ਮਿਆਂਮਾਰ ਵਿੱਚ ਧਰਮ
ਮਿਆਂਮਾਰ ਇੱਕ ਬਹੁ-ਭਾਸ਼ੀ ਦੇਸ਼ ਹੈ। ਇਸ ਦੇਸ਼ ਵਿੱਚ ਕਨੂੰਨੀ ਤੌਰ ’ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਅਧਾਰ ’ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ ਇਸਾਈ ਧਰਮ ਅਤੇ ਇਸਲਾਮ ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ (ਭਾਰਤ ਤੋਂ ਆ ਕੇ ਵੱਸੇ ਲੋਕ) ਹਨ।
ਮਰਦਮਸ਼ੁਮਾਰੀ ਦੇ ਅੰਕੜੇ
ਸੋਧੋਧਾਰਮਿਕ ਸਮੂਹ |
ਅਬਾਦੀ % 1973[1] |
ਅਬਾਦੀ % 1983[1] |
ਅਬਾਦੀ % 2014[1] |
---|---|---|---|
ਬੁੱਧ ਧਰਮ | 88.8% | 89.4% | 87.9% |
ਇਸਾਈ ਧਰਮ | 4.6% | 4.9% | 6.2% |
ਇਸਲਾਮ | 3.9% | 3.9% | 4.3% |
ਹਿੰਦੂ ਧਰਮ | 0.4% | 0.5% | 0.5% |
ਕਬਾਇਲੀ ਧਰਮ | 2.2% | 1.2% | 0.8% |
ਹੋਰ ਧਰਮ | 0.1% | 0.1% | 0.2% |
ਕੋਈ ਧਰਮ ਨਹੀਂ | n/a | n/a | 0.1% |
ਬੁੱਧ ਧਰਮ
ਸੋਧੋਮਿਆਂਮਾਰ ਵਿੱਚ 88% ਲੋਕ ਥੇਰਵਾੜਾ ਬੁੱਧ ਧਰਮ ਨੂੰ ਮੰਨਦੇ ਹਨ, ਇਸ ਲਈ ਇਹ ਧਰਮ ਮਿਆਂਮਾਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ।[1][2][3] ਬੁੱਧ ਧਰਮ ਦੇ ਭਿਖਸ਼ੂਆਂ ਅਤੇ ਇਸ ਧਰਮ ਉੱਪਰ ਕੀਤੇ ਜਾਂਦੇ ਖਰਚ ਦੇ ਅਨੁਪਾਤ ਵਜੋਂ ਇਹ ਦੇਸ਼ ਬੋਧੀ ਦੇਸ਼ਾਂ ਵਿੱਚੋਂ ਇੱਕ ਹੈ।[4]
ਇਸ ਦੇਸ਼ ਵਿੱਚ ਬਾਮਰ ਲੋਕ, ਸ਼ਾਨ, ਰਾਖੀਨ, ਸੋਮ ਅਤੇ ਕੈਰਨ ਲੋਕ ਵੀ ਬੁੱਧ ਧਰਮ ਨਾਲ ਜੁੜ ਰਹੇ ਹਨ। ਪਰੰਤੂ ਬੁੱਧ ਧਰਮ ਦੇ ਲੋਕਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਇਸ ਦੇਸ਼ ਵਿੱਚ ਦੂਸਰੇ ਧਰਮਾਂ ਦੇ ਲੋਕਾਂ ਵੱਲੋਂ ਇਹਨਾਂ ਖ਼ਿਲਾਫ ਸ਼ਿਕਾਇਤਾਂ ਹੁੰਦੀਆਂ ਰਹਿੰਦੀਆਂ ਹਨ। 2007 ਵਿੱਚ ਹੋਏ 'ਭਗਵਾ ਇਨਕਲਾਬ' ਕਾਰਨ ਕੁਝ ਮੱਠਵਾਸੀ ਹੁਣ ਵੀ ਹਿਰਾਸਤ ਵਿੱਚ ਹਨ।[5]
ਇਸਾਈ ਧਰਮ
ਸੋਧੋਇਸਾਈ ਧਰਮ, ਮਿਆਂਮਾਰ ਦੀ ਕੁੱਲ ਜਨਸੰਖਿਆ ਦੇ 6.2% ਹਿੱਸਾ ਲੋਕਾਂ ਦਾ ਧਰਮ ਹੈ,[1][6] ਇਹ ਧਰਮ ਜਿਆਦਾਤਰ ਮਿਆਂਮਾਰ ਦੇ ਕਾਚਿਨ ਲੋਕ, ਚਿਨ ਲੋਕ ਅਤੇ ਕਾਰੇਨ ਲੋਕਾਂ ਦਾ ਧਰਮ ਹੈ ਕਿਉਂਕਿ ਇਹਨਾਂ ਲੋਕਾਂ ਦੇ ਖੇਤਰਾਂ ਵਿੱਚ ਇਸ ਧਰਮ ਦਾ ਕੰਮ ਜਿਆਦਾ ਹੋਇਆ ਹੈ।
