ਮੁੰਡਾ ਭਾਰਤ ਦੇ ਛੋਟਾ ਨਾਗਪੁਰ ਪਠਾਰ ਖੇਤਰ ਦੇ ਕਬਾਇਲੀ (ਆਦਿਵਾਸੀ) ਸ੍ਮੂਹ ਹਨ। ਇਹ ਭਾਰਤ ਦੇ ਝਾਰਖੰਡ ਪ੍ਰਦੇਸ਼ ਦੇ ਇਲਾਵਾ ਬਿਹਾਰ, ਪੱਛਮ ਬੰਗਾਲ, ਓਡੀਸਾ ਆਦਿ ਭਾਰਤੀ ਰਾਜਾਂ ਵਿੱਚ ਵੀ ਰਹਿੰਦੇ ਹਨ। ਇਹਨਾਂ ਦੀ ਭਾਸ਼ਾ ਮੁੰਡਾਰੀ ਆਸਟਰੋ-ਏਸ਼ੀਆਟਿਕ ਭਾਸ਼ਾ ਪਰਵਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਉਨ੍ਹਾਂ ਦਾ ਭੋਜਨ ਮੁੱਖ ਤੌਰ ਤੇ ਝੋਨਾ, ਮੜੂਆ, ਮੱਕਾ, ਜੰਗਲ ਦੇ ਫਲ - ਫੁਲ ਅਤੇ ਕੰਦ-ਮੂਲ ਹਨ। ਉਹ ਸੂਤੀ ਬਸਤਰ ਪਾਓਂਦੇ ਹਨ। ਔਰਤਾਂ ਲਈ ਵਿਸ਼ੇਸ਼ ਪ੍ਰਕਾਰ ਦੀ ਸਾੜ੍ਹੀ ਹੁੰਦੀ ਹੈ, ਜਿਸ ਨੂੰ ਬਾਰਾਂ ਹਥਿਆ (ਬਾਰਕੀ ਲਿਜਾ:) ਕਹਿੰਦੇ ਹਨ। ਪੁਰਖ ਸਧਾਰਨ ਜਿਹੀ ਧੋਤੀ ਦਾ ਪ੍ਰਯੋਗ ਕਰਦੇ ਹਨ, ਜਿਸ ਨੂੰ ਤੋਲੋਂਗ ਕਹਿੰਦੇ ਹਨ।

ਮੁੰਡਾ
An old Munda man, Dinajpur (1), 2010 by Biplob Rahman.jpg
ਮੁੰਡਾ ਕਬੀਲੇ ਦਾ ਇੱਕ ਬੁਢਾ ਬੰਦਾ
ਕੁੱਲ ਅਬਾਦੀ
9,000,000[1]
ਅਹਿਮ ਅਬਾਦੀ ਵਾਲੇ ਖੇਤਰ
ਭਾਸ਼ਾਵਾਂ
ਮੁੰਡਾਰੀ
ਧਰਮ
ਸਰਨਾ ਧਰਮ, ਈਸਾਈ, ਹਿੰਦੂ ਧਰਮ
ਸਬੰਧਿਤ ਨਸਲੀ ਗਰੁੱਪ
ਹੋ  • ਭੂਮਿਜ  • ਸੰਥਾਲ ਕਬੀਲਾ

20ਵੀਂ ਸਦੀ ਦੇ ਅੰਤ ਸਮੇਂ ਉਨ੍ਹਾਂ ਦੇ ਗਿਣਤੀ ਅਨੁਮਾਨਿਤ 9,000,000 ਸੀ।[1]

ਹਵਾਲੇਸੋਧੋ