ਮੁਦਕੀ ਦੀ ਲੜਾਈ
30°47′N 74°53′E / 30.783°N 74.883°E
ਮੁਦਕੀ ਦੀ ਲੜਾਈ | |||||||
---|---|---|---|---|---|---|---|
ਪਹਿਲੀ ਐਂਗਲੋ ਸਿੱਖ ਜੰਗ ਦਾ ਹਿੱਸਾ | |||||||
ਮੁਦਕੀ ਦੀ ਲੜਾਈ, ਹੇਨਰੀ ਮਾਰਤੇਸ ਦੁਆਰਾ | |||||||
| |||||||
Belligerents | |||||||
ਸਿੱਖ ਸਲਤਨਤ | ਈਸਟ ਇੰਡੀਆ ਕੰਪਨੀ | ||||||
Commanders and leaders | |||||||
ਲਾਲ ਸਿੰਘ |
ਸਰ ਹਿਊ ਗਫ਼ ਸਰ ਹੇਨਰੀ ਹਾਰਡਿੰਗ | ||||||
Strength | |||||||
10,000[1] - 20,000 22 ਗੰਨ[2] |
10,000[2]-11,000[1] 42 ਗੰਨ | ||||||
Casualties and losses | |||||||
ਪਤਾ ਨਹੀਂ |
215 ਮੌਤਾਂ 657 ਜ਼ਖਮੀ[1] |
ਮੁਦਕੀ ਦੀ ਲੜਾਈ ਈਸਟ ਇੰਡੀਆ ਕੰਪਨੀ ਅਤੇ ਸਿੱਖ ਸਲਤਨਤ ਵਿਚਕਾਰ 18 ਦਸੰਬਰ 1845 ਈ. ਵਿੱਚ ਹੋਈ ਸੀ। ਬ੍ਰਿਟਿਸ਼ ਫੌਜ ਨੇ ਇਹ ਲੜਾਈ ਬਹੁਤ ਭਾਰੀ ਨੁਕਸਾਨ ਤੋਂ ਬਾਅਦ ਜਿੱਤੀ।
ਪਿਛੋਕੜ
ਸੋਧੋਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਵਾਂਢੀ ਰਾਜਾਂ ਨਾਲ ਮਿੱਤਰਤਾ ਦੀ ਨੀਤੀ ਅਪਣਾਈ। ਅੰਗਰੇਜਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਾਇਮ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਮੋਹਰੇ ਅੰਮ੍ਰਿਤਸਰ ਦੀ ਸੰਧੀ ਦਾ ਪ੍ਰਸਤਾਵ ਰੱਖਿਆ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਨੇ ਮੰਨ ਲਿਆ ਤੇ 1809 ਵਿੱਚ ਉਹਨਾਂ ਨੇ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦੀ ਸੰਧੀ ਕੀਤੀ ਜਿਸ ਨਾਲ ਸਤਲੁਜ ਦਰਿਆ ਤੋ ਦਿੱਲੀ ਵਾਲੇ ਪਾਸੇ ਪਟਿਆਲ਼ਾ ਰਿਆਸਤ ਨੇ ਅੰਗਰੇਜ਼ਾਂ ਦੀ ਅਧੀਨਤਾ ਮੰਨ ਲਈ ਸੀ ਅਤੇ ਸਤਲੁਜ ਤੋ ਲਹਿੰਦੇ ਪਾਸੇ ਵੱਲ ਉਹਨਾਂ ਨੇ ਰਿਆਸਤਾ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ ਜਿਸ ਤੋ ਬਾਅਦ ਉਹਨਾਂ ਨੇ ਪਿੱਛੇ ਮੁੜ ਕੇ ਨਹੀ ਦੇਖਿਆ ਤੇ ਕਸ਼ਮੀਰ, ਤਿੱਬਤ , ਬਲੋਚਿਸਤਾਨ,ਕਾਬੁਲ, ਕੰਧਾਰ ਤੱਕ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਨੂੰ ਵਧਾਉਂਦੇ ਗਏ। 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਵਿੱਚ ਬਹੁਤ ਗੜਬੜ ਅਤੇ ਕਤਲੋਗਾਰਤ ਸ਼ੁਰੂ ਹੋ ਗਈ। ਇਸ ਦੇ ਮੁੱਖ ਲੀਡਰ ਆਪ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਸਨ ਅਤੇ ਖਾਲਸਾ ਫੌਜ ਨੂੰ ਕਮਜੋਰ ਕਰਨ ਲਈ ਉਹਨਾਂ ਨੇ ਫੌਜ ਨੂੰ ਅੰਗਰੇਜਾਂ ਨਾਲ ਜੰਗ ਸ਼ੁਰੂ ਕਰ ਦਿੱਤੀ।
