ਮੁਨਾਵਰ ਫਾਰੂਕੀ

ਮੁਨਾਵਰ ਇਕਬਾਲ ਫਾਰੂਕੀ (ਜਨਮ 28 ਜਨਵਰੀ 1992) ਨੂੰ ਮੁਨਾਵਰ ਫਾਰੂਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਸਟੈਂਡ-ਅੱਪ ਕਾਮੇਡੀਅਨ ਅਤੇ ਰੈਪਰ ਹੈ।

ਮੁਨਾਵਰ ਫਾਰੂਕੀ
ਜਨਮ (1992-01-28) 28 ਜਨਵਰੀ 1992 (ਉਮਰ 30)
ਜੂਨਾਗੜ੍ਹ, ਗੁਜਰਾਤ, ਭਾਰਤ
Mediumਸਟੈਂਡ-ਅੱਪ ਕਾਮੇਡੀ
ਰਾਸ਼ਟਰੀਅਤਾਭਾਤਰੀ
Genresਕਾਮੇਡੀਅਨ, ਹਿਪਹੋਪ (ਰੈਪ), ਗੀਤਕਾਰ
ਵਿਸ਼ੇਬਾਲੀਵੁੱਡ, ਭਾਰਤੀ ਸੱਭਿਆਚਾਰ ਵਿਅੰਗ, ਰੋਜ਼ਮਰ੍ਹਾ ਦੀ ਜ਼ਿੰਦਗੀ
ਯੂਟਿਊਬ ਜਾਣਕਾਰੀ
Rayan Ray and Munawar Faruqui.jpg
ਸਰਗਰਮੀ ਦੇ ਸਾਲ2018–present
ਵਿਧਾ
  • Comedy, Hip Hop (Rap)
ਸਬਸਕਰਾਈਬਰ2.13 Million
ਕੁੱਲ ਵਿਊ140 Million
YouTube Silver Play Button 2.svg100,000 ਸਬਸਕਰਾਈਬਰਸ
YouTube Gold Play Button 2.svg1,000,000 ਸਬਸਕਰਾਈਬਰਸ
ਸਬਸਕਰਾਈਬਰ ਅਤੇ ਕੁੱਲ ਵਿਊ ਇਸ ਤਰੀਕ ਮੁਤਾਬਿਕ ਹਨ: 17/03/2022

ਮੁੱਢਲਾ ਜੀਵਨਸੋਧੋ

ਫਾਰੂਕੀ ਦਾ ਜਨਮ ਜੂਨਾਗੜ੍ਹ, ਗੁਜਰਾਤ ਵਿੱਚ 28 ਜਨਵਰੀ 1992 ਨੂੰ ਇੱਕ ਭਾਰਤੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਗੁਜਰਾਤ ਦੇ 2002 ਦੇ ਫਿਰਕੂ ਦੰਗਿਆਂ ਦੌਰਾਨ ਉਸ ਦੇ ਘਰ ਤਬਾਹ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਮੁੰਬਈ ਚਲਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਮਾਂ ਦੀ ਮੌਤ ਹੋ ਗਈ, ਜਦੋਂ ਉਹ ਸਿਰਫ਼ 16 ਸਾਲਾਂ ਦਾ ਸੀ।

17 ਸਾਲ ਦੀ ਉਮਰ ਵਿੱਚ, ਉਹ ਆਪਣੇ ਪਰਿਵਾਰ ਲਈ ਕੰਮ ਕਰਨ ਲਈ ਮਜਬੂਰ ਹੋ ਗਿਆ ਸੀ ਜਦੋਂ ਉਸਦੇ ਪਿਤਾ ਬਿਮਾਰ ਹੋ ਗਏ ਸਨ। ਉਹ ਸਕੂਲ ਜਾਣ ਵੇਲੇ ਇੱਕ ਬਰਤਨਾਂ ਦੀ ਦੁਕਾਨ 'ਤੇ ਕੰਮ ਕਰਦਾ ਸੀ।

