ਰਾਈਟ ਲਾਈਵਲੀਹੁੱਡ ਪੁਰਸਕਾਰ ਦੁਨੀਆ ਨੂੰ ਅੱਜ ਦਰਪੇਸ ਆ ਰਹੀਆਂ ਚਣੌਤੀਆ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਸੰਸਥਾਵਾਂ ਜਾਂ ਲੋਕਾਂ ਨੂੰ ਮਿਲਣ ਵਾਲਾ ਅੰਤਰਰਾਸ਼ਟਰੀ ਪੁਰਸਕਾਰ ਹੈ। ਇਹ ਪੁਰਸਕਾਰ ਸੰਨ 1980 ਵਿੱਚ ਜਰਮਨੀ ਅਤੇ ਸਵੀਡਨ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਹਰ ਸਾਲ ਦਸੰਬਰ ਦੇ ਅੰਤ ਵਿੱਚ ਦਿੱਤਾ ਜਾਂਦਾ ਹੈ। ਇਸ ਸਨਮਾਨ ਦੀ ਚੋਣ ਵਾਤਾਵਰਣ ਸੰਭਾਲ, ਮਨੁੱਖੀ ਅਧਿਕਾਰ, ਸਿਹਤ, ਸਿੱਖਿਆ ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਕੰਮ ਕਰਨ ਵਾਲਿਆਂ ਦੀ ਚੋਣ ਪੰਜ ਮੈਂਬਰਾਂ ਦੀ ਕਮੇਟੀ ਕਰਦੀ ਹੈ। ਇਹ ਪੁਰਸਕਾਰ ਜਿਸ ਦੀ ਕੀਮਤ 200,000 ਯੂਰੋ ਹੈ ਚਾਰ ਸੰਸਥਾਵਾਂ ਨੂੰ ਬਰਾਬਰ ਦਿੱਤਾ ਜਾਂਦਾ ਹੈ।[1] ਇਸ ਪੁਰਸਕਾਰ ਦੀ ਰਸਮ 1985 ਤੋਂ ਹਰ ਸਾਲ ਸਟਾਕਹੋਮ ਵਿੱਚ ਕੀਤੀ ਜਾਂਦੀ ਹੈ। ਇਸ ਪੁਰਸਕਾਰ ਲਈ ਫੰਡ ਦਾਨ ਨਾਲ ਇਕੱਠਾ ਹੁੰਦਾ ਹੈ। 1980 ਸ਼ੁਰੂ ਹੋਇਆ ਇਸ ਸਨਮਾਨ ਨੂੰ 64 ਦੇਸ਼ਾਂ ਦੇ 153 ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ।
ਰਾਈਟ ਲਾਈਵਲੀਹੁੱਡ ਪੁਰਸਕਾਰ |
---|
|
Description | "ਦੁਨੀਆਂ ਦੀ ਸਭ ਤੋਂ ਵੱਧ ਚੁਣੌਤੀਆਂ ਲਈ ਵਿਹਾਰਿਕ ਅਤੇ ਮਿਸਾਲੀ ਹੱਲ" |
---|
ਦੇਸ਼ | ਸਵੀਡਨ |
---|
ਵੱਲੋਂ ਪੇਸ਼ ਕੀਤਾ | ਰਾਈਟ ਲਾਈਵਲੀਹੁੱਡ ਪੁਰਸਕਾਰ ਸੰਸਥਾ |
---|
ਪਹਿਲੀ ਵਾਰ | 1980 |
---|
ਵੈੱਬਸਾਈਟ | rightlivelihood.org |
---|
ਭਾਰਤ ਦੇ ਪੁਰਸਕਾਰ ਜੇਤੂ
ਸੋਧੋ