ਭੰਗ
ਭੰਗ (ਹਿੰਦੀ: भाँग) ਭਾਰਤੀ ਉਪਮਹਾਂਦੀਪ ਵਿੱਚ ਇੱਕ ਨਸ਼ੇ ਵਜੋਂ ਵਰਤਿਆ ਜਾਣ ਵਾਲਾ ਪਦਾਰਥ ਹੈ ਜੋ ਮਾਦਾ ਕਾਨਾਬਿਸ ਬੂਟੇ ਦੇ ਪੱਤਿਆਂ ਅਤੇ ਫੁੱਲਾਂ ਨੂੰ ਪੀਹ ਕੇ ਤਿਆਰ ਹੁੰਦਾ ਹੈ। ਇਸ ਨੂੰ ਵਧੇਰੇ ਹੋਰ ਠੰਡੀਆਂ ਵਸਤਾਂ ਦੇ ਮਿਸ਼ਰਣ ਨਾਲ ਇੱਕ ਦ੍ਰਵ ਵਜੋਂ ਪੀਤਾ ਜਾਂਦਾ ਹੈ।
ਭਾਰਤੀ ਉਪਮਹਾਂਦੀਪ
ਸੋਧੋਭੰਗ ਭਾਰਤੀ ਉਪਮਹਾਂਦੀਪ ਵਿੱਚ ਸਦੀਆਂ ਤੋਂ ਹੀ ਇੱਕ ਮਾਦਕ ਪਦਾਰਥ ਵਜੋ ਪੀਤੀ ਜਾਂਦੀ ਹੈ। ਭੰਗ ਭਾਰਤ ਅਤੇ ਨੇਪਾਲ ਵਿੱਚ ਹਿੰਦੂ ਧਰਮ ਦੇ ਕੁਝ ਵਿਸ਼ੇਸ਼ ਤਿਓਹਾਰਾਂ ਜਿਵੇਂ ਹੋਲੀ ਉੱਪਰ ਪੀਤੀ ਜਾਂਦੀ ਹੈ। ਹੋਲੀ ਉੱਪਰ ਇਸਨੂੰ ਪੀਣਾ ਇੱਕ ਆਮ ਜਿਹੀ ਗੱਲ ਮੰਨਿਆ ਜਾਂਦਾ ਹੈ।[1][2]
ਇਤਿਹਾਸ
ਸੋਧੋਭੰਗ ਭਾਰਤ ਵਿੱਚ ਵੈਦਿਕ ਕਾਲ ਤੋਂ ਹੀ ਪ੍ਰਚੱਲਿਤ ਹੈ ਅਤੇ ਉੱਤਰੀ ਭਾਰਤ ਵਿੱਚ ਇਸ ਦਾ ਸੇਵਨ ਵਧੇਰੇ ਹੈ। ਸਾਧੂ ਅਤੇ ਸੂਫ਼ੀਆਂ ਦੁਆਰਾ ਇਸਨੂੰ ਵਰਤਿਆ ਜਾਂਦਾ ਸੀ ਅਤੇ ਉਹ ਅਕਸਰ ਇਸੇ ਦੇ ਨਸ਼ੇ ਵਿੱਚ ਮਸਤ ਰਹਿੰਦੇ ਸਨ। ਇਸਲਈ ਭੰਗ ਦੀ ਇਤਿਹਾਸਕ ਅਤੇ ਧਾਰਮਿਕ ਮਹਤਤਾ ਵੀ ਹੈ। 1596 ਵਿੱਚ ਡਚ ਜਾਨ ਹਾਏਗਨ ਵਾਨ ਲਿੰਸ਼ੋਟਨ ਨੇ ਪੂਰਬ ਦੀ ਯਾਤਰਾ ਕਰਦਿਆਂ ਲਿਖੇ ਇਤਿਹਾਸਕ ਅਨੁਭਵਾਂ ਵਿੱਚ "ਭੰਗ" (Bangue) ਉੱਪਰ ਵਿਸ਼ੇਸ਼ ਤਿੰਨ ਪੰਨਿਆ ਦਾ ਬਿਓਰਾ ਦਿੱਤਾ ਹੈ ਅਤੇ ਨਾਲ ਹੀ ਇਸ ਦੇ ਹੋਰ ਰੂਪ ਜੋ ਵੱਖ-ਵੱਖ ਦੇਸ਼ਾਂ ਵਿੱਚ ਵਰਤੇ ਜਾਂਦੇ ਹਨ, ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਜਿਵੇਂ ਹਸ਼ੀਸ਼ (ਮਿਸਰ), ਬੋਜ਼ਾ (ਤੁਰਕੀ), ਬਰਨਾਵੀ (ਤੁਰਕੀ), ਬੁਰਸਜ (ਅਰਬ) ਆਦਿ।[3] ਇਤਿਹਾਸਕਾਰ ਰਿਚਰਡ ਡੇਵਨ ਪੋਰਟ-ਹਿੰਸ ਨੇ ਥੌਮਸ ਬੋਵਰੇ ਨੂੰ ਪਹਿਲਾ ਪੱਛਮ ਖੋਜੀ ਦੱਸਿਆ ਹੈ ਜਿਸਨੇ ਭੰਗ ਦੀ ਵਰਤੋਂ ਬਾਰੇ ਪ੍ਰਮਾਣਿਕ ਖੋਜ ਕੀਤੀ ਹੈ।[4]
ਬਾਇਓਕੈਮਿਸਟਰੀ ਅਤੇ ਨਸ਼ੇ
ਸੋਧੋਕੈਨਾਬਿਸ ਪੌਦੇ ਕੈਨਾਬਿਨੋਇਡਜ਼ ਨਾਮਕ ਰਸਾਇਣਾਂ ਦਾ ਸਮੂਹ ਤਿਆਰ ਕਰਦੇ ਹਨ, ਜੋ ਸੇਵਨ ਕਰਨ 'ਤੇ ਮਾਨਸਿਕ ਅਤੇ ਸਰੀਰਕ ਪ੍ਰਭਾਵ ਪੈਦਾ ਕਰਦਾ ਹੈ.
