ਵਰੁਣ ਧਵਨ
ਵਰੁਣ ਧਵਨ (ਜਨਮ 24 ਅਪ੍ਰੈਲ 1987)[1]) ਇੱਕ ਭਾਰਤੀ ਅਦਾਕਾਰ ਹੈ। ਫਿਲਮ ਨਿਰਦੇਸ਼ਕ ਡੇਵਿਡ ਧਵਨ ਦਾ ਪੁੱਤਰ, ਉਸ ਨੇ ਨੌਟਿੰਘਮ ਟਰੈਂਟ ਯੂਨੀਵਰਸਿਟੀ ਤੋਂ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਉਸਨੇ 2010 ਵਿੱਚ ਫਿਲਮ 'ਮਾਈ ਨਾਮ ਇਜ਼ ਖ਼ਾਨ' ਵਿੱਚ ਕਰਣ ਜੌਹਰ ਦੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। ਉਸ ਨੇ 2012 ਵਿੱਚ ਕਰਣ ਜੌਹਰ ਦੀ ਰੋਮਾਂਟਿਕ ਕਾਮੇਡੀ 'ਸਟੂਡੈਂਟ ਆਫ਼ ਦ ਈਅਰ' ਨਾਲ ਆਪਣਾ ਪਹਿਲਾ ਅਭਿਨੈ ਕੀਤਾ, ਜਿਸ ਲਈ ਉਸ ਨੂੰ 'ਬੈਸਟ ਡੈਬਿਊ ਮੇਲ' ਲਈ ਫ਼ਿਲਮਫ਼ੇਅਰ ਨਾਮਜ਼ਦਗੀ ਮਿਲੀ।
ਵਰੁਣ ਧਵਨ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2012–ਮੌਜੂਦ |
Parent(s) | ਡੇਵਿਡ ਧਵਨ ਕਰੁਣਾ ਧਵਨ |
ਵਰੁਣ ਨੇ 'ਹੰਪਟੀ ਸ਼ਰਮਾ ਕੀ ਦੁਲਹਨੀਆ' (2014) ਅਤੇ ਡਾਂਸ ਫਿਲਮ 'ਏ ਬੀ ਸੀ ਡੀ-2' (2015) ਵਿੱਚ ਅਭਿਨੈ ਕਰਕੇ ਬਾਲੀਵੁੱਡ ਵਿੱਚ ਆਪਣੀ ਸਥਾਪਨਾ ਕੀਤੀ। ਉਸ ਨੇ ਅਪਰਾਧ ਥ੍ਰਿਲਰ ਬਦਲਾਪੁਰ (2015) ਵਿੱਚ ਆਪਣੀ ਅਦਾਕਾਰੀ ਲਈ ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ ਲਈ ਨਾਮਜ਼ਦ ਪ੍ਰਾਪਤ ਕੀਤਾ। ਉਸ ਨੇ ਐਕਸ਼ਨ ਡਰਾਮਾ ਦਿਲਵਾਲੇ (2015), ਅਪਰਾਧ ਡਰਾਮਾ ਡਿਸ਼ੂਮ (2016), ਅਤੇ ਰੋਮਾਂਟਿਕ ਕਾਮੇਡੀ ਬਦਰੀਨਾਥ ਕੀ ਦੁਲਹਨੀਆ (2017) ਵਿੱਚ ਅਭਿਨੈ ਕੀਤਾ।
ਜੀਵਨ ਅਤੇ ਕੈਰੀਅਰ
