ਮਿੱਡੂ ਖੇੜਾ

(ਮਿਡੂ ਖੇੜਾ ਤੋਂ ਮੋੜਿਆ ਗਿਆ)

ਮਿਡੂ ਖੇੜਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮਲੋਟ ਦਾ ਇੱਕ ਪਿੰਡ ਹੈ।[1] ਇਹ ਪਿੰਡ ਤਿੰਨ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸੀਮਾ ਦੇ ਨਜ਼ਦੀਕ, ਰਾਜਸਥਾਨ ਨਹਿਰ ਕੰਢੇ ਵਸਿਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ। ਇਸ ਪਿੰਦ ਨੂੰ 200 ਸਾਲ ਪਹਿਲਾਂ 1813 ਈ. ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ, ਜੋ ਇੱਕ ਜਥੇ ਦੇ ਰੂਪ ਵਿੱਚ ਰੱਬੀ ਨੂਰ ਸਾਈਂ ਮੀਆਂ ਮੀਰ ਜੀ ਨੂੰ ਨੰਗੇ ਪੈਰੀਂ ਪਾਲਕੀ ਵਿੱਚ ਬਿਠਾ ਕੇ ਲਾਹੌਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਲਈ ਲੈ ਕੇ ਆਏ, ਭਾਈ ਪੁਰਾਣਾ ਜੀ ਦੀ ਅੱਠਵੀਂ ਪੀੜ੍ਹੀ ਦੇ ਵਾਰਸ ਬਾਬਾ ਮਿੱਡੂ ਸਿੰਘ ਜੀ ਨੇ ਵਸਾਇਆ ਸੀ। ਪਿੰਡ ਦੀਆਂ ਛੇ ਪੱਤੀਆਂ ਹਨ। 1935 ਦੇ ਕਰੀਬ ਪਿੰਡ ਵਾਸੀਆਂ ਨੇ ਬਰਤਾਨਵੀ ਸਰਕਾਰ ਨੂੰ ਲਗਾਨ ਦੇਣ ਤੋਂ ਇਨਕਾਰ ਕਰਦਿਆਂ ਬਗਾਵਤ ਕਰ ਦਿੱਤੀ, ਜਿਸ ਨੂੰ ਵਾਇਸਰਾਏ ਵੱਲੋਂ ਜਬਰ, ਜ਼ੁਲਮ ਤੇ ਤੋਪਾਂ ਦੇ ਜ਼ੋਰ ਨਾਲ ਦਬਾ ਦਿੱਤਾ ਗਿਆ।

ਮਿੱਡੂ ਖੇੜਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸ੍ਰੀ ਮੁਕਤਸਰ ਸਾਹਿਬ
ਬਲਾਕਮਲੋਟ
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ2,692
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੋਟ

ਵਿਸ਼ੇਸ ਸ਼ਖਸੀਅਤ

ਸੋਧੋ

ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ, ਜਿਵੇਂ ਬਾਬਾ ਜਗਤਾ ਸਿੰਘ ਅਤੇ ਬਾਬਾ ਹਰਨਾਮ ਸਿੰਘ, ਬਾਬਾ ਈਸ਼ਰ ਸਿੰਘ, ਰਘਵੀਰ ਸਿੰਘ ਅਰਬੀ, ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਗਿਆਤਾ, ਸ੍ਰੀ ਟੇਕ ਸਿੰਘ ਡੀ. ਟੀ.ਓ., ਰਿਟ. ਡਾ. ਸਵ. ਸ੍ਰੀ ਬਲਤੇਜ ਸਿੰਘ ਅਮਰੀਕਾ, ਡਾ. ਜਸਤੇਜ ਸਿੰਘ ਛਾਤੀ ਰੋਗਾਂ ਦੇ ਮਾਹਿਰ, ਡਾ. ਸਵਪਨਜੀਤ ਕੁਲਾਰ ਗਾਇਨੀ ਸਪੈਸ਼ਲਿਟ, ਡਾ. ਪਰਮਿੰਦਰ ਕੁਲਾਰ ਹੱਡੀਆਂ ਦੇ ਮਾਹਿਰ, ਡਾ. ਸੰਦੀਪ ਕੁਲਾਰ ਪ੍ਰੋ. ਫਿਜ਼ਿਓਲੋਜੀ, ਡਾ. ਜਗਦੇਵ ਸਿੰਘ ਕੁਲਾਰ ਅਨੈਟਮੀ ਸਰਜਨ, ਡਾ. ਅਮਰਪਾਲ ਕੌਰ ਕੁਲਾਰ ਪੀਐਚ.ਡੀ. ਡਾ. ਸਿਮਰਨ ਕੁਲਾਰ ਪੀਐਚ.ਡੀ. ਇਕਨਾਮਿਕਸ, ਹਰਮਨ ਕੁਲਾਰ ਪੀਐਚ.ਡੀ. ਸਿੱਖਿਆ ਆਸਟਰੇਲੀਆ, ਡਾ. ਨਗਿੰਦਰ ਕੁਲਾਰ ਪੀਐਚ.ਡੀ. ਜੁਆਲੋਜੀ, ਅੰਤਰਰਾਸ਼ਟਰੀ ਖਿਡਾਰੀ ਜਗਰਾਜ ਸਿੰਘ (ਹਾਕੀ ਅਤੇ ਅੜਿੱਕਾ ਦੌੜ) ਹਰਵਿੰਦਰ ਸਿੰਘ (ਹਿੰਦਾ ਸੰਧੂ ਕਬੱਡੀ) ਅਤੇ ਦੋ ਰਾਸ਼ਟਰੀ ਖਿਡਾਰੀ ਕੁਲਵੀਰ ਕੁਲਾਰ (ਕੁਸ਼ਤੀ) ਅਰਜੋਤ ਕੌਰ (ਹੈਂਡਬਾਲ) ਅਭਿਨੇਤਰੀ ਮਨਜੀਤ ਕੁਲਾਰ ਦਾ ਜਨਮ ਸਥਾਨ ਇਹ ਪਿੰਡ ਹੈ।

ਸਹੂਲਤਾਂ

ਸੋਧੋ

ਸੰਨ 1935 ਤੋਂ ਬਣਿਆ ਪ੍ਰਾਇਮਰੀ ਸਕੂਲ ਹੀ ਹੈ, ਪੰਜ ਧਰਮਸ਼ਾਲਾਵਾਂ, ਡਾ. ਬਲਤੇਜ ਸਿੰਘ ਯਾਦਗਾਰੀ ਡਿਸਪੈਂਸਰੀ, ਪਸ਼ੂ ਹਸਪਤਾਲ, ਲਾਇਬਰੇਰੀ ਆਦਿ ਸਹੂਲਤਾ ਹਨ।

ਹਵਾਲੇ

ਸੋਧੋ

ਹੋਰ ਦੇਖੋ

ਸੋਧੋ