ਅੰਗਰੇਜਾਂ ਨੇ ਵੀ ਮਹਾਰਾਜੇ ਦੀ ਮੌਤ ਤੋਂ ਬਾਅਦ ਪੰਜਾਬ ਦੀ ਸੀਮਾ ਨੇੜੇ ਫੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੀ ਕੂਟਨੀਤੀ ਅਨੁਸਾਰ ਬਾਰ ਬਾਰ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵੀ ਦੇਣ ਲੱਗੇ। ਇੱਧਰ ਰਾਜਾ ਧਿਆਨ ਸਿੰਘ ਨੇ ਵੀ ਖਾਲਸਾ ਫੌਜ ਨੂੰ ਇਹ ਕਹਿ ਕੇ ਭੜਕਾਇਆ ਕਿ ਉਹਨਾਂ ਦੇ ਸ਼ਾਸ਼ਕ ਅੰਗਰੇਜਾਂ ਨਾਲ ਮਿਲੇ ਹੋਏ ਹਨ ਅਤੇ ਉਹ ਪੰਜਾਬ ਨੂੰ ਅੰਗਰੇਜਾਂ ਹੱਥੀ ਵੇਚਣ ਲਈ ਤਿਆਰ ਹਨ। ਉਹਨਾਂ ਨੇ ਮਹਾਰਾਜਾ ਖੜਕ ਸਿੰਘ ਤੇ ਇਹ ਇਲਜ਼ਾਮ ਲਾਇਆ ਅਤੇ ਖਾਲਸਾ ਫੌਜ ਨੂੰ ਅੰਗਰੇਜਾਂ ਖਿਲਾਫ਼ ਭੜਕਾਇਆ। ਇਸ ਤਰ੍ਹਾਂ ਉਹਨਾਂ ਨੇ ਵੀ ਇਸ ਲੜਾਈ ਲਈ ਰਸਤਾ ਤਿਆਰ ਕੀਤਾ।
ਲੜਾਈ
ਸੋਧੋ1845 ਦੇ ਸ਼ੁਰੂ ਵਿਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ 'ਤੇ ਪੁਲ ਬਣਾਉਣ ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਅਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਵਿਚ ਇਹ ਪ੍ਰਾਪੇਗੰਡਾ ਸ਼ੁਰੂ ਕਰ ਦਿਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਹਨਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ। ਨਵੰਬਰ 1845 ਵਿਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ ਦੀ ਸਮਾਧ 'ਤੇ ਇਕੱਠੇ ਹੋਏ। ਇਸ ਮੀਟਿੰਗ ਵਿਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿਚ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ।
ਉਧਰ ਅਗੰਰੇਜ਼ਾਂ ਨੇ ਵੀ 20 ਨਵੰਬਰ, 1845 ਦੇ ਦਿਨ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦੇ ਦਿਤਾ ਸੀ। 10 ਦਸੰਬਰ, 1845 ਨੂੰ ਇਹ ਫ਼ੌਜਾਂ ਫ਼ਿਰੋਜ਼ਪੁਰ ਵਲ ਚਲ ਵੀ ਚੁਕੀਆਂ ਸਨ। ਇਸ ਦੇ ਨਾਲ ਹੀ ਲੁਧਿਆਣਾ ਵਿਚ ਅੰਗਰੇਜ਼ੀ ਫ਼ੌਜ ਦਾ ਬਰੀਗੇਡੀਅਰ ਵ੍ਹੀਲਰ ਵੀ ਇੱਕ ਵੱਡੀ ਫ਼ੌਜ ਲੈ ਕੇ ਫ਼ਿਰੋਜ਼ਪੁਰ ਵਲ ਚਲ ਪਿਆ ਸੀ। 17 ਦਸੰਬਰ, 1845 ਦੀ ਸ਼ਾਮ ਨੂੰ ਅੰਗਰੇਜ਼ੀ ਫ਼ੌਜ ਮੁੱਦਕੀ ਵਿਚ ਪਹੁੰਚ ਚੁੱਕੀ ਸੀ। ਅੰਗਰੇਜ਼ਾਂ ਦੀ ਅੰਬਾਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿਚਲੀਆਂ ਫ਼ੌਜਾਂ ਦੀ ਕੁਲ ਗਿਣਤੀ ਸਤਾਰਾਂ ਹਜ਼ਾਰ ਸੀ ਤੇ ਉਹਨਾਂ ਕੋਲ 69 ਤੋਪਾਂ ਸਨ।
“ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਸਨ ਪਰ ਲਾਲ ਸਿੰਘ ਨੇ ਸਿੱਖ ਫ਼ੌਜਾਂ ਨੂੰ ਬੱਦੋਵਾਲ ਤੋਂ ਅੱਗੇ ਨਹੀਂ ਜਾਣ ਦਿਤਾ ਤੇ ਫਿਰ ਸਤਲੁੁਜ ਦਰਿਆ ਦੇ ਕੰਢੇ ਤਕ ਹੀ ਰੁਕਣ ਦਾ ਹੁਕਮ ਦੇ ਦਿਤਾ
ਲਾਹੌਰ ਵਿਚ ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ, 1845 ਨੂੰ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿਤਾ ਸੀ। 12 ਦਸੰਬਰ ਨੂੰ ਇਹ ਫ਼ੌਜਾਂ ਦਰਿਆ ਪਾਰ ਕਰ ਕੇ ਲਾਹੌਰ ਦਰਬਾਰ ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਇਨ੍ਹਾਂ ਸਿੱਖ ਫ਼ੌਜਾਂ ਵਿਚ ਗ਼ੱਦਾਰਾਂ ਨੇ ਇਹ ਅਫ਼ਵਾਹ ਫੈਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ 'ਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਇਸ ਮਗਰੋਂ ਕਲਕੱਤਾ ਕਾਬੂ ਕਰ ਕੇ ਲੰਡਨ ਵਲ ਮਾਰਚ ਕੀਤਾ ਜਾਵੇਗਾ ਤੇ ਉਥੇ ਹਕੂਮਤ ਕਾਇਮ ਕੀਤੀ ਜਾਵੇਗੀ।
ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। 18 ਦਸੰਬਰ, 1845 ਦੇ ਦਿਨ ਮੁਦਕੀ ਵਿਚ ਹੋਈ ਇਸ ਲੜਾਈ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ 215 ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ 657 ਜ਼ਖ਼ਮੀ ਹੋਏ ਸਨ।
ਵਿਦੇਸ਼ੀ ਇਤਿਹਾਸਕਾਰਾਂ ਦੇ ਵਿਚਾਰ
ਸੋਧੋ"ਮੈਂ ਫੌ਼ਜ ਨਾਲ ਦਰਿਆ ਪਾਰ ਹੋ ਆਇਆ ਹਾਂ । ਤੁਹਾਨੂੰ ਮੇਰੀ ਅੰਗਰੇਜ਼ਾਂ ਨਾਲ ਦੋਸਤੀ ਦਾ ਪਤਾ ਹੀ ਹੈ।ਮੈਨੂੰ ਦੱਸੋ ਹੁਣ ਮੈਂ ਕੀ ਕਰਾਂ।"... ਪੌਲੀਟੀਕਲ ਏਜੰਟ ਪੀਟਰ ਨਿਕਲਸਨ
"ਫੀਰੋਜ਼ਪੁਰ ਤੇ ਹੱਲਾ ਨ ਕਰਨਾ ।ਜਿਨਾ ਚਿਰ ਹੋ ਸਕੇ , ਅਟਕੇ ਰਹੋ ਅਤੇ ਫੇਰ ਗਵਰਨਰ ਜਨਰਲ ਵਲ ਨੂੰ ਕੂਚ ਕਰਨਾ।".. ਨਿਕਲਸਨਦਾ ਜੁਆਬ
“ਜੇ ਖਾਲਸਾ ਫੌ਼ਜ ਵਾਂਗ ਉਹਨਾਂ ਦੇ ਆਗੂ ਵੀ ਇਮਾਨਦਾਰ ਹੁੰਦੇ ਤਾਂ ਫ਼ਿਰੋਜ਼ਪੁਰ ਡਵੀਜ਼ਨ ਤਬਾਹੀ ਤੋਂ ਨ ਬਚ ਪਾਉਂਦੀ। ਪਰ ......!”
