ਮਹੂ, ਅਧਿਕਾਰਤ ਤੌਰ 'ਤੇ ਡਾ. ਅੰਬੇਡਕਰ ਨਗਰ, ਭਾਰਤ ਦੇ ਮੱਧ ਪ੍ਰਦੇਸ਼ ਰਾਜ ਦੇ ਇੰਦੌਰ ਜ਼ਿਲ੍ਹੇ ਵਿੱਚ ਇੱਕ ਛਾਉਣੀ ਹੈ। ਇਹ ਛਾਉਣੀ, ਜੋ ਕੀ 23 ਕਿਲੋਮੀਟਰ (14 ਮੀਲ) ਇੰਦੌਰ ਸ਼ਹਿਰ ਦੇ ਦੱਖਣ-ਪੱਛਮ ਵੱਲ, ਪੁਰਾਣੀ ਮੁੰਬਈ-ਆਗਰਾ ਰੋਡ 'ਤੇ ਮੁੰਬਈ ਵੱਲ ਨੂੰ ਸਥਿਤ ਹੈਂ। ਮੱਧ ਪ੍ਰਦੇਸ਼ ਸਰਕਾਰ ਦੁਆਰਾ 2003 ਵਿੱਚ ਸ਼ਹਿਰ ਦਾ ਨਾਮ ਡਾ. ਅੰਬੇਡਕਰ ਨਗਰ ਰੱਖਿਆ ਗਿਆ ਸੀ। [1]

ਮਹੂ
ਸਮਾਂ ਖੇਤਰਯੂਟੀਸੀ+5:30

ਪ੍ਰਸਿੱਧ ਸਾਹਿਤ ਦੇ ਕੁਝ ਲੇਖ ਦੱਸਦੇ ਹਨ ਕਿ 'MHOW' ਦਾ ਅਰਥ M (ਮਿਲਿਟਰੀ) H (ਹੈੱਡਕੁਆਰਟਰ) Of (ਔਫ) War(ਜੰਗ) (ਜੰਗ ਦੇ ਲਈ ਮਿਲਟਰੀ ਹੈੱਡਕੁਆਰਟਰ) ਹੈ। ਹਾਲਾਂਕਿ, ਇਹ ਇੱਕ ਪਿਛੋਕੜ ਹੈ, ਅਤੇ ਇਸ ਸਿਧਾਂਤ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਪਿੰਡ ਦਾ ਨਾਮ ਸੰਖੇਪ ਰੂਪ ਤੋਂ ਆਇਆ ਹੈ। ਮਹੂ ਦੇ ਨੇੜੇ ਦੇ ਪਿੰਡ ਨੂੰ ਬ੍ਰਿਟਿਸ਼ ਯੁੱਗ ਤੋਂ ਪਹਿਲਾਂ 'ਮਹੂ ਗਾਓਂ' ਕਿਹਾ ਜਾਂਦਾ ਸੀ, ਖ਼ਾਸਕਰ ਉਂਦੋ ਜਦੋਂ ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਨਾ ਸੀ। 1818 ਵਿਚ ਬਣੀ ਛਾਉਣੀ ਨੂੰ ਇਸ ਪਿੰਡ ਦੇ ਨਾਂ 'ਤੇ ਮਹੂ ਛਾਉਣੀ ਕਿਹਾ ਜਾਣ ਲੱਗਾ। ਸਰ ਜੌਹਨ ਮੈਲਕਮ ਨੇ ਆਪਣੀਆਂ ਲਿਖਤਾਂ ਵਿੱਚ ਇਸ ਸ਼ਹਿਰ ਦਾ ਨਾਮ MOW ਲਿਖਿਆ ਹੈ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ 1918 ਦੇ ਐਡੀਸ਼ਨ ਵਿੱਚ ਵੀ ਇਸ ਸ਼ਹਿਰ ਦਾ 'ਐੱਮ.ਏ.ਯੂ.' ਵਜੋਂ ਜ਼ਿਕਰ ਹੈ। ਹਾਲਾਂਕਿ, ਬ੍ਰਿਟਿਸ਼ ਅਫਸਰਾਂ ਵਜੋਂ ਇਸ ਛਾਉਣੀ ਨੂੰ ਘੱਟੋ ਘੱਟ 1823 ਦੇ ਅੰਤ ਵਿੱਚ ਮਹੂ ਵਜੋਂ ਜਾਣਿਆ ਜਾਂਦਾ ਸੀ ( ਜ਼ਿਕਰ: ਲੰਡਨ ਵਿੱਚ ਆਪਣੇ ਪਿਤਾ ਨੂੰ ਲੈਫਟੀਨੈਂਟ ਐਡਵਰਡ ਸਕੁਇਬ ਦੀ ਚਿੱਠੀ)।

