ਰਾਜਿੰਦਰ ਕੌਰ ਬੁਲਾਰਾ

ਰਜਿੰਦਰ ਕੌਰ ਬੁਲਾਰਾ (ਜਨਮ 1946) ਸ਼੍ਰੋਮਣੀ ਅਕਾਲੀ ਦਲ (ਮਾਨ) ਗਰੁੱਪ ਦੀ ਇੱਕ ਸਿਆਸਤਦਾਨ ਹੈ ਅਤੇ 9ਵੀਂ ਲੋਕ ਸਭਾ ਦੀ ਮੈਂਬਰ ਸੀ।

ਮੁੱਢਲਾ ਜੀਵਨ ਸੋਧੋ

ਰਜਿੰਦਰ ਕੌਰ ਦਾ ਜਨਮ ਅਣਵੰਡੇ ਭਾਰਤ ਦੇ ਲਾਹੌਰ ਜ਼ਿਲ੍ਹੇ ਦੇ ਰਾਜਾ ਜੰਗ ਵਿਖੇ 10 ਜੂਨ 1946 ਨੂੰ ਹੋਇਆ। ਇਸ ਦੇ ਪਿਤਾ ਦਾ ਨਾਮ ਸਰਦਾਰ ਹਰਸਾ ਸਿੰਘ ਸੰਧੂ ਦੇ ਘਰ ਹੋਇਆ ਸੀ। ਉਸ ਫ਼ਿਰੋਜ਼ਪੁਰ ਦੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਚ ਦਾਖਲਾ ਲਿਆ ਅਤੇ ਇੱਥੋਂ ਕਲਾ ਅਤੇ ਸਿੱਖਿਆ ਦੇ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ। [1]

ਕਰੀਅਰ ਸੋਧੋ

ਰਾਜਿੰਦਰ ਕੌਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਇਸ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਹਿੱਸਾ ਲਿਆ ਸੀ। ਉਹ 1989 ਦੀਆਂ ਭਾਰਤੀ ਆਮ ਚੋਣਾਂ ਦੌਰਾਨ ਉਹ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਅਧਿਕਾਰਤ ਉਮੀਦਵਾਰ ਸੀ। [1] ਉਸਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਰਚਰਨ ਸਿੰਘ ਗਾਲਿਬ ਨੂੰ 1,33,729 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ 9ਵੀਂ ਲੋਕ ਸਭਾ ਲਈ ਚੁਣੀ ਗਈ। [2] ਸੰਸਦ ਮੈਂਬਰ ਹੋਣ ਦੇ ਨਾਤੇ, ਉਹ ਉਦਯੋਗ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਸੀ। [1] ਉਸਨੇ ਲੁਧਿਆਣਾ ਪੱਛਮੀ ਤੋਂ 2002 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਪਰ ਕੁੱਲ ਪੋਲ ਹੋਈਆਂ ਵੋਟਾਂ ਦਾ ਸਿਰਫ 3.30% ਹੀ ਹਾਸਲ ਕਰ ਸਕੀ। [3]

ਨਿੱਜੀ ਜੀਵਨ ਸੋਧੋ

ਰਜਿੰਦਰ ਕੌਰ ਦਾ ਵਿਆਹ 17 ਨਵੰਬਰ 1967 ਨੂੰ ਸਰਦਾਰ ਰਜਿੰਦਰ ਪਾਲ ਸਿੰਘ ਗਿੱਲ ਨਾਲ ਹੋਇਆ। [1] ਉਸ ਤੋਂ ਉਸ ਦੇ ਦੋ ਬੱਚੇ ਹਨ। [1] ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਚ ਪ੍ਰੋਫੈਸਰ ਸੀ. ਇਸ ਉੱਪਰ ਕਥਿਤ ਤੌਰ 'ਤੇ ਖਾੜਕੂ ਹੋਣ ਦਾ ਦੋਸ਼ ਲਗਾ ਕੇ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। [4]

ਹਵਾਲੇ ਸੋਧੋ

  1. 1.0 1.1 1.2 1.3 1.4 "Members Bioprofile: Bulara, Shrimati Rajinder Kaur". Lok Sabha. Retrieved 27 November 2017. ਹਵਾਲੇ ਵਿੱਚ ਗਲਤੀ:Invalid <ref> tag; name "LS" defined multiple times with different content
  2. "Statistical Report on General Elections, 1989 to the Ninth Lok Sabha" (PDF). Election Commission of India. p. 324. Retrieved 27 November 2017.
  3. "Statistical Report on General Election, 2002 to the Legislative Assembly of Punjab" (PDF). Election Commission of India. p. 147. Retrieved 27 November 2017.
  4. Singh, Jupinderjit (8 December 2015). "Pinky's confessions may help provide justice to Bulara family". The Tribune. Retrieved 27 November 2017.