ਮੱਲਿਨਾਥ
ਮੱਲਿਨਾਥ ਹਿੰਦੀ: मल्लिनाथ, ਸੰਸਕ੍ਰਿਤ ਦੇ ਪ੍ਰਸਿੱਧ ਟੀਕਾਕਾਰ ਸਨ। ਇਨ੍ਹਾਂ ਦਾ ਪੂਰਾ ਨਾਮ ਕੋਲਾਚਲ ਮੱਲਿਨਾਥ ਸੀ। ਪੇੱਡ ਭੱਟ ਵੀ ਇਨ੍ਹਾਂ ਦਾ ਨਾਮ ਸੀ। ਇਹ ਦੱਖਣ ਭਾਰਤ ਦੇ ਨਿਵਾਸੀ ਸਨ। ਇਨ੍ਹਾਂ ਦਾ ਸਮਾਂ ਆਮਤੌਰ: 14ਵੀਂ ਜਾਂ 15 ਵੀਂ ਸ਼ਤਾਵਦੀ ਮੰਨਿਆ ਜਾਂਦਾ ਹੈ। ਇਹ ਕਵਿਤਾ, ਅਲੰਕਾਰ, ਵਿਆਕਰਨ, ਸਿਮਰਤੀ, ਦਰਸ਼ਨ, ਜੋਤੀਸ਼ ਆਦਿ ਦੇ ਵਿਦਵਾਨ ਸਨ। ਟੀਕਾਕਾਰ ਦੇ ਰੂਪ ਵਿੱਚ ਇਨ੍ਹਾਂ ਦਾ ਸਿੱਧਾਂਤ ਸੀ ਕਿ ਮੈਂ ਅਜਿਹੀ ਕੋਈ ਗੱਲ ਨਹੀਂ ਲਿਖਾਂਗਾ ਜੋ ਨਿਰਾਧਾਰ ਹੋ ਅਤੇ ਬੇਲੋੜੀ ਹੋਵੇ। ਇਨ੍ਹਾਂ ਨੇ ਮਹਾਂਕਾਵਿ ਅਭਿਗਿਆਨਸ਼ਾਕੁਂਤਲੰਮ, ਰਘੂਵੰਸ਼, ਸ਼ਿਸ਼ੁਪਾਲਵਧ, ਕਿਰਾਤਾਰਜਨੀਯ ਅਤੇ ਮੇਘਦੂਤਮ, ਕੁਮਾਰਸੰਭਵ, ਅਮਰਕੋਸ਼ ਆਦਿ ਗ੍ਰੰਥਾਂ ਦੀਆਂ ਟੀਕਾਵਾਂ ਲਿਖੀਆਂ ਜਿਹਨਾਂ ਵਿੱਚ ਉਕਤ ਸਿੱਧਾਂਤ ਦਾ ਭਲੀਭਾਂਤੀ ਪਾਲਣ ਕੀਤਾ ਗਿਆ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |