ਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲ

ਵਿਅਕਤੀਵਾਦੀ ਆਦਰਸ਼ਵਾਦੀ ਨਾਵਲ (1935-1965) ਦੇ ਆਉਣ ਨਾਲ ਪੰਜਾਬੀ ਨਾਵਲ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਨਾਵਲ ਪੰਜਾਬੀ ਵਿੱਚ ਬਿਰਤਾਂਤ ਸਿਰਜਣ ਦੇ ਪੱਖ ਤੋਂ ਵੀ ਅਤੇ ਵਿਸ਼ੇਗਤ ਸੰਦਰਭਾਂ ਤੇ ਸਰੋਕਾਰਾਂ ਦੀ ਪੇਸ਼ਕਾਰੀ ਦੇ ਨਜਰੀਏ ਤੋਂ ਵੀ ਬੁਨਿਆਦੀ ਤਬਦੀਲੀ ਲੈ ਕੇ ਆਉਂਦਾ ਹੈ। (ਹਵਾਲਾ- ਪੰਜਾਬੀ ਨਾਵਲ ਦਾ ਇਤਿਹਾਸ- ਗੁਰਪਾਲ ਸਿੰਘ ਸੰਧੂ)। ਇਸ ਕਰ ਕੇ ਵਿਅਕਤੀਵਾਦੀ ਆਦਰਸ਼ਵਾਦੀ ਦੌਰ ਦੇ ਨਾਵਲ ਵਿੱਚ ਚਾਰ ਮੁੱਖ ਵੱਖਰਤਾਵਾਂ ਪੇਸ਼ ਹੁੰਦੀਆਂ ਹਨ। ਪਹਿਲੀ, ਇਸ ਨਾਵਲ ਦੀ ਰਚਨਾ ਦਿ੍ਰਸ਼ਟੀ ਵਿੱਚ ਧਾਰਮਿਕ ਮਾਹੌਲ ਅਤੇ ਮਰਯਾਦਾਵਾਦ ਦੇ ਨਿਭਾਅ ਦੀ ਰਿਵਾਇਤ ਖਤਮ ਹੁੰਦੀ ਹੈ। ਦੂਜਾ, ਪੰਜਾਬੀ ਨਾਵਲ ਦਾ ਧੁਰਾ ਧਾਰਮਿਕ ਅਤੇ ਸੰਪਰਦਾਇਕ ਸੰਦਰਭਾਂ ਦੀ ਥਾਂ ਸਾਡੀਆਂ ਸਮਾਜਿਕ ਸਮੱਸਿਆਵਾਂ ਬਣਦਿਆਂ ਹਨ। ਤੀਜਾ, ਅਜਿਹੇ ਨਾਇਕ ਦੀ ਸਿਰਜਣਾ ਹੁੰਦੀ ਹੈ, ਜੋ ਅਚਾਨਕ ਵਾਪਰਨ ਵਾਲੀ ਅਣਹੋਣੀ ਨਾਲ ਮੁਸੀਬਤਾਂ ਵਿੱਚ ਘਿਰ ਜਾਂਦਾ ਹੈ। ਚੌਥਾ, ਇਸ ਦੌਰ ਦਾ ਨਾਵਲ ਪਹਿਲੇ ਨਾਵਲ ਵਿੱਚ ਪ੍ਰਚਲਿਤ ਬਿਰਤਾਂਤਕ ਹਵਾਲਿਆਂ ਦਾ ਤਿਆਗ ਕਰ ਕੇ ਸਮਕਾਲੀ ਯੁੱਗ ਦੇ ਬਿਰਤਾਂਤਕ ਹਵਾਲਿਆਂ ਦੀ ਵਰਤੋਂ ਕਰ ਕੇ ਆਪਣੀ ਵੱਖਰੀ ਕਿਸਮ ਦੀ ਨਾਵਲੀ ਕਥਾ ਦੀ ਉਸਾਰੀ ਕਰਦਾ ਹੈ।

