ਮਣਿਪੁਰੀ ਨਾਚ ਭਾਰਤੀ ਕਲਾਸੀਕਲ ਨਾਚਾਂ ਵਿਚੋਂ ਮੁੱਖ ਨਾਚ ਹੈ। ਇਸ ਦਾ ਜਨਮ ਮਨੀਪੁਰ ਵਿੱਚ ਹੋਇਆ ਜੋ ਉੱਤਰ-ਪੂਰਬੀ ਭਾਰਤ ਦਾ ਇੱਕ ਰਾਜ ਹੈ ਜਿਸਦੀ ਸਰਹੱਦ ਮਿਆਂਮਾਰ ਨਾਲ ਮਿਲਦੀ ਹੈ। ਇਹ ਨਾਚ ਰਾਧਾ ਅਤੇ ਕ੍ਰਿਸ਼ਨ ਦੀ ਨੀਤੀ ਬਾਰੇ ਹੈ, ਵਿਸ਼ੇਸ ਤੌਰ ਉੱਤੇ ਰਾਸਲੀਲਾ, ਜੋ ਇਸ ਦਾ ਕੇਂਦਰੀ ਵਿਸ਼ਾ ਹੈ ਪਰੰਤੂ,ਅਸਧਾਰਨਤਾ, ਇਨ੍ਹਾਂ ਨਾਚਾਂ ਦੇ ਦਰਸ਼ਨੀ ਅਭਿਨੈ ਵਿੱਚ ਛੈਣਾ ਅਤੇ ਮਰਦਂਗਾ ਸਾਜ਼ ਵੀ ਸ਼ਾਮਿਲ ਹਨ। ਇਸ ਕਲਾਸੀਕਲ ਨਾਚ ਦੇ ਕੁੱਝ ਉੱਘੇ ਪ੍ਰਤਿਨਿਧੀ ਗੁਰੂ ਨਾਬਾ ਕੁਮਾਰ, ਗੁਰੂ ਬਿਪੀਨ ਸਿੰਘ, ਰਾਜਕੁਮਾਰ ਸਿੰਘਜੀਤ ਸਿੰਘ, ਇਸ ਦੀ ਪਤਨੀ ਚਾਰੂ ਸੀਜਾ ਮਾਥੁਰ, ਦਰਸ਼ਨਾ ਝਾਵੇਰੀ ਅਤੇ ਇਲਮ ਇੰਦਰਾ ਦੇਵੀ[1] ਹਨ।

ਮਣਿਪੁਰੀ
ਰਾਸਲੀਲਾ ਅਭਿਨੈ
Genreਭਾਰਤੀ ਕਲਾਸੀਕਲ ਨਾਚ
Countryਭਾਰਤ
ਮਣਿਪੁਰੀ ਨਾਚ
ਸ਼ੈਲੀਗਤ ਮੂਲਮਣਿਪੁਰੀ ਅਤੇ ਵੈਦਿਕ
ਸਭਿਆਚਾਰਕ ਮੂਲਮਮਨੀਪੁਰ, 15ਵੀਂ ਸਦੀ ਦਾ ਮੁੱਢਲਾ ਸਮਾਂ
ਪ੍ਰਤੀਨਿਧ ਸਾਜ਼ਢੋਲ, ਪੀਨਾ, ਕਰਟਲ ਅਤੇ ਮੰਜ਼ਿਲਾ, ਮੰਗਕੰਗ, ਸੇਮਬੋੰਗ, ਫ਼ਲੂਟ, ਹਾਰਮੋਨੀਅਮ
ਉਪਵਿਧਾਵਾਂ
ਪੁੰਗ ਚੋਲੋਮ - ਰਾਸਲੀਲਾ

ਮਣਿਪੁਰੀ ਨਾਚ ਸਰਾਸਰ ਧਾਰਮਿਕ ਅਤੇ ਇਸ ਦਾ ਟੀਚਾ ਰੂਹਾਨੀ ਅਨੁਭਵ ਹੈ।[2] ਸੰਗੀਤ ਅਤੇ ਨਾਚ ਦਾ ਵਿਕਾਸ, ਮਨੀਪੁਰੀ ਲੋਕਾਂ ਦੇ ਧਾਰਮਿਕ ਤਿਉਹਾਰਾਂ ਅਤੇ ਰੋਜ਼ਾਨਾ ਕੰਮਾਂ ਦੇ ਜ਼ਰੀਏ ਹੋਇਆ। ਲੋਕ ਕਥਾ ਅਨੁਸਾਰ, ਮਨੀਪੁਰ ਘਾਟੀ ਦੇ ਮੂਲ ਨਿਵਾਸੀ ਨਾਚ ਵਿੱਚ ਮਾਹਰ ਗੰਧਰਵਾਂ ਨੂੰ ਹਿੰਦੂ ਗ੍ਰੰਥਾਂ ਵਿੱਚ ਵਰਣਿਤ ਕੀਤਾ ਗਿਆ ਹੈ ਜਿਵੇਂ ਮਹਾਭਾਰਤ ਅਤੇ ਰਾਮਾਇਣ

ਹਵਾਲੇ ਸੋਧੋ

  1. Daniel Chabungbam (2014). "Elam Indira Devi (Padmashree Awardee in the field of Dance) A Profile". Web article. E Pao. Archived from the original on ਅਗਸਤ 26, 2014. Retrieved August 23, 2014. {{cite web}}: Unknown parameter |dead-url= ignored (|url-status= suggested) (help)
  2. Manipuri Dance - the Classical Dance of Manipur Archived 2015-07-13 at the Wayback Machine. India-north-east.com