ਹਿੰਦੂ ਧਰਮ
ਸੋਧੋਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਦਾ ਹੈ।[1][7] ਮਿਆਂਮਾਰ ਵਿੱਚ ਰਹਿੰਦੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਵਿੱਚੋਂ ਜ਼ਿਆਦਾਤਰ ਲੋਕ ਬਰਮੀ-ਭਾਰਤੀ (ਭਾਰਤ ਤੋਂ ਆਏ) ਹਨ। ਹਿੰਦੂ ਧਰਮ ਬਰਮਾ ਵਿੱਚ ਬੁੱਧ ਧਰਮ ਸਮੇਂ ਪ੍ਰਾਚੀਨ ਸਮੇਂ ਵਿੱਚ ਹੀ ਸਥਾਪਿਤ ਹੋ ਗਿਆ ਸੀ। ਇਸ ਦੇਸ਼ ਦੇ ਦੋਵਾਂ ਨਾਂਵਾ (ਬਰਮਾ ਅਤੇ ਮਿਆਂਮਾਰ) ਦਾ ਸੰਬੰਧ ਵੀ ਹਿੰਦੂ ਧਰਮ ਨਾਲ ਹੈ। ਇਸ ਦੇਸ਼ ਨੂੰ ਪਹਿਲਾਂ ‘ਬ੍ਰਹਮ ਦੇਸ਼’ ਕਿਹਾ ਜਾਂਦਾ ਸੀ। ਬ੍ਰਹਮਾ, ਹਿੰਦੂ ਧਰਮ ਨਾਲ ਸੰਬੰਧਤ ਸ਼ਬਦ ਹੈ। ਬ੍ਰਹਮਾ ਇੱਕ ਹਿੰਦੂ ਦੇਵਤਾ ਹੈ, ਜਿਸਦੇ ਚਾਰ ਸਿਰ ਹੁੰਦੇ ਹਨ। “ਮਿਆਂਮਾਰ” ਇਥੋਂ ਦੀ ਖੇਤਰੀ ਭਾਸ਼ਾ ਵਿੱਚੋਂ ਉਪਜਿਆ ਸ਼ਬਦ ਹੈ।[8]
ਇਸਲਾਮ
ਸੋਧੋਮਿਆਂਮਾਰ ਦੀ ਕੁੱਲ ਜਨਸੰਖਿਆ ਦਾ ਸਰਕਾਰ ਦੁਆਰਾ ਕੀਤੀ ਮਰਦਮਸ਼ੁਮਾਰੀ ਮੁਤਾਬਿਕ 4.3% ਹਿੱਸਾ ਇਸਲਾਮ ਧਰਮ ਨੂੰ ਮੰਨਦਾ ਹੈ।
ਤਸਵੀਰਾਂ
ਸੋਧੋ-
ਖਾਣੇ ਤੋਂ ਪਹਿਲਾਂ ਆਪਣੀਆਂ ਪ੍ਰਾਰਥਨਾਵਾਂ ਕਰ ਰਹੇ ਭਿਕਸ਼ੂ
-
ਬੋਧੀ ਮੰਦਰ ਦੇ ਅੰਦਰ ਪ੍ਰਾਰਥਨਾ
-
ਮੰਡਾਲੇ, ਮਿਆਂਮਾਰ ਵਿਚ ਬੋਧੀ ਨਨਜ਼
-
ਔਰਤ ਆਪਣੇ ਚੰਗੇ ਕਰਮ ਕਰਨ ਲਈ, ਭਿਕਸ਼ੂਆਂ ਦੇ ਜੁੱਤੇ ਜੋੜਦੀ ਹੈ।
-
ਦਿਹਾਤੀ ਮਿਆਂਮਾਰ (ਬਰਮਾ) ਵਿਚ ਬੋਧੀ ਨਵੀਨੀਕਰਨ ਸਮਾਰੋਹ ਪਰੇਡ
-
ਇੱਕ ਪੈਗੋਡਾ ਦੇ ਬਾਹਰ ਦੋ ਨੌਜਵਾਨ ਭਿਕਸ਼ੂ, ਇੱਕ ਮਾਸਕ ਅਤੇ ਕੁਝ ਟਾਇਰਸ ਨਾਲ ਖੇਡਦੇ ਹੋਏ।
-
ਮੰਡਾਲੇ, ਮਿਆਂਮਾਰ ਵਿਚ ਇਕ ਪੈਗੋਡਾ ਦੇ ਸਾਮ੍ਹਣੇ ਇਕ ਜਵਾਨ ਬੁਧੀਵਾਦੀ ਨੌਵੀ
-
ਆਦਮੀ ਪੂਜਾ ਦੇ ਚਿੰਨ੍ਹ ਵਜੋਂ ਬੁੱਧ 'ਤੇ ਸੁਨਹਿਰੀ ਪੱਤੇ ਪਾਉਂਦੇ ਹਨ।
-
ਮਿਆਂਮਾਰ ਵਿੱਚ ਨੌਜਵਾਨ ਭਿਕਸ਼ੂ
-
ਯਾਂਗਨ ਦੇ ਸ਼ਵੇਦੋਗਨ ਵਿਚ ਛੋਟੇ ਬੁੱਧ
ਸੰਕੇਤਾਵਲੀ
ਸੋਧੋ- ↑ Based on the estimated overall population, including both the enumerated and non-enumerated population (51,486,253), and on the assumption that the non-enumerated population in Rakhine State affiliate with the Islamic faith.