ਆਪਣੀ 20 ਸਾਲ ਦੀ ਉਮਰ ਦੇ ਦੇ ਸ਼ੁਰੂ ਵਿੱਚ, ਉਸਨੇ ਇੱਕ ਗ੍ਰਾਫਿਕ ਡਿਜ਼ਾਈਨਰ ਵਜੋਂ ਕੰਮ ਕੀਤਾ। 2017 ਵਿੱਚ, ਜਦੋਂ ਭਾਰਤ ਵਿੱਚ ਵੱਖ-ਵੱਖ ਓਟੀਟੀ ਪਲੇਟਫਾਰਮ ਪੇਸ਼ ਕਰ ਰਹੇ ਸਨ ਤਾਂ ਉਹ ਕਾਮੇਡੀ ਤੋਂ ਜਾਣੂ ਹੋ ਗਿਆ ਅਤੇ ਉਸਨੇ ਇੱਕ ਕਾਮੇਡੀਅਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਕੈਰੀਅਰਸੋਧੋ

ਅਪ੍ਰੈਲ 2020 ਵਿੱਚ, ਉਸਨੇ ਆਪਣੇ ਚੈਨਲ 'ਤੇ "ਦਾਊਦ, ਯਮਰਾਜ ਅਤੇ ਔਰਤ" ਨਾਮ ਦੀ ਇੱਕ ਸਟੈਂਡਅੱਪ ਕਾਮੇਡੀ ਵੀਡੀਓ ਅਪਲੋਡ ਕੀਤੀ। ਉਸਨੇ ਅਗਸਤ ੨੦੨੦ ਵਿੱਚ ਇੱਕ ਭਾਰਤੀ ਸੰਗੀਤਕਾਰ ਸਪੈਕਟ੍ਰਾ ਦੇ ਸਹਿਯੋਗ ਨਾਲ ਆਪਣਾ ਪਹਿਲਾ ਗਾਣਾ "ਜਵਾਬ" ਜਾਰੀ ਕੀਤਾ।

28 ਫਰਵਰੀ 2021 ਵਿੱਚ, ਉਸਨੇ ਆਪਣੇ ਯੂ-ਟਿਊਬ ਚੈਨਲ 'ਤੇ "ਗ਼ੋਸਟ ਸਟੋਰੀ" ਨਾਮ ਦੀ ਇੱਕ ਸਟੈਂਡਅੱਪ ਕਾਮੇਡੀ ਵੀਡੀਓ ਅਪਲੋਡ ਕੀਤੀ।

੨੦੨੨ ਵਿੱਚ ਉਹ ਕੰਗਨਾ ਰਨੌਤ ਦੇ ਰਿਐਲਿਟੀ ਟੈਲੀਵਿਜ਼ਨ ਸ਼ੋਅ ਲਾਕ ਅਪ ਵਿੱਚ ਇੱਕ ਪ੍ਰਤੀਯੋਗੀ ਬਣ ਗਿਆ।

2021ਸੋਧੋ

2021 ਵਿੱਚ, ਉਸਨੂੰ ਮੱਧ ਪ੍ਰਦੇਸ਼ ਪੁਲਿਸ ਨੇ ਇਸ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ[1] ਕਿ ਉਹ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਵਾਲੇ ਚੁਟਕਲੇ ਬਣਾਉਂਦਾ ਹੈ।[2]

2020 ਵਿੱਚ ਵੀ, ਉਸ 'ਤੇ ਹਮਲਾ ਕੀਤਾ ਗਿਆ ਸੀ ਅਤੇ ਯੂ-ਟਿਊਬ 'ਤੇ ਅਪਲੋਡ ਕੀਤੀਆਂ ਵੀਡੀਓਜ਼ ਵਿੱਚ ਇਤਰਾਜ਼ਯੋਗ ਚੁਟਕਲਿਆਂ ਕਾਰਣ ਮੁਕੱਦਮਾ ਦਰਜ਼ ਹੋਇਆ।[3]

ਹਵਾਲੇਸੋਧੋ

  1. Welle, Deutsche (20 January 2021). "India: Muslim comedian detained over anti-Hindu jokes he might crack | DW | 20.01.2021". DW.COM. Retrieved 21 January 2021. "Chidambaram: Why are courts denying bail to Siddique Kappan, Munawar Faruqui?". The Indian Express (in ਅੰਗਰੇਜ਼ੀ). 21 January 2021. Retrieved 21 January 2021. 
  2. Daniyal, Shoaib. "Comic Munawar Faruqui's continued bullying shows how the mob has captured India's justice system". Scroll.in. Retrieved 21 January 2021. 
  3. "Case against Stand-up comedian Munawar faruqui for hurting Hindu religious sentiments". Telangana Mata. 15 April 2020. Archived from the original on 28 जनवरी 2021. Retrieved 21 January 2021.  Unknown parameter |url-status= ignored (help); Check date values in: |archive-date= (help)