ਸੁਰਿੰਦਰ ਸਿੰਘ ਨਰੂਲਾ

ਪੰਜਾਬੀ ਕਵੀ

ਸੁਰਿੰਦਰ ਸਿੰਘ ਨਰੂਲਾ ਨੇ ਨਾਵਲ,ਕਹਾਣੀ,ਆਲੋਚਨਾ ਅਤੇ ਕਵਿਤਾ ਆਦਿ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਰਚਨਾ ਕੀਤੀ। ਨਰੂਲਾ ਨੂੰ ਪੰਜਾਬੀ ਨਾਵਲ ਦੀ ਯਥਾਰਥਵਾਦੀ ਧਾਰਾ ਦਾ ਮੁੱਖ ਸੰਚਾਲਕ ਮੰਨਿਆ ਜਾਂਦਾ ਹੈ। ਉਸਨੂੰ ਅਨੇਕ ਸੰਸਥਾਵਾਂ ਵਲੋਂ ਪੁਰਸਕਾਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਭਾਸ਼ਾ ਵਿਭਾਗ,ਪੰਜਾਬ ਵਲੋਂ 1981 ਨੂੰ ਸ਼ਿਰਮੋਣੀ ਸਾਹਿਤਕਾਰ ਪੁਰਸਕਾਰ ਮਿਲਿਆ।

ਜੀਵਨ ਸੋਧੋ

ਸੁਰਿੰਦਰ ਸਿੰਘ ਨਰੂਲਾ' ਦਾ ਜਨਮ [[8 ਨਵੰਬਰ 1917 ਨੂੰ ਜਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਜਵਾਹਰ ਸਿੰਘ ਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਹਿੰਦੂ ਕਾਲਜ ਅੰਮ੍ਰਿਤਸਰਤੋਂ 1936 ਵਿੱਚ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕੀਤੀ। 1938 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਪਾਸ ਕੀਤੀ। ਬੀ.ਏ. ਤੋਂ ਬਾਅਦ ਨਰੂਲਾ ਨੇ 1942 ਵਿੱਚ ਐਮ.ਏ.(ਅੰਗ੍ਰੇਜ਼ੀ) ਦੀ ਪ੍ਰੀਖਿਆ ਪਾਸ ਕੀਤੀ।

ਕਿੱਤਾ ਸੋਧੋ

ਆਪਣੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਨਰੂਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਖਾਲਸਾ ਕਾਲਜ ਰਾਵਲਪਿੰਡੀ ਵਿੱਚ ਲੈਕਚਰਾਰ ਦੀ ਨੋਕਰੀ ਕੀਤੀ ਅਤੇ ਬਾਅਦ ਵਿੱਚ ਗੋਰਮਿੰਟ ਸਰਵਿਸ ਵਿੱਚ ਕੰਮ ਕੀਤਾ। 1975 ਵਿੱਚ ਗੋਰਮਿੰਟ ਕਾਲਜ ਲੁਧਿਆਣਾ ਦੇ ਅੰਗ੍ਰੇਜ਼ੀ ਵਿਭਾਗ ਦੇ ਮੁੱਖੀ ਵਜੋਂ ਰਿਟਾਇਰ ਹੋਏ।

ਰਚਨਾਵਾਂ ਸੋਧੋ

ਪਿਉ ਪੁੱਤਰ

ਰੰਗਮਹਲ

ਜਗ ਬੀਤੀ

ਸਿਲ ਅਲੂਣੀ

ਦੀਨ ਦੁਨੀਆਂ

ਦਿਲ ਦਰਿਆ

ਲੋਕ ਦੁਸ਼ਮਣ

ਨੀਲੀ ਬਾਰ

ਕਵਿਤਾ ਸੋਧੋ

 • 1985 ਕਾਮਾਗਾਟਾ ਮਾਰੂ (ਲੰਮੀ ਕਵਿਤਾ)
 • ਪੀਲੇ ਪੱਤਰ ਕਾਵਿ ਸੰਗ੍ਰਹਿ

ਨਾਵਲ ਸੋਧੋ

 • 1946 ਪਿਉ ਪੁੱਤਰ
 • 1951 ਦੀਨ ਤੇ ਦੁਨੀਆਂ
 • 1952 ਨੀਲੀ ਬਾਰ
 • 1952 ਲੋਕ ਦਰਸ਼ਨ
 • 1954 ਜਾਗ ਬੀਤੀ
 • 1962 ਸਿਲ ਅਲੂਣੀ
 • 1963 ਦਿਲ ਦਰਿਆ
 • 1968 ਗੱਲਾਂ ਦੀਨ ਰਾਤ ਦੀਆਂ
 • 1981 ਰਾਹੇ ਕੁਰਾਹੇ

