ਯਮਲਾ ਪਗਲਾ ਦੀਵਾਨਾ
ਯਮਲਾ ਪਗਲਾ ਦੀਵਾਨਾ (ਹਿੰਦੀ: यमला पगला दीवाना) 2011 ਵਿੱਚ ਪ੍ਰਦਰਸ਼ਿਤ ਹਿੰਦੀ ਹਾਸ ਨਾਟਕੀ ਫਿਲਮ ਹੈ ਜਿਸਨੂੰ ਸਮੀਰ ਕਾਰਣਿਕ ਨੇ ਨਿਰਦੇਸ਼ਤ ਕੀਤਾ ਹੈ ਅਤੇ ਧਰਮਿੰਦਰ, ਸਨੀ ਦਿਓਲ ਅਤੇ ਬੌਬੀ ਦਿਓਲ ਇਸ ਵਿੱਚ ਮੁੱਖ ਭੂਮਿਕਾ ਵਿੱਚ ਹਨ।[4] ਇਹ ਫਿਲਮ ਦਿਉਲ ਪਰਿਵਾਰ ਦੀ ਤਿਕੜੀ ਵਲੋਂ ਇਕੱਠੇ ਤੌਰ ਤੇ ਕੀਤੀ ਗਈ ਦੂਜੀ ਫਿਲਮ ਹੈ, ਇਸਤੋਂ ਪੂਰਵ ਅਪਨੇ (2007) ਫਿਲਮ ਵਿੱਚ ਤਿੰਨੋਂ ਇਕੱਠੇ ਤੌਰ ਤੇ ਕੰਮ ਕਰ ਚੁੱਕੇ ਹਨ। ਇਹ ਫਿਲਮ ੧੯੭੫ ਦੀ ਧਰਮਿੰਦਰ ਅਭਿਨੀਤ ਫਿਲਮ "ਪ੍ਰਤਿਗਿਆ" ਦੇ ਗਾਣੇ "ਮੈਂ ਜੱਟ ਯਮਲਾ ਪਗਲਾ ਦੀਵਾਨਾ" ਤੋਂ ਵੀ ਪ੍ਰੇਰਿਤ ਹੈ।[5]
ਯਮਲਾ ਪਗਲਾ ਦੀਵਾਨਾ | |
---|---|
ਨਿਰਦੇਸ਼ਕ | ਸਮੀਰ ਕਾਰਣਿਕ |
ਕਹਾਣੀਕਾਰ | ਜਸਵਿੰਦਰ ਭੱਟ |
ਨਿਰਮਾਤਾ | ਸਮੀਰ ਕਾਰਣਿਕ ਨਿਤਿਨ ਮਨਮੋਹਨ |
ਸਿਤਾਰੇ | ਸਨੀ ਦਿਓਲ ਧਰਮਿੰਦਰ ਬੌਬੀ ਦਿਓਲ ਕੁਲਰਾਜ ਰੰਧਾਵਾ ਅਨੁਪਮ ਖੇਰ |
ਕਥਾਵਾਚਕ | ਅਜੈ ਦੇਵਗਨ |
ਸਿਨੇਮਾਕਾਰ | ਕਬੀਰ ਲਾਲ ਬਿਨੋਦ ਪ੍ਰਧਾਨ |
ਸੰਪਾਦਕ | ਮੁਕੇਸ਼ ਠਾਕੁਰ |
ਸੰਗੀਤਕਾਰ | ਲਕਸ਼ਮੀਕਾਂਤ-ਪਿਆਰੇਲਾਲ ਅਨੂੰ ਮਲਿਕ ਰਿਦਮ ਧੋਲ ਬੌਸ ਨੌਮਨ ਜਾਵੈਦ ਸੰਦੇਸ਼ ਸ਼ਾਂਡਿਲਿਅ ਰਾਹੁਲ ਸੇਠ ਸੰਜੈ ਚੌਧਰੀ |
ਡਿਸਟ੍ਰੀਬਿਊਟਰ | ਟਾਪ ਐਂਜਲ ਪ੍ਰੋਡਕਸ਼ਨਸ ਵਨ ਅੱਪ ਐਂਟਰਟੇਂਮਿੰਟ |
ਰਿਲੀਜ਼ ਮਿਤੀ |
|
ਮਿਆਦ | 163 ਮਿੰਟ[1] |
ਦੇਸ਼ | ਭਾਰਤ |
ਭਾਸ਼ਾਵਾਂ | ਹਿੰਦੀ ਅੰਗਰੇਜੀ[2] |
ਬਾਕਸ ਆਫ਼ਿਸ | ₹86.50 crore (US$11 million)[3] |
ਪਟਕਥਾ
ਸੋਧੋਪਰਮਵੀਰ ਸਿੰਘ (ਸਨੀ ਦਿਓਲ) ਇੱਕ ਪ੍ਰਵਾਸੀ ਭਾਰਤੀ (ਐੱਨ ਆਰ ਆਈ) ਹੈ ਜੋ ਕੈਨੇਡਾ ਵਿੱਚ ਆਪਣੀ ਪਤਨੀ ਮੈਰੀ (ਆਸਟ੍ਰੇਲੀਆਈ ਅਭਿਨੇਤਰੀ ਐੱਮਾ ਬ੍ਰਾਊਨ ਗਰੇਟੱਟ), ਦੋ ਬੱਚੇ ਕਰਮ ਅਤੇ ਵੀਰ ਅਤੇ ਆਪਣੀ ਮਾਂ ਨਫੀਸਾ ਅਲੀ ਦੇ ਨਾਲ ਰਹਿੰਦਾ ਹੈ। ਸਾਲਾਂ ਪੂਰਵ, ਪਰਮਵੀਰ ਦੇ ਛੋਟੇ ਭਰਾ ਗਜੋਧਰ ਦੇ ਜਨਮ ਤੋਂ ਬਾਅਦ, ਪਰਮਵੀਰ ਦੇ ਪਿਤਾ ਧਰਮ ਸਿੰਘ (ਧਰਮਿੰਦਰ) ਪਰਿਵਾਰਕ ਸਮਸਿਆਵਾਂ ਦੇ ਕਾਰਨ ਗਜੋਧਰ ਨੂੰ ਨਾਲ ਲੈ ਕੇ ਘਰ ਨੂੰ ਛੱਡ ਜਾਂਦੇ ਹਨ। ਜਦ ਵਰਤਮਾਨ ਵਿੱਚ ਪਰਮਵੀਰ ਦੇ ਘਰ ਇੱਕ ਕੈਨੇਡੀਆਈ ਨਾਗਰੀਕ ਆਉਂਦਾ ਹੈ ਅਤੇ ਉਹ ਧਰਮ ਸਿੰਘ ਦਾ ਇੱਕ ਚਿੱਤਰ ਉੱਥੇ ਵੇਖਦਾ ਹੈ। ਇਸ ਤੋਂ ਬਾਅਦ ਫਿਲਮ ਇਸ ਵਿੱਛੜੇ ਹੋਏ ਪਰਿਵਾਰ ਦੀ ਕਹਾਣੀ ਨੂੰ ਹਾਸ ਰਸ ਦੇ ਨਾਲ ਮਿਲਾਂਦੀ ਹੈ ਅਤੇ ਇਸਦੇ ਵਿੱਚ ਇੱਕ ਪ੍ਰੇਮ ਕਹਾਣੀ ਵੀ ਆਉਂਦੀ ਹੈ।
ਪਾਤਰ
ਸੋਧੋ- ਧਰਮਿੰਦਰ - ਧਰਮ ਸਿੰਘ
- ਸਨੀ ਦਿਓਲ - ਪਰਮਵੀਰ ਸਿੰਘ ਢਿੱਲੋਂ
- ਬੌਬੀ ਦਿਓਲ - ਗਾਜੋਧਰ ਸਿੰਘ / ਕਰਮਵੀਰ ਢਿੱਲੋ
- ਕੁਲਰਾਜ ਰੰਧਾਵਾ - ਸਾਹਿਬਾ ਬਰਾੜ
- ਨਫੀਸਾ ਅਲੀ - ਮਾਂ
- ਅਨੁਪਮ ਖੇਰ - ਜੋਗਿੰਦਰ ਸਿੰਘ ਬਰਾੜ
- ਜਾਨੀ ਲੀਵਰ - ਇੱਕ ਜੌਹਰੀ
- ਪੁਨੀਤ ਇੱਸਰ - ਮਿੰਟੀ
- ਮੁਕੁਲ ਦੇਵ - ਗੁਰਮੀਤ (ਬਿਲਾ)
- ਹਿਮਾਂਸ਼ੂ ਮਲਿਕ - ਤੇਜਿੰਦਰ (ਜਰਨੈਲ)
- ਸੁਚੇਤਾ ਖੰਨਾ - ਪੋਲੀ
- ਐੱਮਾ ਬ੍ਰਾਊਨ ਗਰੇਟੱਟ - ਮੈਰੀ ਢਿੱਲੋਂ
- ਦਿਗਵਿਜੈ ਰੋਹਿਲਦਾਸ - ਬਲਬੀਰ (ਆਲੂ)
- ਕ੍ਰਿਪ ਸੁਰੀ - ਸੁੱਖਦੇਵ (ਕੋਹਟੀ)
- ਗੁਰਬਚਨ - ਬਾਬੂ
- ਲੋਕੇਸ਼ ਤਿਲਕਧਾਰੀ - ਲੋਕੇਸ਼
- ਨਿਕੁੰਜ ਪਾਂਡੇ - ਕਰਮ
- ਅਮਿਤ ਮਿਸਰੀ - ਬਿੰਦਾ
- ਮਾਧੁਰੀ ਭੱਟਾਚਾਰਿਆ - ਆਇਟਮ ਗੀਤ "ਟਿੰਕੂ ਜਿਆ" ਵਿੱਚ
- ਮਜਿਕ ਚਹਿਲ - ਆਇਟਮ ਗੀਤ "ਚਮਕੀ ਜਵਾਨੀ" ਵਿੱਚ
- ਅਜੈ ਦੇਵਗਨ - ਵਾਚਕ
ਨਿਰਮਾਣ
ਸੋਧੋਫਿਲਮ ਦਾ ਨਿਰਮਾਣ ਫਰਵਰੀ ੨੦੧੦ ਵਿੱਚ ਅਰੰਭ ਹੋਇਆ। ਜਿਸਦੇ ਨਿਰਦੇਸ਼ਕ ਸਮੀਰ ਕਾਰਣਿਕ ਹਨ ਅਤੇ ਇਸਦਾ ਫਿਲਮਾਂਕਨ ਵਾਰਾਣਸੀ ਵਿੱਚ ਅਪ੍ਰੈਲ ੨੦੧੦ ਵਿੱਚ ਅਰੰਭ ਹੋਇਆ।[6] ਧਰਮਿੰਦਰ ਦੇ ਬਿਮਾਰ ਹੋ ਜਾਣ ਦੇ ਕਾਰਨ ਮਾਰਚ ਦੇ ਸੁਰੂ ਵਿੱਚ ਫਿਲਮ ਦਾ ਨਿਰਮਾਣ ਕਾਰਜ ਰੋਕਨਾ ਪਿਆ,[7] ਅਤੇ ਜੁਲਾਈ ਵਿੱਚ ਜਦ ਸਨੀ ਦਿਓਲ ਦੀ ਪਿੱਠ ਦੀ ਸਮੱਸਿਆ ਦੇ ਕਾਰਨ ਕੁਝ ਐਕਸਨ ਦ੍ਰਿਸ਼ ਫਿਲਮਾਉਣ ਵਿੱਚ ਸਮੱਸਿਆ ਹੋਈ।[8]
