ਰਾਜਕੁਮਾਰ ਰਾਓ

ਭਾਰਤੀ ਅਦਾਕਾਰ

ਰਾਜਕੁਮਾਰ ਰਾਓ (ਜਨਮ 31 ਅਗਸਤ 1984), ਜਿਸਨੂੰ ਕਿ ਰਾਜਕੁਮਾਰ ਯਾਦਵ ਦੇ ਨਾ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਹੈ। ਉਸਨੇ ਹਿੰਦੀ ਸਿਨੇਮੇ ਵਿੱਚ ਆਪਣਾ ਕੈਰੀਅਰ ਬਣਾਇਆ ਅਤੇ ਉਹ ਰਾਸ਼ਟਰੀ ਫ਼ਿਲਮ ਪੁਰਸਕਾਰ ਤੋਂ ਇਲਾਵਾ ਤਿੰਨ ਫ਼ਿਲਮਫ਼ੇਅਰ ਪੁਰਸਕਾਰ ਅਤੇ ਇੱਕ ਏਸ਼ੀਆ ਪੈਸੀਫ਼ਿਕ ਸਕਰੀਨ ਇਨਾਮ ਜਿੱਤ ਚੁੱਕਾ ਹੈ। ਉਸਨੂੰ ਭਾਰਤੀ ਮੀਡੀਆ ਵਿੱਚ ਇਸ ਪੀਡ਼੍ਹੀ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।[2][3][4][5]

ਰਾਜਕੁਮਾਰ ਰਾਓ
2017 ਵਿੱਚ ਰਾਜਕੁਮਾਰ ਰਾਓ
ਜਨਮ (1984-08-31) 31 ਅਗਸਤ 1984 (ਉਮਰ 40)
ਹੋਰ ਨਾਮਰਾਜਕੁਮਾਰ ਯਾਦਵ[1]
ਅਲਮਾ ਮਾਤਰਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2010–ਵਰਤਮਾਨ

ਗੁਡ਼ਗਾਓਂ ਵਿੱਚ ਪੈਦਾ ਹੋਇਆ ਰਾਓ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਅਤੇ ਫਿਰ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਅਦਾਕਾਰੀ ਦੀ ਸਿਖਲਾਈ ਲਈ। ਫਿਰ ਉਹ ਮੁੰਬਈ ਚਲਾ ਗਿਆ ਅਤੇ "ਲਵ ਸੈਕਸ ਔਰ ਧੋਖਾ" (2010) ਫ਼ਿਲਮ ਨਾਲ ਉਸਨੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਫਿਰ ਛੋਟੀਆਂ ਭੂਮਿਕਾਵਾਂ ਨਿਭਾਉਣ ਤੋਂ ਬਾਅਦ "ਕਾਏ ਪੋ ਛੇ!" (2013) ਫ਼ਿਲਮ ਵਿੱਚ ਸਾਹਮਣੇ ਆਇਆ। ਉਸਨੂੰ 2013 ਦੀ "ਸ਼ਾਹਿਦ" ਫ਼ਿਲਮ ਵਿੱਚ ਸ਼ਾਹਿਦ ਆਜ਼ਮੀ ਦੀ ਭੂਮਿਕਾ ਨਿਭਾਉਣ ਨਾਲ ਕਾਫ਼ੀ ਪ੍ਰਸਿੱਧੀ ਮਿਲੀ ਅਤੇ ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਅਦਾਕਾਰ ਲਈ ਆਲੋਚਕ ਦਾ ਫ਼ਿਲਮਫੇਅਰ ਪੁਰਸਕਾਰ ਮਿਲਿਆ।[6]