ਹਵਾਲੇ
ਸੋਧੋ- ↑ 1.0 1.1 1.2 1.3 1.4 1.5 1.6 Department of Population Ministry of Labour, Immigration and Population MYANMAR (july 2016). The 2014 Myanmar Population and Housing Census Census Report Volume 2-C. Department of Population Ministry of Labour, Immigration and Population MYANMAR. pp. 12–15.
{{cite book}}
: Check date values in:|year=
(help)CS1 maint: year (link) - ↑ "The World Factbook". Cia.gov. Archived from the original on 17 ਜਨਵਰੀ 2018. Retrieved 29 May 2015.
{{cite web}}
: Unknown parameter|dead-url=
ignored (|url-status=
suggested) (help) - ↑ "Burma—International Religious Freedom Report 2009". U.S. Department of State. 26 October 2009. Retrieved 11 November 2009.
- ↑ Cone & Gombrich, Perfect Generosity of Prince Vessantara, ਆਕਸਫੋਰਡ ਯੂਨੀਵਰਸਿਟੀ ਪ੍ਰੈੱਸ, 1977, page xxii
- ↑ "Burma—International Religious Freedom Report 2009". U.S. Department of State. 2009-10-26. Retrieved 2009-11-11.
- ↑ "The World Factbook". Cia.gov. Archived from the original on 2018-01-17. Retrieved 29 ਮਈ 2015.
{{cite web}}
: Unknown parameter|dead-url=
ignored (|url-status=
suggested) (help) - ↑ "Table: Religious Composition by Country, in Numbers | Pew Research Center". Pewforum.org. 18 December 2012. Retrieved 29 ਮਈ 2015.
- ↑ in both Talaing and Burmese languages; Prome is similarly derived from Brohm or Brahma.