ਇਤਿਹਾਸ

ਸੋਧੋ

ਇਸ ਛਾਉਣੀ ਦੀ ਸਥਾਪਨਾ 1818 ਵਿੱਚ ਜੌਹਨ ਮੈਲਕਮ ਦੁਆਰਾ ਅੰਗਰੇਜ਼ੀ ਅਤੇ ਹੋਲਕਰਾਂ ਵਿਚਕਾਰ ਮੰਦਸੌਰ ਦੀ ਸੰਧੀ ਦੇ ਨਤੀਜੇ ਵਜੋਂ ਕੀਤੀ ਗਈ ਸੀ, ਮੰਦਸੌਰ ਜੋ ਕੀ ਇੰਦੌਰ ਦੇ ਮਰਾਠਾ ਮਹਾਰਾਜੇ ਸਨ। ਜੌਹਨ ਮੈਲਕਮ ਦੀਆਂ ਫ਼ੌਜਾਂ ਨੇ 21 ਦਸੰਬਰ 1817 ਨੂੰ ਮਹਿਦਪੁਰ ਦੀ ਲੜਾਈ ਵਿੱਚ ਮਰਾਠਾ ਸੰਘ ਦੇ ਹੋਲਕਰਾਂ ਨੂੰ ਹਰਾਇਆ ਸੀ। ਇਸ ਲੜਾਈ ਤੋਂ ਬਾਅਦ ਹੋਲਕਰਾਂ ਦੀ ਰਾਜਧਾਨੀ ਨਰਮਦਾ ਦੇ ਕਿਨਾਰੇ ਮਹੇਸ਼ਵਰ ਸ਼ਹਿਰ ਤੋਂ ਇੰਦੌਰ ਵਿੱਚ ਤਬਦੀਲ ਹੋ ਗਈ।

ਬ੍ਰਿਟਿਸ਼ ਰਾਜ ਦੌਰਾਨ ਮਹੂ ਦੱਖਣੀ ਕਮਾਂਡ ਦੇ 5ਵੇਂ (ਮਹੂ) ਡਿਵੀਜ਼ਨ ਦਾ ਹੈੱਡਕੁਆਰਟਰ ਹੁੰਦਾ ਸੀ। ਅੱਜ ਇਹ ਛੋਟਾ ਜਿਹਾ ਕਸਬਾ ਭਾਰਤੀ ਫੌਜ ਨਾਲ ਅਤੇ ਇੱਥੇ ਪੈਦਾ ਹੋਏ ਬੀ ਆਰ ਅੰਬੇਡਕਰ ਨਾਲ ਜੁੜਾਵ ਰਖਦਾ ਹੈ।

ਮਹੂ ਬ੍ਰਿਟਿਸ਼ ਰਾਜ ਦੌਰਾਨ ਅਤੇ 1947 ਤੋਂ ਬਾਅਦ ਵੀ ਮੀਟਰ ਗੇਜ ਰੇਲਵੇ ਜ਼ਿਲ੍ਹਾ ਹੈੱਡਕੁਆਰਟਰ ਸੀ। [2] ਆਖਰ ਕਾਰ ਮਹੂ ਦਾ ਇੰਦੌਰ ਨਾਲ ਬ੍ਰੌਡ (ਵਿਆਪਕ) ਗੇਜ ਕੁਨੈਕਸ਼ਨ ਹੈ ਪਰ ਨਿਯਮਤ ਰੇਲ ਸੇਵਾਵਾਂ ਅਜੇ ਸ਼ੁਰੂ ਨਹੀਂ ਹੋਈਆਂ ਹਨ।

ਹਿੰਦੂ ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਮਹੂ ਦੇ ਨੇੜੇ ਜਨਪਵ ਕੁਟੀ ਨੂੰ ਭਗਵਾਨ ਵਿਸ਼ਨੂੰ ਦੇ ਅਵਤਾਰ ਪਰਸ਼ੂਰਾਮ ਦਾ ਜਨਮ ਸਥਾਨ ਕਿਹਾ ਜਾਂਦਾ ਹੈ[ਹਵਾਲਾ ਲੋੜੀਂਦਾ]

ਜਲਵਾਯੂ

ਸੋਧੋ

ਮਹੂ ਵਿੱਚ ਇੱਕ ਸੁਹਾਵਣਾ ਮੌਸਮ ਅਕਸਰ ਹੁੰਦਾ ਹੈ, ਹਾਲਾਂਕਿ ਚੋਟੀ ਦੀਆਂ ਗਰਮੀਆਂ ਅਤੇ ਸਰਦੀਆਂ ਦੇ ਸਮੇਂ ਮੌਸਮ ਬਹੁਤ ਗਰਮ ਅਤੇ ਠੰਡੇ ਹੋ ਸਕਦਾ ਹੈ। ਗਰਮੀਆਂ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ ਅਤੇ ਸਰਦੀਆਂ ਵਿੱਚ 4 ਡਿਗਰੀ ਸੈਲਸੀਅਸ ਤੱਕ ਘੱਟ ਹੋ ਸਕਦਾ ਹੈ।[ਹਵਾਲਾ ਲੋੜੀਂਦਾ]

ਜਨਸੰਖਿਆ

ਸੋਧੋ

ਭਾਰਤ ਦੇ 2011 ਤੱਕ ਦੇ census,[3] ਅਨੁਸਾਰ ਮਹੂ ਦੀ ਆਬਾਦੀ 85,023 ਸੀ। ਮਰਦ ਆਬਾਦੀ ਦਾ 54% ਅਤੇ ਔਰਤਾਂ 46% ਹਨ। ਮਹੂ ਦੀ ਔਸਤ ਸਾਖਰਤਾ ਦਰ 72% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ; ਮਰਦ ਸਾਖਰਤਾ 78% ਹੈ, ਅਤੇ ਔਰਤਾਂ ਦੀ ਸਾਖਰਤਾ 65% ਹੈ। ਮਹੂ ਛਾਉਣੀ ਛਾਉਣੀ ਬੋਰਡ ਦੀ ਆਬਾਦੀ 81,702 ਹੈ ਜਿਸ ਵਿੱਚੋਂ 43,888 ਪੁਰਸ਼ ਹਨ ਜਦੋਂ ਕਿ 37,814 ਔਰਤਾਂ ਹਨ, ਜੋ ਭਾਰਤ ਦੀ ਜਨਗਣਨਾ 2011 ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਹਨ।

0-6 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 9308 ਹੈ ਜੋ ਕਿ ਮਹੂ ਕੈਂਟ (ਸੀਬੀ) ਦੀ ਕੁੱਲ ਆਬਾਦੀ ਦਾ 11.39% ਹੈ। ਮਹੂ ਛਾਉਣੀ ਬੋਰਡ ਵਿੱਚ, ਮੱਧ ਪ੍ਰਦੇਸ਼ ਰਾਜ ਦੀ ਔਸਤ ਔਰਤ ਲਿੰਗ ਅਨੁਪਾਤ 931 ਦੇ ਮੁਕਾਬਲੇ ਮਹੂ ਦੀ ਔਰਤ ਲਿੰਗ ਅਨੁਪਾਤ 862 ਹੈ। ਇਸ ਤੋਂ ਇਲਾਵਾ, ਮਹੂ ਛਾਉਣੀ ਵਿੱਚ ਬਾਲ ਲਿੰਗ ਅਨੁਪਾਤ ਮੱਧ ਪ੍ਰਦੇਸ਼ ਰਾਜ ਦੀ ਔਸਤ 918 ਦੇ ਮੁਕਾਬਲੇ 908 ਦੇ ਕਰੀਬ ਹੈ। ਮਹੂ ਕੈਂਟ ਦੀ ਸਾਖਰਤਾ ਦਰ 85.78% ਹੈ; ਜੋ ਕਿ ਮੱਧ ਪ੍ਰਦੇਸ਼ ਰਾਜ ਦੀ ਔਸਤ 69.32% ਤੋਂ ਵੱਧ ਹੈਂ। ਮਹੂ ਕੈਂਟ ਵਿੱਚ, ਮਰਦ ਸਾਖਰਤਾ ਦਰ ਲਗਭਗ 90.42% ਹੈ ਜਦੋਂ ਕਿ ਔਰਤਾਂ ਦੀ ਸਾਖਰਤਾ ਦਰ 80.37% ਹੈ।

ਛਾਉਣੀ

ਸੋਧੋ

1818 ਦੇ ਸ਼ੁਰੂ ਵਿੱਚ, ਭਾਰਤੀ ਫੌਜ ਦੀ ਮਹੂ ਵਿੱਚ ਮੌਜੂਦਗੀ ਸੀ। ਦੂਜੇ ਵਿਸ਼ਵ ਯੁੱਧ ਤੱਕ, ਮਹੂ ਦੱਖਣੀ ਫੌਜ ਦੀ 5ਵੀਂ ਡਿਵੀਜ਼ਨ ਦਾ ਹੈੱਡਕੁਆਰਟਰ ਸੀ। ਸਥਾਨਕ ਦੰਤਕਥਾ ਦੇ ਅਨੁਸਾਰ, ਵਿੰਸਟਨ ਚਰਚਿਲ ਨੇ ਵੀ ਕੁਝ ਮਹੀਨੇ ਮਹੂ ਵਿੱਚ ਬਿਤਾਏ ਜਦੋਂ ਉਹ ਭਾਰਤ ਵਿੱਚ ਆਪਣੀ ਰੈਜੀਮੈਂਟ ਨਾਲ ਸੇਵਾ ਕਰ ਰਿਹਾ ਸੀ। ਜਿੱਥੇ ਉਹ ਮਾਲ ਦੇ ਘਰ ਵਿੱਚ ਰਹਿੰਦਾ ਸੀ, ਜੋ ਕਿ ਅਣਗਹਿਲੀ ਅਤੇ ਉਮਰ/ਸਮੇਂ ਕਾਰਨ ਹੌਲੀ-ਹੌਲੀ ਢਹਿ-ਢੇਰੀ ਹੋ ਗਿਆ। ਇਸ ਨੂੰ ਹੇਠਾਂ ਪੁੱਟ ਦਿੱਤਾ ਗਿਆ ਅਤੇ ਫੇਰ ਉਸ ਥਾਂ ਤੇ ਇਨਫੈਂਟਰੀ ਸਕੂਲ ਵੱਲੋਂ ਇਸ ਦੇ ਮੈਦਾਨ ਵਿੱਚ ਜੌਗਰਜ਼ ਪਾਰਕ ਬਣਾਇਆ ਗਿਆ ਹੈ।

