ਰੁਦਕੀ
ਅਬਦੁੱਲਾ ਜ਼ਫ਼ਰ ਇਬਨ-ਏ-ਮੁਹੰਮਦ ਰੁਦਕੀ[1] (ਫ਼ਾਰਸੀ: Lua error in package.lua at line 80: module 'Module:Lang/data/iana scripts' not found., ਤਾਜਿਕ: Lua error in package.lua at line 80: module 'Module:Lang/data/iana scripts' not found., ਉਰਫ਼ آدم الشعرا ਆਦਮ ਅਲ ਸ਼ਾਇਰਾ ਜਾਂ ਸ਼ਾਇਰਾਂ ਦਾ ਆਦਮ), ਰੁਦਗੀ ਵੀ ਕਹਿੰਦੇ ਹਨ (858 - 941), ਫ਼ਾਰਸੀ ਦੇ ਸਭ ਤੋਂ ਪ੍ਰਮੁੱਖ ਕਵੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਆਧੁਨਿਕ ਫ਼ਾਰਸੀ ਭਾਸ਼ਾ ਦੇ ਮੋਢੀ ਕਵੀ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਜਦੋਂ ਪਾਰਸ (ਈਰਾਨ) ਉੱਤੇ ਅਰਬਾਂ ਦਾ ਅਧਿਕਾਰ ਹੋ ਗਿਆ ਸੀ ਅਤੇ ਸਾਹਿਤਕ ਜਗਤ ਵਿੱਚ ਅਰਬੀ ਦਾ ਗ਼ਲਬਾ ਵੱਧ ਗਿਆ ਸੀ, ਰੁਦਕੀ ਨੇ ਫ਼ਰਸੀ ਭਾਸ਼ਾ ਨੂੰ ਨਵਾਂ ਜਨਮ ਦਿੱਤਾ ਸੀ। ਉਨ੍ਹਾਂ ਨੇ ਅਰਬੀ ਲਿਪੀ ਦੇ ਨਵਿਆਏ ਸੰਸਕਰਨ ਵਿੱਚ ਲਿਖਣਾ ਚਾਲੂ ਕੀਤਾ ਜਿਸ ਤੋਂ ਬਾਅਦ ਵਿੱਚ ਫ਼ਾਰਸੀ ਭਾਸ਼ਾ ਦੀ ਲਿਪੀ ਬਣ ਗਈ।
ਰੁਦਕੀ | |
---|---|
ਜਨਮ | ਅੰ. 858 ਬਨੋਜ, ਸਮਾਨਿਦ ਸਾਮਰਾਜ |
ਮੌਤ | 940/41 (ਉਮਰ 82 ਜਾਂ 83) ਬਨੋਜ, ਸਮਾਨਿਦ ਸਾਮਰਾਜ |
ਕਿੱਤਾ |
|
ਰੁਦਕੀ ਦਾ ਜਨਮ ਆਧੁਨਿਕ ਤਾਜਿਕਿਸਤਾਨ ਵਿੱਚ ਮੰਨਿਆ ਜਾਂਦਾ ਹੈ ਜੋ ਉਸ ਸਮੇਂ ਫ਼ਾਰਸੀ ਸੱਭਿਆਚਾਰਕ ਖੇੱਤਰ ਦੇ ਅੰਦਰ ਆਉਂਦਾ ਸੀ।
ਰੁਦਕੀ ਦੀ ਬੇਨੂਰੀ
ਸੋਧੋਸਮਾਨੀ ਅਤੇ ਨਿਜ਼ਾਮੀ ਅਰੂਜ਼ੀ ਵਰਗੇ ਕੁਝ ਪੁਰਾਣੇ ਜੀਵਨੀਕਾਰ ਉਹਦੀ ਬੇਨੂਰੀ ਦੇ ਜਨਮ ਜਾਤ ਹੋਣ ਤੇ ਜੋਰ ਨਹੀਂ ਦਿੰਦੇ। ਫ਼ਿਰਦੌਸੀ ਆਪਣੇ ਸ਼ਾਹਨਾਮਾ ਵਿੱਚ ਬੱਸ ਇੰਨਾ ਜ਼ਿਕਰ ਕਰਦਾ ਹੈ ਕਿ ਉਨ੍ਹਾਂ ਨੇ ਉਸਨੂੰ ਪੰਚਤੰਤ੍ਰ ਸੁਣਾਇਆ ਤੇ ਉਸਨੇ ਇਹ ਕਵਿਤਾ ਵਿੱਚ ਲਿਖ ਦਿੱਤਾ। ਉਸ ਦੀਆਂ ਕੁਝ ਕਵਿਤਾਵਾਂ ਤੋਂ ਵੀ ਉਸ ਦੀ ਨਿਗਾਹ ਸਲਾਮਤ ਹੋਣ ਦਾ ਪਤਾ ਲੱਗਦਾ ਹੈ:
- پوپک دیدم به حوالی سرخس
- بانگک بر بُرده به ابر اندرا
- چادرکی رنگین دیدم بر او
- رنگ بسی گونه بر آن چادرا
ਗੁਰੂਮੁਖੀ:-
- ਪੋਪਕ ਦੀਦਮ ਬੇ ਹਵਾਲੀ ਸਰਖ਼ਸ
- ਬਾਨਗਕ ਬਰ ਬਰਦਾ ਬੇ ਅਬਰ ਅੰਦਰਾ
- ਚਾਦਰਕੀ ਰੰਗੀਨ ਦੀਦਮ ਬਰ ਔ
- ਰੰਗ ਬਸੀ ਗੁਨਾ ਬਰ ਆਨ ਚਾਦਰਾ
ਪੰਜਾਬੀ ਅਨੁਵਾਦ:-
- ਮੈਂ ਸਰਖ਼ਸ ਦੇ ਸ਼ਹਿਰ ਦੇ ਕੋਲ਼ ਇੱਕ ਪੰਛੀ ਵੇਖਿਆ
- ਉਸਨੇ ਬੱਦਲਾਂ ਤੱਕ ਆਪਣਾ ਗੀਤ ਬੁਲੰਦ ਕੀਤਾ ਸੀ
- ਮੈਂ ਉਸ ਉੱਤੇ ਇੱਕ ਰੰਗੀਨ ਚਾਦਰ ਵੇਖੀ
- ਤੇ ਉਸ ਦੀ ਚਾਦਰ ਉੱਤੇ ਦੇਖੇ ਅਨੇਕ ਰੰਗ
ਸਤਨਾਮ ਸਿੰਘ ਕੈਂਥ ਦੀ ਪੁਸਤਕ ਸਾਹਿਤਿਕ ਦ੍ਰਿਸ਼ਟੀਕੋਣ ਪੰਨਾ ਨੰਬਰ 99 ਦੇ ਅਨੁਸਾਰ ਫ਼ਾਰਸੀ ਦੀ ਪਹਿਲੀ ਮਸਨਵੀ ਕਲੀਲੀ-ਓ-ਦਮਨਾ ਰੁਦਾਕੀ ਦੀ ਹੀ ਰਚਨਾ ਹੈ।