ਭੁੱਖ
ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿੱਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ।
ਇਤਿਹਾਸ ਵਿੱਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ, ਪਲੇਗ ਅਤੇ ਵਿਪਰੀਤ ਮੌਸਮ ਹੋਣ ਕਰਕੇ ਪੂਰਤੀ ਵਾਲੇ ਪਾਸੇ ਤੋਂ ਵਿਘਨ ਪੈਣ ਦਾ ਨਤੀਜਾ ਹੁੰਦਾ ਸੀ। ਦੂਜੇ ਪਰ ਦੂਜੀ ਸੰਸਾਰ ਜੰਗ ਦੇ ਕੁਝ ਦਹਾਕਿਆਂ ਬਾਅਦ ਤਕਨੀਕੀ ਵਿਕਾਸ ਅਤੇ ਬਦਲੇ ਹੋਏ ਰਾਜਨੀਤਿਕ ਸ਼ਕਤੀ ਸੰਤੁਲਨ ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ। ਪਰ ਇਸ ਸਾਲ 2000 ਤਕ ਅਸਾਵੇਂ ਵਿਕਾਸ ਸਦਕਾ ਭੁੱਖ ਦਾ ਖਤਰਾ ਦੁਨੀਆਂ ਦੀ ਵੱਡੀ ਆਬਾਦੀ ਸਿਰ ਮੰਡਰਾਉਣ ਲੱਗ ਪਿਆ ਸੀ। ਸੰਸਾਰ ਖ਼ੁਰਾਕ ਪ੍ਰੋਗਰਾਮ ਦੇ ਅੰਕੜਿਆਂ ਮੁਤਾਬਿਕ " ਸੰਸਾਰ ਵਿੱਚ ਤਕਰੀਬਨ 795 ਮਿਲੀਅਨ ਲੋਕਾਂ ਕੋਲ ਖਾਣ ਲਈ ਪੂਰਾ ਭੋਜਨ ਨਹੀਂ ਹੈ ਜਿਸ ਨਾਲ ਉਹ ਤੰਦਰੁਸਤ ਜੀਵਨ ਜੀ ਸਕਣ। ਇਹ ਧਰਤੀ ਦੇ ਨੌਂ ਵਿਚੋਂ ਇੱਕ ਲਈ ਹੈ। ਭੁੱਖੇ ਲੋਕਾਂ ਦੀ ਵੱਡੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ ਜਿੱਥੇ 12.9 ਫ਼ੀਸਦ ਆਬਾਦੀ ਅਜਿਹੀ ਹੈ ਜਿਸਨੂੰ ਲੋੜ ਤੋਂ ਘੱਟ ਖੁਰਾਕ ਮਿਲ ਰਹੀ ਹੈ।[1]
ਸਾਲ 2006 ਤਕ ਸੰਸਾਰ ਵਿੱਚ ਭੋਜਨ ਦਾ ਅੰਤਰਰਾਸ਼ਟਰੀ ਔਸਤ ਮੁੱਲ ਦਹਾਕਿਆਂ ਤਕ ਸਥਿਰ ਰਿਹਾ। ਪਰ ਸਾਲ 2006 ਦੇ ਅਖੀਰਲੇ ਮਹੀਨਿਆਂ ਵਿੱਚ ਇਹ ਤੇਜੀ ਨਾਲ ਵਧਿਆ।
ਸਰੀਰਕ ਹਾਲਤ ਦੇ ਰੂਪ ਵਿੱਚ
ਸੋਧੋਸਰੀਰਕ ਤੌਰ 'ਤੇ ਭੁੱਖ ਪੇਟ ਦੇ ਪੱਠਿਆਂ ਦੇ ਸੁੰਗੜਨ ਦੀ ਸਥਿਤੀ ਹੈ। ਇਹ ਇੱਕ ਹਾਰਮੋਨਲ ਵਰਤਾਰਾ ਹੈ।
ਭੁੱਖ ਅਤੇ ਲਿੰਗ
ਸੋਧੋਵਿਕਸਿਤ ਅਤੇ ਵਿਕਾਸਸ਼ੀਲ ਦੋਨੋਂ ਤਰ੍ਹਾਂ ਦੇ ਦੇਸ਼ਾਂ ਅੰਦਰ ਮਾਪੇ ਇਸ ਲਈ ਭੁੱਖੇ ਰਹਿ ਜਾਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਖਵਾ ਸਕਣ। ਇਹ ਤਿਆਗ ਔਰਤਾਂ ਮਰਦਾਂ ਦੇ ਮੁਕਾਬਲੇ ਜਿਆਦਾ ਕਰਦੀਆਂ ਹਨ।[2][3]