ਫਿਰ ਰਾਓ ਨੇ ਸਫ਼ਲ ਰੁਮਾਂਸਵਾਦੀ ਹਾਸ-ਰਸ ਫ਼ਿਲਮ "ਕਵੀਨ" ਵਿੱਚ ਅਦਾਕਾਰੀ ਕੀਤੀ ਅਤੇ ਉਹ "ਸਿਟੀਲਾਈਟਸ" (2014), "ਅਲੀਗਡ਼੍ਹ" (2016) ਅਤੇ "ਟ੍ਰੈਪਡ" (2017), ਇਨ੍ਹਾ ਡਰਾਮਾ ਫ਼ਿਲਮਾਂ ਵਿੱਚ ਆਇਆ; ਫਿਰ ਉਸਨੂੰ ਸਭ ਤੋਂ ਵਧੀਆ ਅਦਾਕਾਰ (ਆਲੋਚਕ) ਲਈ ਫ਼ਿਲਮਫੇਅਰ ਪੁਰਸਕਾਰ ਮਿਲਿਆ। 2017 ਵਿੱਚ ਆਈ "ਬਰੇਲੀ ਕੀ ਬਰਫ਼ੀ" ਵੀ ਸਫ਼ਲ ਰਹੀ, ਅਤੇ ਇਸ ਕਰਕੇ ਉਸਨੂੰ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਪੁਰਸਕਾਰ ਵੀ ਮਿਲਿਆ। 2017 ਵਿੱਚ ਆਈ "ਨਿਊਟਨ" ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਅਦਾਕਾਰ ਦਾ ਏਸ਼ੀਆ ਪੈਸੀਫਿਕ ਸਕਰੀਨ ਪੁਰਸਕਾਰ ਵੀ ਮਿਲਿਆ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਰਾਜਕੁਮਾਰ ਰਾਓ ਦਾ ਜਨਮ ਗੁੜਗਾਓਂ, ਹਰਿਆਣਾ, ਭਾਰਤ ਦੇ ਇੱਕ ਯਾਦਵ ਪਰਿਵਾਰ ਵਿੱਚ ਹੋਇਆ ਸੀ।[7] ਉਸਨੇ ਆਪਣੀ ਸਕੂਲੀ ਸਿੱਖਿਆ ਗੁੜਗਾਓਂ ਦੇ ਸ੍ਰੀ ਐਸ.ਐਨ. ਸਿਧੇਸ਼ਵਰ ਪਬਲਿਕ ਸਕੂਲ ਤੋਂ ਪੂਰੀ ਕੀਤੀ[8] ਅਤੇ ਦਿੱਲੀ ਯੂਨੀਵਰਸਿਟੀ ਦੇ ਆਤਮਾ ਰਾਮ ਸਨਾਤਨ ਧਰਮ ਕਾਲਜ ਤੋਂ ਉਸਨੇ ਆਰਟਸ ਵਿੱਚ ਗ੍ਰੈਜ਼ੂਏਸ਼ਨ ਕੀਤੀ। ਉਹ ਨਾਲ-ਨਾਲ ਦਿੱਲੀ ਦੇ ਹੀ ਇੱਕ ਸੈਂਟਰ ਤੋਂ ਥੀਏਟਰ ਵੀ ਕਰਦਾ ਰਿਹਾ।[9] 2008 ਵਿੱਚ, ਰਾਜਕੁਮਾਰ ਨੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ, ਪੂਨੇ ਤੋਂ ਗ੍ਰੈਜ਼ੂੇਸ਼ਨ ਕੀਤੀ ਅਤੇ ਫ਼ਿਲਮੀ ਜੀਵਨ ਲਈ ਮੁੰਬਈ ਚਲਾ ਗਿਆ।[10]