ਮਹੂ ਵਿੱਚ ਭਾਰਤੀ ਫੌਜ ਦੇ ਤਿੰਨ ਪ੍ਰਮੁੱਖ ਸਿਖਲਾਈ ਸੰਸਥਾਵਾਂ ਹਨ; ਇਨਫੈਂਟਰੀ ਸਕੂਲ,ਮਿਲਟਰੀ ਕਾਲਜ ਆਫ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (MCTE) ਅਤੇ ਆਰਮੀ ਵਾਰ ਕਾਲਜ ।

ਇਹਨਾਂ ਸੰਸਥਾਵਾਂ ਤੋਂ ਇਲਾਵਾ, ਮਹੂ ਉਹ ਥਾਂ ਹੈ ਜਿੱਥੇ ਆਰਮੀ ਟਰੇਨਿੰਗ ਕਮਾਂਡ ਜਾਂ ਆਰ.ਟੀ.ਆਰ.ਏ.ਸੀ.(ARTRAC) ਦਾ ਜਨਮ ਹੋਇਆ ਸੀ। ਆਰ.ਟੀ.ਆਰ.ਏ.ਸੀ. 1991 ਤੋਂ 1994 ਤੱਕ ਮਹੂ ਵਿੱਚ ਸਥਿਤ ਸੀ, ਇਸ ਤੋਂ ਪਹਿਲਾਂ ਕਿ ਇਹ ਸ਼ਿਮਲਾ ( ਹਿਮਾਚਲ ਪ੍ਰਦੇਸ਼ ) ਵਿੱਚ ਸਥਿਤ ਸੀ। ਉਸ ਸਮੇਂ ਇਸ ਦੇ ਜਨਰਲ ਅਫਸਰ ਕਮਾਂਡਿੰਗ ਇਨ ਚੀਫ (ਜੀਓਸੀ-ਇਨ-ਸੀ) ਲੈਫਟੀਨੈਂਟ ਜਨਰਲ ਸ਼ੰਕਰ ਰਾਏ ਚੌਧਰੀ ਸਨ ਜੋ ਫੌਜ ਦੇ ਮੁਖੀ (ਸੀਓਏਐਸ) ਬਣ ਗਏ ਸਨ। ਇਸ ਦੇ ਪਹਿਲੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਏ.ਐੱਸ. ਕਾਲਕਟ ਸਨ ਜਿਨ੍ਹਾਂ ਨੇ ਪਹਿਲਾਂ ਸ਼੍ਰੀਲੰਕਾ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸ (IPKF) ਦੀ ਕਮਾਂਡ ਕੀਤੀ ਸੀ। ਆਰ.ਟੀ.ਆਰ.ਏ.ਸੀ. ਮੌਜੂਦਾ ਆਰਮੀ ਸਕੂਲ ਦੇ ਕੈਂਪਸ ਵਿੱਚ ਰੱਖਿਆ ਗਿਆ ਸੀ। ਇਹ ਕਈ ਦਹਾਕਿਆਂ ਤੋਂ ਐਮ. ਸੀ.ਟੀ.ਈ.(MCTE) ਦੇ ਆਲ ਆਰਮਜ਼ ਵਿੰਗ ਵਜੋਂ ਵਰਤਿਆ ਜਾਂਦਾ ਸੀ। ਇਹ ਅਸਲ ਵਿੱਚ ਬ੍ਰਿਟਿਸ਼ ਮਿਲਟਰੀ ਹਸਪਤਾਲ (BMH) ਵਜੋਂ ਬਣਾਇਆ ਅਤੇ ਵਰਤਿਆ ਗਿਆ ਸੀ।

ਇਨਫੈਂਟਰੀ ਸਕੂਲ

ਸੋਧੋ

ਇਨਫੈਂਟਰੀ ਸਕੂਲ ਭਾਰਤੀ ਫੌਜ ਦੀ ਸਿਖਲਾਈ ਸੰਸਥਾ ਹੈ। ਇਥੇ ਅਫਸਰਾਂ ਅਤੇ ਪੈਦਲ ਫੌਜ ਦੀ ਸਿਖਲਾਈ ਹੁੰਦੀ ਹੈ। ਇਸ ਸਕੂਲ ਦਾ ਕਮਾਂਡੋ ਵਿੰਗ ਬੇਲਗਾਮ, ਕਰਨਾਟਕ ਵਿੱਚ ਸਥਿਤ ਹੈ। ਫੌਜ਼ ਦੀ ਨਿਸ਼ਾਨੇਬਾਜੀ (ਆਰਮੀ ਮਾਰਕਸਮੈਨਸ਼ਿਪ) ਯੂਨਿਟ (ਏ.ਐੱਮ.ਯੂ.) ਇਨਫੈਂਟਰੀ ਸਕੂਲ ਦਾ ਇੱਕ ਹਿੱਸਾ ਹੈ ਅਤੇ ਇਸਨੇ ਕਈ ਤਗਮੇ ਜਿੱਤਣ ਵਾਲੇ ਨਿਸ਼ਾਨੇਬਾਜ਼ ਪੈਦਾ ਵੀ ਕੀਤੇ ਹਨ। ਫੀਲਡ ਮਾਰਸ਼ਲ ਸੈਮ ਮਾਨੇਕਸ਼ਾ 1955-56 ਵਿੱਚ ਇਸ ਸਕੂਲ ਦੇ ਪਹਿਲੇ ਭਾਰਤੀ ਕਮਾਂਡੈਂਟ ਸਨ, ਜਦੋਂ ਉਹ ਬ੍ਰਿਗੇਡੀਅਰ ਸਨ। ਕਮਾਂਡੈਂਟ ਲੈਫਟੀਨੈਂਟ ਜਨਰਲ ਪੀਐਨ ਅਨੰਤਨਾਰਾਇਣਨ।

ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ (MCTE)

ਸੋਧੋ

ਮਹੂ ਵਿੱਚ ਪਹਿਲੀ ਸਿਖਲਾਈ ਸੰਸਥਾ, MCTE ਨੂੰ 1967 ਤੱਕ ਸਕੂਲ ਆਫ਼ ਸਿਗਨਲ ਵਜੋਂ ਜਾਣਿਆ ਜਾਂਦਾ ਸੀ। ਇਹ ਕੋਰ ਆਫ ਸਿਗਨਲ ਦਾ ਸਕੂਲ/ਯੂਨਿਵੇਰ੍ਸਿਟੀ ਹੈ। MCTE ਭਾਰਤੀ ਫੌਜ ਦੇ ਅਫਸਰਾਂ, JCOS, NCOs ਅਤੇ ਸਿਪਾਹੀਆਂ ਲਈ ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਕੋਰਸ ਕਰਵਾਉਂਦਾ ਹੈ। ਦੂਜੇ ਦੇਸ਼ਾਂ ਦੇ ਅਧਿਕਾਰੀ ਅਤੇ ਆਦਮੀ ਵੀ ਉੱਥੇ ਕੋਰਸ ਕਰਦੇ ਹਨ। ਇਹ ਕੈਡੇਟਸ ਟ੍ਰੇਨਿੰਗ ਵਿੰਗ (CTW) ਵਿਖੇ ਇੰਜੀਨੀਅਰਿੰਗ ਵਿੱਚ ਬੈਚਲਰ ਡਿਗਰੀ ਲਈ ਸੱਜਣ ਕੈਡਿਟਾਂ ਨੂੰ ਸਿਖਲਾਈ ਵੀ ਦਿੰਦਾ ਹੈ। ਆਪਣੀ ਸਿਖਲਾਈ ਪੂਰੀ ਕਰਨ 'ਤੇ, ਜ਼ਿਆਦਾਤਰ ਕੈਡਿਟਾਂ ਨੂੰ ਭਾਰਤੀ ਫੌਜ ਦੇ ਸਿਗਨਲ ਕੋਰ ਵਿੱਚ ਕਮਿਸ਼ਨ ਮਿਲ ਜਾਂਦਾ ਹੈ, ਹਾਲਾਂਕਿ, ਕੁਝ ਹੋਰ ਸ਼ਾਖਾਵਾਂ ਵਿੱਚ ਵੀ ਕਮਿਸ਼ਨ ਹੁੰਦੇ ਹਨ। ਭਾਰਤੀ ਫੌਜ ਨੇ MCTE ਵਿਖੇ ਇੱਕ ਕੁਆਂਟਮ ਕੰਪਿਊਟਿੰਗ ਅਤੇ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਸੈਂਟਰ ਵੀ ਸਥਾਪਿਤ ਕੀਤਾ ਹੈ।[ਹਵਾਲਾ ਲੋੜੀਂਦਾ]ਮੌਜੂਦਾ ਕਮਾਂਡੈਂਟ ਨਾਇਰ, ਏ.ਵੀ.ਐਸ.ਐਮ. ਹਨ |

ਆਰਮੀ ਵਾਰ ਕਾਲਜ

ਸੋਧੋ

ਸਰਕਾਰ ਅਤੇ ਰਾਜਨੀਤੀ

ਸੋਧੋ

ਸੈਰ ਸਪਾਟਾ

ਸੋਧੋ
 
ਜਾਮਗੇਟ

ਮਹੂ ਅਤੇ ਆਲੇ-ਦੁਆਲੇ ਦੇ ਸੈਰ-ਸਪਾਟਾ ਸਥਾਨਾਂ ਵਿੱਚ ਸ਼ਾਮਲ, ਜੋ ਕਿ ਹੇਂਠ ਲਿਖਿਤਹਨ:

  • ਭੀਮ ਜਨਮ ਭੂਮੀ, ਇੱਕ ਯਾਦਗਾਰ
  • ਪਾਟਲਪਾਨੀ ਝਰਨਾ
  • ਜਨਪਵ ਪਹਾੜੀ ਮੰਦਿਰ
  • ਕ੍ਰਾਈਸਟ ਚਰਚ, ਮਹੂ

