ਮਿਅਾਰੀ ਨਮੂਨਾ
ਕਣ ਭੌਤਿਕ ਵਿਗਿਆਨ ਦਾ ਮਿਆਰੀ ਨਮੂਨਾ ਬਿਜਲਚੁੰਬਕੀ, ਮਾੜੇ ਅਤੇ ਤਕੜੇ ਨਿਊਕਲੀ ਮੇਲ-ਜੋਲਾਂ ਦਾ ਇੱਕ ਅਜਿਹਾ ਸਿਧਾਂਤ ਹੈ ਜੋ ਪਛਾਣੇ ਜਾ ਚੁੱਕੇ ਉੱਪ-ਅਣਵੀ ਕਣਾਂ ਵਿਚਲੇ ਸਬੰਧਾਂ ਦੀ ਵਿਚੋਲਗੀ ਕਰਦੇ ਹਨ। ਏਸ ਮਾਡਲ ਦਾ ਵਿਕਾਸ ਦੁਨੀਆਂ-ਭਰ ਦੇ ਸਾਇੰਸਦਾਨਾਂ ਦੇ ਉਪਰਾਲੇ ਸਦਕਾ ੨੦ਵੇਂ ਸੈਂਕੜੇ ਦੇ ਪਿਛੇਤੇ ਹਿੱਸੇ ਵਿੱਚ ਹੋਇਆ ਸੀ।
ਵਰਗੀਕਰਨ
ਸੋਧੋਸਟੈਂਡਰਡ ਮਾਡਲ ਸਾਰੇ ਤਾਜ਼ਾ ਗਿਆਤ ਮੁਢਲੇ ਕਣਾਂ ਨੂੰ ਦਰਸਾਉਣ ਵਾਲਾ ਸਿਧਾਂਤਕ ਢਾਂਚਾ ਹੈ। ਇਹ ਮਾਡਲ ਕੁਆਰਕਾਂ ਦੇ ਛੇ ਫਲੇਵਰ ਰੱਖਦਾ ਹੈ, ਜਿਹਨਾਂ ਦੇ ਨਾਮ ਅੱਪ (u), ਡਾਊਨ (d), ਸਟ੍ਰੇਂਜ (s), ਚਾਰਮ (c), ਬੌਟਮ (b), ਅਤੇ ਟੌਪ (t) ਕੁਆਰਕ ਹਨ । ਕੁਆਰਕਾਂ ਦੇ ਐਂਟੀਪਾਰਟੀਕਲਾਂ ਨੂੰ ਐਂਟੀਕੁਆਰਕ ਕਿਹਾ ਜਾਂਦਾ ਹੈ, ਅਤੇ ਸਬੰਧਤ ਕੁਆਰਕ ਲਈ ਚਿੰਨ ਉੱਤੇ ਇੱਕ ਬਾਰ ਰਾਹੀਂ ਲਿਖੇ ਜਾਂਦੇ ਹਨ, ਜਿਵੇਂ ਇੱਕ ਅੱਪ ਐਂਟੀਕੁਆਰਕ ਲਈ u ̅ ਲਿਖਿਆ ਜਾਂਦਾ ਹੈ। ਜਿਵੇਂ ਆਮਤੌਰ ਤੇ ਐਂਟੀਮੈਟਰ ਨਾਲ ਹੁੰਦਾ ਹੈ, ਐਂਟੀਕੁਆਰਕਾਂ ਦਾ ਉਹੀ ਪੁੰਜ, ਔਸਤ ਜੀਵਨਕਾਲ, ਅਤੇ ਸਪਿੱਨ ਹੁੰਦਾ ਹੈ, ਜੋ ਉਹਨਾਂ ਦੇ ਸਬੰਧਤ ਕੁਆਰਕਾਂ ਦਾ ਹੁੰਦਾ ਹੈ, ਪਰ ਇਲੈਕਟ੍ਰਿਕ ਚਾਰਜ ਅਤੇ ਹੋਰ ਚਾਰਜ ਉਲਟੇ ਚਿੰਨ ਵਿੱਚ ਹੁੰਦੇ ਹਨ ।
ਕੁਆਰਕ ਸਪਿੱਨ-½ ਕਣ ਹੁੰਦੇ ਹਨ, ਯਾਨਿ ਕਿ ਸਪਿੱਨ ਸਟੈਟਿਸਟਿਕਸ ਥਿਊਰਮ ਮੁਤਾਬਿਕ ਇਹ ਫਰਮੀਔਨ ਹੁੰਦੇ ਹਨ । ਇਹ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਅਨੁਸਾਰ ਹੁੰਦੇ ਹਨ, ਜੋ ਕਹਿੰਦਾ ਹੈ ਕਿ ਕੋਈ ਦੋ ਇੱਕੋ ਜਿਹੇ ਫਰਮੀਔਨ ਇੱਕੋ ਕੁਆਂਟਮ ਅਵਸਥਾ ਨਹੀਂ ਪ੍ਰਾਪਤ ਕਰ ਸਕਦੇ । ਇਹ ਬੋਸੌਨਾਂ (ਇੰਟਜਰ ਸਪਿੱਨ ਵਾਲੇ ਕਣਾਂ) ਤੋਂ ਉਲਟ ਗੱਲ ਹੈ।