ਫ਼ਿਲਮੋਗ੍ਰਾਫੀ

ਸੋਧੋ
ਨਿਸ਼ਾਨੀ
ਜੋ ਹਾਲੇ ਰਿਲੀਜ਼ ਨਹੀਂ ਹੋਈਆਂ
ਫ਼ਿਲਮਾਂ
ਸਾਲ ਫ਼ਿਲਮ ਭੂਮਿਕਾ ਨੋਟਸ
2010 ਰਨ ਖ਼ਬਰਾਂ ਪੜ੍ਹਨ ਵਾਲਾ
ਲਵ ਸੈਕਸ ਔਰ ਧੋਖਾ ਅਦਰਸ਼
2011 ਰਾਗਿਨੀ ਐਮਐਮਐਸ ਉਦੇ
ਸ਼ੈਤਾਨ ਮਾਲਵਾਂਕਰ ਪਿੰਟਯਾ
2012 ਗੈਂਗਸ ਆਫ਼ ਵਾਸੀਪੁਰ - ਭਾਗ 2 ਸ਼ਮਸ਼ਾਦ ਆਲਮ
ਚਿਤਾਗੌਂਗ ਲੋਕੇਨਾਥ ਬਲ
ਤਲਾਸ਼: ਦ ਆਂਸਰ ਲਾਈਸ ਵਿਦਿਨ ਦੇਵਰਥ ਕੁਲਕਰਣੀ
2013 ਕਾਏ ਪੋ ਛੇ! ਗੋਵਿੰਦ ਪਟੇਲ ਨਾਮਜ਼ਦ–ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ
ਬੋਏਸ ਤੋ ਬਸ ਬੋਏਸ ਹੈਂ
ਡੀ-ਡੇ ਮੋਈਨ (ਆਵਾਜ਼) ਕੈਮੀਓ
ਸ਼ਾਹਿਦ ਸ਼ਾਹਿਦ ਆਜ਼ਮੀ ਸਭ ਤੋਂ ਵਧੀਆ ਅਦਾਕਾਰ ਲਈ ਰਾਸ਼ਟਰੀ ਪੁਰਸਕਾਰ
ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
2014 ਕਵੀਨ ਵਿਜੇ
ਸਿਟੀਲਾਈਟਸ ਦੀਪਕ ਸਿੰਘ
2015 ਡੌਲੀ ਕੀ ਡੋਲੀ ਸੋਨੂੰ ਸ਼ੇਰਾਵਤ
ਹਮਾਰੀ ਅਧੂਰੀ ਕਹਾਣੀ ਹਰੀ ਪ੍ਰਸਾਦ
2016 ਅਲੀਗੜ੍ਹ ਦੀਪੂ ਸੇਬਸਤੀਆਂ ਨਾਮਜ਼ਦ–ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ
2017 ਟ੍ਰੈਪਡ ਸ਼ੌਰਿਆ ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
ਰਾਬਤਾ ਮੁਵਾਕਿਤ ਖ਼ਾਸ ਇੰਦਰਾਜ਼
ਬੈਹਨ ਹੋਗੀ ਤੇਰੀ ਸ਼ਿਵ ਕੁਮਾਰ ਨੌਟਿਆਲ (ਗੱਟੂ)
ਬਰੇਲੀ ਕੀ ਬਰਫ਼ੀ ਪ੍ਰੀਤਮ ਵਿਦਰੋਹੀ ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਫ਼ਿਲਮਫੇਅਰ ਇਨਾਮ
ਨਿਊਟਨ ਨਿਊਟਨ ਕੁਮਾਰ ਸਭ ਤੋਂ ਵਧੀਆ ਅਦਾਕਾਰੀ ਲਈ ਏਸ਼ੀਆ ਪੈਸੀਫਿਕ ਸਕਰੀਨ ਪੁਰਸਕਾਰ
ਨਾਮਜ਼ਦ–ਸਭ ਤੋਂ ਵਧੀਆ ਅਦਾਕਾਰ ਲਈ ਫ਼ਿਲਮਫੇਅਰ ਆਲੋਚਕ ਪੁਰਸਕਾਰ
ਸ਼ਾਦੀ ਮੇਂ ਜ਼ਰੂਰ ਆਨਾ ਆਈਏਐਸ ਸਤੇਂਦਰ ਮਿਸ਼ਰਾ
ਬੋਸ: ਮੁਰਦਾ/ਜ਼ਿੰਦਾ ਸੁਭਾਸ਼ ਚੰਦਰ ਬੋਸ ਵੈੱਬ ਸੀਰੀਜ਼
2018 ਓਮੇਰਤਾ[11] ਅਹਿਮਦ ਓਮਰ ਸਈਦ ਸ਼ੇਖ
ਲਵ ਸੋਨੀਆ ਮਨੀਸ਼
ਫੱਨੇ ਖ਼ਾਂ ਅਧਿਰ
5 ਵੈਡਿੰਗਜ ਹਰਭਜਨ ਸਿੰਘ
ਸਤ੍ਰੀ ਵਿੱਕੀ ਨਾਮਜ਼ਦ-ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ
2019 ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਸਾਹਿਲ ਮਿਰਜ਼ਾ
ਜੱਜਮੈਂਟਲ ਹੈ ਕਿਆ ਕੇਸ਼ਵ ਨਾਮਜ਼ਦ-ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ (ਅਲੋਚਕ)
ਮੇਡ ਇਨ ਚਾਈਨਾ ਰਘੂਵੀਰ ਮਹਿਤਾ
2020 ਸ਼ਿਮਲਾ ਮਿਰਚੀ ਅਵਿਨਾਸ਼
ਲੁੱਡੋ TBA ਪੋਸਟ ਪ੍ਰੋਡਕਸ਼ਨ[12]
ਰੂਹੀ ਅਫਜ਼ਾਨਾ ਰਵੀ ਪੋਸਟ ਪ੍ਰੋਡਕਸ਼ਨ[13]
ਛਲਾਂਗ ਮੋਂਟੂ ਪੋਸਟ ਪ੍ਰੋਡਕਸ਼ਨ[14]