ਜਨਪਵ

ਸੋਧੋ

ਆਵਾਜਾਈ

ਸੋਧੋ
 
MHOW YDM-4 ਡੀਜ਼ਲ ਲੋਕੋ 52957 RTM MHOW ਪੈਸੇਂਜਰ ਦੇ ਨਾਲ

ਰੇਲਵੇ ਸਟੇਸ਼ਨ, ਇੱਕ ਮੀਟਰ ਗੇਜ ਲਾਈਨ, ਹੋਲਕਰ ਸਟੇਟ ਰੇਲਵੇ ਦੇ ਹਿੱਸੇ ਵਜੋਂ 1870 ਵਿੱਚ ਸਥਾਪਿਤ ਕੀਤੀ ਗਈ ਸੀ। ਮਹੂ ਨੂੰ ਮੀਟਰ ਗੇਜ ਰੇਲਵੇ ਲਾਈਨਾਂ ਦੁਆਰਾ ਇੰਦੌਰ ਅਤੇ ਖੰਡਵਾ ਨਾਲ ਜੋੜਿਆ ਗਿਆ ਸੀ। 18 ਜਨਵਰੀ 2008 ਨੂੰ, ਮਹੂ-ਇੰਦੌਰ ਵਿਚਕਾਰ ਬਰਾਡ ਗੇਜ ਟ੍ਰੈਕ ਦਾ ਕੰਮ 2016 ਵਿੱਚ ਪੂਰਾ ਹੋਇਆ ਸੀ ਅਤੇ ਸੇਵਾਵਾਂ ਵਰਤਮਾਨ ਵਿੱਚ ਸਰਗਰਮ ਹਨ। ਦੂਜੇ ਪਾਸੇ ਖੰਡਵਾ ਨੂੰ ਗੇਜ ਬਦਲਣ ਦਾ ਕੰਮ ਚੱਲ ਰਿਹਾ ਹੈ। ਗੇਜ ਪਰਿਵਰਤਨ ਦੀ ਲਾਗਤ ਲਗਭਗ 1421.25 ਕਰੋੜ ਰੁਪਏ ਹੋਵੇਗੀ ਅਤੇ ਮਹੂ ਕੋਲ ਰਤਲਾਮ ਡੀਜ਼ਲ ਲੋਕੋ ਸ਼ੈੱਡ ਵਿੱਚ YDM-4 ਮੀਟਰ ਗੇਜ (MG) ਲੋਕੋਮੋਟਿਵ ਹਨ।[ਸਪਸ਼ਟੀਕਰਨ ਲੋੜੀਂਦਾ] ਪਾਤਾਲਪਾਨੀ ਕਲਾਕੁੰਡ ਘਾਟ ਸੈਕਸ਼ਨ 25 ਦਸੰਬਰ 2018 ਤੋਂ ਵਿਰਾਸਤੀ ਰੇਲਵੇ ਵਜੋਂ ਕੰਮ ਕਰੇਗਾ।

ਪ੍ਰਸਿੱਧ ਸੱਭਿਆਚਾਰ ਵਿੱਚ

ਸੋਧੋ
  • ਭਾਰਤ ਤੋਂ ਡਾਇਰੀਆਂ ਅਤੇ ਚਿੱਠੀਆਂ, ਵਾਇਲੇਟ ਜੈਕਬ ਦੁਆਰਾ 1895-1900; ਗੈਰ ਕਲਪਨਾ
  • ਆਰਥਰ ਹਾਕੀ ਦੁਆਰਾ ਮਹੂ ਵਿਖੇ ਆਖਰੀ ਪੋਸਟ ; ਲੰਡਨ: ਜੈਰੋਲਡਜ਼, 1969; ਗੈਰ ਕਲਪਨਾ
  • ਜੈਸਿੰਘ ਬਿਰਜੇਪਾਟਿਲ ਦੁਆਰਾ ਚਿਨੇਰੀਜ਼ ਹੋਟਲ ; ਰਵੀ ਦਿਆਲ ਪਬਲਿਸ਼ਰਜ਼ (ਭਾਰਤ); 2005; ਗਲਪ

ਰੁਡਯਾਰਡ ਕਿਪਲਿੰਗ ਦੀਆਂ ਰਚਨਾਵਾਂ ਵਿੱਚ ਵੀ ਮਹੂ ਦੇ ਹਵਾਲੇ ਹਨ:

  • ਉਸਦੀ ਕਵਿਤਾ "ਇਸਤਰੀ"
  • ਦ ਮੈਨ ਹੂ ਵੂਡ ਬੀ ਕਿੰਗ (1888) ਦੇ ਅਧਿਆਇ 1 ਵਿੱਚ ਅਜਮੇਰ ਤੋਂ ਮਹੂ ਤੱਕ ਰੇਲਗੱਡੀ ਦਾ ਹਵਾਲਾ
  • ਕਿਮ (1901) ਦੇ ਅਧਿਆਇ 11 ਵਿੱਚ ਮਹੂ ਦਾ ਹਵਾਲਾ

ਪ੍ਰਸਿੱਧ ਲੋਕ

ਸੋਧੋ
  • ਬੀ ਆਰ ਅੰਬੇਡਕਰ, ਭਾਰਤੀ ਸਿਆਸਤਦਾਨ ਅਤੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ, ਮਹੂ ਵਿੱਚ ਪੈਦਾ ਹੋਏ ਸਨ। ਉਸਦੇ ਪਿਤਾ ਰਾਮਜੀ ਮਾਲੋਜੀ ਸਕਪਾਲ ਇੱਥੇ ਬ੍ਰਿਟਿਸ਼ ਇੰਡੀਅਨ ਆਰਮੀ ਦੀ ਮਹਾਰ ਰੈਜੀਮੈਂਟ ਦੀ ਇੱਕ ਬਟਾਲੀਅਨ ਵਿੱਚ ਸੂਬੇਦਾਰ ਮੇਜਰ ਵਜੋਂ ਤਾਇਨਾਤ ਸਨ। ਡਾ. ਅੰਬੇਡਕਰ ਦੀ ਇੱਕ ਬੋਧੀ ਸਟੂਪ ਦੀ ਸ਼ਕਲ ਵਿੱਚ ਇੱਕ ਯਾਦਗਾਰ ਉਸ ਸਥਾਨ 'ਤੇ ਬਣਾਈ ਜਾ ਰਹੀ ਹੈ ਜਿੱਥੇ ਉਨ੍ਹਾਂ ਦੇ ਪਿਤਾ ਦਾ ਕੁਆਰਟਰ ਹੁੰਦਾ ਸੀ। ਇਹ ਮਹੂ-ਮੰਡਲੇਸ਼ਵਰ ਹਾਈਵੇਅ (ਸਟੇਟ ਹਾਈਵੇਅ 1) ਦੁਆਰਾ ਸਥਿਤ ਹੈ ਅਤੇ ਮਹੂ ਦੇ ਕਾਲੀ ਪਲਟਨ ਖੇਤਰ ਵਿੱਚ ਹੈ।
  • ਸ਼ੰਕਰ ਲਕਸ਼ਮਣ, ਮਹੂ ( ਇੰਦੌਰ ) ਤੋਂ ਭਾਰਤੀ ਹਾਕੀ ਗੋਲਕੀਪਰ
  • ਸੂਬੇਦਾਰ ਮੇਜਰ ਵਿਜੇ ਕੁਮਾਰ (ਖੇਡ ਨਿਸ਼ਾਨੇਬਾਜ਼), 16ਵੀਂ ਬਟਾਲੀਅਨ ਡੋਗਰਾ ਰੈਜੀਮੈਂਟ ਦੇ ਏਵੀਐਸਐਮ, ਐਸਐਮ (ਸੇਵਾਮੁਕਤ), ਭਾਰਤੀ ਫੌਜ ਨੇ ਲੰਡਨ ਓਲੰਪਿਕ 2012 ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ 2003 ਤੋਂ 2017 ਤੱਕ ਆਰਮੀ ਮਾਰਕਸਮੈਨਸ਼ਿਪ ਯੂਨਿਟ (ਏਐਮਯੂ) ਮਹੂ ਵਿੱਚ ਤਾਇਨਾਤ ਸੀ।
  • ਕਿਸ਼ਨ ਲਾਲ, 1948 ਲੰਡਨ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਹੂ ਨਾਲ ਸਬੰਧਤ ਸਨ। ਘਰੇਲੂ ਸਰਕਟ ਵਿੱਚ ਉਹ ਭਾਰਤੀ ਰੇਲਵੇ ਲਈ ਖੇਡਿਆ ਸੀ।
  • ਅਗਸਤ 2004 ਵਿੱਚ ਗ੍ਰੇਨੇਡੀਅਰ ਰੈਜੀਮੈਂਟ ਦੇ ਕਰਨਲ (ਉਦੋਂ ਮੇਜਰ) ਰਾਜਵਰਧਨ ਸਿੰਘ ਰਾਠੌਰ ਨੇ ਏਥਨਜ਼ ਓਲੰਪਿਕ ਦੇ ਸ਼ੂਟਿੰਗ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸ ਸਮੇਂ ਮੇਜਰ (ਹੁਣ ਕਰਨਲ) ਰਾਠੌਰ ਆਰਮੀ ਮਾਰਕਸਮੈਨਸ਼ਿਪ ਯੂਨਿਟ (ਏਐਮਯੂ) ਮਹੂ ਵਿੱਚ ਤਾਇਨਾਤ ਸਨ।
  • ਮੁਕੇਸ਼ ਕੁਮਾਰ, ਉੱਘੇ ਗੋਲਫਰ ਮਹੂ ਨਾਲ ਸਬੰਧਤ ਹਨ।
  • ਅੰਗਰੇਜ਼ੀ ਕ੍ਰਿਕਟਰ ਅਤੇ ਫੁੱਟਬਾਲਰ ਡੇਨਿਸ ਕਾਂਪਟਨ ਦੂਜੇ ਵਿਸ਼ਵ ਯੁੱਧ ਦੌਰਾਨ ਮਹੂ ਵਿੱਚ ਤਾਇਨਾਤ ਸੀ ਅਤੇ ਉਸਨੇ ਰਣਜੀ ਟਰਾਫੀ (ਭਾਰਤ ਦੀ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ) ਵਿੱਚ ਹੋਲਕਰ (ਇੰਦੌਰ) ਟੀਮ ਲਈ ਕ੍ਰਿਕਟ ਖੇਡਿਆ ਸੀ।
  • ਐਡੇਲਾ ਫਲੋਰੈਂਸ ਨਿਕੋਲਸਨ, ਕਲਮ ਨਾਮ; ਲਾਰੈਂਸ ਹੋਪ (1865-1904) 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੀ ਸ਼ੁਰੂਆਤ ਦੀ ਇੱਕ ਪ੍ਰਮੁੱਖ ਕਵੀ, 1895 ਤੋਂ 1900 ਤੱਕ ਆਪਣੇ ਪਤੀ, ਬੰਬੇ ਪ੍ਰੈਜ਼ੀਡੈਂਸੀ ਆਰਮੀ ਦੇ ਮੇਜਰ ਜਨਰਲ ਮੈਲਕਮ ਹੈਸਲਸ ਨਿਕੋਲਸਨ ਦੇ ਨਾਲ ਮਹੂ ਵਿੱਚ ਰਹਿੰਦੀ ਸੀ।
  • ਵਾਇਲੇਟ ਜੈਕਬ ਸਕਾਟਿਸ਼ ਲੇਖਕ ਅਤੇ ਚਿੱਤਰਕਾਰ 1895 ਤੋਂ 1900 ਤੱਕ ਮਹੂ ਵਿੱਚ ਸੀ ਜਦੋਂ ਉਸਦੇ ਪਤੀ ਮੇਜਰ ਆਰਥਰ ਓਟਵੇ ਜੈਕਬ ਇੱਥੇ ਤਾਇਨਾਤ ਸਨ। ਉਸਦੀ ਕਿਤਾਬ ਡਾਇਰੀਜ਼ ਐਂਡ ਲੈਟਰਸ ਫਰਾਮ ਇੰਡੀਆ 1895-1900 ਵਿੱਚ ਮਹੂ ਵਿੱਚ ਗੁਜ਼ਰੇ ਉਸਦੇ ਇਹਨਾਂ ਸਾਲਾਂ ਬਾਰੇ ਹੈ। ਉਸਨੇ ਫੇਰ 1920 ਦੇ ਦਹਾਕੇ ਵਿੱਚ ਦੁਬਾਰਾ ਮਹੂ ਦਾ ਦੌਰਾ ਕੀਤਾ।
  • ਡੋਰਥੀ ਗਿੱਲ, ਓਪੇਰਾ ਗਾਇਕਾ ਅਤੇ ਅਦਾਕਾਰਾ ਦਾ ਜਨਮ ਮਹੂ ਵਿੱਚ ਹੋਇਆ ਸੀ
  • ਜੇਜੀ ਗਰੇਗ, ਕ੍ਰਿਕਟਰ, ਮਹੂ ਵਿੱਚ ਪੈਦਾ ਹੋਇਆ
  • ਰਾਜੀਵ ਜੌਨ ਜਾਰਜ (1970-2005): ਇੱਕ ਹਾਊਸਿੰਗ ਅਧਿਕਾਰ ਕਾਰਕੁਨ

