ਮਹਿਮੂਦ ਧੌਲਪੁਰੀ
ਮਹਿਮੂਦ ਧੌਲਪੁਰੀ (23 ਮਾਰਚ 1954 – 25 ਮਈ 2011) ਹਿੰਦੁਸਤਾਨੀ ਸੰਗੀਤ ਦਾ ਇੱਕ ਭਾਰਤੀ ਸੰਗੀਤਕਾਰ ਸੀ,ਜਿਸਨੂੰ ਹਾਰਮੋਨੀਅਮ ਜੋ ਕਿ ਪੰਪ ਆਰਗਨ ਦਾ ਇੱਕ ਭਾਰਤੀ ਰੂਪ ਹੈ, ਦੇ ਇੱਕ ਪ੍ਰਮੁੱਖ ਵਿਆਖਿਆਕਾਰ ਵਜੋਂ ਜਾਣਿਆ ਜਾਂਦਾ ਹੈ। ਉਹ ਪਰਵੀਨ ਸੁਲਤਾਨਾ, ਭੀਮਸੇਨ ਜੋਸ਼ੀ, ਜਸਰਾਜ, ਗਿਰਿਜਾ ਦੇਵੀ, ਕਿਸ਼ੋਰੀ ਅਮੋਨਕਰ ਅਤੇ ਉਸਤਾਦ ਗੁਲਾਮ ਸਾਦਿਕ ਖਾਨ ਵਰਗੇ ਪ੍ਰਸਿੱਧ ਹਿੰਦੁਸਤਾਨੀ ਗਾਇਕਾਂ ਦਾ ਸਾਥੀ ਰਹਿ ਚੁਕੇ ਹਨ। ਭਾਰਤ ਸਰਕਾਰ ਨੇ ਸੰਗੀਤ ਵਿੱਚ ਉਸਦੇ ਯੋਗਦਾਨ ਲਈ 2006 ਵਿੱਚ ਉਸਨੂੰ ਪਦਮ ਸ਼੍ਰੀ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ,ਜਿਸ ਨਾਲ ਉਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਹਾਰਮੋਨੀਅਮ ਵਾਦਕ ਬਣ ਗਿਆ।
ਜੀਵਨੀ
ਸੋਧੋਮਹਿਮੂਦ ਧੌਲਪੁਰੀ ਦਾ ਜਨਮ 23 ਮਾਰਚ 1954 ਨੂੰ ਭਾਰਤ ਦੇ ਰਾਜਸਥਾਨ ਰਾਜ ਦੇ ਧੌਲਪੁਰ ਵਿੱਚ ਸੰਗੀਤਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ; ਉਸਦੇ ਦਾਦਾ, ਬੁੱਢਾ ਖਾਨ, ਇੱਕ ਜਾਣੇ ਜਾਂਦੇ ਸਾਰੰਗੀ ਵਾਦਕ ਸਨ। ਉਸਦੀ ਸ਼ੁਰੂਆਤੀ ਸਿਖਲਾਈ ਸਾਰੰਗੀ ਵਿੱਚ ਉਸਦੇ ਪਰਿਵਾਰ ਤੋਂ ਹੋਈ ਸੀ, ਅਤੇ ਉਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਸਾਜ਼ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਦੱਸਿਆ ਗਿਆ ਸੀ ਕਿ ਧੌਲਪੁਰੀ 1966 ਦੀ ਬਾਲੀਵੁੱਡ ਫਿਲਮ, ਲਵ ਇਨ ਟੋਕੀਓ ਨੂੰ ਦੇਖਣ ਤੋਂ ਬਾਅਦ ਹਾਰਮੋਨੀਅਮ ਪ੍ਰਤੀ ਆਕਰਸ਼ਤ ਹੋ ਗਿਆ ਸੀ, ਅਤੇ ਦਿੱਲੀ ਘਰਾਣੇ ਦੇ ਨਾਸਿਰ ਅਹਿਮਦ ਖਾਨ ਵਰਗੇ ਕਈ ਗੁਰੂਆਂ ਤੋਂ ਸਿਖਲਾਈ ਪ੍ਰਾਪਤ ਕੀਤੀ ਸੀ। ਜਲਦੀ ਹੀ, ਉਸਨੇ ਪ੍ਰਮੁੱਖ ਗਾਇਕਾਂ ਦੇ ਸਾਥੀ ਵਜੋਂ ਹਰਮੋਨੀਅਮ ਵਜਾਣਾ ਸ਼ੁਰੂ ਕਰ ਦਿੱਤਾ ਅਤੇ ਰਾਜਨ ਤੇ ਸਾਜਨ ਮਿਸ਼ਰਾ, ਪਰਵੀਨ ਸੁਲਤਾਨਾ, ਭੀਮਸੇਨ ਜੋਸ਼ੀ, ਜਸਰਾਜ, ਗਿਰਿਜਾ ਦੇਵੀ ਅਤੇ ਕਿਸ਼ੋਰੀ ਅਮੋਨਕਰ ਵਰਗੇ ਕੁਝ ਸੰਗੀਤਕਾਰ ਹਨ ਜਿਨ੍ਹਾਂ ਨਾਲ ਉਸਨੇ ਹਰਮੋਨੀਅਮ ਵਜਾਇਆ। ਉਸਨੇ ਹੋਰ ਜਾਣੇ-ਪਛਾਣੇ ਸੰਗੀਤਕਾਰਾਂ ਜਿਵੇਂ ਕਿ ਅਸ਼ਵਨੀ ਭਿਡੇ-ਦੇਸ਼ਪਾਂਡੀ, ਸ਼ੁਭਾ ਮੁਦਗਲ ਅਤੇ ਮੀਤਾ ਪੰਡਿਤ ਨਾਲ ਵੀ ਵਜਾਇਆ ਅਤੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨਾਲ ਜੁਗਲਬੰਦੀ ਵੀ ਕੀਤੀ।
2006 ਵਿੱਚ, ਭਾਰਤ ਸਰਕਾਰ ਨੇ ਉਸਨੂੰ ਪਦਮ ਸ਼੍ਰੀ ਦੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ, ਪਹਿਲੀ ਵਾਰ ਇੱਕ ਹਾਰਮੋਨੀਅਮ ਵਾਦਕ ਨੂੰ ਪਦਮ ਸ਼੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਜਨ ਅਤੇ ਸਾਜਨ ਮਿਸ਼ਰਾ ਦੀ ਜੋੜੀ ਨਾਲ ਇੱਕ ਐਲਬਮ, ਰਾਗ ਲਲਿਤ ਸਮੇਤ, ਉਸਦੇ ਪ੍ਰਦਰਸ਼ਨ ਆਡੀਓ ਸੀਡੀ ਦੇ ਰੂਪ ਵਿੱਚ ਸਾਹਮਣੇ ਆਏ। ਧੌਲਪੁਰੀ ਦਿੱਲੀ ਯੂਨੀਵਰਸਿਟੀ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਸਨੂੰ ਸਾਹ ਦੀਆਂ ਬਿਮਾਰੀਆਂ ਕਾਰਨ ਦਿੱਲੀ ਦੇ ਸੇਂਟ ਸਟੀਫਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਸਨੇ 25 ਮਈ 2011 ਨੂੰ ਅੰਗ ਫੇਲ੍ਹ ਹੋਣ ਕਰਕੇ ਉਸ ਹਸਪਤਾਲ ਵਿੱਚ 55 ਦਿਨਾਂ ਬਾਦ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਤਿੰਨ ਧੀਆਂ ਅਤੇ ਦੋ ਪੁੱਤਰ ਛੱਡ ਗਿਆ ਹੈ।