ਭਜਨੀਕ ਸੀ ਉਸਦਾ ਵਾਕ ਸਿੱਧ ਸੀ ਇਲਾਕੇ ਦੀਆਂ ਮਾਈਆਂ ਉਸਨੂੰ ਦੇਵੀ ( ਸ਼ਕਤੀ ) ਦਾ ਅਵਤਾਰ ਮੰਨਦੀਆਂ ਸਨ । ਇਸ ਸਮਾਧ ਤੇ ਸੁਖਣਾ ਵਾਲਿਆਂ ਦੀਆਂ ਮਨੋ - ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ।