ਭੰਗਾਲਾਂ ਪੰਜਾਬ, ਭਾਰਤ ਦਾ ਇੱਕ ਛੋਟਾ ਜਿਹਾ ਪਿੰਡ ਹੈ ਜੋ ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਬਲਾਕ ਵਿੱਚ ਸਥਿਤ ਹੈ। ਇਹ ਭਾਰਤ ਦੇ ਦੱਖਣ ਪੱਛਮੀ ਕੋਨੇ ਵਿੱਚ ਹੈ ਜੋ ਪਾਕਿਸਤਾਨ ਬਾਰਡਰ ਤੋਂ 42 ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਨੇੜੇ ਦੇ ਸ਼ਹਿਰ ਅਤੇ ਨਗਰ ਅਬੋਹਰ (16 ਕਿਲੋਮੀਟਰ), ਮਲੋਟ (21 ਕਿਲੋਮੀਟਰ), ਸ਼੍ਰੀ ਮੁਕਤਸਰ ਸਾਹਿਬ (40 ਕਿਲੋਮੀਟਰ), ਫ਼ਾਜ਼ਿਲਕਾ (40 ਕਿਲੋਮੀਟਰ), ਬਠਿੰਡਾ (70 ਕਿਲੋਮੀਟਰ), ਫਿਰੋਜ਼ਪੁਰ (92 ਕਿਲੋਮੀਟਰ) ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (300 ਕਿਲੋਮੀਟਰ) ਹਨ। ਭੰਗਾਲਾਂ ਦੀਆ ਦੋ ਪੱਤੀਆਂ ਹਨ: ਭੰਗਾਲ ਪੱਤੀ ਅਤੇ ਗਿੱਲ ਪੱਤੀ। ਗਿੱਲ ਪੱਤੀ ਨੂੰ ਝੋਰੜ ਪੱਤੀ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਵਿੱਚ ਗਿੱਲ ਪਰਿਵਾਰ ਗੁਰੂਸਰ ਤੋਂ ਆਏ, ਜੋ ਗੁਰੂਸਰ ਘੱਗਾ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਗਿੱਦੜਬਾਹਾ ਦੇ ਕੋਲ ਸਥਿਤ ਹੈ।

BHANGALA
ਭੰਗਾਲਾਂ
Village
ਦੇਸ਼ ਭਾਰਤ
ਭਾਰਤ ਦੇ ਰਾਜਪੰਜਾਬ, ਭਾਰਤ
ਜ਼ਿਲ੍ਹਿਆ ਦੀ ਸੂਚੀਫ਼ਾਜ਼ਿਲਕਾ ਜ਼ਿਲ੍ਹਾ
ਸਰਕਾਰ
 • ਕਿਸਮਲੋਕਤੰਤਰ
 • ਸਰਪੰਚਮਲਕੀਤ ਕੌਰ ਪਤਨੀ ਹਰਮੇਲ ਸਿੰਘ (ਲਾਭ)
 • ਪਾਰਲੀਮੈਂਟ ਦਾ ਮੈਂਬਰਸੁਖਬੀਰ ਸਿੰਘ ਬਾਦਲ (ਸ਼ਿਰੋਮਣੀ ਅਕਾਲੀ ਦਲ)
 • ਐਮ.ਐਲ.ਏਨੱਥੂ ਰਾਮ (ਕਾਂਗਰਸ)
ਉੱਚਾਈ
191 m (627 ft)
ਆਬਾਦੀ
 (2011)
 • ਕੁੱਲ2,451
Languages
 • Officialਪੰਜਾਬੀ ਭਾਸ਼ਾ
 • Dialectਮਲਵਈ ਉਪਭਾਸ਼ਾ
ਸਮਾਂ ਖੇਤਰਯੂਟੀਸੀ+5:30 (ਇੰਡੀਅਨ ਸਟੈਂਡਰਡ ਟਾਈਮ)
PIN
152117
Telephone code+91-01634-xxx-xxxx
ਵਾਹਨ ਰਜਿਸਟ੍ਰੇਸ਼ਨPb-15,PB-22
Nearest Cityਅਬੋਹਰ
Village Bhangala

