ਲਹੌਰ ਜੰਕਸ਼ਨ ਰੇਲਵੇ ਸਟੇਸ਼ਨ
ਲਹੌਰ ਜੰਕਸ਼ਨ ਰੇਲਵੇ ਸਟੇਸ਼ਨ (Lua error in package.lua at line 80: module 'Module:Lang/data/iana scripts' not found.) ਪਾਕਿਸਤਾਨ ਦੇ ਸੂਬੇ ਪੰਜਾਬ, ਲਹੌਰ ਵਿੱਚ ਹੈ, ਜੋ ਬਰਤਾਨਵੀ ਦੌਰ ਵਿੱਚ ਤਾਮੀਰ ਕੀਤਾ ਗਿਆ। ਇਹ ਦੱਖਣੀ ਏਸ਼ੀਆ ਵਿੱਚ ਬਰਤਾਨਵੀ ਆਰਕੀਟੈਕਚਰ ਇਕ ਮਿਸਾਲ ਹੈ। ਇਹ ਸਟੇਸ਼ਨ ਲਹੌਰ - ਵਾਹਗਾ ਰੇਲਵੇ ਲਾਈਨ ਦਾ ਜੰਕਸ਼ਨ ਹੈ ਜੋ ਲਹੌਰ ਨੂੰ ਦਿੱਲੀ, ਭਾਰਤ ਨਾਲ ਮਿਲਾਉਂਦੀ ਹੈ। ਬਰਤਾਨਵੀ ਦੌਰ ਵਿੱਚ ਮੁਰੱਤਬ ਕੀਤਾ ਜਾਣ ਵਾਲਾ ਰੇਲਵੇ ਦਾ ਨੈਟਵਰਕ ਬਹੁਤ ਵਸੀਅ ਸੀ ਅਤੇ ਇਸ ਨੇ ਇਸ ਇਲਾਕੇ ਦੀ ਸਕਾਫ਼ਤ ਅਤੇ ਆਰਥਿਕਤਾ ਤੇ ਬਹੁਤ ਹਾਂਪੱਖੀ ਅਸਰ ਪਾਏ।
ਲਹੌਰ ਜੰਕਸ਼ਨ ਰੇਲਵੇ ਸਟੇਸ਼ਨ (Lua error in package.lua at line 80: module 'Module:Lang/data/iana scripts' not found.) | |
---|---|
ਆਮ ਜਾਣਕਾਰੀ | |
ਦੀ ਮਲਕੀਅਤ | ਰੇਲਵੇ ਮਨਿਸਟਰੀ ਪਾਕਿਸਤਾਨ |
ਪਲੇਟਫਾਰਮ | 11 |
ਟ੍ਰੈਕ | 11 |
ਕਨੈਕਸ਼ਨ | ਬੱਸ ਸਟੈਂਡ, ਟੈਕਸੀ ਸਟੈਂਡ |
ਉਸਾਰੀ | |
ਬਣਤਰ ਦੀ ਕਿਸਮ | ਮਿਆਰੀ (ਗਰਾਊਂਡ ਸਟੇਸ਼ਨ) |
ਹੋਰ ਜਾਣਕਾਰੀ | |
ਸਟੇਸ਼ਨ ਕੋਡ | LHR |
ਇਤਿਹਾਸ | |
ਪੁਰਾਣਾ ਨਾਮ | ਗਰੇਟ ਇੰਡੀਅਨ ਜ਼ਜ਼ੀਰਾਨੁਮਾ ਰੇਲਵੇ |