"ਹੱਲਾ ਕਰਨ ਵੇਲੇ ਲਾਲ ਸਿੰਘ ਫ਼ੌਜਾਂ ਦਾ ਮੁਹਰੀ ਸੀ , ਪਰ ਮੂਲ ਤੇ ਗਿਣੀ ਮਿਥੀ ਸਾਜ਼ਸ਼ ਅਨੁਸਾਰ ਉਹ ਫ਼ੌਜਾਂ ਦੀ ਮੁਠ ਭੇੜ ਕਰਵਾ ਕੇ ਤੇ ਅੰਗਰੇਜ਼ ਦੁਸ਼ਮਣ ਨਾਲ ਉਲਝਾ ਕੇ ਆਪ ਉਨ੍ਹਾਂ ਨੂੰ ਛੱਡ ਗਿਆ ,ਤਾਂ ਜੋ , ਜਿਵੇਂ ਉਹਨਾਂ ਦੀ ਮਰਜੀ ਹੋਵੇ , ਆਪਣੀ ਬੇ ਮੁਹਾਰੀ ਬਹਾਦਰੀ ਦੇ ਜੌਹਰ ਪਏ ਵਿਖਾਉਣ।" ਕਨਿੰਘਮ
"ਸਿੱਖਾਂ ਦੇ ਇਕ ਪੈਦਲ ਫ਼ੌਜੀ ਦੇ ਮੁਕਾਬਲੇ ਅੰਗਰੇਜ਼ਾਂ ਦੇ ਪੰਜ ਪੈਦਲ ਫ਼ੌਜੀ ਸਨ, ਪਰ ਫਿਰ ਵੀ ਉਹ (ਅੰਗਰੇਜ਼) ਪਿੱਛੇ ਧੱਕ ਦਿੱਤੇ ਗਏ।" ਜਾਰਜ ਬਰੂਸ
"ਬਹੁਤ ਸਾਰੇ ਪੂਰਬੀਏ ਫ਼ੌਜੀ , ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਇੰਨੀ ਭਿਆਨਕ ਤੇ ਤਬਾਹੀ ਵਾਲੀ ਜੰਗ ਅਜੇ ਤਕ ਨਹੀਂ ਸੀ ਲੜੀ , ਤੋਪਾਂ ਦੀ ਭਿਆਨਕ ਮਾਰ ਤੋਂ ਬਚਣ ਲਈ ਘਬਰਾਹਟ ਵਿਚ ਜਾਂ ਡਰ ਕਾਰਨ ਵਫ਼ਾਦਾਰੀ ਭੁੱਲਦੇ ਹੋਏ ਇਕਦਮ ਮੈਦਾਨ 'ਚੋਂ ਭੱਜ ਪਏ।ਹੀਊ ਗਫ਼ ਨੇ ਉਨ੍ਹਾਂ ਨੂੰ ਰੋਕਣ ਵਾਸਤੇ ਕੈਪਟਨ ਹੈਨਰੀ ਹੈਵਲਾਕ ਨੂੰ ਉਹਨਾਂ ਦੇ ਮਗਰ ਭੇਜਿਆ ਜੋ ਘੋੜਾ ਭਜਾਉਂਦਾ ਹੋਇਆ ਉਹਨਾਂ ਕੋਲ ਪਹੁੰਚ ਕੇ ਉੱਚੀ ਉੱਚੀ ਚੀਕ ਚੀਕ ਕੇ ਕਹਿ ਰਿਹਾ ਸੀ ਕਿ ਦੁਸ਼ਮਣ ਤੁਹਾਡੇ ਸਾਹਮਣੇ ਹੈ , ਤੁਹਾਡੇ ਪਿਛੇ ਨਹੀਂ ।" ਜਾਰਜ ਬਰੂਸ
"ਹਰ ਸਿੱਖ ਇਸ ਕਾਰਜ ਨੂੰ ਆਪਣਾ ਸਮਝਦਾ ਸੀ ।ਉਹ ਮਜ਼ਦੂਰ ਦਾ ਕੰਮ ਵੀ ਕਰਦਾ ਸੀ ਤੇ ਬੰਦੂਕ ਵੀ ਧਾਰਨ ਕਰਦਾ ਸੀ ।ਉਹ ਤੋਪਾਂ ਖਿੱਚਦਾ , ਬੌਲਦ ਹਿੱਕਦਾ , ਸਾਰਬਾਨੀ ਕਰਦਾ ਅਤੇ ਚਾਈਂ ਚਾਈਂ ਬੇੜੀਆਂ ਤੇ ਮਾਲ ਲੱਦਦਾ ਤੇ ਲਾਹੁੰਦਾ ਸੀ ।