ਮਿਰਜ਼ਾ ਤੁਰਸਨਜ਼ਾਦਾ (ਫ਼ਾਰਸੀ: میرزا تورسون‌زاده) (ਤਾਜਿਕ: Мирзо Турсунзода, (02 ਮਈ 1911 — 24 ਸਤੰਬਰ 1977) - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ 'ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

ਮਿਰਜ਼ਾ ਤੁਰਸਨਜ਼ਾਦਾ
تورسون‌زاده
TajikistanPNew-1Somonis-1999 f-donatedtk.jpg
ਮਿਰਜ਼ਾ ਤੁਰਸਨਜ਼ਾਦਾ ਦੀ ਤਸਵੀਰ ਤਾਜਿਕਸਤਾਨ ਦੇ ਕਰੰਸੀ ਨੋਟ ਤੇ
ਜਨਮ2 ਮਈ 1911
ਹਿੱਸਾਰ, ਜ਼ਿਲ੍ਹਾ ਕਰਾਤਾਗ, ਤਾਜਿਕਸਤਾਨ
ਮੌਤ9 ਦਸੰਬਰ 1977(1977-12-09) (ਉਮਰ 66)
ਦੁਸ਼ਾਂਬੇ, ਤਾਜਿਕਸਤਾਨ
ਰਾਸ਼ਟਰੀਅਤਾਤਾਜ਼ਿਕ
ਪੇਸ਼ਾਕਵੀ

ਜ਼ਿੰਦਗੀਸੋਧੋ

ਮਿਰਜ਼ਾ ਤੁਰਸਨਜ਼ਾਦਾ ਦਾ ਜਨਮ ਪਿੰਡ ਹਿੱਸਾਰ, ਜ਼ਿਲ੍ਹਾ ਕਰਾਤਾਗ (ਹੁਣ ਤਾਜਿਕਸਤਾਨ ਦਾ ਤੁਰਸਨਜ਼ਾਦਾ ਰੀਜਨ) ਵਿੱਚ 19 ਅਪਰੈਲ (ਨਵਾਂ ਕਲੰਡਰ 2 ਮਈ) 1911 ਨੂੰ ਹੋਇਆ।[1] ਉਹ ਇੱਕ ਪ੍ਰਮੁੱਖ ਸਿਆਸਤਦਾਨ ਅਤੇ ਜਨਤਕ ਹਸਤੀ, ਸੋਵੀਅਤ ਸੰਘ ਦੀ ਸੁਪਰੀਮ ਸੋਵੀਅਤ ਦਾ ਮੈਂਬਰ, ਸੋਵੀਅਤ ਅਮਨ ਕਮੇਟੀ ਦਾ ਮੈਂਬਰ, ਤਾਜਿਕਸਤਾਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ, ਏਸ਼ੀਆਈ ਅਤੇ ਅਫ਼ਰੀਕੀ ਯਕਜਹਿਤੀ ਲਈ ਸੋਵੀਅਤ ਕਮੇਟੀ ਦਾ ਚੇਅਰਮੈਨ ਸੀ।

ਇਨਾਮਸੋਧੋ

 
ਤਸਵੀਰ ਮਿਰਜ਼ਾ ਤੁਰਸਨਜ਼ਾਦਾ, ਲੇਖਕ ਐਸੋਸੀਏਸ਼ਨਦ ਤਾਜਿਕਸਤਾਨ ਦੀ ਇਮਾਰਤ, ਦੋਸ਼ੰਬਾ

ਹਵਾਲੇਸੋਧੋ