ਲਹੌਰ ਜੰਕਸ਼ਨ ਰੇਲਵੇ ਸਟੇਸ਼ਨ ਦੇ ਗਿਆਰਾਂ ਪਲੇਟਫ਼ਾਰਮ ਹਨ ਅਤੇ ਪਲੇਟਫ਼ਾਰਮ ਨੰਬਰ 1 ਦੀ ਖ਼ਾਸ ਅਹਿਮੀਅਤ ਹੈ ਕਿਉਂਕਿ ਇਹ �ਸਮਝੌਤਾ ਐਕਸਪ੍ਰੈਸ� ਦੇ ਲਈ ਮਖ਼ਸੂਸ ਹੈ ਜੋ ਪਾਕਿਸਤਾਨ ਅਤੇ ਭਾਰਤ ਦਰਮਿਆਨ ਜ਼ਮੀਨੀ ਰਾਬਤੇ ਦਾ ਬੜਾ ਜ਼ਰੀਆ ਹੈ। ਇਹ ਪਲੇਟਫ਼ਾਰਮ ਸਮਝੌਤਾ ਐਕਸਪ੍ਰੈਸ ਦੀ ਮੰਜ਼ਿਲ ਵੀ ਹੈ ਅਤੇ ਇਥੋਂ ਹੀ ਇਹ ਭਾਰਤ ਦੇ ਲਈ ਰਵਾਨਾ ਵੀ ਹੁੰਦੀ ਹੈ।
ਇਤਿਹਾਸ
ਸੋਧੋਲਹੌਰ ਜੰਕਸ਼ਨ ਰੇਲਵੇ ਸਟੇਸ਼ਨ ਬਰਤਾਨਵੀ ਹਕੂਮਤ ਨੇ ਤਾਮੀਰ ਕਰਵਾਇਆ। ਇਸ ਸਟੇਸ਼ਨ ਦੀ ਤਾਮੀਰ ਦਾ ਠੇਕਾ ਮੀਆਂ ਮੁਹੰਮਦ ਸੁਲਤਾਨ ਚੁਗ਼ਤਾਈ ਨੂੰ ਦਿੱਤਾ ਗਿਆ, ਜੋ ਸ਼ਾਹੀ ਮੁਗ਼ਲ ਸਲਤਨਤ ਦਾ ਸਾਬਕਾ ਸ਼ਹਿਜ਼ਾਦਾ ਸੀ। ਇਸ ਸਟੇਸ਼ਨ ਦੀ ਕੇਂਦਰੀ ਇਮਾਰਤ ਦਾ ਸਾਹਮਣੇ ਵਾਲਾ ਹਿੱਸਾ ਹਕੂਮਤ ਨੇ ਰੱਦ ਕਰ ਦਿੱਤਾ ਸੀ, ਜਿਸ ਨੂੰ ਸੁਲਤਾਨ ਚੁਗ਼ਤਾਈ ਨੇ ਆਪਣੀ ਜੇਬ ਵਿੱਚੋਂ ਦੁਬਾਰਾ ਤਾਮੀਰ ਕਰਵਾਇਆ।
ਇਹ ਅਹਿਮ ਲਹੌਰ - ਗਾਜ਼ੀਆਬਾਦ ਰੇਲ ਲਾਈਨ ਦਾ ਪੱਛਮੀ ਟਰਮੀਨਸ ਸੀ, ਜਿਸ ਨੇ ਪੰਜਾਬ ਦੇ ਸਭ ਤੋਂ ਦੂਰ ਦੁਰਾਡੇ ਇਲਾਕਿਆਂ ਨੂੰ ਬ੍ਰਿਟਿਸ਼ ਰਾਜ ਦੀ ਰਾਜਧਾਨੀ ਨਵੀਂ ਦਿੱਲੀ ਨਾਲ ਜੋੜਨ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇਸਨੇ ਉਪਜਾਊ ਅਤੇ ਭਾਰੀ-ਆਬਾਦੀ ਵਾਲੇ ਖੇਤਰ ਤੋਂ ਲੋਕ, ਮਾਲ ਅਤੇ ਮਾਲੀਆ ਇਧਰ ਉਧਰ ਲਿਆਉਣ ਲਿਜਾਣ ਦੀ ਆਸਾਨੀ ਕਰ ਦਿੱਤੀ।