ਹਵਾਲੇ

ਸੋਧੋ
  1. "Rajkumar Yadav is now Rajkummar Rao". NDTV. Archived from the original on 19 ਅਕਤੂਬਰ 2015. Retrieved 20 November 2013. {{cite news}}: Unknown parameter |dead-url= ignored (|url-status= suggested) (help)
  2. "Happy Birthday Rajkummar Rao: Films That Prove He's the Finest Actor in Bollywood". News18. Retrieved 2018-03-02.
  3. "Rajkummar Rao gracious for his big win at Filmfare, remembers his mother". The Indian Express (in ਅੰਗਰੇਜ਼ੀ (ਅਮਰੀਕੀ)). 2018-01-21. Retrieved 2018-03-02.
  4. "6 wow roles of Rajkummar Rao: Happy Birthday versatile star | Free Press Journal". Free Press Journal (in ਅੰਗਰੇਜ਼ੀ (ਬਰਤਾਨਵੀ)). 2017-08-31. Retrieved 2018-03-02.
  5. "Films That Prove Rajkummar Rao Is The Most Versatile Actor in Bollywood". News18. Retrieved 2018-03-02.
  6. "61st National Film Awards For 2013" (PDF). Directorate of Film Festivals. Ministry of Information and Broadcasting (India). 16 ਅਪਰੈਲ 2014. Archived from the original (PDF) on 16 ਅਪਰੈਲ 2014. Retrieved 16 ਅਪਰੈਲ 2014. {{cite web}}: Unknown parameter |deadurl= ignored (|url-status= suggested) (help)
  7. Jhunjhunwala, Udita (February 16, 2013). "Raj Kumar : Making of an actor". Mint. Retrieved 13 May 2013.
  8. Nagpaul, Dipti (May 26, 2014). "For two years, my teachers paid my school fees: Rajkummar Rao". The Indian Express. Retrieved 1 October 2017.
  9. Amrisha (June 4, 2014). "Interesting Facts About Raj Kumar Rao-Acting Bug". Filmibeat. Greynium Information Technologies. Retrieved December 12, 2017.
  10. ""I still don't get car parking in my society" - Raj Kumar Yadav". Filmfare. June 12, 2013. Retrieved 12 Jun 2013.
  11. "Omerta is a movie directed by Hansal Mehta featuring Rajkummar Rao". Cinestaan. April 2018. Archived from the original on 2018-04-19. {{cite web}}: Cite has empty unknown parameter: |dead-url= (help); horizontal tab character in |title= at position 43 (help)
  12. "Anurag Basu's upcoming film Ludo featuring Abhishek Bachchan, Rajkummar Rao to release on 24 April 2020". Firstpost (in ਅੰਗਰੇਜ਼ੀ). 2019-12-27. Archived from the original on 2019-12-27. Retrieved 2019-12-27. {{cite web}}: Unknown parameter |dead-url= ignored (|url-status= suggested) (help)
  13. "Karne aa rahe hai attention pe kabza, aaj se shuru hoti hai #RoohiAfza! 👻 🎬". Maddock Films. 14 June 2019. Retrieved 9 October 2018.
  14. Press Trust of India (10 September 2018). "Rajkummar Rao, Hansal Mehta team up for comedy Turram Khan, Nushrat Bharucha is leading lady". Hindustan Times. HT Media. Retrieved 9 October 2018.

ਬਾਹਰੀ ਲਿੰਕ

ਸੋਧੋ