ਕਹਾਣੀ ਸੰਗ੍ਰਹਿ ਸੋਧੋ

 • 1955 ਲੋਕ ਪਰਲੋਕ
 • 1953 ਰੂਪ ਦੇ ਪਰਛਾਵੇਂ
 • 1962 ਜੰਜਾਲ
 • 1980 ਗਲੀ ਗੁਆਂਢ

ਆਲੋਚਨਾ ਸੋਧੋ

 • 1941 ਪੰਜਾਬੀ ਸਾਹਿਤ ਦੀ ਜਾਣ-ਪਛਾਣ
 • 1951 ਸਾਡੇ ਨਾਵਲਕਾਰ
 • 1952 ਭਾਈ ਵੀਰ ਸਿੰਘ
 • 1953 ਪੰਜਾਬੀ ਸਾਹਿਤ ਦਾ ਇਤਿਹਾਸ
 • 1957 ਸਾਹਿਤ ਸਮਾਚਾਰ
 • 1984 ਆਲੋਚਨਾ ਵਿਸਥਾਰ
 • 1982 ਮੋਹਨ ਸਿੰਘ

ਜੀਵਨੀ ਸੋਧੋ

 • 1995 ਸਾਹਿਤਿਕ ਸਵੈ-ਜੀਵਨੀ (ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ)

ਸਨਮਾਨ ਸੋਧੋ

 • 1978 ਸਾਹਿਤਯ ਸ਼੍ਰੀ ਅਵਾਰਡ ਆਫ਼ ਭਾਰਤੀਯ ਭਾਸ਼ਾ ਸੰਗਮ
 • 1980 ਪੰਜਾਬੀ ਸਾਹਿਤ ਅਕਾਦਮੀ ਸਿਲਵਰ ਜੁਬਲੀ 'ਰੋਬ ਆਫ਼ ਆਨਰ' ('Robe of Honour')
 • 1980 ਰੋਟਰੀ (ਇੰਟਰਨੈਸ਼ਨਲ) ਅਵਾਰਡ ਫ਼ਾਰ ਡਿਸਟਿੰਗਊਸ਼ਡ ਲਿਟਰੇਰੀ ਕੰਟਰੀਬਿਊਸ਼ਨ
 • 1981 ਪੰਜਾਬ ਆਰਟਸ ਕੋੰਸਿਲ ਅਵਾਰਡ
 • 1981 ਭਾਸ਼ਾ ਵਿਭਾਗ, ਪੰਜਾਬ ਵਲੋਂ ਸ਼ਿਰੋਮਣੀ ਸਾਹਿਤਕਾਰ ਲਈ
 • 1982 ਫਿਕਸ਼ਨ ਪੰਜਾਬੀ ਅਵਾਰਡ
 • 1983 ਵਿਸ਼ਵ ਪੰਜਾਬੀ ਸੰਮੇਲਨ ਗੋਲਡ ਮੈਡਲ
 • 1985 ਸਰਬੋਤਮ ਸਨਮਾਨ: ਫੈਲੋਸ਼ਿਪ ਪੰਜਾਬੀ ਸਾਹਿਤ ਅਕਾਦਮੀ
 • ਸਲਾਹਕਾਰ ਮੈਂਬਰ ਐਗਜ਼ੈਕਟਿਵ ਬੋਰਡ, ਭਾਰਤੀਯ ਸਾਹਿਤ ਅਕਾਦਮੀ, ਨਵੀਂ ਦਿੱਲੀ
 • ਮੀਤ ਪ੍ਰਧਾਨ ਭਾਰਤੀਯ ਭਾਸ਼ਾ ਸੰਗਮ, ਨਵੀਂ ਦਿੱਲੀ