1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਦੀ ਵੰਡ ਪਾਕਿਸਤਾਨ ਬਣਾਉਣ ਦੇ ਦੌਰਾਨ ਹੋਏ ਕਤਲੇਆਮ ਨੇ ਸਟੇਸ਼ਨ ਨੂੰ ਬੁਰੀ ਪ੍ਰਭਾਵਿਤ ਕੀਤਾ ਸੀ। ਦਿੱਲੀ ਵਿੱਚ ਪਾਕਿਸਤਾਨ ਨੂੰ ਜਾਣ ਵਾਲੇ ਮੁਸਲਮਾਨਾਂ ਨਾਲ ਬੀਤ ਰਹੀ ਉਸ ਵਕਤ ਦੀ ਸਥਿਤੀ ਦੀ ਤਰ੍ਹਾਂ ਹੀ; ਲਹੌਰ ਤੋਂ ਭਾਰਤ ਨੂੰ ਜਾਣ ਵਾਲੇ ਹਿੰਦੂ ਅਤੇ ਸਿੱਖ ਅਕਸਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਬਹੁਤ ਸਾਰੇ ਲੋਕਾਂ ਨੇ ਸਟੇਸ਼ਨ ਨੂੰ ਅਸੁਰੱਖਿਅਤ ਸਮਝਦੇ ਹੋਏ ਪੈਦਲ ਸਫ਼ਰ ਕਰਨ ਨੂੰ ਤਰਜੀਹ ਦਿੱਤੀ।
ਸਹੂਲਤਾਂ
ਸੋਧੋਕਿਉਂਜੋ ਇਹ ਪਾਕਿਸਤਾਨ ਵਿੱਚ ਰੇਲਵੇ ਨੈਟਵਰਕ ਦਾ ਕੇਂਦਰੀ ਸਟੇਸ਼ਨ ਹੈ ਇਸ ਲਈ ਇਥੇ ਮਿਲਦੀਆਂ ਸਹੂਲਤਾਂ ਕਿਸੇ ਵੀ ਅਜ਼ੀਮ ਰੇਲਵੇ ਸਟੇਸ਼ਨ ਤੇ ਮਿਲਦੀਆਂ ਸਹੂਲਤਾਂ ਦੇ ਤੁੱਲ ਹਨ। ਖ਼ੁਰਾਕ, ਲਾਇਬਰੇਰੀਆਂ, ਮਸ਼ਰੂਬ ਦੇ ਕੇਂਦਰ ਅਤੇ ਉੱਤਮ ਦਰਜੇ ਦੀਆਂ ਬੈਂਕ ਸਹੂਲਤਾਂ ਇਥੇ ਹਰ ਪਲੇਟਫ਼ਾਰਮ ਤੇ ਮੌਜੂਦ ਹਨ। ਕੁਛ ਵਿਸ਼ਵ ਅਹਿਮੀਅਤ ਦੇ ਹੋਟਲ ਜਿਵੇਂ ਮੈਕਡੋਨਲਡ ਅਤੇ ਪੀਜ਼ਾ ਹਟ ਨੇ ਇਥੇ ਆਪਣੀਆਂ ਬਰਾਂਚਾਂ ਪਲੇਟਫ਼ਾਰਮ ਨੰਬਰ 2 ਤੇ ਕਾਇਮ ਕੀਤੀਆਂ ਹਨ।
ਗੈਲਰੀ
ਸੋਧੋ-
ਲਹੌਰ ਰੇਲਵੇ ਸਟੇਸ਼ਨ ਦੀ ਯਾਦਗਾਰ ਤਸਵੀਰ ਜੋ 1895 ਵਿੱਚ ਲਈ ਗਈ
-
Far view of Railway Station in 1880s
-
Fortifications of Railway Station 1895 by William Henry Jackson
-
Railway Station in 1880s -
Railway Station Interior View 1880s -
ਲਹੌਰ ਰੇਲਵੇ ਸਟੇਸ਼ਨ ਦਾ ਇੱਕ ਪਲੇਟਫ਼ਾਰਮ