ਸੋਧੋਵਰੁਣ ਧਵਨ ਦਾ ਜਨਮ 24 ਅਪ੍ਰੈਲ 1987 ਨੂੰ ਫਿਲਮ ਨਿਰਦੇਸ਼ਕ ਡੇਵਿਡ ਧਵਨ ਅਤੇ ਕਰੁਨਾ ਧਵਨ ਦੇ ਘਰ ਹੋਇਆ ਸੀ।[2][3]। ਉਸ ਦਾ ਵੱਡਾ ਭਰਾ, ਰੋਹਿਤ, ਇੱਕ ਫਿਲਮ ਨਿਰਦੇਸ਼ਕ ਹੈ। ਉਨ੍ਹਾਂ ਨੇ ਐੱਚ. ਆਰ. ਕਾਲਜ ਆਫ਼ ਕਾਮਰਸ ਐਂਡ ਇਕਨੋਮਿਕਸ ਤੋਂ ਆਪਣੀ ਐਚ ਐਸ ਸੀ ਦੀ ਪੜ੍ਹਾਈ ਪੂਰੀ ਕੀਤੀ। ਧਵਨ ਕੋਲ ਨੌਟਿੰਘਮ ਟਨੈਂਟ ਯੂਨੀਵਰਸਿਟੀ, ਯੂਨਾਈਟਿਡ ਕਿੰਗਡਮ ਤੋਂ ਬਿਜਨਸ ਮੈਨੇਜਮੈਂਟ ਦੀ ਡਿਗਰੀ ਹੈ।[4][5] ਆਪਣੇ ਅਭਿਨੈ ਕੈਰੀਅਰ ਤੋਂ ਪਹਿਲਾਂ, ਉਸ ਨੇ 2010 ਵਿੱਚ ਫਿਲਮ 'ਮਾਈ ਨਾਮ ਇਜ਼ ਖ਼ਾਨ' ਵਿੱਚ ਕਰਣ ਜੌਹਰ ਦੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ।
ਫਿਲਮੀ ਸ਼ੁਰੂਆਤ
ਸੋਧੋ2012 ਵਿੱਚ ਉਸ ਨੇ ਜੌਹਰਾ ਦੀ ਰੋਮਾਂਟਿਕ ਕਾਮੇਡੀ 'ਸਟੂਡੈਂਟ ਆਫ਼ ਦ ਈਅਰ' ਨਾਲ ਆਪਣਾ ਪਹਿਲਾ ਅਭਿਨੈ ਕੀਤਾ ਸੀ ਜਿਸ ਵਿੱਚ ਸਿਧਾਰਥ ਮਲਹੋਤਰਾ ਅਤੇ ਆਲਿਆ ਭੱਟ ਵੀ ਸ਼ਾਮਲ ਸਨ। 2014 ਵਿੱਚ ਧਵਨ ਦੀਆਂ ਦੋ ਫਿਲਮਾਂ ਰਿਲੀਜ਼ ਹੋਈਆਂ ਸਨ। ਪਹਿਲੀ ਕਾਮੇਡੀ ਫਿਲਮ 'ਮੈਂ ਤੇਰੇ ਹੀਰੋ' (2014) ਸੀ, ਜੋ ਤੇਲਗੂ ਫ਼ਿਲਮ ਕੰਡੀਰੀਗਾ ਦੀ ਰੀਮੇਕ ਸੀ, ਜਿਸ ਨੂੰ ਬਾਲਾਜੀ ਮੋਸ਼ਨ ਪਿਕਚਰਜ਼ ਦੁਆਰਾ ਨਿਰਮਿਤ ਕੀਤਾ ਗਿਆ ਸੀ ਅਤੇ ਉਸਦੇ ਪਿਤਾ ਦੁਆਰਾ ਨਿਰਦੇਸਿਤ ਕੀਤਾ ਗਿਆ ਸੀ।[6][7] ਫਿਰ ਉਸ ਨੇ ਰੋਮਾਂਟਿਕ ਕਾਮੇਡੀ ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' (2014) ਕੀਤੀ। ਜਿਸ ਵਿੱਚ ਉਸਦੇ ਨਾਲ ਆਲਿਆ ਭੱਟ ਅਤੇ ਸਿਧਾਰਥ ਸ਼ੁਕਲਾ ਨੇ ਕੰਮ ਕੀਤਾ। ਇਸ ਫ਼ਿਲਮ ਨੂੰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' (1995) ਨੂੰ ਸ਼ਰਧਾਂਜਲੀ ਵਜੋਂ ਦਰਸਾਇਆ ਗਿਆ ਸੀ।
ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਅਪਰਾਧ ਥ੍ਰਿਲਰ ਬਦਲਾਪੁਰ (2015) ਵਿੱਚ ਉਸ ਨੇ, ਇੱਕ ਆਦਮੀ ਜਿਸਦੇ 15 ਸਾਲਾਂ ਦੇ ਪੁੱਤਰ ਅਤੇ ਪਤਨੀ ਦੀ ਹੱਤਿਆ ਹੋ ਜਾਂਦੀ ਜੈ, ਦੀ ਭੂਮਿਕਾ ਨਿਭਾਈ।[8] ਜਿਸ ਲਈ ਉਸ ਨੂੰ 'ਬੈਸਟ ਐਕਟਰ ਮੇਲ' ਲਈ ਫ਼ਿਲਮਫ਼ੇਅਰ ਨਾਮਜ਼ਦਗੀ ਮਿਲੀ। ਉਸ ਨੇ ਅਗਲੀ ਫਿਲਮ ਸ਼ਰਧਾ ਕਪੂਰ ਨਾਲ 'ਏ ਬੀ ਸੀ ਡੀ-2'ਕੀਤੀ, ਜਿਸ ਵਿੱਚ ਉਹ ਮੁੰਬਈ ਦੇ ਇੱਕ ਡਾਂਸਰ ਸੁਰੇਸ਼ ਮੁਕੰਦ ਦਾ ਅਸਲੀ ਜੀਵਨ ਪਾਤਰ ਪੇਸ਼ ਕਰਦਾ ਹੈ, ਜੋ 2012 ਦੇ ਵਿਸ਼ਵ ਹਿੱਪ ਡਾਂਸ ਚੈਂਪੀਅਨਸ਼ਿਪ ਜਿੱਤਦਾ ਹੈ।[9] ਉਸਦੀ ਅਗਲੀ ਐਕਸ਼ਨ ਡਰਾਮਾ ਫਿਲਮ ਦਿਲਵਾਲੇ ਵਿੱਚ ਸ਼ਾਹਰੁਖ ਖਾਨ ਦੇ ਛੋਟੇ ਭਰਾ ਦੀ ਭੂਮੀਕਾ ਵਿੱਚ ਨਜ਼ਰ ਆਇਆ ਜਿਸ ਵਿੱਚ ਕਾਜੋਲ ਅਤੇ ਕ੍ਰਿਤੀ ਸਨੇਨ ਵੀ ਸਨ।
ਉਸ ਨੇ ਅਗਲੀ ਫਿਲਮ ਡਿਸ਼ੂਮ (2016) 'ਚ ਅਭਿਨੈ ਕੀਤਾ, ਜਿਸ ਦਾ ਨਿਰਦੇਸ਼ਨ ਉਸ ਦੇ ਭਰਾ ਰੋਹਿਤ ਨੇ ਕੀਤਾ ਸੀ। ਜਿਸ' ਚ ਜਾਨ ਅਬ੍ਰਾਹਮ ਅਤੇ ਜੈਕਲਿਨ ਫ਼ਰਨਾਂਡਿਜ਼ ਸਨ।[10] 2017 ਵਿੱਚ ਉਸਨੇ ਆਲਿਆ ਨਾਲ ਅਗਲੀ ਫਿਲਮ 'ਬਦਰੀਨਾਥ ਕੀ ਦੁਲਹਾਨੀਆ' ਕੀਤੀ, ਜੋ ਕਿ 'ਹੰਪਟੀ ਸ਼ਰਮਾ ਕੀ ਦੁਲਹਨੀਆ' (2014) ਦਾ ਦੂਜਾ ਭਾਗ ਸੀ। ਜਨਵਰੀ 2017 ਤੋਂ, ਉਸ ਨੇ ਕਾਮੇਡੀ ਫਿਲਮ 'ਜੁੜਵਾ 2' ਲਈ ਸ਼ੂਟਿੰਗ ਸ਼ੁਰੂ ਕੀਤੀ ਹੈ, ਜੋ ਕਿ 1997 ਦੀ 'ਜੁੜਵਾ-2' ਦਾ ਸੀਕਵਲ ਹੈ। ਇਸ ਫਿਲਮ ਵਿੱਚ ਉਸ ਨਾਲ ਜੈਕਲਿਨ ਫ਼ਰਨਾਂਡਿਜ਼ ਅਤੇ ਤਾਪਸੀ ਪੰਨੂ ਨਜ਼ਰ ਆਉਣਗੀਆਂ।[11]
ਹਵਾਲੇ
ਸੋਧੋ- ↑ "Happy Birthday Varun Dhawan: 7 lesser known facts about the Dishoom star!". India.com. 24 April 2016.