ਬਾਹਰੀ ਕੜੀਆਂ
ਸੋਧੋਹਵਾਲੇ
ਸੋਧੋ- ↑ "ਯਮਲਾ ਪਗਲਾ ਦੀਵਾਨਾ". DT Cinemas. Retrieved 2011-01-16.[permanent dead link]
- ↑ "ਵਾਟ ਇਜ ਦ ਬਜਟ ਆਫ ਯਮਲਾ ਪਗਲਾ ਦੀਵਾਨਾ ਐਂਡ ਤੀਸ ਮਾਰ ਖਾਂ?". ਬਾਕਸ ਆਫਿਸ ਇੰਡੀਆ. Archived from the original on 2013-01-18. Retrieved 2011-01-17.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Top Worldwide Grossers Mid Year 2011 (Figures in INR Crore)". Boxofficeindia.com. Archived from the original on 2012-07-29. Retrieved 2011-07-23.
{{cite web}}
: Unknown parameter|dead-url=
ignored (|url-status=
suggested) (help) - ↑ "Yamla Pagla Deewana". ਦ ਟਾਈਮਸ ਆਫ ਇੰਡੀਆ. 2010-12-11. Retrieved 2010-12-13.
- ↑ "ਧਰਮਿੰਦਰ, ਬੌਬੀ ਟੂ ਕੱਨ ਮੈੱਨ ਇੰਨ 'ਯਮਲਾ ਪਗਲਾ ਦੀਵਾਨ'". ਐੱਮ ਐੱਸ ਐੱਨ. Archived from the original on 2010-02-21. Retrieved 6 ਨਵੰਬਰ 2010.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help); Unknown parameter|dead-url=
ignored (|url-status=
suggested) (help) - ↑ "ਧਰਮਿੰਦਰ-ਸੰਨੀ-ਦਿਓਲ ਟੂ ਸ਼ੂਟ ਇੰਨ ਵਾਰਣਸੀ ਇੰਨ ਅਪ੍ਰੈਲ ਫਾਰ ਯਮਲਾ ਪਗਲਾ ਦੀਵਾਨਾ". ਬਾਲੀਵੁੱਡ ਹੰਗਾਮਾ. Retrieved 2010-10-02.
- ↑ "Dharmendra hospitalised in Chandigarh". Bollywood Hungama. Retrieved 2010-10-02.
- ↑ "Sunny Deol's back problem delays Yamla Pagla Deewana shoot". Bollywood Hungama. Retrieved 2010-10-02.