ਮਜ਼੍ਹਬੀ ਸਿੱਖ
ਮਜ਼੍ਹਬੀ ਸਿੱਖ ਭਾਰਤ ਦੇ ਦਲੇਰ ਭਾਈਚਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਨਕਾਰ ਕੇ ਸਿੱਖ ਧਰਮ ਅਪਣਾਇਆ ਸੀ। ਮਜ਼੍ਹਬੀ ਸ਼ਬਦ ਉਰਦੂ ਭਾਸ਼ਾ ਦੇ ਸ਼ਬਦ ਪੰਥ ਤੋਂ ਲਿਆ ਗਿਆ ਹੈ, ਅਤੇ ਇਸਦਾ ਅਨੁਵਾਦ ਧਰਮੀ ਵਿਅਕਤੀ ਵਜੋਂ ਕੀਤਾ ਜਾ ਸਕਦਾ ਹੈ। ਉਹ ਮੁੱਖ ਤੌਰ 'ਤੇ ਭਾਰਤੀ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਰਹਿੰਦੇ ਹਨ। ਮਜ੍ਹਬੀ ਸਿੱਖ ਮਹਾਨ ਕੌਮ ਹੈ, ਇਨ੍ਹਾਂ ਨੇ ਚਮਕੌਰ ਦੀ ਗੜ੍ਹੀ ਤੋਂ ਲੈਕੇ ਹੁਣ ਤੱਕ ਖਾਲਸੇ ਨੂੰ ਚੜ੍ਹਦੀ ਕਲਾ ਵਿਚ ਕਾਫ਼ੀ ਯੋਗਦਾਨ ਦਿੱਤਾ ਹੈ .
ਮਜ਼੍ਹਬੀ ਸਿੱਖ | |
---|---|
ਧਰਮ | ਸਿੱਖੀ |
ਭਾਸ਼ਾਵਾਂ | ਪੰਜਾਬੀ |
ਇਲਾਕੇ | ਪੰਜਾਬ, ਰਾਜਸਥਾਨ |
ਅੱਜ ਮਜ਼੍ਹਬੀ ਸਿੱਖ ਦੀ ਪਰਿਭਾਸ਼ਾ ਵਾਲਮੀਕੀ ਦੇ ਪ੍ਰਭਾਵ ਕਾਰਨ ਕੁਝ ਹੱਦ ਤੱ ਕ ਧੁੰਦਲੀ ਹੋ ਗਈ ਹੈ। ਮਜ਼੍ਹਬੀ ਸਿੱਖ ਮੁੱਖ ਤੌਰ 'ਤੇ ਸਿੱਖ ਖਾਲਸਾ ਫੌਜ, ਬ੍ਰਿਟਿਸ਼ ਭਾਰਤੀ ਫੌਜ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ, ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਵਿੱਚ ਸੇਵਾ ਲਈ ਜਾਣੇ ਜਾਂਦੇ ਹਨ।
ਮੂਲ
ਸੋਧੋਜਦੋਂ ਸਿੱਖ ਕੌਮ ਦੇ ਨੌਵੇ ਗੁਰੂ ਹਿੰਦ ਦੀ ਚਾਦਰ ਕਹਾਉਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਗਲਾਂ ਨੇ ਚਾਂਦਨੀ ਚੋਂਕ ਦਿੱਲ੍ਹੀ ਵਿਚ ਸ਼ਹੀਦ ਕਰ ਦਿੱਤਾ ਸੀ, ਤਾਂ ਉਸ ਸਮੇਂ ਦਸ਼ਮੇਸ਼ ਪਿਤਾ ਜੀ ਦੇ ਰੰਘਰੇਟੇ ਗੁਰੂ ਕੇ ਬੇਟੇ - ਧੰਨ ਧੰਨ ਬਾਬਾ ਜੀਵਨ ਸਿੰਘ ਜੀ ( ਜਿਨ੍ਹਾਂ ਨੂੰ ਦਸ਼ਮੇਸ਼ ਪਿਤਾ ਜੀ ਨੇ ਕਲਗੀ ਤੋੜਾ ਬਖਸ਼ਿਆ , ਛਾਤੀ ਨਾਲ ਲਗਾ ਕੇ ਮਜ਼੍ਹਬ ਦਾ ਪੱਕਾ ਸਿੱਖ - ਮਜ਼੍ਹਬੀ ਸਿੱਖ ਆਖਿਆ) ਆਪਣੀ ਦਲੇਰੀ ਦੇ ਨਾਲ ਦਿੱਲ੍ਹੀ ਵਿਚੋਂ ਮੁਗਲਾਂ ਨੂੰ ਚੀਰਦਾ ਹੋਇਆ , ਗੁਰੂ ਜੀ ਦਾ ਸੀਸ ਤੇ ਮ੍ਰਿਤਕ ਦੇਹ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਕੋਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੈ ਆਏ. ਉਸ ਵੇਲੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਇਸ ਬਹਾਦਰੀ ਕਰਕੇ ਰੰਘਰੇਟੇ ਗੁਰੂ ਕੇ ਬੇਟੇ ਆਖ ਦਿੱਤਾ।
ਇਸ ਕੌਮ ਵਿੱਚ ਬਹੁਤ ਹੀ ਮਹਾਨ ਯੋਧੇ ਹੋਏ ਨੇ , ਜਿੰਨ੍ਹਾ ਨੇ ਖਾਲਸੇ ਨੂੰ ਚੜ੍ਹਦੀ ਕਲਾ ਵਿਚ ਰੱਖਿਆ ,
- ਧੰਨ ਧੰਨ ਬਾਬਾ ਜੀਵਨ ਸਿੰਘ ਜੀ
- ਭਾਈ ਬੀਰ ਸਿੰਘ ਜੀ
- ਭਾਈ ਧੀਰ ਸਿੰਘ ਜੀ
- ਭਾਈ ਗਰਜਾ ਸਿੰਘ ਜੀ
- ਸਰਦਾਰ ਕਾਲਾ ਸਿੰਘ ਜੀ
- ਭਾਈ ਕਿਸ਼ਨ ਸਿੰਘ ਜੀ
- ਸ਼ਹੀਦ ਬਾਬਾ ਦੀਪ ਸਿੰਘ ਜੀ
ਅੱਜ ਦੇ ਸਮੇ ਵਿਚ ਵੀ ਮਜ਼੍ਹਬੀ ਸਿੱਖ ਦਸ਼ਮੇਸ਼ ਪਿਤਾ ਦੇ ਹੁਕਮਾਂ ਦੀ ਪਾਲਣਾ ਕਰਦੇ ਨੇ ਅਤੇ ਸ਼੍ਰੋਮਨੀ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਦੀ ਦਿੱਤੇ ਰਸਤੇ ਤੇ ਚਲਦੇ ਨੇ.