ਕੈਨਾਬਿਨੋਇਡਜ਼, ਟੇਰਪਨੋਇਡਜ਼ ਅਤੇ ਹੋਰ ਮਿਸ਼ਰਣਾਂ ਨੂੰ ਗਲੈਂਡਰੀ ਟ੍ਰਾਈਕੋਮਜ਼ ਦੁਆਰਾ ਛੁਪਾਇਆ ਜਾਂਦਾ ਹੈ ਜੋ ਕਿ ਫੁੱਲਦਾਰ ਖਿੱਤਿਆਂ ਅਤੇ ਮਾਦਾ ਪੌਦਿਆਂ ਦੇ ਸਮੂਹਾਂ 'ਤੇ ਬਹੁਤ ਜ਼ਿਆਦਾ ਭਰਪੂਰ ਹੁੰਦਾ ਹੈ.[5] ਇੱਕ ਡਰੱਗ ਦੇ ਤੌਰ ਤੇ[6] ਇਹ ਆਮ ਤੌਰ 'ਤੇ ਸੁੱਕੀਆਂ ਇਨਫ੍ਰੋੱਕਸਟੀਸੈਂਸਜ਼ ("ਮੁਕੁਲ" ਜਾਂ "ਮਾਰਿਜੁਆਨਾ"), ਰਾਲ (ਹਸ਼ੀਸ਼), ਜਾਂ ਵੱਖਰੇ ਵੱਖਰੇ ਪਦਾਰਥਾਂ ਦੇ ਰੂਪ ਵਿੱਚ ਆਉਂਦਾ ਹੈ.[7] ਵੀਹਵੀਂ ਸਦੀ ਦੇ ਦੌਰਾਨ, ਬਹੁਤ ਸਾਰੇ ਵਿਸ਼ਵ ਵਿੱਚ ਗੰਨਾ ਕਾਸ਼ਤ ਕਰਨਾ ਜਾਂ ਵੇਚਣ ਲਈ, ਜਾਂ ਇੱਥੋ ਤੱਕ ਕਿ ਨਿੱਜੀ ਵਰਤੋਂ ਲਈ ਵੀ ਗ਼ੈਰਕਾਨੂੰਨੀ ਹੋ ਗਿਆ ਹੈ।
ਕ੍ਰੋਮੋਸੋਮਜ਼ ਅਤੇ ਜੀਨੋਮ
ਸੋਧੋਕੈਨਾਬਿਸ, ਬਹੁਤ ਸਾਰੇ ਜੀਵਾਂ ਦੀ ਤਰ੍ਹਾਂ, ਡਿਪਲੋਇਡ ਹੈ, ਜਿਸਦਾ ਕ੍ਰੋਮੋਸੋਮ ਪੂਰਕ 2n = 20 ਹੁੰਦਾ ਹੈ, ਹਾਲਾਂਕਿ ਪੌਲੀਪਲਾਈਡ ਵਿਅਕਤੀਆਂ ਨੂੰ ਨਕਲੀ ਤੌਰ ਤੇ ਪੈਦਾ ਕੀਤਾ ਗਿਆ ਹੈ.[8] ਕੈਨਾਬਿਸ ਦਾ ਪਹਿਲਾ ਜੀਨੋਮ ਸੀਨ, ਜਿਸਦਾ ਆਕਾਰ 820 ਐਮਬੀ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਨੂੰ 2011 ਵਿੱਚ ਕੈਨੇਡੀਅਨ ਵਿਗਿਆਨੀਆਂ ਦੀ ਇੱਕ ਟੀਮ ਨੇ ਪ੍ਰਕਾਸ਼ਤ ਕੀਤਾ ਸੀ।[9]
ਤਿਆਰੀ
ਸੋਧੋਕਾਨਾਬਿਸ ਬੂਟੇ ਦੇ ਪੱਤਿਆਂ ਅਤੇ ਫੁੱਲਾਂ ਨੂੰ ਪੀਹ ਕੇ ਪੇਸਟ ਤਿਆਰ ਕਰ ਲਈ ਜਾਂਦੀ ਹੈ ਅਤੇ ਫਿਰ ਇਸ ਵਿੱਚ ਦੁੱਧ ਅਤੇ ਘਿਓ ਅਤੇ ਹੋਰ ਮਸਲੇ ਰਲਾ ਲਏ ਜਾਂਦੇ ਹਨ ਅਤੇ ਫਿਰ ਇਸ ਨੂੰ ‘ਠੰਡਾਈ’ ਆਖ ਸਭ ਵਿੱਚ ਵਰਤਾਇਆ ਜਾਂਦਾ ਹੈ ਜੋ ਕਿ ਇੱਕ ਤਰ੍ਹਾਂ ਦੀ ਸ਼ਰਾਬ ਦਾ ਹੀ ਕੰਮ ਕਰਦੀ ਹੈ ਭੰਗ ਵਿੱਚ ਘਿਓ ਅਤੇ ਸ਼ੱਕਰ ਰਲਾ ਇਸ ਦਾ ਹਲਵਾ ਅਤੇ ਗੋਲੇ ਵੀ ਬਣਾ ਲਏ ਜਾਂਦੇ ਹਨ[10]
ਲੋਕਧਾਰਾ
ਸੋਧੋਪੰਜਾਬੀ ਲੋਕਧਾਰਾ ਵਿੱਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਦੇ ਭਗਵਾਨ ਸ਼ਿਵ ਜਿਹਨਾਂ ਨੂੰ ਭੋਲਾ ਜਾਂ ਭੋਲੇ ਸ਼ੰਕਰ ਵੀ ਆਖਿਆ ਜਾਂਦਾ ਹੈ, ਬਾਰੇ ਲੋਕਧਾਰਾ ਵਿੱਚ ਇੱਕ ਉਕਤੀ ਇਓ ਮਿਲਦੀ ਹੈ:
ਭੋਲੇ ਕੀ ਬਰਾਤ ਚੜੀ ਹੱਸ ਹੱਸ ਕੇ।
ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ।
ਮੈ ਤਾਂ ਪਈ ਲਈ ਸੀ ਭੰਗ,
ਵੇ ਹਕੀਮ ਜੀ ਅੱਗੇ ਨਾਲੋਂ ਹੋਗੀ ਮੈ ਤੰਗ,
ਵੇ ਹਕੀਮ ....,
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Right kick for day-long masti". Times of India. Retrieved 17 March 2014.