ਭਾਰਤ ਦੀ ਹਾਲਤ
ਸੋਧੋਦੁਨੀਆ ਵਿੱਚ ਭੁੱਖਮਰੀ ਦੀ ਦਰਜਾਬੰਦੀ ਵਿੱਚ 119 ਮੁਲਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿੱਚ ਭਾਰਤ ਦਾ 103ਵਾਂ ਸਥਾਨ ਹੈ। ਇਸ ਦਾ ਭਾਵ ਇਹ ਹੈ ਕਿ 102 ਮੁਲਕਾਂ ਵਿੱਚ ਭਾਰਤ ਦੇ ਮੁਕਾਬਲਤਨ ਘੱਟ ਅਤੇ ਸਿਰਫ਼ 16 ਮੁਲਕਾਂ ਵਿੱਚ ਵਧੇਰੇ ਭੁੱਖਮਰੀ ਹੈ। ਬਰਿਕਸ ਮੁਲਕਾਂ ਵਿਚੋਂ ਭਾਰਤ ਫਾਡੀ ਹੈ ਕਿਉਂਕਿ ਭੁੱਖਮਰੀ ਦੇ ਸਬੰਧ ਵਿੱਚ ਰੂਸ ਦਾ 21ਵਾਂ, ਚੀਨ ਦਾ 25ਵਾਂ, ਬਰਾਜ਼ੀਲ ਦਾ 31ਵਾਂ ਅਤੇ ਦੱਖਣੀ ਅਫਰੀਕਾ ਦਾ 60ਵਾਂ ਸਥਾਨ ਹੈ। ਹੋਰ ਤਾਂ ਹੋਰ ਸਾਡੇ ਗੁਆਂਢੀ ਮੁਲਕਾਂ ਸ੍ਰੀਲੰਕਾ, ਮਿਆਂਮਾਰ ਅਤੇ ਨੇਪਾਲ ਦੀ ਦਰਜਾਬੰਦੀ ਭਾਰਤ ਨਾਲੋਂ ਘੱਟ ਮਾੜੀ ਹੈ ਜਿਹਨਾਂ ਦਾ ਕ੍ਰਮਵਾਰ ਸਥਾਨ 67ਵਾਂ, 68ਵਾਂ ਅਤੇ 72ਵਾਂ ਰਿਹਾ ਹੈ।[4]
ਹਵਾਲੇ
ਸੋਧੋ- ↑ "Hunger Statistics". World Food Programme. wfp.org. Retrieved 25 April 2016.
- ↑ Miriam Ross, (8 ਮਾਰਚ 2012). "555 million women go hungry worldwide". World Development Movement illion-women-go-hungry-worldwide. Archived from the original on 21 ਮਾਰਚ 2012. Retrieved 31 ਜੁਲਾਈ 2012.
{{cite web}}
: Unknown parameter|deadurl=
ignored (|url-status=
suggested) (help)CS1 maint: extra punctuation (link) - ↑ "Mums missing meals to feed kids". The Daily Telegraph. 16 February 2012. Retrieved 31 July 2012.
- ↑ "ਭਾਰਤ ਵਿੱਚ ਭੁੱਖਮਰੀ ਉੱਪਰ ਕਿਵੇਂ ਕਾਬੂ ਪਾਇਆ ਜਾਵੇ ? - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-22. Retrieved 2018-10-24.[permanent dead link]