ਨਾਵਲਕਾਰ ਸੋਧੋ

ਪੰਜਾਬੀ ਨਾਵਲ ਦੇ ਵਿਅਕਤੀਗਤ ਆਦਰਸ਼ਵਾਦੀ ਦੌਰ ਦੇ ਨਾਵਲਕਾਰ ਨਿਮਨਲਿਖਤ ਹਨ-

ਨਾਨਕ ਸਿੰਘ ਸੋਧੋ

ਪੰਜਾਬੀ ਨਾਵਲ ਦਾ ਦੂਜਾ ਦੌਰ ਨਾਨਕ ਸਿੰਘ ਦੇ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕਰਨ ਨਾਲ ਸ਼ੁਰੂ ਹੁੰਦਾ ਹੈ। ਉਸਨੂੰ ਪੰਜਾਬੀ ਸਾਹਿਤ ਦੇ ਜਗਤ ਵਿੱਚ ਨਾਵਲ ਦੀ ਵਿਧਾ ਦੇ ਅਸਲੀ ਸਿਰਜਣਹਾਰ ਵੱਜੋਂ ਜਾਣਿਆ ਜਾਂਦਾ ਹੈ। ਉਸ ਦੇ ਨਾਵਲ ਸਮਾਜ ਦੇ ਯਥਾਰਥਕ ਜੀਵਨ ਦੀ ਪੇਸ਼ਕਾਰੀ ਰਾਹੀਂ ਵੱਖ-ਵੱਖ ਸਮੱਸਿਆਵਾਂ ਨੂੰ ਉਜਾਗਰ ਕਰਦੇ ਦਿਖਾਈ ਦਿੰਦੇ ਹਨ। ਸਭ ਤੋਂ ਵਧੇਰੇ ਨਾਵਲ ਸਿਰਜਣਾ ਵੀ ਨਾਨਕ ਸਿੰਘ ਨੇ ਕੀਤੀ। ਨਾਨਕ ਸਿੰਘ ਦੇ ਨਾਵਲ ਟੁੱਟੀ ਵੀਣਾ, ਆਦਮ ਖੋਰ, ਗੰਗਾ ਜਲੀ ਵਿੱਚ ਸ਼ਰਾਬ, ਅੱਧ ਖਿੜਿਆ ਫੁੱਲ, ਜੀਵਨ ਸੰਗ੍ਰਾਮ, ਪੁਜਾਰੀ, ਪਿਆਰ ਦੀ ਦੁਨੀਆਂ, ਚਿੱਟਾ ਲਹੂ, ਅਤੇ ਪਵਿੱਤਰ ਪਾਪੀ ਆਦਿ ਹਨ। ਨਾਨਕ ਸਿੰਘ ਨੇ ਦੇਸ਼ ਵੰਡ ਦੇ ਦੁਖਾਂਤ ਨੂੰ ਅੱਗ ਦੀ ਖੇਡ, ਖੂਨ ਦੇ ਸੋਹਿਲੇ ਅਤੇ ਮੰਝਧਾਰ ਨਾਵਲਾਂ ਰਾਹੀਂ ਪੇਸ਼ ਕੀਤਾ। ਉਸ ਦਾ ਗਦਰ ਲਹਿਰ ਦੇ ਇਤਿਹਾਸ ਨੂੰ ਪੇਸ਼ ਕਰਦਾ ਨਾਵਲ ਇੱਕ ਮਿਆਨ ਦੋ ਤਲਬਾਰਾਂ ਹੈ। ਇਸ ਨਾਵਲ ਨੂੰ 1961 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ।

ਕਰਨਲ ਨਰਿੰਦਰਪਾਲ ਸਿੰਘ ਸੋਧੋ

ਨਾਵਲਕਾਰ ਕਰਨਲ ਨਰਿੰਦਰਪਾਲ ਸਿੰਘ ਨੇ ਪੰਜਾਬੀ ਸਾਹਿਤ ਜਗਤ ਨੂੰ ਇਤਿਹਾਸਕ ਤੇ ਸਮਾਜਿਕ ਨਾਵਲ ਦਿੱਤੇ। ਉਸ ਦੇ ਪ੍ਰਸਿੱਧ ਨਾਵਲ ਸੈਨਾਪਤੀ, ਖੰਨਿਉ ਤਿੱਖੀ, ਵਾਲੋਂ ਨਿੱਕੀ, ਏਤ ਮਾਰਗ ਜਾਣਾ, ਇੱਕ ਸਰਕਾਰ ਬਾਝੋਂ, ਮਲਾਹ, ਉਨਤਾਲੀ ਵਰੇਂ, ਸ਼ਕਤੀ, ਟਾਪੂ, ਤ੍ਰੀਆ ਜਾਲ, ਅਮਨ ਦੇ ਰਾਹ, ਚਾਨਣ ਖੜ੍ਹਾ ਕਿਨਾਰੇੇ ਅਤੇ ਪੁੰਨਿਆਂ ਕਿ ਮੱਸਿਆ ਆਦਿ ਹਨ। ਉਸ ਦਾ ਸਾਹਿਤ ਅਕਾਦਮੀ ਇਨਾਮ ਪ੍ਰਾਪਤ (1977) ਚਰਚਿਤ ਨਾਵਲ "ਬਾਮੁਲਾਹਜ਼ਾ ਹੋਸ਼ਿਆਰ" ਸਮਲਿੰਗਿਕਤਾ ਦੀ ਸਮੱਸਿਆ ਪੇਸ਼ ਕਰਦਾ ਹੈ।