- ↑ Sangghvi, Bhavikk (23 April 2013). "Varun Dhawan will attract girls even when he's older?". The Times of India. Archived from the original on 3 ਜੂਨ 2013. Retrieved 10 February 2014.
{{cite news}}
: Unknown parameter|dead-url=
ignored (|url-status=
suggested) (help) - ↑ Singh, Prashant (17 August 2013). "I was a waiter at dad's party: Varun Dhawan". Hindustan Times. Archived from the original on 26 ਦਸੰਬਰ 2018. Retrieved 25 December 2014.
{{cite news}}
: Unknown parameter|dead-url=
ignored (|url-status=
suggested) (help) - ↑ "Forget girlfriend, I'll now find myself a wife: Varun Dhawan". The Times of India. 25 July 2013. Retrieved 23 March 2014.
- ↑ "Check out: Varun Dhawan during his college days". Bollywood Hungama. 18 January 2013. Retrieved 25 December 2014.
- ↑ "Varun Dhawan is Ekta Kapoor's Rs. 2 crore hero". Hindustan Times. 5 January 2013. Archived from the original on 26 ਦਸੰਬਰ 2018. Retrieved 5 January 2013.
{{cite news}}
: Unknown parameter|dead-url=
ignored (|url-status=
suggested) (help) - ↑ "David Dhawan to direct son in Kandireega Remake". Mid Day.
- ↑ "Watch: Varun Dhawan steals the thunder with his ballistic avatar in 'Badlapur' teaser". Daily News and Analysis. 2 December 2014. Retrieved 2 December 2014.
- ↑ Adivarekar, Priya (11 July 2014). "Varun's character based on a real life choreographer in ABCD 2". The Indian Express. Retrieved 15 July 2014.
- ↑ "Team Dishoom wraps it up in style!". The Statesman. 18 April 2016. Archived from the original on 26 ਦਸੰਬਰ 2018. Retrieved 19 April 2016.
{{cite news}}
: Unknown parameter|dead-url=
ignored (|url-status=
suggested) (help) - ↑ "Meet the 'Judwaa 2' trio: David Dhawan, Varun Dhawan and Sajid Nadiadwala". The Times Of India. 9 February 2016. Retrieved 9 February 2016.
ਬਾਹਰੀ ਕੜੀਆਂ
ਸੋਧੋ- ਵਰੁਣ ਧਵਨ ਟਵਿਟਰ ਉੱਤੇ
- ਵਰੁਣ ਧਵਨ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਵਰੁਣ ਧਵਨ ਫੇਸਬੁੱਕ 'ਤੇ
- ਵਰੁਣ ਧਵਨ ਇੰਸਟਾਗ੍ਰਾਮ ਉੱਤੇ