- ↑ "Holi 2014: Festival Of Colors Celebrates Spring (SONGS, PHOTOS)". Huffington Post. Retrieved 17 March 2014.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist. Chapter on Bangue.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ "THC (TETRAHYDROCANNABINOL) ACCUMULATION IN GLANDS OF CANNABIS (CANNABACEAE)". www.hempreport.com. Retrieved 2021-01-30.
- ↑ "Rising Levels of THC in Cannabis Increases the Risk of Addiction". TheHealthMania (in ਅੰਗਰੇਜ਼ੀ (ਅਮਰੀਕੀ)). 2020-12-03. Retrieved 2021-01-30.
- ↑ "Erowid Cannabis Vault: Basics". www.erowid.org. Retrieved 2021-01-30.
- ↑ Small, Ernest (2011-01-28). "Interfertility and chromosomal uniformity in Cannabis". Canadian Journal of Botany (in ਅੰਗਰੇਜ਼ੀ). doi:10.1139/b72-248.
- ↑ van Bakel, Harm; Stout, Jake M; Cote, Atina G; Tallon, Carling M; Sharpe, Andrew G; Hughes, Timothy R; Page, Jonathan E (2011). "The draft genome and transcriptome of Cannabis sativa". Genome Biology. 12 (10): R102. doi:10.1186/gb-2011-12-10-r102. ISSN 1465-6906. PMC 3359589. PMID 22014239.
{{cite journal}}
: CS1 maint: unflagged free DOI (link) - ↑ http://www.originalweedrecipes.com/indian-bhang/
<ref>
tag defined in <references>
has no name attribute.ਬਾਹਰੀ ਕੜੀਆਂ
ਸੋਧੋ- Weed Milk Recipe Archived 2015-03-13 at the Wayback Machine., from theCannabisChef.com
- Bhang Ganja Charas, Thandai Chai Lassi Archived 2008-04-20 at the Wayback Machine., IndiaCurry.com
- "A Bit about Bhang" Archived 2005-11-20 at the Wayback Machine.
- Recipe: Bhang Lassi Archived 2006-11-09 at the Wayback Machine.
- Hot-Buttered Bhang Recipe Archived 2016-03-03 at the Wayback Machine.
- "A Word from the Indian Hemp Drugs Commission" A 19th century British report on Bhang
- Special Featured Article on Bhang Archived 2008-12-21 at the Wayback Machine.
- "Recipe for Bhang-Elixir of life" Archived 2021-04-19 at the Wayback Machine.
- Bhang news page - Alcohol and Drugs History Society