, ਜਿਹਨਾਂ ਦੀ ਜਿੰਨੀ ਮਰਜੀ ਗਿਣਤੀ ਇੱਕੋ ਅਵਸਥਾ ਵਿੱਚ ਹੋ ਸਕਦੀ ਹੈ। ਲੈਪਟੌਨਾਂ ਤੋਂ ਉਲਟ, ਕੁਆਰਕਾਂ ਕੋਲ ਕਲਰ ਚਾਰਜ ਹੁੰਦਾ ਹੈ ਜੋ ਇਹਨਾਂ ਨੂੰ ਤਾਕਤਵਰ ਪਰਸਪਰ ਕ੍ਰਿਆ ਵਿੱਚ ਭਾਗ ਲੈਣ ਲਈ ਕਾਬਲ ਬਣਾਉਂਦਾ ਹੈ। ਵੱਖਰੇ ਕੁਆਰਕਾਂ ਦਰਮਿਆਨ ਨਤੀਜਨ ਖਿੱਚ ਹੈਡ੍ਰੌਨਾਂ ਦੇ ਨਾਮ ਨਾਲ ਜਾਣੇ ਜਾਂਦੇ ਸੰਯੁਕਤ ਕਣ ਰਚਦੀ ਹੈ।
ਹੈਡ੍ਰੌਨਾਂ ਦੇ ਕੁਆਂਟਮ ਨੰਬਰ ਨਿਰਧਾਰਿਤ ਕਰਨ ਵਾਲੇ ਕੁਆਰਕਾਂ ਨੂੰ ਵੇਲੈਂਸ ਕੁਆਰਕ ਕਿਹਾ ਜਾਂਦਾ ਹੈ; ਇਹਨਾਂ ਤੋਂ ਇਲਾਵਾ, ਕੋਈ ਵੀ ਹੈਡ੍ਰੌਨ ਵਰਚੁਅਲ (ਸਾਗਰ) ਕੁਆਰਕਾਂ, ਐਂਟੀਕੁਆਰਕਾਂ, ਅਤੇ ਗਲੂਔਨਾਂ ਦੀ ਇੱਕ ਅਨਿਸ਼ਚਿਤ ਸੰਖਿਆ ਰੱਖਦਾ ਹੋ ਸਕਦਾ ਹੈ ਜੋ ਇਸਦੇ ਕੁਆਂਟਮ ਨੰਬਰ ਤੇ ਕੋਈ ਅਸਰ ਨਹੀਂ ਪਾਉਂਦੀ । ਹੈਡ੍ਰੌਨਾਂ ਦੇ ਦੋ ਪਰਿਵਾਰ ਹੁੰਦੇ ਹਨ: ਬੇਰੌਨ, ਜਿਹਨਾਂ ਵਿੱਚ ਤਿੰਨ ਵੇਲੈਂਸ ਕੁਆਰਕ ਹੁੰਦੇ ਹਨ, ਅਤੇ ਮੈਜ਼ੌਨ, ਜਿਹਨਾਂ ਵਿੱਚ ਇੱਕ ਵੇਲੈਂਸ ਕੁਆਰਕ ਹੁੰਦਾ ਹੈ ਤੇ ਇੱਕ ਇੱਕ ਐਂਟੀਕੁਆਰਕ ਹੁੰਦਾ ਹੈ। ਸਭ ਤੋਂ ਜਿਆਦਾ ਆਮ ਬੇਰੌਨ ਪ੍ਰੋਟੌਨ ਅਤੇ ਨਿਊਟ੍ਰੌਨ ਹਨ, ਜੋ ਅਟੌਮਿਕ ਨਿਊਕਲੀਅਸ ਦੀਆਂ ਨੀਹਾਂ ਹਨ । ਹੈਡ੍ਰੌਨਾਂ ਦੀ ਬਹੁਤ ਵਿਸ਼ਾਲ ਗਿਣਤੀ ਗਿਆਤ ਹੈ, ਜਿਹਨਾਂ ਵਿੱਚੋਂ ਜਿਆਦਾਤਰ ਅਪਣੀ ਕੁਆਰਕ ਸਮੱਗਰੀ ਅਤੇ ਉਹਨਾਂ ਕੁਆਰਕਾਂ ਰਾਹੀਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ਤਾਵਾਂ ਰਾਹੀਂ ਇੱਕ ਦੂਜੇ ਤੋਂ ਵੱਖਰੇ ਹੁੰਦੇ ਹਨ । ਹੋਰ ਜਿਆਦਾ ਵੇਲੈਂਸ ਕੁਆਰਕਾਂ ਜਿਵੇਂ ਟੈਟ੍ਰਾਕੁਆਰਕ (qqqq) ਅਤੇ ਪੈਂਟਾਕੁਆਰਕ (qqqqq) ਰੱਖਣ ਵਾਲੇ “ਅਨੋਖੇ” ਹੈਡ੍ਰੌਨਾਂ ਦੀ ਮੌਜੂਦਗੀ ਅਨੁਮਾਨਿਤ ਕੀਤੀ ਗਈ ਹੈ ਪਰ ਸਾਬਤ ਨਹੀਂ ਹੋਈ ਹੈ। ਫੇਰ ਵੀ, 13 ਜੁਲਾਈ 2015 ਨੂੰ CERN ਵਿਖੇ LHCb ਕੈਲੋਬੋਰੇਸ਼ਨ ਨੇ ਪੈਂਟਾਕੁਆਰਕ ਅਵਸਥਾਵਾਂ ਨਾਲ ਸਥਿਰਤਾ ਵਾਲੇ ਨਤੀਜਿਆਂ ਦੀ ਰਿਪੋਰਟ ਦਿੱਤੀ ਹੈ।
ਮੁਢਲੇ ਫਰਮੀਔਨਾਂ ਦੇ ਤਿੰਨ ਪੀੜੀਆਂ ਵਿੱਚ ਗਰੁੱਪ ਬਣਾਏ ਗਏ ਹਨ, ਹਰੇਕ ਵਿੱਚ ਦੋ ਲੈਪਟੌਨ ਅਤੇ ਦੋ ਕੁਆਰਕ ਹਨ । ਪਹਿਲੀ ਪੀੜੀ ਵਿੱਚ ਅੱਪ ਤੇ ਡਾਊਨ ਕੁਆਰਕ ਸ਼ਾਮਲ ਹਨ, ਦੂਜੀ ਵਿੱਚ ਸਟ੍ਰੇਂਜ ਅਤੇ ਚਾਰਮ ਕੁਆਰਕ ਸ਼ਾਮਿਲ ਹਨ, ਅਤੇ ਤੀਜੀ ਵਿੱਚ ਬੌਟਮ ਅਤੇ ਟੌਪ ਕੁਆਰਕ ਸ਼ਾਮਲ ਹਨ । ਕੁਆਰਕਾਂ ਦੀ ਚੌਥੀ ਪੀੜੀ ਅਤੇ ਹੋਰ ਮੁਢਲੇ ਫਰਮੀਔਨਾਂ ਲਈ ਸਾਰੀਆਂ ਖੋਜਾਂ ਅਸਫਲ ਰਹੀਆਂ ਹਨ, ਅਤੇ ਤਾਕਤਵਰ ਸਿੱਧਾ ਸਬੂਤ ਹੈ ਕਿ ਤਿੰਨ ਪੀੜੀਆਂ ਤੋਂ ਜਿਆਦਾ ਹੋਰ ਪੀੜੀਆਂ ਮੌਜੂਦ ਨਹੀਂ ਹਨ । ਉੱਚੀਆਂ ਪੀੜੀਆਂ ਵਿੱਚ ਕਣਾਂ ਦਾ ਭਾਰੀ ਪੁੰਜ ਅਤੇ ਹਲਕੀ ਸਥਿਰਤਾ ਹੁੰਦੀ ਹੈ, ਜੋ ਉਹਨਾਂ ਨੂੰ ਕਮਜੋਰ ਪਰਸਪਰ ਕ੍ਰਿਆ (ਵੀਕ ਇੰਟ੍ਰੈਕਸ਼ਨ) ਦੇ ਅਰਥਾਂ ਰਾਹੀਂ ਨਿਮਰ ਪੀੜੀ ਵਾਲੇ ਕਣਾਂ ਵਿੱਚ ਡਿਕੇਅ ਕਰਨ ਲਈ ਮਜਬੂਰ ਕਰ ਦਿੰਦੀ ਹੈ। ਸਿਰਫ ਪਹਿਲੀ ਪੀੜੀ ਵਾਲੇ (ਅੱਪ ਅਤੇ ਡਾਊਨ) ਕੁਆਰਕ ਹੀ ਕੁਦਰਤ ਵਿੱਚ ਆਮ ਮਿਲਦੇ ਹਨ । ਭਾਰੀ ਕੁਆਰਕ ਸਿਰਫ ਉੱਚ ਐਨਰਜੀ ਟਕਰਾਵਾਂ ਵਿੱਚ ਹੀ ਪੈਦਾ ਕੀਤਾ ਜਾ ਸਕਦੇ ਹਨ ਜੋ ਜਲਦੀ ਹੀ ਡਿਕੇਅ ਹੋ ਜਾਂਦੇ ਹਨ ; ਫੇਰ ਵੀ, ਉਹਨਾਂ ਬਾਰੇ ਸੋਚਿਆ ਜਾਂਦਾ ਹੈ ਕਿ ਬਿੱਗ ਬੈਂਗ ਦੇ ਪਹਿਲੇ ਇੱਕ ਸੈਕੰਡ ਦੇ ਹਿੱਸਿਆਂ ਦੌਰਾਨ ਭਾਰੀ ਕੁਆਰਕ ਮੌਜੂਦ ਰਹੇ ਹੋਣਗੇ, ਜਦੋਂ ਬ੍ਰਹਿਮੰਡ ਅੱਤ ਗਰਮ ਅਤੇ ਸੰਘਣੇ ਫੇਜ਼ (ਕੁਆਰਕ ਯੁੱਗ) ਵਿੱਚ ਸੀ। ਭਾਰੀ ਕੁਆਰਕਾਂ ਦਾ ਅਧਿਐਨ ਬਣਾਵਟੀ ਰਚਨਾਤਮਿਕ ਹਾਲਤਾਂ ਵਿੱਚ ਕੀਤਾ ਜਾਂਦਾ ਹੈ, ਜਿਵੇਂ ਪਾਰਟੀਕਲ ਐਕਸਲਰੇਟਰਾਂ ਵਿੱਚ।
ਇਲੈਕਟ੍ਰਿਕ ਚਾਰਜ, ਪੁੰਜ, ਕਲਰ ਚਾਰਜ, ਅਤੇ ਫਲੇਵਰ ਰੱਖਣ ਨਾਲ ਕੁਆਰਕ ਹੀ ਸਿਰਫ ਅਜਿਹੇ ਗਿਆਤ ਮੁਢਲੇ ਕਣ ਹਨ ਜੋ ਸਮਕਾਲ ਭੌਤਿਕ ਵਿਗਿਆਨ ਦੀਆਂ ਸਭ ਚਾਰ ਮੁਢਲੀਆਂ ਪਰਸਪਰ ਕ੍ਰਿਆਵਾਂ ਵਿੱਚ ਹਿੱਸਾ ਲੈਂਦੇ ਹਨ ; ਇਲੈਕਟ੍ਰੋਮੈਗਨਟਿਜ਼ਮ, ਗਰੈਵੀਟੇਸ਼ਨ, ਤਾਕਤਵਰ ਪਰਸਪਰ ਕ੍ਰਿਆ, ਅਤੇ ਕਮਜੋਰ ਪਰਸਪਰ ਕ੍ਰਿਆ । ਊਰਜਾ ਦੀਆਂ ਹੱਦਾਂ (ਪਲੈਂਕ ਐਨਰਜੀ) ਅਤੇ ਦੂਰ ਪੈਮਾਨਿਆਂ (ਪਲੈਂਕ ਡਿਸਟੈਂਸ) ਉੱਤੇ ਹੋਣ ਵਾਲੀਆਂ ਕਣ ਪਰਸਪਰ ਕ੍ਰਿਆਵਾਂ ਨੂੰ ਛੱਡ ਕੇ ਬਾਕੀ ਵਿਅਕਤੀਗਤ ਪਰਸਪਰ ਕ੍ਰਿਆਵਾਂ ਦੇ ਤੁਲਨਾਤਮਿਕ ਗਰੈਵੀਟੇਸ਼ਨ ਬਹੁਤ ਜਿਆਦਾ ਕਮਜੋਰ ਹੈ। ਫੇਰ ਵੀ, ਕਿਉਂਕਿ ਕੋਈ ਵੀ ਸਫਲ ਕੁਆਂਟਮ ਗਰੈਵਿਟੀ ਦੀ ਥਿਊਰੀ ਮੌਜੂਦ ਨਹੀਂ ਹੈ, ਗਰੈਵੀਟੇਸ਼ਨ ਨੂੰ ਸਟੈਂਡਰਡ ਮਾਡਲ ਵਿੱਚ ਨਹੀਂ ਦਰਸਾਇਆ ਗਿਆ ਹੈ।
[1] ਅਜੋਕਾ ਢਾਂਚਾ ੧੯੭੦ ਦੇ ਦਹਾਕੇ ਦੇ ਅੱਧ ਵਿੱਚ ਮੁਕੰਮਲ ਹੋਇਆ ਜਦੋਂ ਤਜਰਬਿਆਂ ਰਾਹੀਂ ਕੁਆਰਕਾਂ ਦੀ ਹੋਂਦ ਯਕੀਨੀ ਬਣ ਗਈ ਸੀ। ਉਦੋਂ ਤੋਂ ਸਿਖਰ ਕੁਆਰਕ (੧੯੯੫), ਟਾਓ ਨਿਊਟਰੀਨੋ (੨੦੦੦) ਅਤੇ ਹੁਣੇ-ਹੁਣੇ ਹਿਗਜ਼ ਬੋਜ਼ਾਨ (੨੦੧੩) ਦੀਆਂ ਖੋਜਾਂ ਨੇ ਏਸ ਨਮੂਨੇ ਦੀ ਇਤਬਾਰਯੋਗਤਾ ਨੂੰ ਹੋਰ ਵਧਾ ਦਿੱਤਾ ਹੈ। ਕਿਉਂਕਿ ਏਸ ਮਾਡਲ ਨਾਲ਼ ਕਈ ਕਿਸਮਾਂ ਦੇ ਤਜਰਬਿਆਂ ਦੇ ਨਤੀਜਿਆਂ ਦਾ ਸਹੀ-ਸਹੀ ਵੇਰਵਾ ਦਿੱਤਾ ਜਾ ਸਕਦਾ ਹੈ , ਏਸੇ ਕਰਕੇ ਇਹਨੂੰ "ਸਭ ਕੁਝ ਦਾ ਅਸੂਲ" ਮੰਨਿਆ ਜਾਂਦਾ ਹੈ।
ਅਗਾਂਹ ਪੜ੍ਹੋ
ਸੋਧੋ- R. Oerter (2006). The Theory of Almost Everything: The Standard Model, the Unsung Triumph of Modern Physics. Plume.
- B.A. Schumm (2004). Deep Down Things: The Breathtaking Beauty of Particle Physics. Johns Hopkins University Press. ISBN 0-8018-7971-X.
- ਮੁੱਢਲੀਆਂ ਕਿਤਾਬਾਂ
- I. Aitchison, A. Hey (2003). Gauge Theories in Particle Physics: A Practical Introduction. Institute of Physics. ISBN 978-0-585-44550-2.
- W. Greiner, B. Müller (2000). Gauge Theory of Weak Interactions. Springer. ISBN 3-540-67672-4.
- G.D. Coughlan, J.E. Dodd, B.M. Gripaios (2006). The Ideas of Particle Physics: An Introduction for Scientists. Cambridge University Press.
{{cite book}}
: CS1 maint: multiple names: authors list (link) - D.J. Griffiths (1987). Introduction to Elementary Particles. John Wiley & Sons. ISBN 0-471-60386-4.