ਯੂਨੀਵਰਸਿਟੀਆਂ ਅਤੇ ਕਾਲਜ

ਸੋਧੋ
  • ਡਾ. ਬੀ.ਆਰ. ਅੰਬੇਡਕਰ ਯੂਨੀਵਰਸਿਟੀ ਆਫ ਸੋਸ਼ਲ ਸਾਇੰਸਿਜ਼
  • ਆਰਮੀ ਵਾਰ ਕਾਲਜ, ਮਹੂ
  • BANISS
  • ਮਿਲਟਰੀ ਕਾਲਜ ਆਫ਼ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ
  • ਕਾਲਜ ਆਫ਼ ਵੈਟਰਨਰੀ ਸਾਇੰਸਜ਼ ਅਤੇ ਪਸ਼ੂ ਪਾਲਣ, ਮਹੂ

ਹਵਾਲੇ

ਸੋਧੋ
  1. "Mhow town renamed as Dr Ambedkar Nagar". The Times of India. Bhopal. 28 June 2003. Archived from the original on 23 October 2012. Retrieved 21 October 2017.
  2. Bombay Baroda and Central India Railway (B.B.& C.I. Railway) which later got incorporated in Western Railway.
  3. "Mhow Cantt Cantonment Board City Population Census 2011-2021 | Madhya Pradesh".

ਬਾਹਰੀ ਲਿੰਕ

ਸੋਧੋ

ਫਰਮਾ:Indore Division