ਇਸਦੇ ਮੁਕਾਬਲੇ ਤੇ ਅੰਗਰੇਜ਼ ਫ਼ੌਜ ਦੇ ਹਿੰਦੁਸਤਾਨੀ ਫ਼ੌਜੀ ਕੇਵਲ ਪੈਸੇ ਲਈ ਲੜ ਰਹੇ ਸਨ ।ਇਹਨਾਂ ਭਾੜੇ ਦੇ ਟੱਟੂ ਫ਼ੌਜੀਆਂ ਦੀ ਲੜਨ ਦੀ ਕੋਈ ਖ਼ਾਸ ਰੁਚੀ ਨਹੀਂ ਸੀ ।ਉਹ ਤਾਂ ਅਣਮੰਨੇ ਮਨ ਨਾਲ ਹੁਕਮ ਮੰਨਣ ਦਾ ਦਿਖਾਵਾ ਕਰਦੇ ਸਨ।".. ਕਨਿੰਘਮ
"ਅੰਗਰੇਜ਼ ਅਫ਼ਸਰ ਅਤੇ ਫ਼ੌਜੀ ਸਮਝਦੇ ਸਨ ਕਿ ਬਗ਼ਾਵਤੀ ਸੁਰਾਂ 'ਚ ਲਿਪਟੀ ਤੇ ਹੁਲੜਬਾਜ਼ੀ ਦਾ ਸ਼ਿਕਾਰ ਹੋਈ ਖ਼ਾਲਸਾ ਫ਼ੌਜ ਨੂੰ ਹਿੰਦੁਸਤਾਨੀਆਂ ਵਾਂਗ ਇਕ ਦੋ ਲੜਾਈਆਂ ਵਿਚ ਹੀ ਹਰਾ ਦੇਣਗੇ ਤੇ ਭਜਾ ਦੇਣਗੇ।" ..ਥੋਰਬਰਨ
“ਸਿੱਖ ਆਪਣਾ ਸਭ ਕੁਝ ਦਾਅ ਤੇ ਲਾ ਕੇ ਖ਼ੂਬ ਲੜੇ।"... ”
"(ਇਸ ਜੰਗ ਪਿੱਛੋਂ ਹੀ) ਕੁਝ ਅੰਗਰੇਜ਼ ਫ਼ੌਜੀ ਰਾਹ ਖੁੰਝ ਕੇ ਸਿੱਖ ਛਾਉਣੀ ਵਿਚ ਚੱਲੇ ਗਏ , ਤਾਂ ਸਿੱਖ ਸਰਦਾਰਾਂ ਨੇ ਬਾਇਜ਼ੱਤ ਉਹਨਾਂ ਨੂੰ ਰਾਹ ਖਰਚ ਲਈ ਪੈਸੇ ਦੇ ਕੇ ਅੰਗਰੇਜ਼ ਛਾਉਣੀ ਵਿਚ ਪਹੁੰਚਾ ਦਿੱਤਾ ਸੀ।" ਮੈਕਗ੍ਰੇਗਰ
"ਇਸ ਵਿਚ ਸ਼ੱਕ ਹੈ ਕਿ ਫ਼ਤਹ ਨੇ ਅੰਗਰੇਜ਼ਾਂ ਦੇ ਕਦਮ ਚੁੰਮੇ ਹੋਣ।" ਕਨਿੰਘਮ ਵੀ ਲਿਖਦਾ ਹੈ "ਅੰਗਰੇਜ਼ਾਂ ਦੀ ਇਹ ਫ਼ਤਹ ਉਹਨਾਂ ਦੀਆਂ ਹੋਰ ਜਿੱਤਾਂ ਵਾਂਗ ਪੂਰੀ ਨਹੀਂ ਸੀ।".. ਕਰਨਲ ਮੈਲੀਸਨ
ਇਹ ਵੀ ਦੇਖੋ
ਸੋਧੋਹਵਾਲੇ
ਸੋਧੋਸਰੋਤ
ਸੋਧੋ- Hernon, Ian (2003). Britain's forgotten wars. Sutton. ISBN 0-7509-3162-0.
- Perrett, Bryan (2007). British Military History for Dummies. John Wiley & Sons.