- G.L. Kane (1987). Modern Elementary Particle Physics. Perseus Books. ISBN 0-201-11749-5.
- ਉੱਨਤ ਕਿਤਾਬਾਂ
- T.P. Cheng, L.F. Li (2006). Gauge theory of elementary particle physics. Oxford University Press. ISBN 0-19-851961-3. Highlights the gauge theory aspects of the Standard Model.
- J.F. Donoghue, E. Golowich, B.R. Holstein (1994). Dynamics of the Standard Model. Cambridge University Press. ISBN 978-0-521-47652-2.
{{cite book}}
: CS1 maint: multiple names: authors list (link) Highlights dynamical and phenomenological aspects of the Standard Model. - L. O'Raifeartaigh (1988). Group structure of gauge theories. Cambridge University Press. ISBN 0-521-34785-8.
- Nagashima Y. Elementary Particle Physics: Foundations of the Standard Model, Volume 2. (Wiley 2013) 920 рапуы
- Schwartz, M.D. Quantum Field Theory and the Standard Model (Cambridge University Press 2013) 952 pages
- Langacker P. The standard model and beyond. (CRC Press, 2010) 670 pages Highlights group-theoretical aspects of the Standard Model.
- ਕਿਤਾਬਚੇ ਦੇ ਲੇਖ
- E.S. Abers, B.W. Lee (1973). "Gauge theories". Physics Reports. 9: 1–141. Bibcode:1973PhR.....9....1A. doi:10.1016/0370-1573(73)90027-6.
- M. Baak; et al. (2012). "The Electroweak Fit of the Standard Model after the Discovery of a New Boson at the LHC". The European Physical Journal C. 72 (11). arXiv:1209.2716. Bibcode:2012EPJC...72.2205B. doi:10.1140/epjc/s10052-012-2205-9.
{{cite journal}}
: Cite has empty unknown parameter:|coauthors=
(help); Explicit use of et al. in:|author=
(help) - Y. Hayato; et al. (1999). "Search for Proton Decay through p → νK+ in a Large Water Cherenkov Detector". Physical Review Letters. 83 (8): 1529. arXiv:hep-ex/9904020. Bibcode:1999PhRvL..83.1529H. doi:10.1103/PhysRevLett.83.1529.
{{cite journal}}
: Cite has empty unknown parameter:|coauthors=
(help); Explicit use of et al. in:|author=
(help) - S.F. Novaes (2000). "Standard Model: An Introduction". arXiv:hep-ph/0001283.
{{cite arXiv}}
:|class=
ignored (help) - D.P. Roy (1999). "Basic Constituents of Matter and their Interactions — A Progress Report". arXiv:hep-ph/9912523.
{{cite arXiv}}
:|class=
ignored (help) - F. Wilczek (2004). "The Universe Is A Strange Place". Nuclear Physics B - Proceedings Supplements. 134: 3. arXiv:astro-ph/0401347. Bibcode:2004NuPhS.134....3W. doi:10.1016/j.nuclphysbps.2004.08.001.
ਬਾਹਰਲੇ ਜੋੜ
ਸੋਧੋ- "The Standard Model explained in Detail by CERN's John Ellis" omega tau podcast.
- "LHC sees hint of lightweight Higgs boson" "New Scientist".
- "Standard Model may be found incomplete," ਨਿਊ ਸਾਇੰਟਿਸਟ.
- "Observation of the Top Quark" ਫ਼ਰਮੀਲੈਬ ਵਿਖੇ।
- "The Standard Model Lagrangian. Archived 2008-11-21 at the Wayback Machine." After electroweak symmetry breaking, with no explicit Higgs boson.
- "Standard Model Lagrangian Archived 2012-11-06 at the Wayback Machine." with explicit Higgs terms. PDF, PostScript, and LaTeX versions.
- "The particle adventure." ਵੈੱਬ ਟਿਊਟੋਰੀਅਲ।
- Nobes, Matthew (2002) "Introduction to the Standard Model of Particle Physics" on Kuro5hin: Part 1, Part 2, Part 3a, Part 3b.
- "The Standard Model" The Standard Model on the CERN web site explains how the basic building blocks of matter interact, governed by four fundamental forces.
- ↑ R. Oerter (2006). The Theory of Almost Everything: The Standard Model, the Unsung Triumph of Modern Physics (Kindle ed.). Penguin Group. p. 2. ISBN 0-13-236678-9.