ਜਸਵੰਤ ਸਿੰਘ ਕੰਵਲ ਸੋਧੋ

ਜਸਵੰਤ ਸਿੰਘ ਕੰਵਲ ਨੇ ਆਪਣੇ ਨਾਵਲਾਂ ਵਿੱਚ ਮਾਲਵੇ ਦੇ ਪੇਂਡੂ ਜੀਵਨ ਦਾ ਰੰਗ ਪੇਸ਼ ਕੀਤਾ ਹੈ। ਉਸ ਦੇ ਪ੍ਰਸਿੱਧ ਨਾਵਲ ਹਾਣੀ, ਪੂਰਨਮਾਸੀ, ਸੱਚ ਨੂੰ ਫਾਂਸੀ, ਰਾਤ ਬਾਕੀ ਹੈ, ਰੂਪ ਧਾਰਾ, ਸਿਵਲ ਲਾਈਨਜ., ਭਵਾਨੀ, ਤਾਰੀਖ ਵੇਖਦੀ ਹੈ, ਲਹੂ ਦੀ ਲੋਅ, ਬਰਫ ਦੀ ਅੱਗ ਅਤੇ ਪਾਲੀ ਆਦਿ ਹਨ। ਉਸ ਦੇ ਪ੍ਰਸਿੱਧ ਨਾਵਲ ਤੋਸਾਲੀ ਦੀ ਹੰਸੋ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਸੁਰਿੰਦਰ ਸਿੰਘ ਨਰੂਲਾ ਸੋਧੋ

ਸੁਰਿੰਦਰ ਸਿੰਘ ਨਰੂਲਾ ਰਾਹੀਂ ਯਥਾਰਥਵਾਦੀ ਨਾਵਲ ਦੀ ਸੁਰੂਆਤ ਹੁੰਦੀ ਹੈ। ਨਰੂਲੇ ਦੇ ਨਾਵਲਾਂ ਵਿੱਚੋਂ ਪੰਜਾਬ ਦੇ 1947 ਤੋਂ ਪਹਿਲਾਂ ਤੇ ਤੀਹ ਸਾਲ ਪਿੱਛੋਂ ਦੇ ਪੰਜਾਬ ਦੇ ਅੱਸੀ ਸਾਲਾਂ ਦੇ ਇਤਿਹਾਸ ਨੂੰ ਯਥਾਰਥ ਰੂਪ ਵਿੱਚ ਜਾਣਿਆ ਜਾ ਸਕਦਾ ਹੈ। ਉਸ ਦੇ ਪ੍ਰਸਿੱਧ ਨਾਵਲ ਪਿਓ ਪੁੱਤਰ, ਰੰਗ ਮੱਹਲ, ਸਿੱਲ ਅਲੂਣੀ, ਜਗਰਾਤਾ, ਦੀਨ ਤੇ ਦੁਨੀਆਂ, ਲੋਕ ਦੁਸਮਣ, ਨੀਲੀਬਾਰ, ਜੱਗ ਬੀਤੀ, ਰਾਤਾਂ ਹੋਈਆਂ ਵੱਡੀਆਂ, ਆਪਣੇ ਪਰਾਏ ਅਤੇ ਦਿਲ ਦਰਿਆ ਰਾਹੇ ਕੁਰਾਹੇ ਆਦਿ ਹਨ।

ਹੋਰ ਨਾਵਲਕਾਰ ਸੋਧੋ

ਇਸ ਤੋਂ ਇਲਾਵਾ ਪੰਜਾਬੀ ਨਾਵਲ ਦੇ ਦੂਜੇ ਦੌਰ ਦੇ ਨਾਵਲਕਾਰ ਸੰਤ ਸਿੰਘ ਸੇਖੋਂ (ਲਹੂ ਮਿੱਟੀ ਤੇ ਬਾਬਾ ਆਸਮਾਨ), ਅੰਮ੍ਰਿਤਾ ਪ੍ਰੀਤਮ (ਪਿੰਜਰ, ਡਾਕਟਰ ਦੇਵ, ਆਲਣਾ, ਅਸੂ, ਚੱਕ ਨੰਬਰ ਛੱਤੀ), ਕਰਤਾਰ ਸਿੰਘ ਦੁੱਗਲ (ਆਦਰਾਂ, ਨਹੁੰ ਤੇ ਮਾਸ, ਹਾਲ ਮੁਰੀਦਾਂ ਦਾ, ਇੱਕ ਦਿਲ ਵਿਕਾਊ ਹੈ) ਆਦਿ ਹੈ।

ਹਵਾਲੇ ਸੋਧੋ

  • ਪੰਜਾਬੀ ਨਾਵਲ ਦਾ ਇਤਿਹਾਸ -ਗੁਰਪਾਲ ਸਿੰਘ ਸੰਧੂ