ਲੌਰੇਮਬਮ ਬ੍ਰੋਜੇਸ਼ੋਰੀ ਦੇਵੀ
ਲੌਰੇਮਬਮ ਬ੍ਰੋਜੇਸ਼ੋਰੀ ਦੇਵੀ (1 ਜਨਵਰੀ 1981 – 21 ਜੁਲਾਈ 2013) ਇੱਕ ਭਾਰਤੀ ਜੂਡੋ ਖਿਡਾਰੀ ਸੀ ਜਿਸ ਨੇ ਸਿਡਨੀ ਵਿੱਚ 2000 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ।[1][2]
ਬ੍ਰੋਜੇਸ਼ੋਰੀ ਦੇਵੀ ਦਾ ਜਨਮ 1 ਜਨਵਰੀ 1981 ਨੂੰ ਹੋਇਆ ਸੀ। ਉਹ ਮਣੀਪੁਰ ਦੇ ਇੰਫਾਲ ਪੱਛਮ ਵਿੱਚ ਖਗੇਮਪੱਲੀ ਹੂਦਰੋਮ ਲੀਕਾਈ ਦੀ ਰਹਿਣ ਵਾਲੀ ਸੀ। ਉਹ ਲੋਰੇਮਬਮ ਮੰਗਲੇਮ ਸਿੰਘ ਅਤੇ ਲੋਰੇਮਬਮ ਓਂਗਬੀ ਤਰੁਣੀ ਦੇਵੀ ਦੀ ਧੀ ਸੀ।[ਹਵਾਲਾ ਲੋੜੀਂਦਾ]
ਬ੍ਰੋਜੇਸ਼ੋਰੀ ਨੇ 20 ਅੰਤਰਰਾਸ਼ਟਰੀ ਅਤੇ 16 ਰਾਸ਼ਟਰੀ ਜੂਡੋ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ ਸੀ। ਉਸ ਨੇ ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ 'ਤੇ ਤਿੰਨ ਸੋਨ ਤਗਮੇ ਵੀ ਹਾਸਿਲ ਕੀਤੇ।[3] ਉਸ ਨੇ 2000 ਦੀਆਂ ਓਲੰਪਿਕ ਖੇਡਾਂ ਵਿੱਚ ਔਰਤਾਂ ਦੇ ਹਾਫ-ਲਾਈਟਵੇਟ ਵਰਗ ਵਿੱਚ ਹਿੱਸਾ ਲਿਆ ਸੀ ਅਤੇ ਚੀਨ ਦੀ ਲਿਊ ਯੂਕਸਿਆਂਗ ਵਿਰੁੱਧ ਸੈਮੀ-ਫਾਈਨਲ ਵਿੱਚ ਪਹੁੰਚੀ ਸੀ।
ਮੌਤ
ਸੋਧੋਬ੍ਰੋਜੇਸ਼ੌਰੀ ਦੀ 21 ਜੁਲਾਈ 2013 ਨੂੰ ਕੋਇੰਬਟੂਰ, ਤਾਮਿਲਨਾਡੂ, ਭਾਰਤ ਵਿੱਚ ਗਰਭ ਅਵਸਥਾ ਦੀਆਂ ਪੇਚੀਦਗੀਆਂ ਕਾਰਨ ਮੌਤ ਹੋ ਗਈ ਸੀ।[4][5]
ਹਵਾਲੇ
ਸੋਧੋ- ↑ "Lourembam Brojeshori Devi - first Olympian judoka from Manipur". Archived from the original on 16 August 2014. Retrieved 26 July 2013.
- ↑ "Laurembam Brojeshori DEVI".
- ↑ "JudoInside - Brojeshori Devi Judoka".
- ↑ "Manipuri Olympian judoka Brojeshori Devi died of pregnancy complications | Other Sports - More | NDTVSports.com". sports.ndtv.com. Archived from the original on 31 July 2013. Retrieved 13 January 2022.
- ↑ Manipur mourn Olympian judoka Lourembam Brojeshori Devi's death Archived 1 August 2013 at the Wayback Machine., sports.ndtv.com; accessed 26 March 2016.