ਰਾਹੀ ਮਾਸੂਮ ਰਜ਼ਾ
ਰਾਹੀ ਮਾਸੂਮ ਰਜਾ (1925–1992)[1] ਇੱਕ ਭਾਰਤੀ ਉਰਦੂ ਕਵੀ ਅਤੇ ਨਾਵਲਕਾਰ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਇਨਾਮ ਮਿਲਿਆ। ਮਸ਼ਹੂਰ ਭਾਰਤੀ ਟੈਲੀਵੀਜ਼ਨ ਸੀਰੀਅਲ ਮਹਾਭਾਰਤ ਲਈ ਰਜਾ ਨੇ ਸੰਵਾਦ ਲਿਖੇ ।[2]
ਰਾਹੀ ਮਾਸੂਮ ਰਜ਼ਾ | |
---|---|
![]() | |
ਜਨਮ | 1925 ਗੰਗੋਲੀ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ |
ਮੌਤ | 1992 |
ਕਿੱਤਾ | ਨਾਵਲਕਾਰ, ਉਰਦੂ ਕਵੀ |
ਸਰਗਰਮੀ ਦੇ ਸਾਲ | 1945-1992 |
ਇਨਾਮ | ਮੈਂ ਤੁਲਸੀ ਤੇਰੇ ਆਂਗਨ ਕੀ ਲਈ 1979 ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਫ਼ਿਲਮਫੇਅਰ ਇਨਾਮ |
ਜੀਵਨਸੋਧੋ
ਰਾਹੀ ਮਾਸੂਮ ਰਜ਼ਾ ਦਾ ਜਨਮ 1925 ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਇੱਕ ਪਿੰਡ ਗੰਗੌਲੀ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਉਨ੍ਹਾਂ ਨੇ ਗਾਜ਼ੀਪੁਰ ਅਤੇ ਲਾਗੇ-ਚਾਗੇ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਉੱਚੀ ਪੜ੍ਹਾਈ ਲਈ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਚਲੇ ਗਏ। ਉੱਥੇ ਉਨ੍ਹਾਂ ਹਿੰਦੁਸਤਾਨੀ ਸਾਹਿਤ ਵਿੱਚ ਡਾਕਟਰੇਟ ਪੂਰੀ ਕੀਤੀ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋ ਗਏ।
ਰਚਨਾਵਾਂਸੋਧੋ
ਨਾਵਲਸੋਧੋ
- ਆਧਾ ਗਾਂਵ
- ਦਿਲ ਏਕ ਸਾਦਾ ਕਾਗਜ
- ਟੋਪੀ ਸ਼ੁਕਲਾ
- ਓਸ ਕੀ ਬੂੰਦ
- ਕਟਰਾ ਬੀ ਆਰਜ਼ੂ
- ਨੀਮ ਕਾ ਪੇੜ
- ਸੀਨ 75
- ਹਿੰਮਤ ਜੌਨਪੁਰੀ
ਜੀਵਨੀਸੋਧੋ
- ਛੋਟੇ ਆਦਮੀ ਕੀ ਬੜੀ ਕਹਾਨੀ
- ਕਵਿਤਾ
- ਮੌਜ਼-ਏ-ਗ਼ੁਲ ਮੌਜ਼-ਏ-ਸਬਾ (ਉਰਦੂ)
- ਅਜਨਬੀ ਸ਼ਹਰ ਅਜਨਬੀ ਰਸਤੇ (ਉਰਦੂ)
- ਮੈਂ ਏਕ ਫੇਰੀਵਾਲਾ (ਹਿੰਦੀ)
- ਸ਼ੀਸ਼ੇ ਕੇ ਮਕਾਨ ਵਾਲੇ (ਹਿੰਦੀ)
ਹਵਾਲੇਸੋਧੋ
- ↑ "Dr. Rahi Masoom Reza =[[४ जनवरी]]" (in अंग्रेज़ी). आई.एम.डी.बी. Unknown parameter
|accessyear=
ignored (|access-date=
suggested) (help); URL–wikilink conflict (help) - ↑ ਅਮਰੀਕ (2020-03-15). "ਤੂੰ ਮਹਾਭਾਰਤ ਬਾਰੇ ਕਿਵੇਂ ਲਿਖ ਸਕਦੈਂ?". Punjabi Tribune Online (in ਹਿੰਦੀ). Retrieved 2020-03-15.