ਮੌਲਾਨਾ ਸ਼ੌਕਤ ਅਲੀ
ਭਾਰਤੀ ਕਾਰਕੁਨ
ਮੌਲਾਨਾ ਸ਼ੌਕਤ ਅਲੀ ਇੱਕ ਭਾਰਤੀ ਮੁਸਲਮਾਨ ਰਾਸ਼ਟਰਵਾਦੀ ਅਤੇ ਖਿਲਾਫ਼ਤ ਲਹਿਰ ਦੇ ਆਗੂ ਸੀ। ਉਹ ਮੌਲਾਨਾ ਮੁਹੰਮਦ ਅਲੀ ਦਾ ਭਰਾ ਸੀ।
ਮੁੱਢਲੀ ਜ਼ਿੰਦਗੀ
ਸੋਧੋਸ਼ੌਕਤ ਅਲੀ ਰਾਮਪੁਰ ਵਿੱਚ 1873 ਵਿੱਚ ਪੈਦਾ ਹੋਇਆ ਸੀ, ਜੋ ਅੱਜ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਹੈ। ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੜ੍ਹਿਆ ਸੀ। ਉਹ ਕ੍ਰਿਕਟ ਖੇਡਣ ਦਾ ਬਹੁਤ ਸ਼ੌਕੀਨ ਸੀ, ਅਤੇ ਯੂਨੀਵਰਸਿਟੀ ਦੀ ਟੀਮ ਦਾ ਕਪਤਾਨ ਵੀ ਰਿਹਾ। ਮਹਾਤਮਾ ਗਾਂਧੀ ਉਸਨੂੰ ਰਾਜਨੀਤੀ ਵਿੱਚ ਲੈ ਕੇ ਆਇਆ।
ਉਸਨੇ ਅਵਧ ਦੇ ਸੰਯੁਕਤ ਸੂਬੇ ਅਤੇ ਆਗਰਾ ਵਿੱਚ 1896 ਤੋਂ 1913 ਤੱਕ ਸਿਵਲ ਸੇਵਕ ਵਜੋਂ ਸੇਵਾ ਕੀਤੀ।