ਜਨ-ਅੰਕੜੇ

ਸੋਧੋ

2011 ਭਾਰਤੀ ਸੈਂਸਸ ਅਨੁਸਾਰ[1], ਭੰਗਾਲਾਂ ਪਿੰਡ ਦੀ ਆਬਾਦੀ 2,451 ਸੀ ਜਿਹਨਾਂ ਵਿਚੋਂ 1,268 ਮਰਦ, 1,183 ਔਰਤਾਂ ਸਨ। 272 ਬੱਚੇ ਜਿਹਨਾਂ ਦੀ ਉਮਰ 0 ਤੋਂ 6 ਸਾਲ ਦੀ ਸੀ ਉਹਨਾਂ ਨੂੰ ਵੀ ਆਬਾਦੀ ਵਿੱਚ ਮਿਲਾਇਆ ਗਿਆ।

ਵਿਕਾਸ

ਸੋਧੋ

ਭੰਗਾਲਾਂ ਪਿੰਡ ਕੋਲ ਆਪਣਾ ਅੱਠਵੀ ਤੱਕ ਸਰਕਾਰੀ ਮਿਡਲ ਸਕੂਲ ਅਤੇ ਸੰਤ ਫਰੀਦ ਪਬਲਿਕ ਸਕੂਲ (ਪ੍ਰਾਈਵੇਟ) ਹੈ ਪਰ ਇੱਥੇ ਹਾਈ ਸਕੂਲ, ਹਸਪਤਾਲ, ਬੈਂਕ ਦੀ ਕਮੀ ਹੈ। ਅੱਜ ਦੇ ਸਮੇਂ ਵਿੱਚ ਸਿਆਸਤਦਾਨ ਇਸ ਪਿੰਡ ਦੇ ਵਿਕਾਸ ਲਈ ਕਾਰਜਸ਼ੀਲ ਹਨ:

  • ਮਲਕੀਤ ਕੌਰ ਪਤਨੀ ਹਰਮੇਲ ਸਿੰਘ (ਲਾਭ)
  • ਰਾਜਾ ਬਰਾੜ ਮਿੰਟੂ
  • ਮਿੰਟੂ

ਤਿਉਹਾਰ

ਸੋਧੋ

ਇਸ ਪਿੰਡ ਵਿੱਚ ਸਿੱਖ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ:

ਖੇਡਾਂ

ਸੋਧੋ

ਪਿੰਡ ਵਿੱਚ "ਯੂਥ ਸਪੋਰਟਸ ਵੈਲਫੇਅਰ ਕਲੱਬ" ਨਾਂ ਦਾ ਇੱਕ ਕਲੱਬ ਬਣਿਆ ਹੋਇਆ ਹੈ। ਕਲੱਬ ਦਾ ਪ੍ਰਧਾਨ ਜੱਜਪ੍ਰੀਤ ਸਿੰਘ (ਗੋਸ਼ਾ) ਹੈ। ਇਲਾਕੇ ਵਿੱਚ ਇਹ ਪਿੰਡ ਰੱਸਾਕੱਸੀ ਵਿੱਚ ਮਸ਼ਹੂਰ ਹੈ। ਕੱਬਡੀ, ਕ੍ਰਿਕਟ, ਫੁੱਟਬਾਲ, ਵਾਲੀਬਾਲ ਵਿੱਚ ਵੀ ਇਹ ਪਿੰਡ ਕਾਫੀ ਅੱਗੇ ਹੈ।

ਗੈਲਰੀ

ਸੋਧੋ

ਹਵਾਲੇ

ਸੋਧੋ
  1. "Bhangala Village Population - Abohar - Firozpur, Punjab". Census2011.co.in. Retrieved 2016-06-23.